ਗਿਆਰਾਂ ਸਾਲ ਨੇਪਾਲ ਰਹੀ ਮਾਈ…

ਹਰਜੋਤ ਸਿੰਘ ਸਿੱਧੂ* ਫੋਨ: +91-9854800075 ਸਾਲ 2022 ਵਿੱਚ ਮੈਂ ਨੇਪਾਲ ਵਿੱਚ ਸੀ। ਮੈਨੂੰ ਕਾਠਮੰਡੂ ਵਿੱਚ ਸਭ ਤੋਂ ਪੁਰਾਣੇ ਅਤੇ ਪਵਿੱਤਰ ਮੰਦਰ ਪਸ਼ੂਪਤੀਨਾਥ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ। ਨੇਪਾਲ ਨੂੰ ਮਾਊਂਟ ਐਵਰੈਸਟ, ਕੰਚਨਜੰਗਾ ਅਤੇ ਹੋਰ ਪਰਭੱਤਾਂ ਸਮੇਤ ਦੁਨੀਆ ਦੀਆਂ ਅੱਠ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਦਾ ਘਰ ਹੋਣ ਲਈ ‘ਵਿਸ਼ਵ ਦੀ ਛੱਤ’ ਵਜੋਂ ਜਾਣਿਆ ਜਾਂਦਾ […]

Continue Reading

‘ਦਾਸਤਾਨ-ਏ-ਖ਼ੁਦ’

ਡਾ. ਡੀ.ਪੀ. ਸਿੰਘ, ਓਂਟਾਰੀਓ, ਕੈਨੇਡਾ ਸੁਤੰਤਰਤਾ ਸੰਗਰਾਮੀ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਇੱਕ ਬਹੁਪੱਖੀ ਸ਼ਖਸੀਅਤ ਦਾ ਨਾਂ ਹੈ, ਜਿਨ੍ਹਾਂ ਨੇ ਆਪਣੀ ਵਿਲੱਖਣ ਜੀਵਨ ਯਾਤਰਾ ਦੌਰਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਉਣ ਦੇ ਨਾਲ ਨਾਲ ਸੁਦ੍ਰਿੜ ਸਿੱਖ ਮਿਸ਼ਨਰੀ, ਪ੍ਰਮਾਣਿਤ ਪੰਥ ਪ੍ਰਚਾਰਕ, ਨਾਮਵਰ ਕਥਾਵਾਚਕ ਅਤੇ ਮਾਂ-ਬੋਲੀ ਪੰਜਾਬੀ ਦੇ ਸੁਹਿਰਦ ਅਧਿਆਪਕ ਵਜੋਂ ਬਾਖੂਬੀ ਸੇਵਾ ਨਿਭਾਈ ਹੈ। […]

Continue Reading

ਸ਼ਮੀਲ ਦੀ ‘ਧੂਫ਼’ ਵਾਂਗ ਬਲਦੀ ਕਵਿਤਾ

ਪਰਮਜੀਤ ਸਿੰਘ ਸੋਹਲ ਸ਼ਮੀਲ ਦੀ ‘ਟਰੇਨ ਕਵਿਤਾ’ ਯਾਂਤਰਿਕ ਊਰਜਾ ਦਾ ਅਨੁਭਵ ਕਰਾਉਂਦੀ ਹੈ ਤੇ ਗਤੀਸ਼ੀਲਤਾ ਦਾ ਵੀ ਅਤੇ ਤਕਨਾਲੋਜੀ ਦੀ ਦੌੜ ਵਿੱਚ ਹਫ਼ ਰਹੇ ਥੱਕੇ-ਹਾਰੇ ਮਨੁੱਖ ਲਈ ਢਾਰਸ ਬਣਦੀ ਹੈ। ਉਸਦੇ ਅੰਦਰ ਜਦੋਂ ਦੂਰ ਜਾਣ ਦੀ, ਵਿੱਥ ਸਿਰਜਣ ਦੀ ਗੱਲ ਫੁਰੀ, ਕਵਿਤਾ ਤੁਰੀ ਆਪਣੇ ਕੇਂਦਰ ਵੱਲ, ਉਹ ਜੋ ਬ੍ਰਹਿਮੰਡ ਵਿੱਚ ਰਹਿੰਦਿਆਂ ਬ੍ਰਹਿਮੰਡ ਦੇਖਣਾ ਲੋਚਦਾ ਹੈ। […]

Continue Reading

ਡਾ. ਗੁਰਇਕਬਾਲ ਸਿੰਘ ਨੰਦਰਾ ਦਾ ‘ਐਲਿਸ ਆਈਲੈਂਡ ਮੈਡਲ ਆਫ਼ ਆਨਰ’ ਨਾਲ ਸਨਮਾਨ

*ਇਹ ਸਨਮਾਨ ਅਮਰੀਕਾ ਦੇ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਹੈ* ਕੁਲਜੀਤ ਦਿਆਲਪੁਰੀ ਸ਼ਿਕਾਗੋ: ਇਹ ਪੰਜਾਬੀ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਐਡਵੋਕੇਟ ਅਤੇ ਕੇਟਾਮਾਈਨ ਟਰੀਟਮੈਂਟ ਪਾਇਨੀਅਰ ਦੇ ਡਾ. ਗੁਰਇਕਬਾਲ (ਬਾਲ) ਸਿੰਘ ਨੰਦਰਾ ਦਾ ‘ਐਲਿਸ ਆਈਲੈਂਡ ਮੈਡਲ ਆਫ਼ ਆਨਰ’ ਨਾਲ ਸਨਮਾਨ ਕੀਤਾ ਗਿਆ ਹੈ। ਇਹ ਸਨਮਾਨ ਅਮਰੀਕਾ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ […]

Continue Reading

ਗ਼ਦਰੀ ਬਾਬੇ ਦੀ ਮਿਟ ਰਹੀ ਵਿਰਾਸਤ

ਅਮੋਲਕ ਸਿੰਘ ਫੋਨ: +91-9877868710 ਗ਼ਦਰ ਪਾਰਟੀ ਦੇ ਭਾਈ ਪਿਆਰਾ ਸਿੰਘ ਲੰਗੇਰੀ ਦੇ ਪਿੰਡ ਲੰਗੇਰੀ (ਹੁਸ਼ਿਆਰਪੁਰ) ਵਿੱਚ ਉਨ੍ਹਾਂ ਦਾ ਜੱਦੀ ਘਰ, ਇੱਟਾਂ ਦਾ ਮਕਾਨ ਨਹੀਂ ਸਗੋਂ ਇਹ ਆਪਣੇ ਆਪ ਵਿੱਚ ਮੂੰਹ ਬੋਲਦਾ ਇਤਿਹਾਸ ਹੈ। ਇਸ ਦੇ ਦਰਵਾਜ਼ੇ, ਕੰਧਾਂ, ਬੂਹੇ ਬਾਰੀਆਂ, ਆਲ਼ੇ, ਸਾਮਾਨ, ਇਸ ਘਰ ਅੰਦਰ ਦਾਖਲ ਹੁੰਦਿਆਂ ਹੀ ਤੁਹਾਡੇ ਨਾਲ ਆਜ਼ਾਦੀ ਸੰਗਰਾਮ ਦੇ ਇਤਿਹਾਸਕ ਪਿਛੋਕੜ ਦੀਆਂ […]

Continue Reading

ਸ਼ਿਵ ਬਟਾਲਵੀ ਵਾਂਗ ਮਕਬੂਲ ਸ਼ਾਇਰ ਸੀ ਸੁਰਜੀਤ ਪਾਤਰ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ: +91-9781646008 ਸ਼ਿਵ ਬਟਾਲਵੀ ਦੀ ਕਰਮਭੂਮੀ ਬਟਾਲਾ ਵਿਖੇ ਜਨਮ ਲੈ ਕੇ ਵੀ ਮੈਂ ਆਪਣੇ ਆਪ ਨੂੰ ਇਸ ਪੱਖੋਂ ਸਦਾ ਬਦਕਿਸਮਤ ਹੀ ਸਮਝਦਾ ਰਿਹਾ ਹਾਂ ਕਿ ਮੈਂ ਸ਼ਿਵ ਦੀ ਜੀਵਨ ਲੀਲਾ ਸਮਾਪਤ ਹੋਣ ਮਗਰੋਂ ਜਨਮਿਆ ਸਾਂ ਤੇ ਉਸ ਅਜ਼ੀਮ ਹਸਤੀ ਦੇ ਸਾਖਿਆਤ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ ਸਾਂ, ਪਰ ਮੇਰੀ ਰੂਹ […]

Continue Reading

ਸੁਰਜੀਤ ਪਾਤਰ: ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ…

ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਬਹੁਤ ਨਰਮ ਸੁਭਾਅ ਦੇ ਸਨ ਅਤੇ ਉੱਚ ਕੋਟੀ ਦੇ ਸ਼ਾਇਰ ਸਨ। ਉਹ ਪੰਜਾਬੀ ਦੇ ਕੁਝ ਅਜਿਹੇ ਕਵੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਸਿਰਫ਼ ਸਾਹਿਤਕਾਰ ਲੋਕ ਹੀ ਨਹੀਂ ਜਾਣਦੇ ਸਨ, ਸਗੋਂ ਪੰਜਾਬ ਦੇ ਜਨ-ਮਾਨਸ ਤੱਕ ਉਨ੍ਹਾਂ ਦੀ […]

