ਲਾਰਾ ਲੈਵਿੰਗਟਨ
(ਲਾਰਾ ਲੈਵਿੰਗਟਨ ਦਿਮਾਗ ਦੀ ਸਿਹਤ ਬਾਰੇ ਖੋਜ ਕਰਨ ਵਾਲੇ ਵਿਗਿਆਨੀਆਂ ਤੇ ਮਾਹਰਾਂ ਨੂੰ ਮਿਲਣ ਅਤੇ ਇਹ ਜਾਂਚ ਕਰਨ ਲਈ ਕੈਲੀਫੋਰਨੀਆ ਦੀ ਯਾਤਰਾ ਕਰਦੀ ਹੈ ਕਿ ਅਸੀਂ ਆਪਣੇ ਦਿਮਾਗ ਦੀ ਉਮਰ ਨੂੰ ਕਿਵੇਂ ਬਦਲ ਸਕਦੇ ਹਾਂ।)
ਸਾਡਾ ਜ਼ਿੰਦਗੀ ਜਿਉਣ ਦਾ ਢੰਗ ਸਾਨੂੰ ਜ਼ਿਆਦਾ ਦੇਰ ਤੱਕ ਸਿਹਤਮੰਦ ਰੱਖ ਸਕਦਾ ਹੈ, ਹੁਣ ਵਿਗਿਆਨੀ ਇਹ ਵੀ ਪਤਾ ਕਰ ਰਹੇ ਹਨ ਕਿ ਕੀ ਨਵੀਂ ਤਕਨੀਕ ਸਾਡੇ ਦਿਮਾਗ ਦੀ ਉਮਰ ਵੱਧਣ ਦੀ ਪ੍ਰਕਿਰਿਆ ਘਟਾ ਸਕਦੀ ਹੈ। ਇਸ ਗੱਲ ਦਾ ਧਿਆਨ ਰੱਖ ਕੇ ਕਿ ਜਿਵੇਂ ਜਿਵੇਂ ਅਸੀਂ ਬਜ਼ੁਰਗ ਹੁੰਦੇ ਹਾਂ, ਉਵੇਂ ਉਵੇਂ ਸਾਡੇ ਦਿਮਾਗ ਨੂੰ ਕੀ ਹੁੰਦਾ ਹੈ!
ਇੱਕ ਨਿੱਘੀ ਸਵੇਰ, 76 ਸਾਲ ਦੇ ਡੱਚ ਮੂਲ ਦੀ ਮਾਰੀਜੇਕੇ ਅਤੇ ਉਨ੍ਹਾਂ ਦੇ ਪਤੀ ਟੌਮ ਨੇ ਆਪਣੇ ਲੋਮਾ ਲਿੰਡਾ ਵਾਲੇ ਘਰ, ਜੋ ਲਾਸ ਏਂਜਲਸ ਦੇ ਪੂਰਬ ਵਿੱਚ ਪੈਂਦਾ ਹੈ, ਉੱਥੇ ਮੇਰਾ ਸਵੇਰ ਦੇ ਖਾਣੇ ‘ਤੇ ਸਵਾਗਤ ਕੀਤਾ। ਓਟਮੀਲ, ਬੇਰੀਜ਼ (ਇੱਕ ਤਰ੍ਹਾਂ ਦਾ ਫਲ) ਅਤੇ ਕੌਫੀ ਪਰੋਸੀ ਗਈ, ਸਵੇਰ ਦਾ ਖਾਣਾ (ਪਰ ਕੋਈ ਖੰਡ ਵਾਲਾ ਅਨਾਜ ਨਹੀਂ) ਲੋਮਾ ਲਿੰਡਾ ਵਾਂਗ ਹੀ ਸ਼ੁੱਧ ਸੀ।
ਲੋਮਾ ਲਿੰਡਾ ਦੀ ਪਛਾਣ ਦੁਨੀਆਂ ਦੇ ਕਥਿਤ ਬਲੂ ਜ਼ੋਨਾਂ ਵਜੋਂ ਕੀਤੀ ਗਈ ਹੈ, ਉਹ ਥਾਂ ਜਿੱਥੇ ਲੋਕ ਆਮ ਨਾਲੋਂ ਵੱਧ ਸਮਾਂ ਜਿਉਂਦੇ ਹਨ। ਇਸ ਸਥਿਤੀ ਵਿੱਚ, ਇਹ ਸ਼ਹਿਰ ਦਾ ਸੈਵਨਥ-ਡੇ ਐਡਵੈਂਟਿਸਟ ਚਰਚ ਭਾਈਚਾਰਾ ਹੈ, ਜੋ ਲੰਬੇ ਸਮੇਂ ਤੱਕ ਜਿਉਂ ਰਿਹਾ ਹੈ। ਇਹ ਆਮ ਤੌਰ `ਤੇ ਸ਼ਰਾਬ ਜਾਂ ਕੈਫੀਨ ਨਹੀਂ ਪੀਂਦੇ, ਸ਼ਾਕਾਹਾਰੀ ਜਾਂ ਵੀਗਨ ਖਾਣੇ ‘ਤੇ ਨਿਰਭਰ ਰਹਿੰਦੇ ਹਨ। ਇਹ ਆਪਣੇ ਧਰਮ ਦਾ ਫਰਜ਼ ਸਮਝਦੇ ਹਨ ਕਿ ਉਹ ਆਪਣੇ ਸਰੀਰ ਦੀ ਸਭ ਤੋਂ ਵਧੀਆ ਦੇਖਭਾਲ ਕਰਨ, ਜਿੰਨੀ ਉਹ ਕਰ ਸਕਦੇ ਹਨ। ਇਹ ਉਨ੍ਹਾਂ ਦਾ ‘ਸਿਹਤ ਸੁਨੇਹਾ’ ਹੈ, ਜਿਵੇਂ ਕਿ ਉਹ ਇਸਨੂੰ ਕਹਿੰਦੇ ਹਨ ਅਤੇ ਇਸਨੇ ਹੀ ਉਨ੍ਹਾਂ ਨੂੰ ਦੁਨੀਆਂ ਦੇ ਨਕਸ਼ੇ ਉੱਤੇ ਲਿਆਂਦਾ ਹੈ- ਇਹ ਸ਼ਹਿਰ ਦਹਾਕਿਆਂ ਤੋਂ ਖੋਜ ਦਾ ਵਿਸ਼ਾ ਰਿਹਾ ਹੈ ਕਿ ਇਸਦੇ ਵਸਨੀਕ ਲੰਬੇ ਸਮੇਂ ਤੱਕ ਚੰਗੀ ਤਰ੍ਹਾਂ ਕਿਉਂ ਰਹਿੰਦੇ ਹਨ।
ਲੋਮਾ ਲਿੰਡਾ ਯੂਨੀਵਰਸਿਟੀ ਦੇ ਡਾਕਟਰ ਗੈਰੀ ਫਰੇਜ਼ਰ ਮੁਤਾਬਕ ਸੈਵਨਥ-ਡੇ ਐਡਵੈਂਟਿਸਟ ਕਮਿਊਨਿਟੀ ਦੇ ਮੈਂਬਰ ਨਾ ਸਿਰਫ਼ ਲੰਬੀ ਉਮਰ ਦੀ ਉਮੀਦ ਕਰਦੇ ਹਨ, ਸਗੋਂ ਸਿਹਤਮੰਦ ਜ਼ਿੰਦਗੀ ਦੀ ਵੀ ਆਸ ਰੱਖਦੇ ਹਨ- ਮਤਲਬ ਚੰਗੀ ਸਿਹਤ ਨਾਲ ਬਿਤਾਇਆ ਗਿਆ ਸਮਾਂ, ਔਰਤਾਂ ਲਈ ਚਾਰ ਤੋਂ ਪੰਜ ਸਾਲ ਵਾਧੂ ਜਦਕਿ ਪੁਰਸ਼ਾਂ ਲਈ 7 ਸਾਲ ਵਾਧੂ।
ਲੋਮਾ ਲਿੰਡਾ ਦਾ ਕੋਈ ਵੱਡਾ ਰਾਜ਼ ਨਹੀਂ ਹੈ। ਇਸ ਦੇ ਨਾਗਰਿਕ ਸੱਚਮੁੱਚ ਸਿਹਤਮੰਦ ਜੀਵਨ ਬਤੀਤ ਕਰ ਰਹੇ ਹਨ, ਮਾਨਸਿਕ ਤੌਰ `ਤੇ ਉਤਸ਼ਾਹਿਤ ਰਹਿੰਦੇ ਹਨ ਅਤੇ ਸਮਾਜ ਦੀ ਕਦਰ ਕਰਦੇ ਹਨ। ਇੱਥੇ ਨਿਯਮਿਤ ਤੌਰ `ਤੇ ਸਿਹਤਮੰਦ ਰਹਿਣ-ਸਹਿਣ ‘ਤੇ ਲੈਕਚਰ ਹੁੰਦੇ ਹਨ, ਸੰਗੀਤਕ ਮਿਲਣੀਆਂ ਅਤੇ ਕਸਰਤ ਦੀਆਂ ਕਲਾਸਾਂ ਹੁੰਦੀਆਂ ਹਨ।
ਮੈਂ ਜੂਡੀ ਨਾਲ ਗੱਲਬਾਤ ਕੀਤੀ, ਉਸਨੇ ਮੈਨੂੰ ਦੱਸਿਆ ਕਿ ਉਹ 112 ਹੋਰਾਂ ਲੋਕਾਂ ਦੇ ਨਾਲ ਇੱਕ ਸਾਂਝੀ ਸਹੂਲਤ ਵਾਲੀ ਥਾਂ ‘ਤੇ ਰਹਿੰਦੀ ਹੈ, ਜਿੱਥੇ ਹਮੇਸ਼ਾ ‘ਦਿਲ ਤੇ ਦਿਮਾਗ ਨੂੰ ਖੋਲ੍ਹਣ ਵਾਲੀ ਗੱਲਬਾਤ ਕਰਨ ਦੀ ਸਮਰੱਥਾ’ ਹੁੰਦੀ ਹੈ। ਜੂਡੀ ਨੇ ਕਿਹਾ, “ਜੋ ਮੈਂ ਅਹਿਸਾਸ ਨਹੀਂ ਕੀਤਾ, ਉਹ ਇਹ ਸੀ ਕਿ ਦਿਮਾਗ ਲਈ ਸਮਾਜਿਕ ਸੰਪਰਕ ਕਿੰਨਾ ਮਹੱਤਵਪੂਰਨ ਹੈ। ਇਸ ਤੋਂ ਬਿਨਾ ਇਹ ਸੁੰਗੜਦਾ ਅਤੇ ਦੂਰ ਹੁੰਦਾ ਜਾਪਦਾ ਹੈ।”
ਵਿਗਿਆਨ ਨੇ ਲੰਬੇ ਸਮੇਂ ਤੋਂ ਸਮਾਜਿਕ ਸੰਪਰਕ ਦੇ ਫਾਇਦਿਆਂ ਅਤੇ ਇਕੱਲ ਤੋਂ ਬਚਣ ਦੇ ਲਾਭਾਂ ਨੂੰ ਮਾਨਤਾ ਦਿੱਤੀ ਹੈ; ਪਰ ਹੁਣ ਇਹ ਪਛਾਣ ਕਰਨਾ ਵੀ ਮੁਮਕਿਨ ਹੈ ਕਿ ਕਿਸ ਦੇ ਦਿਮਾਗ ਦੀ ਉਮਰ ਤੇਜ਼ੀ ਨਾਲ ਵੱਧ ਰਹੀ ਹੈ, ਇਸ ਲਈ ਉਨ੍ਹਾਂ ਨੂੰ ਟਰੈਕ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਸੰਭਾਵੀ ਤੌਰ `ਤੇ ਰੋਕਥਾਮ ਦੇ ਤਰੀਕੇ ਨਾਲ ਬਿਹਤਰ ਇਲਾਜ ਕੀਤਾ ਜਾ ਸਕਦਾ ਹੈ। ਜਿਵੇਂ ਜਿਵੇਂ ਅਸੀਂ ਵਧੇਰੇ ਵਿਅਕਤੀਗਤ, ਭਵਿੱਖਵਾਣੀ ਭਰੇ, ਰੋਕਥਾਮ ਵਾਲੀਆਂ ਸਿਹਤ ਸਹੂਲਤਾਂ ਦੇ ਮਾਡਲਾਂ ਵੱਲ ਵਧਦੇ ਹਾਂ, ਅਜਿਹੇ ਵਿੱਚ ਸਿਹਤ ਦੇ ਸਾਰੇ ਖੇਤਰਾਂ ਵਿੱਚ ਬਿਮਾਰੀ ਦਾ ਛੇਤੀ ਪਤਾ ਲੱਗਣਾ ਮਹੱਤਵਪੂਰਨ ਹੋਵੇਗਾ; ਆਰਟੀਫਿਸ਼ਲ ਇੰਟੈਲੀਜੈਂਸੀ ਅਤੇ ਵੱਡੇ ਡਾਟਾ ਦੇ ਨਾਲ ਸੰਭਾਵਾਨਾਂ ਵਧਣਗੀਆਂ।
ਮੈਨੂੰ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਜੀਰੋਨਟੋਲੋਜੀ ਅਤੇ ਕੰਪਿਊਟੇਸ਼ਨਲ ਬਾਇਓਲੋਜੀ ਦੇ ਐਸੋਸੀਏਟ ਪ੍ਰੋਫੈਸਰ ਐਂਡਰੀ ਇਰੀਮੀਆ ਨੇ ਉਹ ਕੰਪਿਊਟਰ ਮਾਡਲ ਦਿਖਾਏ, ਜੋ ਇਹ ਮੁਲੰਕਣ ਕਰਦੇ ਹਨ ਕਿ ਸਾਡੇ ਦਿਮਾਗ ਦੀ ਉਮਰ ਕਿਵੇਂ ਵਧਦੀ ਹੈ ਅਤੇ ਉਨ੍ਹਾਂ ਦੀ ਗਿਰਾਵਟ ਦੀ ਭਵਿੱਖਵਾਣੀ ਕਰਦੇ ਹਨ| ਉਨ੍ਹਾਂ ਨੇ ਇਹ ਐਮ.ਆਰ.