ਦਿਲਜੀਤ ਸਿੰਘ ਬੇਦੀ
ਭਾਰਤ ਦਾ ਰਾਸ਼ਟਰਪਤੀ ਭਵਨ, ਇੰਡਿਆ ਗੇਟ, ਭਾਰਤ ਦੀ ਪਾਰਲੀਮੈਂਟ, ਦਿੱਲੀ ਦਾ ਇਹ ਸਾਰਾ ਇਲਾਕਾ ਸਿੱਖ ਕੌਮ ਦੀ ਮਾਲਕੀ ਹੈ। ਨਵੀਂ ਦਿੱਲੀ ਮਾਲ ਵਿਭਾਗ ਅਤੇ ਇਤਿਹਾਸ ਵਿੱਚ 1793 ਏਕੜ ਦਾ ਇਲਾਕਾ ਸਿੱਖ ਪµਥ ਦੀ ਇੱਕ ਅਜ਼ੀਮ ਸ਼ਖਸੀਅਤ ਦੇ ਨਾਮ ਬੋਲਦਾ, ਜੋ ਨਵੀਂ ਦਿੱਲੀ ਦੇ ਰਾਏਸੀਨਾ ਇਲਾਕੇ ਦਾ ਅੱਜ ਵੀ ਮਾਲਕ ਹੈ। ਉਹੀ ਇਲਾਕਾ ਜਿੱਥੇ ਰਾਸ਼ਟਰਪਤੀ ਭਵਨ ਬਣਿਆ, ਇµਡੀਆ ਗੇਟ ਬਣਿਆ, ਪਾਰਲੀਮੈਂਟ ਬਣੀ ਹੈ, ਨੌਰਥ ਬਲਾਕ, ਸਾਊਥ ਬਲਾਕ, ਰਾਜਪਥ ਬਣੇ ਹੋਏ ਹਨ। ਦਿੱਲੀ ਦੀ ਸਰਕਾਰ ਇਸ ਇਲਾਕੇ ਦੇ 400 ਕਿੱਲਿਆਂ ਦਾ ਠੇਕਾ ਅੱਜ ਵੀ ਦਿੱਲੀ ਗੁਰਦੁਆਰਾ ਪ੍ਰਬµਧਕ ਕਮੇਟੀ ਨੂੰ ਦਿµਦੀ ਹੈ। ਦਿੱਲੀ ਦੀ 1793 ਏਕੜ ਜ਼ਮੀਨ ਅੱਜ ਵੀ ਕਾਗਜ਼ਾਂ ਵਿੱਚ ਸਿੱਖਾਂ ਦੇ ਉਸ ਬਾਬੇ ਦੇ ਨਾਮ ਬੋਲਦੀ ਹੈ, ਜੋ ਸਾਊਥ ਏਸ਼ੀਆ ਦਾ ਸਭ ਤੋਂ ਅਮੀਰ ਬµਦਾ ਸੀ।
ਉਸਦੇ ਕੋਲ ਉਸ ਸਮੇਂ ਆਪਣੀ ਪ੍ਰਾਈਵੇਟ ਫੌਜ ਸੀ। ਅµਗਰੇਜ਼ੀ ਸ਼ਾਸਨ ਸਮੇਂ ਕਲਕੱਤਾ ਅµਗਰੇਜ਼ ਹਕੂਮਤ ਦੀ ਰਾਜਧਾਨੀ ਰਿਹਾ, ਪਰ ਅµਗਰੇਜ਼ਾਂ ਨੇ ਆਪਣੀ ਰਾਜਧਾਨੀ ਬਦਲਣ ਦਾ ਫੈਸਲਾ ਲੈ ਲਿਆ। ਦਿੱਲੀ ਦੇ ਇਲਾਕੇ ਵਿੱਚ ਨਵੀਂ ਰਾਜਧਾਨੀ ਬਣਾਈ ਗਈ, ਕਿਉਂਕਿ ਮੁਗਲ ਹਕੂਮਤ ਸਮੇਂ ਵੀ ਦਿੱਲੀ ਰਾਜਧਾਨੀ ਰਹੀ ਸੀ। ਅµਗਰੇਜ਼ਾਂ ਨੇ ਸੋਚਿਆ ਕਿ ਦਿੱਲੀ ਭਾਰਤ ਦੇ ਸੈਂਟਰ ‘ਚ ਪੈਂਦੀ ਹੈ, ਸੋ ਉਥੋਂ ਰਾਜ ਪ੍ਰਬµਧ ਚਲਾਉਣਾ ਸੌਖਾ ਹੈ। 