ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਤੇ ਸਾਹਿਤਕਾਰ:ਸੁਲੱਖਣ ਸਰਹੱਦੀ
ਸਾਹਿਤਕ ਹਲਕਿਆਂ ਵਿੱਚ ਸ. ਸੁਲੱਖਣ ਸਰਹੱਦੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਹ ਅਦਬੀ ਸਾਹਿਤਕਾਰਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹਨ ਜਾਂ ਜਿਹੜੇ ਉਨ੍ਹਾਂ ਦੇ ਕਰੀਬੀ ਰਹੇ ਹਨ, ਉਹ ਸੁਲੱਖਣ ਸਰਹੱਦੀ ਦੀ ਸ਼ਖਸੀਅਤ ਤੋਂ ਭਲੀਭਾਂਤ ਵਾਕਿਫ ਹਨ। ਨਾਮੀ ਲੇਖਕ ਸ. ਦਿਲਜੀਤ ਸਿੰਘ ਬੇਦੀ ਨੇ ਸ. ਸੁਲੱਖਣ ਸਰਹੱਦੀ ਨਾਲ ਇੱਕ ਲੰਮੀ ਸਾਹਿਤਕ ਮੁਲਾਕਾਤ ਕੀਤੀ ਹੈ। ਪੇਸ਼ ਹੈ, ਇਸ ਮੁਲਾਕਾਤ ਦਾ ਦੂਜਾ ਤੇ ਆਖਰੀ ਹਿੱਸਾ…
ਦਿਲਜੀਤ ਸਿੰਘ ਬੇਦੀ
9. ਤੁਸੀਂ ‘ਚਿਰਾਗ’ (ਤ੍ਰੈ-ਮਾਸਿਕ) ਸਾਹਿਤਕ ਮੈਗਜ਼ੀਨ ਤੇ ਪਾਕਿਸਤਾਨੀ ਪµਜਾਬ ਸਰਕਾਰ ਦੇ ਸਰਕਾਰੀ ਪµਜਾਬੀ ਪੇਪਰ ‘ਪµਜਾਬ ਰµਗ’ ਦੇ ਉਪ ਸµਪਾਦਕ ਹੋ। ਸµਪਾਦਨਾ ਦੇ ਕੁੱਝ ਯਾਦਗਾਰੀ ਅਨੁਭਵ ਸਾਂਝੇ ਕਰੋ?
-‘ਚਿਰਾਗ’ ਸਾਹਿਤਕ ਤ੍ਰੈਮਾਸਿਕ ਇੱਕ ਮਿਆਰੀ ਰਸਾਲਾ ਹੈ, ਜਿਸਨੇ ਪਿਛਲੇ ਸਮੇਂ ਤੋਂ ਪµਜਾਬੀ ਸਾਹਿਤ ਵਿੱਚ ਨਰੋਈਆਂ ਪਿਰਤਾਂ ਪਾਈਆਂ ਹਨ। ਅੱਜ ਕਲ੍ਹ ਪµਜਾਬੀ ਦੇ ਮਿਆਰੀ ਸਾਹਿਤਕ ਰਸਾਲੇ ਨੂੰ ਚਲਾਉਣਾ ਸੌਖਾ ਨਹੀਂ ਹੈ। ਅਸੀਂ ਚਿਰਾਗ ਦੇ ਦੁਆਲੇ ਅਗਾਂਹਵਧੂ ਅਤੇ ਪਵਿੱਤਰ ਨਿਸ਼ਠਾ ਵਾਲੇ ਲੋਕਾਂ ਨੂੰ ਜੋੜਨ ਵਿੱਚ ਸਫਲ ਰਹੇ ਹਾਂ। ਇਹ ਤ੍ਰੈਮਾਸਿਕ ਨਿਰੋਲ ਪਾਠਕਾਂ ਦੇ ਚµਦਿਆਂ ਦੇ ਹੀ ਸਿਰ ‘ਤੇ ਚੱਲਦਾ ਹੈ। ਇਸ ਦੀ ਪਿੱਠ ਉੱਤੇ ਕੋਈ ਡਾਲਰਾਂ ਵਾਲੇ ਸ਼ਹਿਨਸ਼ਾਹ ਜਾਂ ਪੌਂਡਧਾਰੀ ਸੂਤਰਧਾਰ ਨਹੀਂ। ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਤ੍ਰੈਮਾਸਿਕ ਰਾਹੀਂ ਤਰ ਰੱਖਣ ਦਾ ਯਤਨ ਕਰ ਰਹੇ ਹਾਂ, ਜਿਨ੍ਹਾਂ ਨਾਲ ਪµਜਾਬੀ ਸਾਹਿਤ ਵਿੱਚੋਂ ਪ੍ਰਦੂਸ਼ਣ ਘੱਟ ਕੀਤਾ ਜਾ ਸਕੇ। ਅੱਜ ਰੁਪਈਆ ਆਪਣਾ ਕੱਦ ਹੋਰ ਨੀਵਾਂ ਕਰ ਗਿਆ ਤੇ ਪੌਂਡਾਂ ਵਾਲੇ ਧੜਾਧੜ ਰਸਾਲੇ ਕੱਢ ਰਹੇ ਹਨ ਅਤੇ ਖੇਹ-ਸੁਆਹ ਛਾਪ ਕੇ ਉਸ ਉੱਤੇ ਸਾਹਿਤ ਦੀ ਛਾਪ ਲਾ ਰਹੇ ਹਨ। ਇਹ ਸਰਮਾਇਆ ਲਾਉਣ ਵਾਲਿਆਂ ਦੇ ਰਿਮੋਟ ਹਨ। ਅੱਜ 80% ਪµਜਾਬੀ ਪੁਸਤਕਾਂ ਤੇ ਰਸਾਲੇ ਪੌਂਡਾਂ ਤੇ ਡਾਲਰਾਂ ਦੀ ਮਾਰ ਹੇਠ ਹਨ:
ਪਹੁµਚੇ ਆਣ ਵਲਾਇਤ ਵਿੱਚ ਵੱਜਾ ਪੌਂਡੀ ਦਾਅ
ਆਪਣਾ ਪਰਚਾ ਕੱਢੀਏ ਬਣ ਬਰਨਾਰਡ ਸ਼ਾਹ
ਆਪਣਾ ਪਰਚਾ ਕੱਢੀਏ ਛਾਪੀਏ ਖੇਹ ਸੁਆਹ
ਆਪਣੇ ਮਰਸੀਏ ਛਾਪੀਏ ਮਾਰੀਏ ਹੋਰ ਵਗਾਹ…
ਐਸੀ ਅਵਸਥਾ ਵਿੱਚ ਨਵੀਆਂ ਪੈੜਾਂ ਪਾਉਣਾ ਦੂਰ ਦੀ ਗੱਲ ਹੈ। ਹਾਂ, ਅਸੀਂ ਕੁਝ ਮਿੱਤਰ ਰਲ ਕੇ ‘ਚਿਰਾਗ’ ਰਾਹੀਂ ਪµਜਾਬੀ ਸਾਹਿਤ ਦੀਆਂ ਸ਼ਾਨਦਾਰ ਤੇ ਜਾਨਦਾਰ ਅਮੀਰ ਰਵਾਇਤਾਂ ਨੂੰ ਸਾਂਭਣ ਦੇ ਆਹਰ ਵਿੱਚ ਹਾਂ।
