ਘਾਹ ਫੁੱਲੇ ਤੇ ਮੀਂਹ ਭੁੱਲੇ

ਸ਼ਬਦੋ ਵਣਜਾਰਿਓ

ਸ਼ਬਦੋ ਵਣਜਾਰਿਓ
ਪਰਮਜੀਤ ਢੀਂਗਰਾ
ਫੋਨ: +91-9417358120
ਕੁਦਰਤ ਨੇ ਸੁੰਦਰਤਾ ਲਈ ਮਨੁੱਖ ਨੂੰ ਨਾਯਾਬ ਤੋਹਫੇ ਦਿੱਤੇ ਹਨ, ਇਨ੍ਹਾਂ ਵਿੱਚੋਂ ਘਾਹ ਪ੍ਰਮੁੱਖ ਹੈ। ਲੋਕ ਹਰਿਆਵਲ ਦੇਖਣ ਲਈ ਕਸ਼ਮੀਰ, ਖਜਿਆਰ ਤੇ ਕਈ ਹੋਰ ਪਹਾੜਾਂ `ਤੇ ਜਾਂਦੇ ਹਨ। ਜਰਾ ਸੋਚ ਕੇ ਦੇਖੋ ਜੇ ਘਾਹ ਨਾ ਹੋਵੇ, ਤਾਂ ਸਾਰਾ ਆਲਾ-ਦੁਆਲਾ ਨੀਰਸ ਤੇ ਬੇਰੰਗ ਹੋ ਜਾਵੇਗਾ। ਜਿਵੇਂ ਪਾਣੀਆਂ ਦਾ ਰੰਗ ਨੀਲਾ ਹੈ, ਇਵੇਂ ਕੁਦਰਤ ਦਾ ਰੰਗ ਹਰਾ ਮੰਨਿਆ ਗਿਆ ਹੈ। ਪਸ਼ੂ ਆਹਾਰ ਦੇ ਰੂਪ ਵਿੱਚ ਘਾਹ ਦਾ ਖਾਸ ਮਹੱਤਵ ਹੈ। ਲੱਖਾਂ ਜਾਨਵਰ, ਪੰਛੀ, ਕੀਟ-ਪਤੰਗੇ ਕੁਦਰਤ ਦੇ ਇਸ ਅਨਮੋਲ ਤੋਹਫੇ `ਤੇ ਪਲਦੇ ਹਨ। ਕੁਦਰਤ ਦਾ ਸਾਰਾ ਲੈਂਡਸਕੇਪ ਇਸ ਘਾਹ ਕਰਕੇ ਹੀ ਖੂਬਸੂਰਤ ਨਜ਼ਰ ਆਉਂਦਾ ਹੈ। ਘਾਹ ਲਈ ਅੰਗਰੇਜ਼ੀ ਸ਼ਬਦ ‘ਘਰਅਸਸ’ ਮਿਲਦਾ ਹੈ, ਜੋ ਮੂਲ ਰੂਪ ਵਿਚ ਪਰੋਟੋ ਇੰਡੋ-ਯੂਰਪੀ ਭਾਸ਼ਾ ਪਰਿਵਾਰ ਦੀ ਧਾਤੂ /ਗਹਰੲ/ ਤੋਂ ਨਿਰਮਤ ਹੋਇਆ ਹੈ। ਇਸ ਧਾਤੂ ਵਿਚ ਵਧਣ ਦਾ ਭਾਵ ਹੈ। ਇਸੇ ਕਰਕੇ ਘਾਹ ਦੀਆਂ ਸਾਰੀਆਂ ਪ੍ਰਜਾਤੀਆਂ ਬੜੀ ਤੇਜ਼ੀ ਨਾਲ ਵਧਦੀਆਂ ਹਨ। ਇਹ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਵਿੱਚ ਵਧ ਫੁੱਲ ਸਕਣ ਵਾਲੀ ਬਨਸਪਤੀ ਵਜੋਂ ਜਾਣਿਆ ਜਾਂਦਾ ਹੈ।

ਅੰਗਰੇਜ਼ੀ ਵਿੱਚ ਇਸ ਧਾਤੂ ਤੋਂ ਗਰੋਅ (ਘਰੋੱ) ਕਿਰਿਆ ਬਣੀ ਹੈ, ਜਿਸ ਵਿੱਚ ਵਧਣ ਦੇ ਅਰਥ ਪਏ ਹਨ। ਗ੍ਰੋਥ (ਘਰੋੱਟਹ), ਗ੍ਰਾਸਕੋਰਟ (ਘਰਅਸਸ ਚੋੁਰਟ), ਗ੍ਰਾਸਰੂਟ (ਘਰਅਸਸ ਰੋੋਟ), ਗ੍ਰਾਸਹੂਪਰ (ਘਰਅਸਸਹੋਪਪੲਰ), ਘਾਹੀ (ਘਰਅਸਸੇ) ਵਰਗੇ ਸ਼ਬਦ ਇਸ ਤੋਂ ਬਣੇ ਹਨ। ਖੁਸ਼ਹਾਲੀ ਦੇ ਰੰਗ ਦੀ ਪਛਾਣ ਘਾਹ ਦੇ ਹਰੇਪਣ ਤੋਂ ਕੀਤੀ ਜਾਂਦੀ ਹੈ। ਇਸ ਰੰਗ ਨੂੰ ਵਿਕਾਸ ਤੇ ਉਨਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤਬੀਅਤ ਹਰੀ-ਭਰੀ ਹੋਣੀ ਇਸ ਦੀ ਗਵਾਹੀ ਹੈ। ਹਰੇ ਰੰਗ ਲਈ ਅੰਗਰੇਜ਼ੀ ਸ਼ਬਦ ‘ਘਰੲੲਨ’ ਮਿਲਦਾ ਹੈ। ਕੁਦਰਤ ਵਿੱਚ ਮਨੁੱਖ ਦਾ ਸਭ ਤੋਂ ਪਹਿਲਾ ਟਾਕਰਾ ਇਸੇ ਬਨਸਪਤੀ ਨਾਲ ਹੋਇਆ, ਜਦੋਂ ਅਜੇ ਉਹਨੇ ਫਸਲਾਂ ਉਗਾਉਣ ਦੇ ਤਰੀਕੇ ਨਹੀਂ ਸਨ ਲੱਭੇ। ਕੁਦਰਤ ਵਿੱਚ ਬਨਸਪਤੀ, ਪੌਦੇ, ਰੁੱਖ ਬੜੀ ਤੇਜ਼ੀ ਨਾਲ ਵਧਦੇ ਹਨ। ਇਸਨੂੰ ਕੁਦਰਤ ਦੀ ਸਮਰਿਧੀ ਜਾਂ ਖਜ਼ਾਨਾ ਕਿਹਾ ਜਾ ਸਕਦਾ ਹੈ। ਸਮਰਿਧੀ=ਸਮ+ਵਿ੍ਰਧੀ ਭਾਵ ਵਾਧਾ।
ਇੰਡੋ-ਇਰਾਨੀ ਪਰਿਵਾਰ ਵਿੱਚ ਘਾਹ ਦੇ ਮਿਲਦੇ-ਜੁਲਦੇ ਕਈ ਸ਼ਬਦ ਪ੍ਰਚਲਿਤ ਹਨ। ਭਾਰਤੀ ਭਾਸ਼ਾਵਾਂ ਵਿੱਚ ਘਾਹ ਬਣਿਆ ਹੈ ਸੰਸਕ੍ਰਿਤ ਦੀ ਧਾਤੂ /ਘਸੑ/ ਤੋਂ ਜਿਸਦਾ ਅਰਥ ਹੈ-ਖਾਣਾ, ਨਿਗਲਣਾ। ਖਾਸ ਗੱਲ ਇਹ ਹੈ ਕਿ ਭਰੋਪੀ ਧਾਤੂ /ਗਹਰੲ/ ਦਾ ਵਾਧੇ ਜਾਂ ਵਿਕਾਸ ਵਾਲਾ ਭਾਵ ਇੰਡੋ-ਇਰਾਨੀ ਪਰਿਵਾਰ ਵਿੱਚ ਅਰਥ ਬਦਲ ਰਿਹਾ ਹੈ। /ਗਹਰੲ/ ਨਾਲ ਮਿਲਦੀ ਜੁਲਦੀ ਸੰਸਕ੍ਰਿਤ ਦੀ ਧਾਤੂ /ਗ੍ਰਸੑ/ ਹੈ, ਜਿਸਦਾ ਅਰਥ ਹੈ- ਨਿਗਲਣਾ। ਘਸੑ ਇਹਦਾ ਅਗਲਾ ਰੂਪ ਹੈ, ਜਿਸਦਾ ਅਰਥ ਖਾਣਾ, ਨਿਗਲਣਾ ਕੀਤਾ ਜਾਂਦਾ ਹੈ, ਜਿਸਤੋਂ ਬਣੇ ਘਾਹ ਸ਼ਬਦ ਦਾ ਅਰਥ ਹੈ- ਆਹਾਰ, ਚਾਰਾ, ਚਰਨਾ, ਨਿਗਲਣਾ ਆਦਿ। ਘਸੑ ਜਾਂ ਗ੍ਰਸੑ ਧਾਤੂ ਦੀ ਅਰਥਸੱਤਾ ਹੋ ਸਕਦੈ ਉਦੋਂ ਸਥਾਪਤ ਹੋਈ ਹੋਵੇ, ਜਦੋਂ ਪਸ਼ੂ ਪਾਲਕਾਂ ਨੇ ਲਗਾਤਾਰ ਵਧ ਰਹੇ ਘਾਹ-ਬੂਟ ਨੂੰ ਦੇਖਿਆ-ਪਰਖਿਆ ਤੇ ਆਹਾਰ ਦੇ ਰੂਪ ਵਿੱਚ ਲਿਆ ਹੋਵੇਗਾ। ਗ੍ਰਾਹੀ ਜਾਂ ਬੁਰਕੀ ਸ਼ਬਦ ਇਸੇ ਗ੍ਰਾਸ ਦੀ ਦੇਣ ਹੈ। ਪ੍ਰਾਕਿਰਤ, ਖਰੋਸ਼ਟੀ ਤੇ ਅਵੇਸਤਾ ਵਿੱਚ ਇਹਦੇ ਇਹੀ ਰੂਪ ਮਿਲਦੇ ਹਨ। ਆਰਮੀਨੀਆਈ ਵਿੱਚ ਇਹਦਾ /ਖਸੑ/ ਰੂਪ ਪ੍ਰਚਲਿਤ ਹੈ। ਇਸਤੋਂ ਇਲਾਵਾ ਗਾਸ, ਗਸੑ, ਗੱਸਾ ਵਰਗੇ ਰੂਪ ਵੀ ਮਿਲਦੇ ਹਨ। ਪੰਜਾਬੀ ਕੋਸ਼ਾਂ ਅਨੁਸਾਰ ਘਾਹ ਫਾਰਸੀ ਗਯਾਹ, ਕਾਹ, ਘਾਸ, ਕੱਖ, ਪੱਠਾ। ਘਾਹ ਕਰਨਾ-ਖੁਰਪੇ ਨਾਲ ਘਾਹ ਖੋਦਣਾ, ਘਾਹ ਦਾ ਘੋੜਾ-ਘਾਹੀ ਟਿੱਡਾ, ਘਾਹ ਪੱਠਾ, ਘਾਹ ਮਾਰਨਾ-ਘਾਹ ਖੋਦਣਾ, ਘਾਹੀ, ਘਾਹਣ (ਇਸਤਰੀ ਲਿੰਗ) ਇਸ ਨਾਲ ਜੁੜੇ ਸ਼ਬਦ ਹਨ। ਇਸ ਨਾਲ ਜੁੜੇ ਕਈ ਅਖਾਣ ਤੇ ਮੁਹਾਵਰੇ ਵੀ ਮਿਲਦੇ ਹਨ- ਘਾਹ ਖੋਦਣਾ-ਫਜ਼ੂਲ ਕੰਮ ਕਰਨਾ, ਘਾਹ ਫੁੱਲੇ ਤੇ ਮੀਂਹ ਭੁੱਲੇ, ਘਾਹ ਵੱਢਣਾ-ਕੰਮ ਖਰਾਬ ਕਰਨਾ ਜਾਂ ਫਾਹਿਆ ਵੱਢਣਾ, ਘਾਹੀਆਂ ਘਾਹ ਹੀ ਖੋਤਣਾ, ਘਾਹੀਆਂ ਦੇ ਘਰ ਘਾਹੀ ਆਏ, ਉਹ ਵੀ ਘਾਹ ਕਰੇਂਦੇ ਆਏ, ਘਾਹੀਆਂ ਦੇ ਪੁੱਤਾਂ ਨੇ ਘਾਹ ਹੀ ਖੋਤਨੇ ਨੇ।
ਨਵੇਂ ਮਹਾਨ ਕੋਸ਼ ਵਿੱਚ ਵੀ ਇਸਦੇ ਕਈ ਅਰਥ ਕੀਤੇ ਮਿਲਦੇ ਹਨ- ਘਾਸ, ਘਾਹ, ਤ੍ਰਿਣ, ਕੱਖ, ਜਾਨਵਰਾਂ ਦਾ ਆਹਾਰ, ਕੌਰ, ਗਰਾਹੀ, ਭੋਜਨ, ਘਰਸਣ, ਘਸਣ, ਰਗੜ ਆਦਿ ਨਾਲ ਪਿਆ ਨਿਸ਼ਾਨ, ਅੱਟਣ, ਚਾਰਾ, ਚਰਾਂਦ, ਚਰਾਗਾਹ, ਗੋਚਰ, ਗਊਆਂ ਆਦਿ। ਘਾਸੀ-ਘਾਸ ਰਗੜ, ਘਸਿਆਰਾ, ਘਾਹ ਖੋਦਣ ਵਾਲਾ- ‘ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ, ਘਾਸੀ ਕਉ ਹਰਿਨਾਮੁ ਕਢਾਈ।’ ਪਰੰਪਰਾ, ਰੀਤ, ਲਹਿੰਦੀ ਘਾਸੀ-ਦਿਲ `ਤੇ ਪਿਆ ਅਸਰ, ਘਾਸੁ ਸੰਸਕ੍ਰਿਤ-ਘਾਸਹæ, ‘ਜਲਿ ਗਇਓ ਘਾਸੁ, ਰਲਿ ਗਇਓ ਮਾਟੀ।’ ‘ਕਬੀਰ ਹਾਡ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸੁ। ਆਜੁ ਕਲਿੑ ਭੁਇ ਲੇਟਣਾ, ਊਪਰਿ ਜਾਮੈ ਘਾਸੁ।’ ‘ਘਾਹ/ਘਾਹੁ-ਸੀਹਾ ਬਾਜਾ ਚਰਗਾ ਕੁਹੀਆ, ਏਨਾ ਖਵਾਲੇ ਘਾਹ।’ ‘ਨਦਰਿ ਉਪਠੀ ਜੇ ਕਰੇ, ਸੁਲਤਾਨਾ ਘਾਹੁ ਕਰਾਇਦਾ।’
ਘਾਹ ਉਗਾਉਣ ਲਈ ਮਨੁੱਖ ਨੂੰ ਮਿਹਨਤ ਨਹੀਂ ਕਰਨੀ ਪੈਂਦੀ, ਸ਼ਾਇਦ ਇਸੇ ਲਈ ਇਹਨੂੰ ਨਿਮਨ ਸ਼੍ਰੇਣੀ ਦਾ ਮੰਨਿਆ ਜਾਂਦਾ ਹੈ। ਘਾਹ ਵੱਢਣ ਵਾਲੇ ਨੂੰ ਘਸਿਆਰਾ ਕਿਹਾ ਜਾਂਦਾ ਹੈ। ਇਹ ਘਾਹ+ਕਾਰਕ: ਤੋਂ ਬਣਿਆ ਹੈ। ਘਸਿਆਰੇ ਦਾ ਕ੍ਰਮ ਹੈ- ਘਾਸਕਾਰਕ>ਘੱਸਆਰਕ> ਘਸਿਆਰਾ। ਦੁਨੀਆ ਭਰ ਵਿੱਚ ਅੱਜ ਘਾਹ ਦੀਆਂ ਹਜ਼ਾਰਾਂ ਕਿਸਮਾਂ ਹਨ। ਕਾਰਪੈਟ ਘਾਹ, ਦੱਬ, ਕੁਸ਼ਾ ਪ੍ਰਚਲਿਤ ਕਿਸਮਾਂ ਹਨ। ਹਿੰਦੂ ਅਨੁਸ਼ਠਾਨਾਂ ਵਿੱਚ ਦੂਬ, ਜਿਸਨੂੰ ਦੂਰਵਾ ਜਾਂ ਦਰਭ ਵੀ ਕਹਿੰਦੇ ਹਨ, ਦਾ ਖਾਸ ਮਹੱਤਵ ਹੈ। ਘਾਹ ਦੀਆਂ ਕਈ ਕਿਸਮਾਂ ਹਾਨੀਕਾਰਕ ਵੀ ਹੁੰਦੀਆਂ ਹਨ, ਜਿਵੇਂ ਖਤਪਤਵਾਰ, ਕਾਂਗਰਸ ਗਰਾਸ ਜੋ ਅਮਰੀਕਾ ਤੋਂ ਆਈ ਮੈਕਸੀਕਨ ਕਣਕ ਨਾਲ ਆਇਆ ਸੀ, ਅੱਜ ਸਮੱਸਿਆ ਬਣ ਗਿਆ ਹੈ। ਇਸਨੂੰ ਗਾਜਰ ਬੂਟੀ ਵੀ ਕਹਿੰਦੇ ਹਨ। ਦੱਬ ਦਾ ਵੀ ਵਿਸ਼ੇਸ਼ ਮਹੱਤਵ ਹੈ। ਦਭ/ਦਭੁ (ਪ੍ਰਾਕਿਰਤ, ਪਾਲੀ, ਅਪਭ੍ਰੰਸ਼ ਦਬੑਭ, ਸੰਸਕ੍ਰਿਤ ਦਰਭੑ) ਇੱਕ ਕਿਸਮ ਦਾ ਘਾਹ, ਕੁਸ਼ਾ- ‘ਫਰੀਦਾ ਥੀਉ ਪਵਾਹੀ ਦਭੁ।’ ਚੌੜੇ ਤੇ ਤਿੱਖੇ ਪੱਤਿਆਂ ਵਾਲਾ ਘਾਹ ਜੋ ਖਲੋਤੇ ਪਾਣੀਆਂ ਵਿਚ ਉੱਗ ਕੇ ਵਧਦਾ-ਫੁਲਦਾ ਹੈ। ਸੰਸਕ੍ਰਿਤ ਕੋਸ਼ ਅਨੁਸਾਰ-ਪਵਿੱਤਰ ਘਾਹ, ਜੋ ਪਾਠ ਪੂਜਾ ਸਮੇਂ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਘਾਹ ਵਰਗੀ ਬਨਸਪਤੀ ਦਾ ਵੀ ਭਾਸ਼ਾ ਵਿੱਚ ਵਿਸ਼ੇਸ਼ ਮਹੱਤਵ ਹੈ।

Leave a Reply

Your email address will not be published. Required fields are marked *