ਆਈ. ਸਕੈਨ, 15,000 ਦਿਮਾਗਾਂ ਦੇ ਡਾਟਾ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਉਨ੍ਹਾਂ ਦੋਹਾਂ ਦਿਮਾਗਾਂ ਦੀ ਚਾਲ ਨੂੰ ਸਮਝਣ ਲਈ ਬਣਾਇਆ, ਜੋ ਸਿਹਤਮੰਦ ਹਨ ਅਤੇ ਬੁੱਢੇ ਹੋ ਰਹੇ ਹਨ, ਤੇ ਜਿਨ੍ਹਾਂ ਵਿੱਚ ਦਿਮਾਗੀ ਕਮਜ਼ੋਰੀ ਵਰਗੀ ਬਿਮਾਰੀ ਦੀ ਪ੍ਰਕਿਰਿਆ ਹੈ।
ਇਹ ਪੈਟਰਨਾਂ ਨੂੰ ਦੇਖਣ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ, ਜਿਸ ਬਾਰੇ ਅਸੀਂ ਮਨੁੱਖਾਂ ਦੇ ਰੂਪ ਵਿੱਚ ਨਹੀਂ ਜਾਣਦੇ, ਪਰ ਆਰਟੀਫਿਸ਼ਲ ਇਨਟੈਲੀਜੈਂਸ ਐਲਗੋਰਿਦਮ ਉਨ੍ਹਾਂ ਨੂੰ ਫੜਨ ਦੇ ਯੋਗ ਹੈ।
ਪ੍ਰੋ. ਇਰੀਮੀਆ ਨੇ ਮੇਰੇ ਦਿਮਾਗ ਵਿੱਚ ਇੱਕ ਝਾਤ ਮਾਰੀ, ਮੈਂ ਆਪਣੀ ਫੇਰੀ ਤੋਂ ਪਹਿਲਾਂ ਇੱਕ ਐਮ.ਆਰ.ਆਈ. ਸਕੈਨ ਕਰਵਾਇਆ ਸੀ ਅਤੇ ਇਸਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪ੍ਰੋ. ਇਰੀਮੀਆ ਨੇ ਮੈਨੂੰ ਦੱਸਿਆ ਕਿ ਮੇਰਾ ਦਿਮਾਗ ਮੇਰੀ ਅਸਲ ਉਮਰ ਨਾਲੋਂ ਅੱਠ ਮਹੀਨੇ ਵੱਡਾ ਹੈ (ਹਾਲਾਂਕਿ ਗੱਲ ਕਰਨ ਨੂੰ ਕਾਬੂ ਕਰਨ ਵਾਲੀ ਉਮਰ ਇੰਨੀ ਜ਼ਿਆਦਾ ਨਹੀਂ ਸੀ), ਪ੍ਰੋ. ਇਰੀਮੀਆ ਨੇ ਸੁਝਾਅ ਦਿੱਤਾ ਕਿ ਨਤੀਜਾ ਦੋ ਸਾਲ ਦੀ ਗਲਤੀ ਦੀ ਗੁੰਜ਼ਾਇਸ਼ ਦੇ ਅੰਦਰ ਆਉਂਦਾ ਹੈ।
ਪ੍ਰਾਈਵੇਟ ਕੰਪਨੀਆਂ ਹੁਣ ਇਸ ਤਕਨੀਕ ਦਾ ਵਪਾਰੀਕਰਨ ਕਰਨਾ ਸ਼ੁਰੂ ਕਰ ਰਹੀਆਂ ਹਨ। ਇੱਕ ਫਰਮ ਬ੍ਰੇਨਕੀ ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਕਲਿਨਿਕਾਂ ਵਿੱਚ ਸੇਵਾ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਦੇ ਸੰਸਥਾਪਕ ਓਵੇਨ ਫਿਲਿਪਸ ਅਨੁਸਾਰ ਭਵਿੱਖ ਵਿੱਚ ਐਮ.