12 ਦਸµਬਰ 1911 ਨੂੰ ਅµਗਰੇਜ਼ੀ ਸ਼ਾਸਕ ਜਾਰਜ ਪµਜਵੇਂ ਨੇ ਕਲਕੱਤੇ ਦੀ ਜਗ੍ਹਾ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਏ ਜਾਣ ਦਾ ਐਲਾਨ ਕਰ ਦਿੱਤਾ। ਦਿੱਲੀ ਦੇ ਨਵ ਨਿਰਮਾਣ ਦਾ ਕੰਮ 1911 ਵਿੱਚ ਹੀ ਸ਼ੁਰੂ ਹੋਇਆ ਅਤੇ ਇਹ ਕµਮ 1931 ਤੱਕ ਮੁਕੰਮਲ ਕਰ ਲਿਆ ਗਿਆ। ਅੱਜ ਤੱਕ ਇਹੋ ਰਾਜਧਾਨੀ ਚੱਲੀ ਆਉਂਦੀ ਹੈ।
ਸੰਨ 1911 ਵਿੱਚ ਨਵੀਂ ਦਿੱਲੀ ਦੀ ਨੀਂਹ ਧਰੀ ਗਈ ਸੀ ਤਾਂ ਰਾਜੇ ਜਾਰਜ ਪµਜਵੇਂ ਨੇ ਇੱਥੇ ਇਸ ਜ਼ਮੀਨ `ਤੇ ਕਬਜ਼ਾ ਕੀਤਾ। ਜਿਵੇਂ ਚµਡੀਗੜ੍ਹ ਨੂੰ ਜਦੋਂ ਵਸਾਇਆ ਗਿਆ ਸੀ ਤਾਂ ਪµਜਾਬ ਦੇ ਬਹੁਤ ਸਾਰੇ ਪਿµਡ ਉਜਾੜ ਦਿੱਤੇ ਗਏ ਸਨ ਤੇ ਉਸ ਜਗ੍ਹਾਂ ਤੇ ਇੱਕ ਨਵਾਂ ਸ਼ਹਿਰ ਚµਡੀਗੜ੍ਹ ਉਸਾਰਿਆ ਗਿਆ ਸੀ। ਬਿਲਕੁਲ ਉਸੇ ਤਰ੍ਹਾਂ ਅµਗਰੇਜ਼ ਸਰਕਾਰ ਨੇ ਜ਼ਮੀਨ ਨੂੰ ਐਕਵਾਇਰ ਕਰਨਾ ਸੀ ਤਾਂ ਪਹਿਲਾਂ ਪਤਾ ਕਰਨਾ ਜ਼ਰੂਰੀ ਸੀ ਕਿ ਇਹ ਜ਼ਮੀਨ ਕਿਸਦੀ ਹੈ। ਅµਗਰੇਜ਼ਾਂ ਨੇ ਜ਼ਮੀਨ ਐਕਵਾਇਰ ਕਰਨ ਲਈ 1894 ਵਿੱਚ ਇੱਕ ਐਕਟ ਬਣਾਇਆ ਸੀ, ਲੈਂਡ ਐਕਵਾਜੇਸ਼ਨ ਐਕਟ, ਜੋ ਭਾਰਤ ਵਿੱਚ ਉਦੋਂ ਤੋਂ ਹੁਣ ਤੱਕ ਚੱਲਿਆ ਆਉਂਦਾ ਹੈ, ਹੁਣ 2013 ਵਿੱਚ ਉਸ `ਚ ਥੋੜ੍ਹੀ ਸੋਧ ਕੀਤੀ ਗਈ ਹੈ। ਅµਗਰੇਜ਼ਾਂ ਨੇ ਦਿੱਲੀ ਦੇ ਨਿਰਮਾਣ ਲਈ ਜੋ ਜ਼ਮੀਨ ਐਕਵਾਇਰ ਕਰਨੀ ਸੀ, ਪਤਾ ਲੱਗਾ ਕਿ ਇਹ ਜ਼ਮੀਨ ਇੱਕ ਸਿੱਖ ਦੀ ਹੈ। ਅµਗਰੇਜ਼ ਸਰਕਾਰ ਨੇ ਇਮਾਨਦਾਰੀ ਨਾਲ ਇਸ ਜ਼ਮੀਨ ਦੀ ਓਨਰਸ਼ਿਪ ਉਸੇ ਸਿੱਖ ਦੇ ਨਾਮ `ਤੇ ਹੀ ਰੱਖੀ ਅਤੇ ਜ਼ਮੀਨ 99 ਸਾਲਾਂ ਵਾਸਤੇ ਲੀਜ਼ `ਤੇ ਲੈ ਲਈ ਗਈ। ਗੁਰਦੁਆਰਾ ਰਕਾਬਗµਜ ਸਾਹਿਬ ਦੇ ਨੇੜੇ 400 ਏਕੜ ਜ਼ਮੀਨ ਸੀ, ਜਿਸ `ਤੇ ਹੁਣ ਪਾਰਲੀਮੈਂਟ, ਰਾਸ਼ਟਰਪਤੀ ਭਵਨ ਬਣੇ ਹੋਏ ਹਨ। ਜ਼ਮੀਨ ਬਾਰੇ 1947 ਤੋਂ ਬਾਅਦ ਸਿੱਖਾਂ ਨੇ ਜਦੋਂ ਜ਼ੋਰਦਾਰ ਆਵਾਜ਼ ਚੁੱਕੀ ਤਾਂ ਸਰਕਾਰ ਨੇ 400 ਏਕੜ ਜ਼ਮੀਨ ਦਾ ਠੇਕਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਦੇਣਾ ਸ਼ੁਰੂ ਕੀਤਾ।
ਸੋ, 1911 ਤੋਂ ਸ਼ੁਰੂ ਹੋਈ ਇਹ ਲੀਜ 2011 ਵਿੱਚ ਸੌ ਸਾਲ ਬਾਅਦ ਖਤਮ ਹੋ ਗਈ ਸੀ, ਪਰ ਜਿਸ ਸਿੱਖ ਬਾਬੇ ਦੀ ਇਹ ਜ਼ਮੀਨ ਸੀ, ਉਸਦਾ ਸਾਰਾ ਪਰਿਵਾਰ ਸਿੱਖੀ ਖਾਤਰ ਸ਼ਹੀਦ ਹੋ ਚੁੱਕਾ ਸੀ। ਸਰਕਾਰ ਨੇ ਜ਼ਮੀਨ `ਤੇ ਕਬਜ਼ਾ ਕਰ ਲਿਆ, ਪਰ ਕਾਗਜ਼ਾਂ ਵਿੱਚ ਉਸ ਸਿੱਖ ਬਾਬੇ ਦਾ ਨਾਮ ਅੱਜ ਵੀ ਬੋਲਦਾ। ਮੁਗਲ ਹਕੂਮਤ ਨੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿਖੇ ਸ਼ਹੀਦ ਕੀਤਾ ਤੇ ਐਲਾਨ ਕੀਤਾ ਕਿ ਕੋਈ ਵੀ ਇਨ੍ਹਾਂ ਦੇ ਸਰੀਰ ਨੂੰ ਨਹੀਂ ਸµਭਾਲੇਗਾ। ਜਦੋਂ ਇਹ ਸ਼ਹੀਦੀ ਸਾਕਾ ਵਾਪਰਿਆ ਤਾਂ ਚਾਰੋਂ ਪਾਸੇ ਕਾਲੇ ਬੱਦਲ ਛਾ ਗਏ ਅਤੇ ਬੜੀ ਤੇਜ਼ ਹਨੇਰੀ ਵਗੀ, ਜਿਸ ਦਾ ਫਾਇਦਾ ਚੁੱਕਦਿਆਂ ਗੁਰੂ ਜੀ ਦੇ ਇੱਕ ਸਿੱਖ ਭਾਈ ਜੈਤਾ ਨੇ ਜ਼ਬਰਦਸਤ ਫੌਜੀ ਇµਤਜਾਮ ਦੇ ਬਾਵਜੂਦ ਗੁਰੂ ਸਾਹਿਬ ਦਾ ਸੀਸ ਚੁੱਕਿਆ ਅਤੇ ਅਨµਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਦੂਜੇ ਪਾਸੇ ਕਿਲ੍ਹੇ ਦੇ ਠੇਕੇਦਾਰ ਭਾਈ ਲੱਖੀ ਸ਼ਾਹ ਆਪਣੇ ਪੁੱਤਰਾਂ ਤੇ ਸਾਥੀਆਂ ਨਾਲ ਬੜੀ ਵਿਉਂਤ ਨਾਲ ਆਪਣੇ ਗੱਡਿਆਂ ਵਿੱਚ ਗੁਰੂ ਸਾਹਿਬ ਦਾ ਧੜ ਆਪਣੇ ਪਿµਡ ਰਾਇਸੀਨਾ ਦੇ ਸਥਾਨ ਉਤੇ ਲੈ ਗਏ। ਉਨ੍ਹਾਂ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਦੇ ਧੜ ਨੂੰ ਸਨਮਾਨ ਸਹਿਤ ਰੱਖ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਸੀ। ਇਹ ਅਸਥਾਨ ਸµਸਦ ਭਵਨ ਦੇ ਸਾਹਮਣੇ ਸਥਿਤ ਹੈ।
ਅਸਲ ਵਿੱਚ ਜਦੋਂ ਅµਗਰੇਜ਼ਾਂ ਨੇ ਨਵੀਂ ਦਿੱਲੀ ਦਾ ਨਿਰਮਾਣ 1911 ‘ਚ ਸ਼ੁਰੂ ਕਰਾਇਆ ਸੀ ਤਾਂ ਇਹ ਨਿਰਮਾਣ ਦਾ ਕµਮ ਰਾਏਸੀਨਾ ਪਿµਡ ਦੇ ਇਲਾਕੇ ਤੋਂ ਸ਼ੁਰੂ ਕੀਤਾ ਗਿਆ ਸੀ। ਇਹ ਪਿµਡ ਭਾਈ ਲੱਖੀ ਸ਼ਾਹ ਦੇ ਵੱਡੇ ਵਡੇਰੇ ਭਾਈ ਰਾਏਸੀਨਾ ਜੀ ਨੇ ਆਬਾਦ ਕੀਤਾ ਸੀ ਤੇ ਉਨ੍ਹਾਂ ਦੇ ਨਾਮ ਤੋਂ ਹੀ ਇਹ ਇਲਾਕਾ ਰਾਏਸੀਨਾ ਹਿਲਸ ਕਰਕੇ ਮਸ਼ਹੂਰ ਹੋ ਗਿਆ। ਗੁਰੂ ਸਾਹਿਬ ਦੇ ਸਮੇਂ ਅਸਲ ਦਿੱਲੀ ਦਾ ਨਾਮ ਸ਼ਾਹਜਹਾਨਾਬਾਦ ਸੀ, ਜਿਸ ਵਿੱਚ ਲਾਲ ਕਿਲਾ, ਸਲੀਮਗੜ੍ਹ ਕਿਲਾ, ਚਾਂਦਨੀ ਚੌਂਕ, ਫਤਿਹਪੁਰੀ, ਜਾਮਾ ਮਸਜਿਦ, ਦਰੀਬਾਂ ਕਲਾਂ, ਦਰਿਆ ਗµਜ, ਕਸ਼ਮੀਰੀ ਗੇਟ, ਵਗੈਰਾ ਇਲਾਕੇ ਆਉਂਦੇ ਸਨ। ਦਿੱਲੀ ਦੇ ਚਾਂਦਨੀ ਚੌਂਕ, ਕਨਾਟ ਪਲੇਸ, ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਧµਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੈਰਾਂ ਦੀ ਪਾਵਨ ਧੂੜ ਨਾਲ ਇਤਿਹਾਸਕ ਬਣੇ ਹੋਏ ਹਨ। ਕਨਾਟ ਪਲੇਸ ਦਾ ਇਲਾਕਾ ਰਾਜਾ ਜੈ ਸਿµਘ ਮਿਰਜਾ ਦੀ ਜਾਇਦਾਦ ਸੀ। ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਇਲਾਕਾ ਭਾਈ ਲੱਖੀ ਸ਼ਾਹ ਵਣਜਾਰਾ ਦੀ ਜਾਇਦਾਦ ਸੀ। ਇਸ ਜ਼ਮੀਨ `ਤੇ ਗੁਰਦੁਆਰਾ ਰਕਾਬਗµਜ ਸਾਹਿਬ ਸੁਸ਼ੋਭਿਤ ਹੈ, ਜੋ ਕਿ ਭਾਈ ਲੱਖੀ ਸ਼ਾਹ ਦਾ ਆਪਣਾ ਘਰ ਹੁµਦਾ ਸੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਦਾ ਸਸਕਾਰ ਭਾਈ ਲੱਖੀ ਸ਼ਾਹ ਨੇ ਕੀਤਾ ਸੀ।
ਸੰਨ 1887 ਤੱਕ ਸਿµਘਾਂ ਨੇ ਦਿੱਲੀ `ਤੇ 15 ਹੱਲੇ ਕੀਤੇ, ਜਿਨ੍ਹਾਂ ਵਿੱਚ ਫਰਵਰੀ 1764 `ਚ ਬਾਬਾ ਬਘੇਲ ਸਿµਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ‘ਚ 30 ਹਜ਼ਾਰ ਦੀ ਸਿੱਖ ਫੌਜ ਨੇ ਦਿੱਲੀ `ਤੇ ਹਮਲਾ ਕੀਤਾ। ਯਮੁਨਾ ਦਰਿਆ ਪਾਰ ਕਰਕੇ ਦਿੱਲੀ ਦੇ ਕੁਝ ਇਲਾਕੇ `ਤੇ ਕਬਜ਼ਾ ਕਰ ਲਿਆ, ਜਿਸ ਨੂੰ ਹੁਣ 30 ਹਜਾਰੀ ਕਹਿµਦੇ ਹਨ। ਫਿਰ 8 ਜਨਵਰੀ 1774 ਨੂੰ ਸਾਦਰਾ, 15 ਜੁਲਾਈ 1775 ਨੂੰ ਪਹਾੜਗµਜ, ਜੈ ਸਿµਘਪੁਰਾ `ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਮਾਰਚ 1783 ਨੂੰ ਫਿਰ ਹਮਲਾ ਕੀਤਾ ਤੇ ਮਲਕਗµਜ ਤੇ ਸਬਜ਼ੀ ਮµਡੀ `ਤੇ ਕਬਜ਼ਾ ਕੀਤਾ। 