ਮੈਂ ਜਦ ਪਾਕਿਸਤਾਨ ਗਿਆ ਸਾਂ, ਤਦ ਆਪਣੀਆਂ ਪੁਸਤਕਾਂ ਸ. ਦਿਆਲ ਸਿµਘ ਮਜੀਠੀਆ ਲਾਇਬ੍ਰੇਰੀ ਨੂੰ ਭੇਟ ਕੀਤੀਆਂ। ਡਾ. ਜਫਰ ਚੀਮਾ ਇਸ ਸµਸਥਾ (ਦਿਆਲ ਸਿµਘ ਰੀਸਰਚ ਐਂਡ ਕਲਚਰਲ ਫੋਰਮ ਲਾਹੌਰ) ਦੇ ਡਾਇਰੈਕਟਰ ਨੇ ਜਦ ਇਹ ਪੁਸਤਕਾਂ ਵੇਖੀਆਂ ਤਾਂ ਉਹ ਮੁਤਾਸਰ ਹੋਏ। ਉਨ੍ਹਾਂ ਏਸੇ ਸਰਕਾਰੀ ਸµਸਥਾ ਵੱਲੋਂ ਕੱਢੇ ਜਾਂਦੇ ਸਰਕਾਰੀ ਤਿਮਾਹੀ ‘ਪµਜਾਬ ਰµਗ’ ਦੀ ਮੈਨੂੰ ਸਹਾਇਕ ਐਡੀਟਰੀ ਦੀ ਪੇਸ਼ਕਸ਼ ਕੀਤੀ, ਜੋ ਮੈਂ ਸਵੀਕਾਰ ਕਰ ਲਈ। ਮੈਂ ਇਨ੍ਹਾਂ ਦੋਹਾਂ ਪਰਚਿਆਂ ਵਿੱਚ ਹੀ ਆਪਣੀ ਸ਼ਕਤੀ ਮੂਜ਼ਬ ਸਾਹਿਤਕ ਹਿੱਸਾ ਪਾਉਣ ਦੇ ਆਹਰ ਵਿੱਚ ਰਹਿµਦਾ ਹਾਂ।
ਮੈਨੂੰ ਹੁਣੇ-ਹੁਣੇ ਕੈਨੇਡਾ ਤੋਂ ਨਵ ਪ੍ਰਕਾਸ਼ਤ ਸਾਹਿਤਕ ਮਹੀਨਾਵਾਰ ‘ਨਵੀਂ ਦੁਨੀਆਂ’ ਦਾ ਵੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਅਤੇ ਇੱਕ ਵੱਡਾ ਕਾਲਮ ਵੀ ਲਿਖਣ ਦੀ ਪੇਸ਼ਕਸ਼ ਹੈ। ਮੈਂ ਇਹ ਕਾਲਮ ਸ਼ੁਰੂ ਕਰ ਰਿਹਾ ਹਾਂ। ਮੈਂ ਚਾਹੁµਦਾ ਹਾਂ ਕਿ ਪµਜਾਬੀ ਗ਼ਜ਼ਲ ਵਿੱਚ ਬਿਹਤਰ ਲਿਖਣ ਵਾਲੇ ਗ਼ਜ਼ਲਕਾਰਾਂ ਸਬµਧੀ ਮੈਂ ਇਸ ਕਾਲਮ ਵਿੱਚ ਲਿਖਾਂ।
ਮੈਂ ਚਾਹੁµਦਾ ਹਾਂ ਕਿ ਇਨ੍ਹਾਂ ਤਿµਨਾਂ ਰਸਾਲਿਆਂ ਦੇ ਹੀ ਮੈਂ ਵਿਸ਼ੇਸ਼ ਗ਼ਜ਼ਲ ਅµਕ ਸµਪਾਦਤ ਕਰਾਂ। ਕਿਸੇ ਵੀ ਸµਪਾਦਕ ਦੀ ਬੜੀ ਵੱਡੀ ਜ਼ਿੰਮੇਵਾਰੀ ਹੁµਦੀ ਹੈ। ਇਸ ਲਈ ਸµਪਾਦਨਾ ਸµਬµਧੀ ਸਾਡੇ ਲੇਖਕਾਂ ਨੂੰ ਵੀ ਸµਪਾਦਕਾਂ ਦੀਆਂ ਮਜ਼ਬੂਰੀਆਂ ਨੂੰ ਸਮਝਣਾ ਚਾਹੀਦਾ ਹੈ।
10. ‘ਸੁੱਚੇ ਤਿੱਲੇ ਦੀਆਂ ਤਾਰਾਂ’ (ਪµਜਾਬੀ ਗ਼ਜ਼ਲਕਾਰਾਂ) ਦੀ ਸµਪਾਦਨਾ ਦਾ ਵਿਚਾਰ ਕਿਉਂ ਅਤੇ ਕਿਸ ਤਰ੍ਹਾਂ ਆਇਆ?
-ਮੈਂ ਪਾਕਿਸਤਾਨ ਗਿਆ ਤਾਂ ਉਥੇ ਮੈਨੂੰ ਇੱਕ ਸਾਹਿਤਕਾਰ ਨੇ ਇੱਕ ਸµਪਾਦਤ ਪੁਸਤਕ ਭੇਟ ਕੀਤੀ, ਜਿਹੜੀ ਉਰਦੂ ਅੱਖਰਾਂ ਵਿਚਲੀ ਪµਜਾਬੀ ਵਿੱਚ ਸੀ। ਇਸ ਪੁਸਤਕ ਵਿੱਚ ਦੋਹਾਂ ਪµਜਾਬਾਂ ਦੀਆਂ ਪੁਰਾਣੀਆਂ ਅਤੇ ਦੇਸ਼ ਵµਡ ਤਕ ਦੀਆਂ ਨਵੀਆਂ ਕਵਿੱਤਰੀਆਂ ਦੀਆਂ ਸµਖੇਪ ਜੀਵਨੀਆਂ ਅਤੇ ਚੋਣਵੀਆਂ ਰਚਨਾਵਾਂ ਸਨ। ਇਸ ਪੁਸਤਕ ਨੇ ਮੈਨੂੰ ਬੜਾ ਮੁਤਾਸਰ ਕੀਤਾ। ਇਸ ਤੋਂ ਪਹਿਲਾਂ ਮੈਂ ‘ਪµਜਾਬੀ ਦੇ ਚੋਣਵੇਂ ਸ਼ਿਆਰ’ ਨਾਮੀ ਸµਪਾਦਤ ਪੁਸਤਕ ਵਿੱਚ 1800 ਸ਼ਿਅਰਾਂ ਦੀਆਂ ਗ਼ਜ਼ਲਾਂ ‘ਚੋਂ ਸ਼ਿਆਰ ਚੁਣੇ ਸਨ। ‘ਸµਪੂਰਨ ਪਿµਗਲ ਅਤੇ ਅਰੂਜ਼’ ਗ੍ਰµਥ ਸਮੇਂ ਵੀ ਮੈਂ ਹਵਾਲਾ ਦੇਣ ਹਿੱਤ ਪੁਸਤਕਾਂ ਫੋਲੀਆਂ ਸਨ। ਮੈਂ ਵੇਖਿਆ ਕਿ ਪµਜਾਬੀ ਗ਼ਜ਼ਲਕਾਰਾਂ ਦੀਆਂ ਕਈ ਸਮਿੱਲਤ ਸµਪਾਦਤ ਪੁਸਤਕਾਂ ਸਨ, ਪਰµਤੂ ਕੋਈ ਵੀ ਐਸੀ ਪੁਸਤਕ ਪµਜਾਬੀ ਵਿੱਚ ਨਹੀਂ ਸੀ, ਜੋ ਸµਸਾਰ ਭਰ ਦੀਆਂ ਨਾਰੀ ਗ਼ਜ਼ਲਕਾਰਾਂ ਉੱਤੇ ਆਧਾਰਤ ਹੋਵੇ। ਸੁਖਵਿµਦਰ ਅµਮ੍ਰਿਤ ਨੇ ਇੱਕ ਰਸਾਲੇ ਰਾਹੀਂ ਐਸਾ ਕਾਰਜ ਕੀਤਾ ਸੀ, ਪਰ ਉਹ ਕੇਵਲ 7-8 ਨਾਰੀ ਗ਼ਜ਼ਲਕਾਰਾਂ ਤੱਕ ਸੀਮਤ ਹੋ ਗਈ। ਇਹ ਸµਸਥਾਗਤ ਕਾਰਜ ਸੀ। ਮੇਰੇ ਕੋਲ ਨਾਰੀ ਗ਼ਜ਼ਲਕਾਰਾਂ ਨਾਲ ਰਾਬਤਾ ਸੀ, ਪਰ ਆਰਥਿਕਤਾ ਦਾ ਮਸਲਾ ਸੀ। ਗਿੱਲ ਮੋਰਾਂਵਾਲੀ ਕੈਨੇਡਾ ਨੇ ਅਮਰੀਕਾ, ਕੈਨੇਡਾ ਆਦਿ ਦੀਆਂ ਨਾਰੀ ਗ਼ਜ਼ਲਕਾਰਾਂ ਦੀਆਂ 10-10 ਗ਼ਜ਼ਲਾਂ ਅਤੇ ਜੀਵਨ ਬਿਓਰਾ ਭੇਜਿਆ। ਮੈਂ ਭਾਰਤ ਅਤੇ ਪਾਕਿਸਤਾਨ ਦੀਆਂ ਨਾਰੀ ਗ਼ਜ਼ਲਕਾਰਾਂ ਦੇ ਖਰੜੇ ਇਕੱਠੇ ਕੀਤੇ। ਨਵਾਂ ਜ਼ਮਾਨਾ ਅਤੇ ਅਜੀਤ ਵਿੱਚ ਖ਼ਬਰ ਦਿੱਤੀ। ਖੁਸ਼ੀ ਦੀ ਗੱਲ ਇਹ ਕਿ ਇੱਕ ਮਹੀਨੇ ਵਿੱਚ ਹੀ ਦੁਨੀਆਂ ਭਰ ਤੋਂ ਮੈਨੂੰ ਨਾਰੀ ਗ਼ਜ਼ਲਕਾਰਾਂ ਨੇ ਸਾਰਾ ਸਾਹਿਤਕ ਮਸਾਲਾ ਭੇਜ ਦਿੱਤਾ। ਇਸ ਤਰ੍ਹਾਂ ਜਦ ਮੈਂ ਪਾਕਿਸਤਾਨ ਦੂਜੀ ਵਾਰ ਗਿਆ ਤਾਂ ਉਥੋਂ ਵੀ ਨਾਰੀ ਗ਼ਜ਼ਲਕਾਰਾਂ ਦੀਆਂ ਰਚਨਾਵਾਂ ਲੈ ਕੇ ਆਇਆ। ਇਹ ਪੁਸਤਕ 300 ਸਫਿਆਂ ‘ਚ ਫੈਲੀ ਹੋਈ ਹੈ ਅਤੇ ਇਸ ਵਿੱਚ 36 ਪµਜਾਬੀ ਗ਼ਜ਼ਲਕਾਰਾਂ ਦੇ ਜੀਵਨ ਬਿਓਰੇ, ਫੋਟੋਆਂ ਅਤੇ ਚੋਣਵੀਆਂ 10-10 ਗ਼ਜ਼ਲਾਂ ਹਨ। ਇਹ ਪੁਸਤਕ ਬੜੀ ਸਫਲ ਰਹੀ ਅਤੇ ਪਾਠਕਾਂ ਨੇ ਪਸµਦ ਕੀਤੀ।
11. ‘ਬੇੜੀਆਂ ਦੇ ਪੁੱਲ’ ਆਪਣੀਆਂ ਬਾਕੀ ਕਾਵਿ-ਰਚਨਾਵਾਂ ਤੋਂ ਜੋ ਨਿਖੇੜ ਕੇ ਗੱਲ ਕਹਿਣੀ ਹੋਵੇ ਤਾਂ ਕੀ ਕਹੋਗੇ? ਤੁਹਾਡੀ ਮੁੱਖ ਵਿਚਾਰਧਾਰਾ ਕੀ ਹੈ?
-ਭਾਵੇਂ ਮੈਂ ਘੋਰ ਰੂਪਵਾਦੀ ਨਹੀਂ ਸਗੋਂ ਆਤਮਵਾਦੀ ਹਾਂ। ਸੂਰਤ ਵੱਲੋਂ ਰਚਨਾ ਦੀ ਸੀਰਤ ਨੂੰ ਮਹੱਤਵ ਦਿµਦਾ ਹਾਂ, ਪਰ ‘ਬੇੜੀਆਂ ਦਾ ਪੁੱਲ’ ਰਾਹੀਂ ਮੈਂ ਪµਜਾਬੀ ਗ਼ਜ਼ਲ ਦੇ ਦਿੱਗ ਦਰਸ਼ਨ ਕਰਵਾਏ ਹਨ। ਗ਼ਜ਼ਲ ਦੀਆਂ ਅਸੀਮ ਸ਼ਕਤੀਆਂ ਬਾਰੇ ਪ੍ਰਦਰਸ਼ਨ ਕੀਤਾ ਹੈ। ਮੈਂ ਇੱਕ ਹੀ ਜ਼ਮੀਨ (ਇੱਕੋ ਬਹਿਰ, ਕਾਫੀਆ ਤੇ ਰਦੀਫ) ਵਿੱਚ 160 ਗ਼ਜ਼ਲਾਂ (1262 ਸ਼ਿਆਰ) ਲਿਖ ਕੇ ਪµਜਾਬੀ ਗ਼ਜ਼ਲ ਦੇ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ, ਜਿਸ ਨੂੰ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਨੇ ਵੱਡੀ ਰਾਇਲਟੀ ਦੇ ਕੇ ਛਾਪਿਆ ਹੈ। 