ਹਿੰਦੁਸਤਾਨੀ ਸੰਵਿਧਾਨ ਅਤੇ ਸੰਸਥਾਵਾਂ ਦੇ ਸੰਕਟ ਬਾਰੇ ਰੌਲੇ-ਰੱਪੇ ਜਾਰੀ

*ਵੰਨ-ਸਵੰਨੇ ਸੱਭਿਆਚਾਰਾਂ ਨੂੰ ਮਾਨਤਾ ਅਤੇ ਜਮਹੂਰੀ ਪਸਾਰੇ ਵਿੱਚ ਪਿਆ ਹੈ ਹੱਲ *ਸਿੱਖ ਸੰਸਥਾਵਾਂ ਨੂੰ ਵੀ ਨਵੀਂਆਂ ਹਾਲਤਾਂ ਮੁਤਾਬਕ ਪਏਗਾ ਢਲਣਾ ਪੰਜਾਬੀ ਪਰਵਾਜ਼ ਬਿਊਰੋ ਭਾਰਤੀ ਸੰਵਿਧਾਨ ‘ਤੇ ਇੱਕ ਵਾਰ ਫਿਰ ਬਹਿਸ ਛਿੜ ਗਈ ਹੈ। ਇਸ ਤੋਂ ਪਹਿਲਾਂ ਇਸੇ ਸਾਲ ਮਈ ਮਹੀਨੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਨੇ ਸੰਵਿਧਾਨ ‘ਤੇ ਬਹਿਸ ਕੇਂਦਰਤ ਕਰ ਕੇ […]

Continue Reading

ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਪ੍ਰਸੰਗਕਤਾ ਤੇ ਅੰਤਰ-ਸਬੰਧਤਾ

ਉਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹਾਲ ਹੀ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਲੀਡਰਸ਼ਿਪ ਨੂੰ ਲਾਈ ਤਨਖਾਹ ਦੇ ਸੰਦਰਭ ਵਿੱਚ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਪ੍ਰਸੰਗਕਤਾ ਤੇ ਅੰਤਰ-ਸਬੰਧਤਾ ਬਾਰੇ ਹਥਲਾ ਲੇਖ ‘ਪੰਜਾਬੀ ਪਰਵਾਜ਼’ ਨੂੰ ਭੇਜਿਆ ਹੈ। ਅਕਾਲ ਤਖਤ ਦੀ ਸਰਵਉਚਤਾ ਦੇ ਪਰਿਪੇਖ ਵਿੱਚ ਉਨ੍ਹਾਂ ਸਪਸ਼ਟ ਟਿੱਪਣੀ ਕੀਤੀ ਹੈ, “ਅਕਾਲ ਤਖਤ ਸਾਹਿਬ ਤੋਂ […]

Continue Reading

ਪੰਜਾਬ ਦੀ ਸਮਝ ਅਤੇ ਵਰਤਾਰੇ ਦਾ ਸਿਆਸੀ ਪ੍ਰਸੰਗ

ਬਲਕਾਰ ਸਿੰਘ ਪ੍ਰੋਫੈਸਰ ਫੋਨ: +91-9316301328 ਗੁਰੂ ਦੇ ਨਾਮ ’ਤੇ ਜਿਊਣ ਵਾਲਾ ਪੰਜਾਬ ਜੇ ਇਸ ਵੇਲੇ ਲੱਭਦਾ ਨਹੀਂ ਜਾਂ ਨਜ਼ਰ ਨਹੀਂ ਆਉਂਦਾ ਤਾਂ ਪੰਜਾਬੀਆਂ ਮੁਤਾਬਿਕ, ਇਸ ਵੇਲੇ ਦਾ ਪੰਜਾਬ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ। ਇਸ ਨੂੰ ਪੰਜਾਬ ਦੀ ਚੇਤਨਾ ਲਹਿਰ ਤੋਂ ਸਿਆਸੀ ਜੁਗਾੜਬੰਦੀ ਤੱਕ ਪਹੁੰਚ ਗਏ ਪੰਜਾਬ ਵਾਂਗ ਦੇਖੀਏ ਤਾਂ ਭਾਈਚਾਰਕ ਸਾਂਝ ਤੋਂ ਵੋਟ ਬੈਂਕ […]

Continue Reading

ਦੁਨੀਆ ਦਾ ਅੰਤ ਕਦੋਂ ਅਤੇ ਕਿਵੇਂ?