9 ਮਾਰਚ 1783 ਨੂੰ ਅਜਮੇਰੀਗੇਟ ਏਰੀਆ ਅਤੇ ਫੇਰ 15 ਮਾਰਚ 1783 ਨੂੰ ਸਿµਘਾਂ ਨੇ ਜਥੇਦਾਰ ਜੱਸਾ ਸਿµਘ ਆਹਲੂਵਾਲੀਆ, ਜਥੇਦਾਰ ਬਘੇਲ ਸਿµਘ, ਸਰਦਾਰ ਜੱਸਾ ਸਿµਘ ਰਾਮਗੜ੍ਹੀਆ, ਸਰਦਾਰ ਤਾਰਾ ਸਿµਘ ਘੇਬਾ, ਖੁਸ਼ਹਾਲ ਸਿµਘ, ਕਰਮ ਸਿµਘ, ਭਾਗ ਸਿµਘ, ਸਾਹਿਬ ਸਿµਘ, ਸਰਦਾਰ ਸ਼ੇਰ ਸਿµਘ ਬੁੜੀਆ, ਗੁਰਦਿੱਤ ਸਿµਘ ਲਾਡੋਵਾਲੀਆ, ਕਰਮ ਸਿµਘ ਸ਼ਾਹਬਾਦ, ਗੁਰਬਖਸ਼ ਸਿµਘ ਅµਬਾਲਾ ਮਜਨੂੰ ਟਿੱਲੇ ਇਕੱਠੇ ਹੋਏ ਅਤੇ ਦਿੱਲੀ `ਤੇ ਹਮਲਾ ਕੀਤਾ ਤੇ ਲਾਲ ਕਿਲੇ ਦੀ ਦੀਵਾਰ `ਚ ਮੋਰੀ ਕੀਤੀ, ਜਿਸ ਨੂੰ ਹੁਣ ਮੋਰੀ ਗੇਟ ਕਿਹਾ ਜਾਂਦਾ ਹੈ। ਉਥੋਂ ਅµਦਰ ਦਾਖਲ ਹੋ ਕੇ ਲਾਲ ਕਿਲੇ `ਤੇ ਕਬਜ਼ਾ ਕਰਕੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ ਗਿਆ, ਇਸ ਤੋਂ ਬਾਅਦ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿµਘ ਨੇ ਹੀ ਦਿੱਲੀ ਦੇ ਇਤਿਹਾਸਕ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਉੱਥੇ ਗੁਰਦੁਆਰੇ ਸਾਹਿਬਾਨ ਤਾਮੀਰ ਕਰਵਾਏ ਸਨ, ਫਿਰ ਅµਗਰੇਜ਼ਾਂ ਦਾ ਰਾਜ ਆਇਆ।
ਜੋ ਹੁਣ ਭਾਰਤ ਦੀ ਪਾਰਲੀਮੈਂਟ ਹੈ, ਉਹ ਅਸਲ ਵਿੱਚ ਅµਗਰੇਜ਼ੀ ਵਾਇਸ ਰਾਏ ਲਈ ਇਮਾਰਤ ਬਣਾਈ ਗਈ ਸੀ ਤੇ ਜਦੋਂ ਨਵੀਂ ਦਿੱਲੀ ਦਾ ਨਿਰਮਾਣ ਰਾਏਸੀਨਾ ਹਿਲਸ ਇਲਾਕੇ ‘ਚ ਸ਼ੁਰੂ ਹੋਇਆ ਤਾਂ ਇਸੇ ਇਲਾਕੇ ‘ਚ ਅµਗਰੇਜ਼ਾਂ ਨੇ ਨਵੀਆਂ ਹੋਰ ਇਮਾਰਤਾਂ ਵੀ ਬਣਾਈਆਂ, ਗਵਰਨਰ ਜਨਰਲ ਲਾਰਡ ਹੋਡਿµਗ ਨੇ ਵਾਇਸਰਾਏ ਭਵਨ ਲਈ ਜਿਹੜੀ ਥਾਂ ਪਸµਦ ਕੀਤੀ ਸੀ, ਉਹ ਇਤਿਹਾਸਕ ਗੁਰਦੁਆਰਾ ਰਕਾਬਗµਜ ਸਾਹਿਬ ਦੇ ਨਾਲ ਲੱਗਦੀ ਸੀ। ਅµਗਰੇਜ਼ ਸ਼ਾਸਨ ਦੇ ਹੁਕਮਾਂ `ਤੇ ਅਧਿਕਾਰੀਆਂ ਨੇ ਕµਮ ਕਰਨਾ ਸ਼ੁਰੂ ਕੀਤਾ ਤੇ ਸੜਕਾਂ ਚੌੜੀਆਂ ਕੀਤੀਆਂ। ਇਸ ਦੌਰਾਨ ਰਸਤੇ ‘ਚ ਆ ਰਹੀ ਗੁਰਦੁਆਰਾ ਰਕਾਬਗµਜ ਸਾਹਿਬ ਦੀ ਇੱਕ ਕµਧ ਅੜਿਕਾ ਬਣ ਰਹੀ ਸੀ। ਅਫਸਰਾਂ ਨੇ ਬਿਨਾ ਕਿਸੇ ਸਲਾਹ ਮਸ਼ਵਰੇ ਦੇ ਭਵਨ ਨਿਰਮਾਣ ਮੁਤਾਬਕ ਗੁਰਦੁਆਰੇ ਦੀ ਕµਧ ਢਾਹ ਦਿੱਤੀ ਤੇ ਇਸ ਥਾਂ ਨੂੰ ਤਾਰ ਦੇ ਨਾਲ ਘੇਰਨ ਲੱਗੇ। ਉਸੇ ਵਕਤ ਸਿੱਖ ਬੀਬੀ ਸ਼ਾਮ ਕੌਰ ਮੌਕੇ `ਤੇ ਪਹੁµਚ ਗਈ, ਉਹ ਗੁਰੂ ਘਰ ਨਾਲ ਹੁµਦੇ ਇਸ ਜ਼ੁਲਮ ਨੂੰ ਵੇਖ ਨਾ ਸਕੀ ਤੇ ਉਹ ਆਪਣੇ ਦੁੱਧ ਚੁµਘਦੇ ਬੱਚੇ ਨੂੰ ਛਾਤੀ ਨਾਲ ਲਾ ਕੇ ਢਾਹੀ ਗਈ ਕµਧ `ਤੇ ਲµਮੇ ਪੈ ਗਈ ਤੇ ਐਲਾਨ ਕੀਤਾ ਕਿ ਉਸਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿਓ ਉਹ ਢਾਹੀ ਹੋਈ ਕµਧ ਤੋਂ ਹਟੇਗੀ ਨਹੀਂ। ਬੀਬੀ ਸ਼ਾਮ ਕੌਰ ਦੇ ਇਸ ਕਦਮ ਨੇ ਅਧਿਕਾਰੀਆਂ ਨੂੰ ਆਪਣਾ ਪ੍ਰੋਜੈਕਟ ਉਥੇ ਹੀ ਰੋਕਣ ਦੇ ਲਈ ਮਜਬੂਰ ਕਰ ਦਿੱਤਾ। ਬੀਬੀ ਸ਼ਾਮ ਕੌਰ, ਗੁਰਦੁਆਰਾ ਰਕਾਬਗµਜ ਸਾਹਿਬ ਦਾ ਪ੍ਰਬµਧ ਵੇਖ ਰਹੇ ਮਹµਤ ਸਾਵਣ ਸਿµਘ ਦੀ ਧਰਮਪਤਨੀ ਸੀ। ਵਾਇਸ ਰਾਏ ਵੱਲੋਂ ਕੋਠੀ ਬਣਾਉਣ ਦੇ ਲਈ ਦੁਆਰਾ ਰਕਾਬ ਗµਜ ਸਾਹਿਬ ਦੀ ਕµਧ ਢਾਹੁਣ ਦੀ ਖਬਰ ਪµਜਾਬ ਪਹੁµਚ ਚੁੱਕੀ ਸੀ ਤੇ ਸਿੱਖ ਸµਗਤ ਵਿੱਚ ਭਾਰੀ ਰੋਸ ਅੱਗ ਵਾਂਗ ਫੈਲ ਗਿਆ ਸੀ। ਫਿਰ ਅµਗਰੇਜ਼ਾਂ ਖਿਲਾਫ ਸਿµਘਾਂ ਵੱਲੋਂ ਮੋਰਚਾ ਬµਦੀ ਸ਼ੁਰੂ ਹੋ ਗਈ, ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਨਾਭਾ ਦੇ ਰਾਜਾ ਪਰਦੁਮਨ ਸਿµਘ ਨਾਭਾ ਨੇ ਵੀ ਅµਗਰੇਜ਼ਾਂ ਦੀ ਇਸ ਵਧੀਕੀ ਖਿਲਾਫ ਆਵਾਜ਼ ਬੁਲµਦ ਕੀਤੀ ਸੀ। ਅµਗਰੇਜ਼ ਸਰਕਾਰ ਨੇ ਉਹ ਕµਧ ਗੁਰਦੁਆਰਾ ਸਾਹਿਬ ਦੀ ਜਿਹੜੀ ਢਾਈ ਸੀ, ਉਹ ਦੁਬਾਰਾ ਬਣਾ ਦਿੱਤੀ। ਸਿੱਖ ਪੰਥ ਦੀ ਫਤਿਹ ਹੋਈ। ਭਾਈ ਲੱਖੀ ਸ਼ਾਹ, ਸ਼ਹੀਦ ਭਾਈ ਮਨੀ ਸਿµਘ ਦੇ ਸਹੁਰਾ ਸਾਹਿਬ ਲੱਗਦੇ ਸਨ, ਇਨ੍ਹਾਂ ਦੇ ਵੱਡੇ ਵਡੇਰੇ ਵਪਾਰ ਕਰਕੇ ਦਿੱਲੀ ਦੇ ਨੇੜੇ ਆ ਵੱਸੇ ਸਨ, ਜਿਨਾਂ ਨੇ ਰਾਏਸੀਨਾ ਪਿµਡ ਵਸਾਇਆ ਸੀ। ਰਾਏਸੀਨਾ ਜ਼ਮੀਨ ਅੱਜ ਵੀ ਇਨ੍ਹਾਂ ਦੀ ਮਾਲਕੀ ਬੋਲਦੀ ਹੈ। ਜਿਸ ਦਿੱਲੀ ਦੇ ਤਖਤ ਤੋਂ ਸਿੱਖ ਕੌਮ ਵਿਰੋਧੀ ਫੈਸਲੇ ਹੁµਦੇ ਨੇ, ਉਹ ਫੈਸਲੇ ਸਾਡੀ ਹੀ ਜ਼ਮੀਨ `ਤੇ ਬਣੇ ਤਖਤ ਤੋਂ ਸੁਣਾਏ ਜਾਂਦੇ ਹਨ। ਭਾਵੇਂ ਉਹ ਅµਗਰੇਜ਼ ਹਕੂਮਤ ਹੋਵੇ ਤੇ ਚਾਹੇ ਵਰਤਮਾਨ ਸਰਕਾਰਾਂ। ਇਹ ਖਾਲਸਾ ਪµਥ ਦੀ ਜ਼ਮੀਨ ਹੈ, ਇੱਕ ਦਿਨ ਪµਥ ਕੋਲ ਵਾਪਸ ਜਰੂਰ ਆਵੇਗੀ।