ਆਰ.ਆਈ. ਕਰਵਾਉਣਾ ਆਸਾਨ ਹੋ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਜ਼ਰੀਏ ਆਉਣ ਵਾਲੀਆਂ ਤਸਵੀਰਾਂ ਹੋਰ ਵੀ ਬਿਹਤਰ ਹੋ ਰਹੀਆਂ ਹਨ। ਤਕਨੀਕ ਨਾਲ ਹੁਣ ਸਾਨੂੰ ਸਮੱਸਿਆਵਾਂ ਬਹੁਤ ਪਹਿਲਾਂ ਪਤਾ ਲੱਗ ਸਕਦੀਆਂ ਹਨ ਅਤੇ ਅਸੀਂ ਸਹੀ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਮਰੀਜ਼ ਦੇ ਦਿਮਾਗ ਵਿੱਚ ਕੀ ਬਦਲਾਅ ਹੋ ਰਿਹਾ ਹੈ। ਆਰਟੀਫੀਸ਼ਲ ਇੰਟੈਲੀਜੈਂਸ ਨਾਲ, ਅਸੀਂ ਇਸ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦੇ ਹਾਂ।
ਮੇਰੇ ਐਮ.ਆਰ.ਆਈ. ਸਕੈਨ `ਤੇ ਪ੍ਰੋਫੈਸਰ ਇਰੀਮੀਆ ਦੇ ਵਿਸ਼ਲੇਸ਼ਣ ਨੇ ਮੈਨੂੰ ਜੋ ਦੱਸਿਆ ਸੀ, ਉਸ ਦੇ ਉਲਟ ਬ੍ਰੇਨਕੀ ਦੇ ਅੰਦਾਜ਼ੇ ਨੇ ਮੇਰੇ ਦਿਮਾਗ ਦੀ ਜੀਵ-ਵਿਗਿਆਨਕ ਉਮਰ ਤੋਂ ਇੱਕ ਸਾਲ ਪਿੱਛੇ ਛੱਡ ਦਿੱਤਾ। ਮੈਨੂੰ ਇਸਦਾ ਇੱਕ 3ਡੀ-ਪ੍ਰਿੰਟਿਡ ਮਾਡਲ ਵੀ ਪੇਸ਼ ਕੀਤਾ ਗਿਆ ਸੀ, ਜੋ ਕਿ ਅਹਿਮ ਦਿਖਾਈ ਦਿੰਦਾ ਸੀ।
ਇੱਥੇ ਮਕਸਦ ਇਲਾਜ ਲਈ ਸਿਰਫ਼ ਇੱਕ ਵਧੇਰੇ ਸਟੀਕ ਪਹੁੰਚ ਨਹੀਂ ਹੈ, ਸਗੋਂ ਇਹ ਵੀ ਮਾਪਣਾ ਹੈ ਕਿ ਕੋਈ ਵੀ ਬਦਲਾਅ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਪਿਛਲੇ 200 ਸਾਲਾਂ ਵਿੱਚ ਜੀਵਨ ਦੀ ਸੰਭਾਵਨਾ ਵਿੱਚ ਨਾਟਕੀ ਵਾਧੇ ਨੇ ਉਮਰ-ਸਬੰਧਤ ਬਿਮਾਰੀਆਂ ਨਾਲ ਨਜਿੱਠਣ ਦੀ ਸਮੱਰਥਾ ਵੀ ਵਧਾਈ ਹੈ। ਮੈਂ ਹੈਰਾਨ ਸੀ ਕਿ ਕੀ ਜੇ ਅਸੀਂ ਸਾਰੇ ਲੰਬੇ ਸਮੇਂ ਤੱਕ ਜੀਉਂਦੇ ਰਹੇ, ਤਾਂ ਡਿਮੈਂਸ਼ੀਆ ਸਾਡੇ ਦਰਵਾਜ਼ੇ `ਤੇ ਦਸਤਕ ਦੇ ਸਕਦਾ ਹੈ?