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐੱਸ. ਅਧਿਕਾਰੀ ਫੋਨ: +91-9876502607 1991 ਵਿੱਚ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ, ਵੱਖ-ਵੱਖ ਫੌਜੀ ਸੰਘਰਸ਼, ਖਾਸ ਤੌਰ `ਤੇ 2022 ਤੋਂ ਚੱਲ ਰਹੇ ਯੂਕਰੇਨ `ਤੇ ਰੂਸੀ ਹਮਲੇ ਦੇ ਨਾਲ ਨਾਲ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਵਿਚਕਾਰ ਵੱਧ ਰਹੇ ਭੂ-ਰਾਜਨੀਤਿਕ ਤਣਾਅ, ਇਜ਼ਰਾਇਲ, ਫਲਸਤੀਨ, ਲਿਬਰਾਨ ਅਤੇ ਈਰਾਨ ਵਿਚਾਲੇ ਫੌਜੀ ਟਕਰਾਅ ਨੂੰ ਵਿਗਿਆਨੀ, ਮੀਡੀਆ ਅਤੇ […]

Continue Reading

ਸੀਰੀਆ ਬਣਿਆ ਕੌਮਾਂਤਰੀ ਗਿਰਝਾਂ ਦੀ ਖੁਰਾਕ

*ਬਾਗੀ ਗੁੱਟਾਂ ਵੱਲੋਂ ਅੰਤ੍ਰਿਮ ਸਰਕਾਰ ਦਾ ਐਲਾਨ *ਇਜ਼ਰਾਇਲ ਵੱਲੋਂ ਸੀਰੀਆ ਅੰਦਰ ਹਮਲੇ ਜਾਰੀ ਜਸਵੀਰ ਸਿੰਘ ਮਾਂਗਟ ਦੁਨੀਆਂ ਦੀਆਂ ਸਭ ਤੋਂ ਮੁਢਲੀਆਂ ਸੱਭਿਆਤਾਵਾਂ ਦਾ ਭੰਗੂੜਾ ਸਮਝਿਆ ਜਾਣ ਵਾਲਾ ਮੱਧ ਪੂਰਬ ਦਾ ਖੂਬਸੂਰਤ ਦੇਸ਼ ਸੀਰੀਆ ਅੱਜ-ਕੱਲ੍ਹ ਰਾਜਨੀਤਿਕ ਅਸਥਿਰਤਾ ਦਾ ਸ਼ਿਕਾਰ ਹੈ। ਰੂਸੀ ਹਮਾਇਤ ਪ੍ਰਾਪਤ ਤਾਨਾਸ਼ਾਹ ਡਾ. ਬਸ਼ਰ-ਅਲ-ਅਸਦ ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਇਹ ਮੁਲਕ […]

Continue Reading

ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਮੁੜ ਸਥਾਪਤ

*ਰੂਹਾਨੀ ਤੇ ਨੈਤਿਕ ਸ਼ਕਤੀ ਦਾ ਇੱਕ ਰਹੱਸਮਈ ਪ੍ਰਭਾਵ ਹਰ ਪਾਸੇ ਵਰਤਦਾ ਰਿਹਾ ਜਸਵੀਰ ਸਿੰਘ ਸ਼ੀਰੀ ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ 2 ਦਸੰਬਰ 2024 ਦਾ ਦਿਨ ਸਿੱਖ ਧਰਮ/ਕੌਮ ਦੇ ਇਤਿਹਾਸ ਵਿੱਚ ਮਹੱਤਵਪੂਰਨ ਹੋ ਗਿਆ ਹੈ। ਸਿਰਫ ਇਸ ਲਈ ਨਹੀਂ ਕਿ ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਨੇ ਅਕਾਲੀ ਲੀਡਰਸ਼ਿਪ ਨੂੰ ਇਤਿਹਾਸਕ ਗਲਤੀਆਂ ਕਾਰਨ […]

Continue Reading

ਟਰੰਪ ਦੀ ਦੂਜੀ ਪਾਰੀ ਸੰਸਾਰ ਆਰਥਿਕਤਾ ਨੂੰ ਰਾਸ ਆ ਸਕੇਗੀ?

