ਫਿਰ ਹੋਣ ਲੱਗੀ ਗਾਜ਼ਾ ਦੇ ਥੇਹਾਂ ‘ਤੇ ਇਜ਼ਰਾਇਲੀ ਬੰਬਾਰੀ

ਖਬਰਾਂ

*ਇੱਕ ਹਫਤੇ ‘ਚ 270 ਬੱਚਿਆਂ ਦਾ ਨਸਲਘਾਤ
*ਇਜ਼ਰਾਇਲ ਫਲਿਸਤੀਨੀਆਂ ਦੇ ਮੁਕੰਮਲ ਨਸਲੀ ਸਫਾਏ ਦੀ ਮੁਹਿੰਮ ‘ਤੇ
ਜਸਵੀਰ ਸਿੰਘ ਮਾਂਗਟ
ਗਾਜ਼ਾ ਜੰਗ ਦੇ ਮਾਮਲੇ ਵਿੱਚ ਇਜ਼ਰਾਇਲੀਆਂ ਨੇ ਇਕਪਾਸੜ ਤੌਰ ‘ਤੇ ਜੰਗਬੰਦੀ ਤੋੜ ਦਿੱਤੀ ਹੈ ਅਤੇ ਤਕਰੀਬਨ ਪਿਛਲੇ ਇੱਕ ਹਫਤੇ ਤੋਂ ਹਵਾਈ ਹਮਲੇ ਮੁੜ ਸ਼ੁਰੂ ਕੀਤੇ ਹੋਏ ਹਨ। ਇਨ੍ਹਾਂ ਹਮਲਿਆਂ ਵਿੱਚ ਦਰਜਨਾਂ ਲੋਕ ਹਰ ਰੋਜ਼ ਮਾਰੇ ਜਾ ਰਹੇ ਹਨ। ਬੇਬਸ ਅਤੇ ਬੇਹਥਿਆਰ ਲੋਕਾਂ ‘ਤੇ ਬੰਬਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਹਮਲਿਆਂ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਬੱਚਿਆਂ ਦੀਆਂ ਹੋ ਰਹੀਆਂ ਹਨ। ਤਕਰੀਬਨ 270 ਬੱਚੇ ਇਨ੍ਹਾਂ ਹਮਲਿਆਂ ਵਿੱਚ ਪਿਛਲੇ ਇੱਕ ਹਫਤੇ ਵਿੱਚ ਹੀ ਮਾਰੇ ਗਏ ਹਨ।

ਇਸ ਬੰਬਾਰੀ ਵਿੱਚ ਕਤਰ ਦੇ ਅਲਜਜ਼ੀਰਾ ਚੈਨਲ ਦੇ ਪੱਤਰਕਾਰ ਹੋਸਮ ਸ਼ਬਾਤ ਦੀ ਵੀ ਮੌਤ ਹੋ ਗਈ ਹੈ। ਇਜ਼ਰਾਇਲੀ ਹਮਲਿਆਂ ਵਿੱਚ ਮੀਡੀਆ ਕਰਮੀਆਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਵੈਸਟ ਬੈਂਕ ਦੇ ਵਸਨੀਕ ਅਤੇ ਆਸਕਰ ਐਵਾਰਡ ਜਿੱਤਣ ਵਾਲੀ ‘ਨੋ ਅਦਰ ਲੈਂਡ’ ਫਿਲਮ ਬਣਾਉਣ ਵਾਲੇ ਫਲਿਸਤੀਨੀ ਫਿਲਮਕਾਰ ਹਾਦਮ ਬਲਾਲ ਦੀ ਇਜ਼ਰਾਇਲੀ ਸੁਰੱਖਿਆ ਦਸਤਿਆਂ ਨੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਕੁੱਟਮਾਰ ਕੀਤੀ। ਉਸ ਨੂੰ ਜਦੋਂ ਰਿਹਾਅ ਕੀਤਾ ਗਿਆ ਤਾਂ ਚਿਹਰੇ ਉਤੇ ਝਰੀਟਾਂ ਪਈਆਂ ਹੋਈਆਂ ਸਨ ਅਤੇ ਸਿਰ ਦੇ ਜਖਮਾਂ `ਚੋਂ ਖੂਨ ਵਹਿ ਰਿਹਾ ਸੀ। ਫਲਿਸਤੀਨ ਦੇ ਸਰਕਾਰੀ ਮੀਡੀਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਗਾਜ਼ਾ ਹਮਲੇ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 61,700 ਲੋਕ ਮਾਰੇ ਗਏ ਹਨ ਅਤੇ 1,13,705 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ 60 ਫੀਸਦੀ ਤੋਂ ਵਧੇਰੇ ਔਰਤਾਂ ਅਤੇ ਬੱਚੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਲੋਕ ਢਹਿ ਢੇਰੀ ਕੀਤੇ ਗਏ ਗਜ਼ਾ ਦੇ ਮਲਬੇ ਹੇਠਾਂ ਦਬੇ ਪਏ ਹਨ।
ਯਾਦ ਰਹੇ, ਇਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਇਲ ਦੇ ਅੰਦਰ ਜਾ ਕੇ ਕੀਤੇ ਗਏ ਹਮਲੇ ਵਿੱਚ 1250 ਦੇ ਕਰੀਬ ਲੋਕ ਮਾਰੇ ਗਏ ਸਨ ਅਤੇ 250 ਨੂੰ ਹਮਾਸ ਵੱਲੋਂ ਬੰਦੀ ਬਣਾ ਲਿਆ ਗਿਆ ਸੀ। ਇਸ ਹਮਲੇ ਤੋਂ ਬਾਅਦ ਨੇਤਨਯਾਹੂ ਦੀ ਅਗਵਾਈ ਵਾਲੀ ਇਜ਼ਰਾਇਲੀ ਸਰਕਾਰ ਨੇ ਗਾਜ਼ਾ ਪੱਟੀ ‘ਤੇ ਜ਼ਮੀਨੀ ਅਤੇ ਹਵਾਈ ਹਮਲਾ ਸ਼ੁਰੂ ਕਰ ਦਿੱਤਾ ਸੀ। ਕਤਰ, ਮਿਸਰ ਅਤੇ ਅਮਰੀਕਾ ਦੀ ਵਿਚੋਲਗੀ ਨਾਲ ਕੁਝ ਹਫਤੇ ਪਹਿਲਾਂ ਗਾਜ਼ਾ ਵਿੱਚ ਜੰਗਬੰਦੀ ਹੋਈ। ਇਸ ਦਰਮਿਆਨ ਲੱਖਾਂ ਫਲਿਸਤੀਨੀ ਲੋਕ ਮੁੜ ਉੱਤਰੀ ਗਾਜ਼ਾ ਵੱਲ ਆ ਗਏ ਅਤੇ ਥੇਹ ਹੋਏ ਆਪਣੇ ਘਰਾਂ ‘ਤੇ ਤੰਬੂ ਲਗਾ ਕੇ ਬੈਠ ਗਏ। ਜੰਗਬੰਦੀ ਦੇ ਤਿੰਨ ਪੜਾਅ ਮਿਥੇ ਗਏ ਸਨ, ਜਿਨ੍ਹਾਂ ਵਿੱਚ ਨੇਤਨਯਾਹੂ ਸਰਕਾਰ ਨੇ ਫਲਿਸਤੀਨੀ ਕੈਦੀਆਂ ਨੂੰ ਰਿਹਾਅ ਕਰਨਾ ਸੀ ਅਤੇ ਹਮਾਸ ਵੱਲੋਂ ਅਗਵਾ ਕੀਤੇ ਗਏ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਸੀ। ਕੁਝ ਹਫਤੇ ਚੱਲੀ ਜੰਗਬੰਦੀ ਦੇ ਪਹਿਲੇ ਪੜਾਅ ਵਿੱਚ ਦੋਹਾਂ ਧਿਰਾਂ ਵੱਲੋਂ ਬੰਦੀ ਰਿਹਾਅ ਵੀ ਕੀਤੇ ਗਏ, ਪਰ ਇਜ਼ਰਾਇਲ ਨੇ ਇਹ ਸਮਝੌਤਾ ਦੂਜੇ ਪੜਾਅ ਵਿੱਚ ਜਾਣ ਤੋਂ ਪਹਿਲਾਂ ਹੀ ਹਮਲੇ ਦੁਬਾਰਾ ਸ਼ੁਰੂ ਕਰ ਦਿੱਤੇ। ਸਮਝੌਤੇ ਦੇ ਦੂਜੇ ਪੜਾਅ ਵਿੱਚ ਗਾਜ਼ਾ ਵਿੱਚੋਂ ਇਜ਼ਰਾਇਲੀ ਫੌਜਾਂ ਨੂੰ ਵਾਪਸ ਭੇਜਿਆ ਜਾਣਾ ਸੀ ਅਤੇ ਹਮਾਸ ਵੱਲੋਂ ਹੋਰ ਬੰਦੀ ਰਿਹਾਅ ਕੀਤੇ ਜਾਣੇ ਸਨ, ਪਰ ਇਜ਼ਰਾਇਲ ਨੇ ਦੂਜੇ ਪੜਾਅ ਤੋਂ ਪਹਿਲਾਂ ਹੀ ਸਾਰੇ ਇਜ਼ਰਾਇਲੀ ਬੰਦੀ ਰਿਹਾਅ ਕਰਨ ਦੀ ਮੰਗ ਰੱਖ ਦਿੱਤੀ ਅਤੇ ਅਮਰੀਕਾ ਨੇ ਇਸ ਦੀ ਹਮਾਇਤ ਕੀਤੀ। ਹਮਾਸ ਨੇ ਅਜਿਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਹਮਾਸ ਵੱਲੋਂ ਅਜਿਹਾ ਨਾ ਕਰਨ ‘ਤੇ ਇਜ਼ਰਾਈਲ ਨੇ ਗਾਜ਼ਾ ਵਿੱਚ ਮੁੜ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਅਤੇ ਹੁਣ ਜ਼ਮੀਨੀ ਹਮਲੇ ਦੁਬਾਰਾ ਸ਼ੁਰੂ ਕਰਨ ਦੀ ਗੱਲ ਨੇਤਨਯਾਹੂ ਵੱਲੋਂ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਧਿਆਨਯੋਗ ਹੈ ਕਿ ਇਜ਼ਰਾਇਲ ਵਿੱਚ ਬਹੁਤ ਸਾਰੇ ਲੋਕ ਨੇਤਨਯਾਹੂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਅਤੇ ਬੰਦੀਆਂ ਨੂੰ ਰਿਹਾਅ ਕਰਨ ਲਈ ਜ਼ੋਰ ਪਾ ਰਹੇ ਹਨ। ਇਜ਼ਰਾਇਲੀ ਅਖ਼ਬਾਰਾਂ ਵਿੱਚ ਛਪੀਆਂ ਕੁਝ ਰਿਪੋਰਟਾਂ ਅਨੁਸਾਰ 70 ਫੀਸਦੀ ਇਜ਼ਰਾਇਲੀ ਲੋਕ ਜੰਗ ਰੋਕਣ ਦੇ ਹੱਕ ਵਿੱਚ ਹਨ ਅਤੇ ਨੇਤਨਯਾਹੂ ਨੂੰ ਨਾਪਸੰਦ ਕਰਦੇ ਹਨ। ਉਸ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਅਦਾਲਤ ਵਿੱਚ ਹੈ। ਆਪਣੀ ਗੱਦੀ ਬਚਾਉਣ ਲਈ ਹੀ ਉਹ ਜੰਗ ਛੇੜੀ ਰੱਖਣਾ ਚਾਹੁੰਦਾ ਹੈ। ਨਵੇਂ ਹਾਲਾਤ ਤੋਂ ਇਹ ਵੀ ਲਗਦਾ ਹੈ ਕਿ ਇਜ਼ਰਾਇਲ ਅਤੇ ਟਰੰਪ ਪ੍ਰਸ਼ਾਸਨ ਗਾਜ਼ਾ ਤੇ ਵੈਸਟ ਬੈਂਕ ਨੂੰ ਮੁਕੰਮਲ ਤੌਰ ‘ਤੇ ਫਲਿਸਤੀਨੀ ਆਬਾਦੀ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ। ਇਸ ਹਿਸਾਬ ਨਾਲ ਇਹ ਇੱਕ ਤਰ੍ਹਾਂ ਨਾਲ ਮੁਕੰਮਲ ਨਸਲੀ ਸਫਾਏ ਦੀ ਮੁਹਿੰਮ ਹੀ ਜਾਪਦੀ ਹੈ।
ਯਹੂਦੀ ਖ਼ਾਸ ਕਰਕੇ ਜੀਓਨਿਸਟ ਕਮਿਉਨਿਟੀ, ਨਾਜ਼ੀਆਂ ਵੱਲੋਂ ਜਰਮਨੀ ਵਿੱਚ ਕੀਤੇ ਗਏ ਉਨ੍ਹਾਂ ਦੇ ਆਪਣੇ ਨਸਲਘਾਤ ਦਾ ਰੋਣਾ ਸਾਰੀ ਦੁਨੀਆਂ ਵਿੱਚ ਰੋਂਦੇ ਹਨ। ਇਸ ਆਧਾਰ ‘ਤੇ ਇਹ ਕਈ ਮੁਲਕਾਂ ਦੀਆਂ ਹਕੂਮਤਾਂ/ਲੋਕਾਂ ਦੀ ਹਮਦਰਦੀ ਜਿੱਤਣ ਦਾ ਯਤਨ ਵੀ ਕਰਦੇ ਹਨ ਅਤੇ ਬਹੁਤੀ ਵਾਰੀ ਜਿੱਤ ਵੀ ਲੈਂਦੇ ਹਨ, ਪਰ ਪਿਛਲੇ ਸਵਾ ਸਾਲ ਤੋਂ ਗਾਜ਼ਾ ਪੱਟੀ ਵਿੱਚ ਜਿਸ ਕਿਸਮ ਦਾ ਨਰਸੰਘਾਰ ਇਨ੍ਹਾਂ ਨੇ ਵਿੱਢਿਆ ਹੋਇਆ ਹੈ, ਇਸ ਦੀ ਮਿਸਾਲ ਇਤਿਹਾਸ ਵਿੱਚ ਸ਼ਾਇਦ ਹੀ ਕਿਤੇ ਲੱਭੇ। ਜਿੰਨੀ ਬੇਦਰਦੀ/ਬਰਬਰਤਾ ਨਾਲ ਇਹ ਫਲਿਸਤੀਨੀ ਇਲਾਕਿਆਂ ਖਾਸ ਕਰਕੇ ਗਾਜ਼ਾ ਪੱਟੀ ਦੇ ਥੇਹਾਂ ‘ਤੇ ਹਮਲੇ ਕਰ ਰਹੇ ਹਨ, ਉਸ ਤੋਂ ਲਗਦਾ ਕਿ ਇਨ੍ਹਾਂ ਜ਼ਾਹਲਾਂ ਨੂੰ ਮਨੁੱਖ ਕਹਿਣਾ ਵੀ ਇੱਕ ਪਾਪ ਹੈ।
ਸਿੱਖ ਬੁੱਧੀਜੀਵੀ ਆਮ ਤੌਰ ‘ਤੇ ਆਪਣੀ ਤੁਲਨਾ ਯਹੂਦੀਆਂ ਨਾਲ ਕਰਦੇ ਹਨ। ਇੱਥੇ ਦਿਲਚਸਪ ਤੱਥ ਇਹ ਹੈ ਕਿ ਹਿੰਦੂਤਵੀ ਤਾਕਤਾਂ ਵੀ ਆਪਣੀ ਤੁਲਨਾ ਯਹੂਦੀਆਂ ਨਾਲ ਕਰਦੀਆਂ ਹਨ। ਨਿਰੱਪਖਤਾ ਨਾਲ ਵੇਖੀਏ ਤਾਂ ਹਿੰਦੂ ਸਮਾਜ ਦੀ ਤੁਲਨਾ ਕਿਸੇ ਹੱਦ ਤੱਕ ਯਹੂਦੀਆਂ ਨਾਲ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਲੋਕ ਵੀ ਸੂਦਖੋਰੀ ਦਾ ਧੰਦਾ ਵੱਡੀ ਪੱਧਰ ‘ਤੇ ਕਰਦੇ ਰਹੇ ਹਨ। ਤੱਥ ਇਹ ਹਨ ਕਿ ਯਹੂਦੀ ਲੋਕਾਂ ਨੇ ਕਈ ਹਜ਼ਾਰ ਸਾਲ ਪਹਿਲਾਂ ਆਪਣੀ ਪੁਸ਼ਤੈਨੀ ਜ਼ਮੀਨ ਤੋਂ ਉਖ਼ੜਨ ਤੋਂ ਬਾਅਦ ਆਪਣਾ ਗੁਜ਼ਰ-ਬਸਰ ਮੁੱਖ ਰੂਪ ਵਿੱਚ ਸੂਦਖੋਰੀ ਨਾਲ ਕੀਤਾ ਹੈ।
ਇਹ ਬਿਲਕੁਲ ਸੱਚ ਹੈ ਕਿ ਕੋਈ ਵੀ ਧਾਰਮਿਕ ਜਾਂ ਨਸਲੀ ਭਾਈਚਾਰਾ ਮੁਕੰਮਲ ਰੂਪ ਵਿੱਚ ਚੰਗਾ/ਮਾੜਾ ਨਹੀਂ ਹੋ ਸਕਦਾ, ਪਰ ਇਸ ਦੇ ਨਾਲ ਇਹ ਵੀ ਸੱਚ ਹੈ ਕਿ ਕੋਈ ਭਾਈਚਾਰਾ ਬਹੁਗਿਣਤੀ ਰੂਪ ਵਿੱਚ ਜਿਸ ਤਰ੍ਹਾਂ ਦੇ ਕਿੱਤੇ/ਕਾਰੋਬਾਰ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ, ਇਸ ਨਾਲ ਉਸ ਦੀ ਸ਼ਖਸੀਅਤ, ਸੁਭਾਅ ਅਤੇ ਮਾਨਸਿਕਤਾ ਦੀ ਘਾੜਤ ਖੁਦ-ਬ-ਖੁਦ ਘੜੀ ਜਾਂਦੀ ਹੈ। ਇਸੇ ਪ੍ਰਸੰਗ ਵਿੱਚ ਅਸੀਂ ਕਿਸਾਨ ਅਤੇ ਬਿਜ਼ਨਸਮੈਨ ਖਾਸ ਕਰ ਵਿੱਤੀ (ਫਾਈਨੈਂਸ਼ੀਲ) ਕਾਰੋਬਾਰ ਵਾਲੇ ਲੋਕਾਂ ਦਾ ਸੁਭਾਅ ਵੇਖ ਸਕਦੇ ਹਾਂ। ਜਦੋਂ ਹਿਟਲਰ ਨੇ ਯਹੂਦੀਆਂ ਖਿਲਾਫ ਖੰਡਾ ਖੜਕਾਇਆ ਉਦੋਂ ਜਰਮਨ ਕੌਮ ਦਾ ਕੇਂਦਰੀ ਸੱਭਿਆਚਾਰ ਕਿਸਾਨੀ ਸੁਭਾਅ ਦੀ ਹੀ ਉਪਜ ਸੀ। ਪੰਜਾਬ ਦੇ ਇੱਕ ਮਰਹੂਮ ਬਜ਼ੁਰਗ ਪੱਤਰਕਾਰ ਕਿਹਾ ਕਰਦੇ ਸਨ ਕਿ ਸੂਦਖ਼ੋਰੀ ਮਨੁੱਖੀ ਆਤਮਾ ਨੂੰ ਮਾਰ ਦਿੰਦੀ ਹੈ। ਇਸ ਨਾਲ ਦਇਆ ਭਾਵਨਾ ਮਰ ਮੁੱਕ ਜਾਂਦੀ ਹੈ ਅਤੇ ਕਿਸਾਨ ਦਾ ਇਸ ਤੋਂ ਬਿਨਾ ਗੁਜ਼ਰਾ ਨਹੀਂ।
ਪਿਛਲੀ ਸਦੀ ਦੇ ਮੁੱਢ ਵਿੱਚ ਸਟੇਟ ਹਾਸਲ ਹੋਣ ਤੋਂ ਬਾਅਦ ਜਿਸ ਤਰ੍ਹਾਂ ਦਾ ਆਪਣੇ ਗੁਆਂਢੀਆਂ ਪ੍ਰਤੀ ਇਜ਼ਰਾਇਲੀਆਂ ਦਾ ਵਿਹਾਰ ਸਾਹਮਣੇ ਆਇਆ, ਉਸ ਤੋਂ ਲਗਦਾ ਕਿ ਜਰਮਨੀ ਵਿੱਚ ਹਿਟਲਰ ਵੱਲੋਂ ਯਹੂਦੀਆਂ ਦੇ ਕੀਤੇ ਗਏ ਕਥਿੱਤ ਨਰਸੰਘਾਰ ਦੀ ਮਿੱਥ ਬਾਰੇ ਮੁੜ ਤੋਂ ਸੋਚਣ ਦਾ ਸਮਾਂ ਆ ਗਿਆ ਹੈ। ਸਾਡੇ ਵਕਤਾਂ ਦਾ ਇਹ ਬਹੁਤ ਬੇਚੈਨ ਕਰਨ ਵਾਲਾ ਸੱਚ ਹੈ ਕਿ ਕੱਲ੍ਹ ਤੱਕ ਆਪਣੇ ਆਪ ਨੂੰ ਇੱਕ ਵੱਡੇ ਨਸਲਘਾਤ ਦਾ ਸ਼ਿਕਾਰ ਦੱਸਣ ਵਾਲੇ ਲੋਕ ਉਸ ਨਾਲੋਂ ਵੀ ਭੈੜੀ ਨਸਲਕੁਸ਼ੀ ਕਰਨ ਲਈ ਫਲਿਸਤੀਨ ਵਿੱਚ ਹਰ ਹਰਬਾ ਵਰਤ ਰਹੇ ਹਨ। ਇਹ ਸਵਾਲ ਉਂਝ ਦੁਨੀਆਂ ਦੇ ਉੱਚਕੋਟੀ ਦੇ ਮਨੋਵਿਗਿਆਨੀਆਂ ਦੇ ਸਮਝਣ ਵਾਲਾ ਹੈ ਕਿ ਕਿਸੇ ਹੋਰ ਕੌਮ ਹੱਥੋਂ ਨਸਲਕੁਸ਼ੀ ਦਾ ਸ਼ਿਕਾਰ ਹੋਣ ਵਾਲੇ ਲੋਕ ਆਪਣਾ ਉੱਤੇ ਬੀਤਿਆ ਇੰਨੀ ਛੇਤੀ ਕਿਵੇਂ ਭੁੱਲ ਜਾਂਦੇ ਹਨ! ਮਨੁੱਖ ਦੀ ਇਹੋ ਜਿਹੀ ਮਾਨਸਿਕਤਾ ਬਣਦੀ ਕਿਵੇਂ ਹੈ! ਅਣਮਨੁੱਖੀ ਵਿਹਾਰ ਦੀ ਇਹ ਸਿਖ਼ਰ ਹੈ ਕਿ ਜਿਸ ਧਰਤੀ ‘ਤੇ ਫਲਿਸਤੀਨ ਦੇ ਲੋਕਾਂ ਦਾ ਅਣਮਿਣਿਆ ਖੂਨ ਡੁੱਲ੍ਹ ਗਿਆ ਹੈ ਅਤੇ ਜਿੱਥੇ ਤਾਜ਼ਾ ਬੰਬਾਰੀ ਕਾਰਨ ਹਜ਼ਾਰਾਂ ਲਾਸ਼ਾਂ ਮਲਬੇ ਹੇਠ ਦਬੀਆਂ ਪਈਆਂ ਹਨ, ਉਥੇ ਮਲਬੇ ਵਾਂਗ ਹੀ ਜੀਂਦੇ ਲੋਕਾਂ ਦਾ ਮਲਬਾ ਬਣਾ ਕੇ ਮੌਜ ਮੇਲੇ ਦੇ ਕੇਂਦਰ ਖੋਲ੍ਹਣ ਦੀ ਵਜਾਹਤ ਕੀਤੀ ਜਾ ਰਹੀ ਹੈ। ਸਾਰੀ ਦੁਨੀਆਂ ਇਹ ਸੱਚਾਈ ਸਪਸ਼ਟ ਵੇਖ ਰਹੀ ਹੈ ਕਿ ਸੰਸਾਰ ਦੇ 49 ਮੁਲਕਾਂ ਵਿੱਚ ਬਹੁਗਿਣਤੀ ਮੁਸਲਮਾਨ ਆਬਾਦੀ ਵੱਸਦੀ ਹੈ, ਪਰ ਇਰਾਨ ਤੋਂ ਬਿਨਾ ਕੋਈ ਵੀ ਫਲਿਸਤੀਨ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਉੱਤਰ ਰਿਹਾ।

Leave a Reply

Your email address will not be published. Required fields are marked *