Continue Reading

ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ ’ਚੋਂ ਗੁਜ਼ਰਨ ਲੱਗਿਆਂ

ਸੁਰਜੀਤ ਪਾਤਰ: ਸ਼ਾਇਰੀ ਦੇ ਭਰ ਵਗਦੇ ਦਰਿਆ ਦਾ ਅਕਾਲ ਚਲਾਣਾ ਪਰਮਜੀਤ ਸੋਹਲ 11 ਮਈ ਦੀ ਸਵੇਰ ਨੂੰ ਦੋਸਤ ਕਵੀ ਗੁਰਪ੍ਰੀਤ ਦਾ ਮਾਨਸੇ ਤੋਂ ਫ਼ੋਨ ਆਇਆ। ਕਹਿਣ ਲੱਗਾ, ‘ਤੈਂ ਸੁਰਜੀਤ ਪਾਤਰ ਜੀ ਬਾਰੇ ਫੇਸ ਬੁੱਕ ’ਤੇ ਨਹੀਂ ਦੇਖਿਆ?’ ਮੇਰਾ ਮੱਥਾ ਠਣਕਿਆ। ਘਬਰਾਹਟ ’ਚ ਪੁੱਛਿਆ, ‘ਨਹੀਂ, ਕੀ ਗੱਲ?’ ਕਹਿਣ ਲੱਗਾ, ‘ਬੜੀ ਮਾੜੀ ਖ਼ਬਰ ਹੈ। ਸੁਰਜੀਤ ਪਾਤਰ ਨਹੀਂ […]

Continue Reading

ਪੰਜਾਬੀ ਸਾਹਿਤ ਦੇ ਸਪੂਤ ਸਾਹਿਤਕਾਰ ਸਨ ਬੇਦੀ ਲਾਲ ਸਿੰਘ

ਸ਼ਬਦਾਂ ਦੀ ਪਕੜ ਤੋਂ ਬਾਹਰ ਸ਼ਖ਼ਸੀਅਤ ਬੇਦੀ ਲਾਲ ਸਿੰਘ ਕਈ ਭਾਸ਼ਾਵਾਂ ਦੇ ਵਿਦਵਾਨ ਸਾਹਿਤਕਾਰ ਸਨ। ਪੰਜਾਬੀ ਦਾ ਸ਼ਾਇਦ ਹੀ ਕੋਈ ਅਖ਼ਬਾਰ ਜਾਂ ਰਸਾਲਾ ਹੋਵੇ, ਜਿਸ ਨੇ ਸ. ਬੇਦੀ ਦੀਆਂ ਰਚਨਾਵਾਂ ਨੂੰ ਆਦਰ ਸਹਿਤ ਨਾ ਛਾਪਿਆ ਹੋਵੇ। ਉਨ੍ਹਾਂ ਨੇ ਚੀਫ਼ ਖਾਲਸਾ ਦੀਵਾਨ ਦੀ ਖਾਲਸਾ ਟ੍ਰੈਕਟ ਸੁਸਾਇਟੀ ਦੇ ‘ਨਿਰਗੁਣੀਆਰਾ’ ਪੱਤਰ ਦੀ ਢਾਈ ਦਹਾਕੇ ਸੰਪਾਦਨਾ ਹੀ ਨਹੀਂ ਕੀਤੀ, […]

Continue Reading

ਪੰਜਾਬੀਪੁਣੇ ਦਾ ਮਾਣ

ਡਾ. ਨਿਰਮਲ ਸਿੰਘ ਕਹਿੰਦੇ ਨੇ ਕਿ ਇਨਸਾਨ ਯਾਦਾਂ ਦੇ ਸਹਾਰੇ ਈ ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਨਿਬੇੜਦਾ ਹੈ। ਅਜਿਹੀ ਹੀ ਕਿਸੇ ਸੁਖਦਾਈ ਯਾਦ ਦਾ ਜ਼ਿਕਰ ਵੀ ਉਤਸ਼ਾਹ ਨਾਲ ਨੱਕੋ-ਨੱਕ ਭਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਲਈ ਸਾਡਾ ਪ੍ਰੇਰਨਾ ਸਰੋਤ ਬਣਿਆ ਰਹਿੰਦਾ ਹੈ। ਕਥਾ 1994 ਦੇ ਸਤੰਬਰ ਅਰਥਾਤ ਅੱਸੂ ਮਹੀਨੇ ਦੀ ਹੈ। ਆਪਣੀ ਹਮਸਫਰ ਤੇ ਇਕਲੌਤੇ ਪੁੱਤਰ […]

Continue Reading