ਜਨਮੇਜਯਾ ਸਿਨਾਹ (ਬੋਸਟਨ ਕਨਸਲਟੈਂਸੀ ਗਰੁੱਪ ਦੇ ਚੇਅਰਮੈਨ) ਡੌਨਾਲਡ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦਾ ਸੰਸਾਰ ਆਰਥਿਕਤਾ ‘ਤੇ ਕਿਸ ਕਿਸਮ ਦਾ ਪ੍ਰਭਾਵ ਪਵੇਗਾ? ਮੈਂ ਪੰਜ ਨੀਤੀ ਖੇਤਰਾਂ ਅਤੇ ਪੰਜ ਆਰਥਿਕ ਖੇਤਰਾਂ ਨੂੰ ਨਿਗਾਹ ਵਿੱਚ ਰੱਖ ਕੇ ਇਸ ਮਾਮਲੇ ਵਿੱਚ ਕੁਝ ਵਿਚਾਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਪੰਜ ਨੀਤੀ ਖੇਤਰ ਮੈਂ ਚੁਣੇ ਹਨ, […]

Continue Reading

ਸਿੱਖ ਆਗੂਆਂ ਦੇ ਫੈਸਲੇ ਵਿੱਚ ਸਿੱਖ ਆਵਾਮ ਦਾ ਰੋਲ

ਵੰਡ ‘47 ਦੀ… ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? 1947 ਦੇ ਮੁਲਕੀ ਵੰਡ-ਵੰਡਾਰੇ ਦੇ ਦੁਖਾਂਤ ਲਈ ਅਸਲ ਕਾਰਨ ਕੀ ਬਣੇ ਜਾਂ ਕਿਸ ਤਰ੍ਹਾਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਗਈਆਂ; ਜਾਂ ਇਸ ਸਭ ਲਈ ਅਸਲ ਦੋਸ਼ੀ ਕੌਣ ਸਨ? ਬਾਰੇ ਲਿਖਿਆ ਹਥਲਾ ਲੇਖ ਬਹੁਤ ਧਿਆਨ ਮੰਗਦਾ ਹੈ। ‘ਮੁਲਕ ਦੀ ਵੰਡ ਦੇ ਬੀਜ’ ਦੇ […]

Continue Reading

ਗੁਰਦੁਆਰਾ ਵ੍ਹੀਟਨ ਵਿਖੇ ‘ਗੁਰੂ ਗ੍ਰੰਥ ਸਾਹਿਬ ਵੱਲ ਵਾਪਸੀ’ ਵਿਸ਼ੇ `ਤੇ ਅੰਤਰਰਾਸ਼ਟਰੀ ਕਾਨਫਰੰਸ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ‘ਗੁਰੂ ਗ੍ਰੰਥ ਸਾਹਿਬ ਵੱਲ ਵਾਪਸੀ’ ਵਿਸ਼ੇ `ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਗੁਰਦੁਆਰਾ ਵ੍ਹੀਟਨ ਵਿਖੇ ਕਰਵਾਈ ਗਈ, ਜਿਸ ਵਿੱਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਅਜਿਹੇ ਸੈਮੀਨਾਰ ਕਰਨ ਦੀ ਲੋੜ ਇਸ ਲਈ ਪੈ ਗਈ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਜਾ ਰਹੇ ਹਾਂ; ਜਦਕਿ ਗੁਰੂ ਕਾਲ ਵਿੱਚ ਹਰ […]

Continue Reading

ਗੁਰਦੁਆਰਾ ਪੈਲਾਟਾਈਨ: ਰਾਗੀ ਸਿੰਘ ਦਾ ਅਸਤੀਫਾ ਅਤੇ ਸੰਗਤੀ ਸੁਰ

ਕੁਲਜੀਤ ਦਿਆਲਪੁਰੀ ਸ਼ਿਕਾਗੋ: ਗੁਰਦੁਆਰਾ ਪੈਲਾਟਾਈਨ ਵਿੱਚ ਇੱਕ ਰਾਗੀ ਸਿੰਘ ਦੇ ਅਸਤੀਫੇ ਦੇ ਮਾਮਲੇ ਨੂੰ ਲੈ ਕੇ ਕਈ ਦਿਨ ਚਰਚਾ ਦਾ ਮਾਹੌਲ ਬਣਿਆ ਰਿਹਾ। ਅਸਲ ਵਿੱਚ ਜਦੋਂ ਤਿੰਨ ਨਵੰਬਰ ਨੂੰ ਕੀਰਤਨੀਏ ਭਾਈ ਸੰਦੀਪ ਸਿੰਘ ਨੇ ਮੁੜ ਕੇ ਗੁਰੂ ਘਰ ਦੀ ਸਟੇਜ ਤੋਂ ਕੀਰਤਨ ਨਾ ਕਰਨ ਦਾ ਸਹਿਜ ਰੂਪ ਵਿੱਚ ਤਹੱਈਆ ਕੀਤਾ ਤਾਂ ਸੰਗਤ ਦੰਗ ਰਹਿ ਗਈ […]

Continue Reading