ਪ੍ਰੋ. ਇਰੀਮੀਆ ਨੇ ਕਿਹਾ ਕਿ ਇਹ ਇੱਕ ਸਿਧਾਂਤ ਹੈ, ਜਿਸ ਦੀ ਕਈਆਂ ਨੇ ਜਾਂਚ ਕੀਤੀ ਹੈ ਭਾਵੇਂ ਕਿ ਇਹ ਸਾਬਤ ਨਹੀਂ ਹੋਇਆ, ਇਸ ਦਾ ਮਕਸਦ ਡਿਮੈਂਸ਼ੀਆ ਨੂੰ ਪਿੱਛੇ ਵੱਲ ਧੱਕਦੇ ਰਹਿਣ ਦਾ ਇੱਕ ਤਰੀਕਾ ਲੱਭਣਾ ਸੀ, ਸਾਡੀਆਂ ਉਮੀਦਾਂ ਤੋਂ ਪਰ੍ਹਾਂ ਤੱਕ। ਇਹ ਸਭ ਸਾਨੂੰ ਵਾਪਿਸ ਉਸੇ ਹੀ ਬਿੰਦੂ ‘ਤੇ ਲੈ ਜਾਂਦਾ ਹੈ, ਹਰ ਵਿਗਿਆਨੀ ਤੇ ਡਾਕਟਰ, ਅਤੇ ਨਾਲ ਹੀ ਬਲੂ ਜ਼ੋਨਰ, ਕਹਿੰਦੇ ਹਨ ਕਿ ਜੀਵਨ ਸ਼ੈਲੀ ਦੀ ਕੁੰਜੀ ਹੈ- ਚੰਗੀ ਖੁਰਾਕ, ਤੰਦਰੁਸਤ ਰਹਿਣਾ, ਮਾਨਸਿਕ ਤੌਰ `ਤੇ ਸਰਗਰਮ ਰਹਿਣਾ ਅਤੇ ਖੁਸ਼ ਰਹਿਣਾ; ਇਹ ਸਭ ਸਾਡੇ ਦਿਮਾਗ ਦੀ ਉਮਰ ਦੇ ਲਈ ਮਹੱਤਵਪੂਰਨ ਹਨ।
ਬਰਕਲੇ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਨਿਊਰੋਸਾਇੰਸ ਅਤੇ ਮਨੋਵਿਗਿਆਨ ਦੇ ਪ੍ਰੋਫੈਸਰ, ਜੋ ਨਾਮੀ ਕਿਤਾਬ ‘ਅਸੀਂ ਕਿਉਂ ਸੌਂਦੇ ਹਾਂ’ ਦੇ ਲੇਖਕ ਵੀ ਹਨ, ਕਹਿੰਦੇ ਹਨ ਕਿ ਇੱਥੇ ਇੱਕ ਹੋਰ ਫੈਕਟਰ ਵੀ ਹੈ। ਨੀਂਦ ਸਭ ਤੋਂ ਪ੍ਰਭਾਵਸ਼ਾਲੀ ਚੀਜ਼ ਹੈ, ਜੋ ਤੁਸੀਂ ਹਰ ਰੋਜ਼ ਆਪਣੇ ਦਿਮਾਗ ਅਤੇ ਸਰੀਰ ਦੀ ਸਿਹਤ ਨੂੰ ਦੁਰਸਤ ਰੱਖਣ ਲਈ ਲੈਂਦੇ ਹੋ। ਤੁਹਾਡੇ ਦਿਮਾਗ ਦਾ ਕੋਈ ਵੀ ਅਜਿਹਾ ਕੰਮ ਨਹੀਂ ਹੈ, ਜੋ ਤੁਹਾਡੀ ਨੀਂਦ ਦੌਰਾਨ ਬਿਹਤਰ ਨਾ ਹੋਵੇ ਅਤੇ ਪੂਰੀ ਨੀਂਦ ਨਾ ਲੈਣ ਕਾਰਨ ਮਾੜਾ ਪ੍ਰਭਾਵ ਪੈਣਾ ਯਕੀਨੀ ਹੈ। ਉਨ੍ਹਾਂ ਨੇ ਸਾਡੇ ਦਿਮਾਗ ਦੀ ਸਫਾਈ ਪ੍ਰਣਾਲੀ ਬਾਰੇ ਗੱਲ ਕੀਤੀ, ਜੋ ਕਿ ਬੀਟਾ-ਐਮੀਲੋਇਡ ਅਤੇ ਟਾਊ ਪ੍ਰੋਟੀਨ ਨੂੰ ਖ਼ਤਮ ਕਰਦੀ ਹੈ। ਇਹ ਉਸ ਸਮੇਂ ਕੰਮ ਕਰਦੀ ਹੈ, ਜਦੋਂ ਅਸੀਂ ਨੀਂਦ ਵਿੱਚ ਹੁੰਦੇ ਹਾਂ। ਇਹ ‘ਅਲਜ਼ਾਈਮਰ’ ਦੇ ਦੋ ਮੁੱਖ ਕਾਰਨ ਹਨ।
ਨੀਂਦ ਦੇ ਢੰਗ ਵਿੱਚ ਬਦਲਾਅ ਵੀ ਡਿਮੇਨਸ਼ੀਆ ਨਾਲ ਜੁੜਿਆ ਹੋਇਆ ਹੈ। ਪ੍ਰੋਫ਼ੈਸਰ ਵਾਕਰ ਦੱਸਦੇ ਹਨ ਕਿ ਇਸ ਤੋਂ ਪ੍ਰਭਾਵਿਤ ਮਰੀਜ਼ 60-70 ਸਾਲ ਦੀ ਉਮਰ ਵਿੱਚ ਹੀ ਨਹੀਂ ਸਾਹਮਣੇ ਆਉਂਦੇ, ਬਲਕਿ ਕਈ ਵਾਰ 30 ਸਾਲ ਦੀ ਉਮਰ ਵਿੱਚ ਵੀ ਇਹ ਲੱਛਣ ਹੋ ਸਕਦੇ ਹਨ। ਇਸ ਲਈ ਸਲੀਪ ਟਰੈਕਿੰਗ ਯਾਨਿ ਨੀਂਦ ਦਾ ਰਿਕਾਰਡ ਰੱਖ ਕੇ ਤਬਦੀਲੀਆਂ ਦੀ ਪਛਾਣ ਕਰਨਾ ਸੰਭਾਵੀ ਤੌਰ `ਤੇ ਮੱਧ ਜੀਵਨ ’ਚ ਬਿਮਾਰੀ ਦੀ ਰੋਕਥਾਮ ਦਾ ਮਾਡਲ ਬਣ ਸਕਦਾ ਹੈ।
ਸੈਨ ਫਰਾਂਸਿਸਕੋ ਦੀ ਇੱਕ ਬਾਇਓਟੈਕ ਕੰਪਨੀ ਫੌਨਾ ਬਾਇਓ ਗਲਿਹਰੀਆਂ ਬਾਰੇ ਹਾਈਬਰਨੇਸ਼ਨ ਦੌਰਾਨ ਦਾ ਅਤੇ ਇਸ ਤੋਂ ਬਾਅਦ ਦਾ ਡਾਟਾ ਇਕੱਠਾ ਕਰ ਰਹੀ ਹੈ। ਟੌਰਪੋਰ ਦੀ ਇਸ ਅਵਸਥਾ ਵਿੱਚ, ਜਿਵੇਂ ਕਿ ਗਲਿਹਰੀਆਂ ਦੇ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ ਅਤੇ ਉਨ੍ਹਾਂ ਦੀ ਪਾਚਕ ਦਰ ਆਮ ਨਾਲੋਂ ਇੱਕ ਫ਼ੀਸਦੀ ਤੱਕ ਘੱਟ ਜਾਂਦੀ ਹੈ। ਇਸ ਸਮੇਂ ਦੌਰਾਨ ਉਹ ਨਿਊਰੋਨਜ਼ ਨੂੰ ਦੁਬਾਰਾ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਦਿਮਾਗ ਦੇ ਕਨੈਕਸ਼ਨਾਂ ਨੂੰ ਦੁਬਾਰਾ ਬਣਾਉਣ ਦੇ ਯੋਗ ਨਜ਼ਰ ਆਉਂਦੀਆਂ ਹਨ। ਕੰਪਨੀ ਦਾ ਮਕਸਦ ਮਨੁੱਖਾਂ ਵਿੱਚ ਇਸ ਪ੍ਰਕਿਰਿਆ ਨੂੰ ਦੁਹਰਾਉਣ ਲਈ ਲੋੜੀਂਦੀਆਂ ਦਵਾਈਆਂ ਬਣਾਉਣ ਦੀ ਕੋਸ਼ਿਸ਼ ਕਰਨਾ ਹੈ।
ਜੇ ਉਦਾਸੀ ਰੋਗ ਦਾ ਇਲਾਜ ਨਾ ਕੀਤਾ ਜਾਵੇ ਤਾਂ ਵੀ ਡਿਮੈਂਸ਼ੀਆ ਦਾ ਜੋਖ਼ਮ ਵੱਧ ਜਾਂਦਾ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਲੀਨੇ ਵਿਲੀਅਮਜ਼ ਨੇ ਐਮ.ਆਰ.ਆਈ. ਸਕੈਨ ਦੀ ਵਰਤੋਂ ਕਰਦੇ ਹੋਏ ਦਿਮਾਗ `ਤੇ ਡਿਪਰੈਸ਼ਨ ਦੇ ਕੁਝ ਰੂਪਾਂ ਨੂੰ ਉਕਰਨ ਦੇ ਢੰਗ ਦੀ ਪਛਾਣ ਕੀਤੀ ਹੈ। ਇਹ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਇਲਾਜ ਇਸ ਉੱਤੇ ਕਿਵੇਂ ਅਸਰ ਪਾਉਂਦਾ ਹੈ। ਇਹ ਵਿਗਿਆਨੀਆਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਜਿਵੇਂ ਕਿ ਡਿਪਰੈਸ਼ਨ ਦੇ ਮੂਲ ਕਾਰਨਾਂ ਬਾਰੇ ਹੋਰ ਬਿਹਤਰ ਸਮਝ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਇੰਨਾ ਹੀ ਨਹੀਂ, ਮਰੀਜ਼ ਦੇ ਇਲਾਜ ਬਾਰੇ ਵੀ ਸਮਝ ਬਣ ਸਕਦੀ ਹੈ।
ਕਈ ਲੋਕਾਂ ਨੇ ਬ੍ਰਾਇਨ ਜੌਹਨਸਨ ਦੇ ਮੁਕਾਬਲੇ ਬਹੁਤ ਵਧੇਰੇ ਲੰਬੀ ਉਮਰ ਹਾਸਲ ਕਰਨ ਲਈ ਵਿਗਿਆਨ ਵਿੱਚ ਵਧੇਰੇ ਵਿਸ਼ਵਾਸ ਕੀਤਾ ਹੈ। ਤਕਨੀਕੀ ਉਦਯੋਗਪਤੀ ਬ੍ਰਾਇਨ ਆਪਣੀ ਜੈਵਿਕ ਉਮਰ ਨੂੰ ਉਲਟਾਉਣ ਦੀ ਕੋਸ਼ਿਸ਼ ਵਿੱਚ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ। ਦਰਜਨਾਂ ਸਪਲੀਮੈਂਟ, ਕਈ-ਕਈ ਦਿਨ 19 ਘੰਟੇ ਵਰਤ ਰੱਖਣਾ, ਕਸਰਤ ਕਰਨਾ/ਵਰਕਆਉਟ ਜੋ ਉਨ੍ਹਾਂ ਨੂੰ ਹੱਦੋਂ ਵੱਧ ਫ਼ਿੱਟ ਦਿਖਾਉਣ ਤੇ ਕੁਝ ਅਜਿਹੇ ਵਿਵਦਾਪੂਰਨ ਇਲਾਜ- ਜਿਨ੍ਹਾਂ ਨਾਲ ਬ੍ਰਾਇਨ ਨੂੰ ਲੱਗਦਾ ਹੈ ਕਿ ਉਸ ਘੜੀ ਦੀ ਤੋਰ ਮੋੜ ਸਕਦਾ ਹੈ।
ਬ੍ਰਾਇਨ ਦਾ ਮੰਨਣਾ ਹੈ ਕਿ ਉਹ ਆਪਣੀ ਉਮਰ ਨੂੰ ਵਧਣ ਤੋਂ ਰੋਕ ਸਕਦਾ ਹੈ; ਪਰ ਜਿਵੇਂ ਕਿ 103 ਸਾਲਾ ਮਿਲਡਰੈਡ, ਜਿਨ੍ਹਾਂ ਨੂੰ ਮੈਂ ਲੋਮਾ ਲਿੰਡਾ ਵਿੱਚ ਮਿਲਣ ਗਿਆ ਸੀ, ਨੇ ਜ਼ੋਰਦਾਰ ਢੰਗ ਨਾਲ ਕਿਹਾ, “ਤੁਹਾਨੂੰ ਆਪਣੀ ਖੁਰਾਕ ਪ੍ਰਤੀ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ, ਪਰ ਬਹੁਤ ਜ਼ਿਆਦਾ ਬਦਲਾਅ ਕਰਨ ਦੀ ਲੋੜ ਨਹੀਂ ਹੈ।” ਉਹ ਸੋਚਦੇ ਹਨ ਕਿ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਚਾਹੇ ਅਸੀਂ ਥੋੜ੍ਹਾ ਜੀਅ ਸਕੀਏ, ਪਰ ਸਾਨੂੰ ਇਸ ਪ੍ਰਿਕਿਰਿਆ ਨੂੰ ਸਮਝਣ ਦੀ ਲੋੜ ਹੈ।