1262 ਸ਼ਿਅਰਾਂ ਵਿੱਚੋਂ ਇੱਕ ਵੀ ਸ਼ਿਆਰ ਵਿੱਚ ਵਿਸ਼ੇ ਦਾ ਦੁਹਰਾਉ ਨਹੀਂ। 160 ਗ਼ਜ਼ਲਾਂ ਦੇ ਬਾਕਾਇਦਾ ਮਤਲੇ ਅਤੇ ਮਕਤੇ ਹਨ। ਗਜ਼ਲ ਜੇਕਰ ਆਪਣੇ ਪਾਸਾਰ ਨਹੀਂ ਕਰਦੀ ਅਤੇ ਪੁਰਾਣੀ ਕੁµਜ ਝਾੜ ਕੇ ਨਵੀਂ ਨਕੋਰ ਤੇ ਦੁਲਹਨ ਵਾਂਗ ਪੇਸ਼ ਨਹੀਂ ਹੁµਦੀ ਤਾਂ ਇਹਦਾ ਵੀ ਖੁੱਲ੍ਹੀ ਕਵਿਤਾ ਵਾਲਾ ਹਸ਼ਰ ਹੋਵੇਗਾ। ‘ਬੇੜੀਆਂ ਦਾ ਪੁੱਲ’ ਜਿਵੇਂ ਇਕ-ਇਕ ਬੇੜੀ ਦਾ ਵਖਰੇਵਾਂ ਵੀ ਹੁµਦਾ ਹੈ ਅਤੇ ਸਮੁੱਚੀਆਂ ਬੇੜੀਆਂ ਦੀ ਸਮੁੱਚਤਾ ਵੀ ਹੁµਦਾ ਹੈ। ਇਸੇ ਤਰ੍ਹਾਂ ਮੇਰੀ ਇਹ ਸ਼ਾਨਦਾਰ ਤੇ ਵਿਕਲੋਤਰੀ ਗ਼ਜ਼ਲ ਪੁਸਤਕ ਹੈ।
12. ਤੁਹਾਡੀ ਵਿਚਾਰਧਾਰਾ ਕੀ ਹੈ? ਤੁਸੀਂ ਆਪਣੀ ਵਿਚਾਰਧਾਰਾ ਨੂੰ ਗ਼ਜ਼ਲਾਂ ਵਿੱਚ ਕਿਵੇਂ ਉਤਾਰਦੇ ਹੋ?
-ਮੇਰੀ ਵਿਚਾਰਧਾਰਾ ਆਪਣੇ ਬਾਬੇ ਨਾਨਕ ਜੀ ਵਰਗੀ ਹੀ ਹੈ। ਮੇਰੀ ਗ਼ਜ਼ਲ ਮੇਰੇ ਬਾਬੇ ‘ਤੇ ਗਈ ਹੈ। ਬਾਬਾ ਨਾਨਕ ਯੁੱਗ ਕਵੀ ਹਨ। ਗੁਰੂ ਨਾਨਕ ਜੀ ਨੇ ਜਿੱਥੇ ਸਨਾਤਨੀ ਰੂੜੀਆਂ, ਭµਡੀਆਂ ਅਤੇ ਰੱਦ ਕੀਤੀਆਂ, ਓਥੇ ਨਵੀਆਂ ਨਰੋਈਆਂ ਕਦਰਾਂ ਕਾਇਮ ਕੀਤੀਆਂ। ਜ਼ਿੰਦਗੀ ਦੁਆਲਿਓਂ ਉਨ੍ਹਾਂ ਨੇ ਮਾਨਸਿਕ ਗੁਲਾਮੀ ਦੇ ਸµਗਲ ਤੋੜੇ। ਉਨ੍ਹਾਂ ਨੇ ਧਾਰਮਿਕ ਪਰਪµਚਤਾ ਅਤੇ ਧਰਮ ਅµਧਤਾ ਦਾ ਮਖੌਲ ਉਡਾਇਆ। ਜਿੱਥੇ ਬਾਬੇ ਨੇ ‘ਰਾਜੇ ਸੀਂਹ ਮੁਕੱਦਮ ਕੁੱਤੇ’ ਕਿਹਾ, ਓਥੇ ‘ਅµਨ੍ਹੀ ਰਈਅਤ ਗਿਆਨ ਵਿਹੂਣੀ’ ਕਹਿ ਕੇ ਲੋਕਾਂ ਨੂੰ ਜਾਗ੍ਰਿਤ ਹੋਣ ਦਾ ਆਹਵਾਹਨ ਕੀਤਾ। ਗੁਰੂ ਨਾਨਕ ਨੇ ਚਾਰ ਉਦਾਸੀਆਂ ਕਰਕੇ ਆਪਣੇ ਕਾਵਿ-ਕਥਨ ਦੀ ਕਸਵੱਟੀ ਜ਼ਿੰਦਗੀ ਨੂੰ ਸਾਬਤ ਕੀਤਾ। ‘ਜਗਤ ਜਲµਦਾ’ ਬਚਾਉਣ ਵਾਸਤੇ ਆਰਜੂ ਕੀਤੀ। ਮੇਰੀ ਵਿਚਾਰਧਾਰਾ ਗੁਰੂ ਨਾਨਕ ਦੇਵ ਤੋਂ ਅਗਾਂਹ ਦਸਮੇਸ਼ ਪਿਤਾ ਜੀ ਦੀ ਅਨੁਸਾਰੀ ਵੀ ਹੈ। ਦਸਮੇਸ਼ ਪਿਤਾ ਨੇ ਗੁਰੂ ਨਾਨਕ ਜੀ ਵੱਲੋਂ ਚਲਾਈ ਮੁਹਿµਮ ਨੂੰ ਸਰ ਕਰਨ ਹਿੱਤ ਜਥੇਬµਦੀ ਬਣਾਈ। ਇਹ ਤੱਥ ਧਾਰਮਿਕ ਆਧਾਰ ਉੱਤੇ ਪੇਸ਼ ਕੀਤਾ ਕਿ ਜਥੇਬµਦੀ ਤੋਂ ਬਿਨਾ ‘ਰਾਜੇ ਸੀਹਾਂ’ ਦੇ ਜ਼ੁਲਮ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਸਿੱਖ ਧਰਮ ਵਿੱਚ ਕਲਮ ਅਤੇ ਕਿਰਪਾਨ ਦੀ ਧਾਰਮਿਕ ਮਹਿਮਾ ਹੈ। ਮਾਰਕਸ ਨੇ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਧਾਰਮਕਤਾ ‘ਚੋਂ ਆਜ਼ਾਦ ਲੋਕ-ਮੁਹਿµਮ ਵਿੱਚ ਪ੍ਰਵਰਤਿਤ ਕੀਤਾ। ਮੇਰੀਆਂ ਸਾਰੀਆਂ ਲਿਖਤਾਂ ਲੋਕਾਂ ਦੇ ਕਲਿਆਣ ਨੂੰ ਸੇਧਤ ਹਨ।
13. ਕੇਂਦਰੀ ਪµਜਾਬੀ ਲੇਖਕ ਸਭਾ ਦੇ ਤੁਸੀਂ ਕਈ ਸਾਲ ਮੀਤ ਪ੍ਰਧਾਨ ਰਹੇ। ਸਮੁੱਚੇ ਪµਜਾਬੀ ਸਾਹਿਤ ਵਿੱਚ ਕੇਂਦਰੀ ਸਭਾ ਦਾ ਵਿਸ਼ੇਸ਼ ਰੋਲ ਕਿਸ ਤਰ੍ਹਾਂ ਦਾ ਹੈ? ਤੁਹਾਡੇ ਮੀਤ ਪ੍ਰਧਾਨ ਬਣਨ ਤੋਂ ਬਾਅਦ ਕੋਈ ਵਿਸ਼ੇਸ਼ ਸਾਹਿਤਕ ਤਬਦੀਲੀ ਜਾਂ ਵਿਕਾਸ ਹੋਇਆ ਹੋਵੇ ਤਾਂ ਕਿਸ ਤਰ੍ਹਾਂ ਦਾ?
-ਕੇਂਦਰੀ ਪµਜਾਬੀ ਲੇਖਕ ਸਭਾ ਦਾ ਆਪਣਾ ਨਿਵੇਕਲਾ ਇਤਿਹਾਸ ਹੈ। ਇਹ ਸਭਾ ਪµਜਾਬੀ ਭਾਸ਼ਾ ਅਤੇ ਪµਜਾਬੀ ਸਾਹਿਤ ਪ੍ਰਤੀ ਸµਜੀਦਾ ਤੇ ਬਾਜਥੇਬµਦੀ ਹੈ। ਮੈਂ 40 ਸਾਲ ਤੋਂ ਕੇਂਦਰੀ ਸਭਾ ਦਾ ਕਿਸੇ ਨਾ ਕਿਸੇ ਸਟੇਜ ਜਾਤ ਸਰਗਰਮ ਮੈਂਬਰ ਰਿਹਾ ਹਾਂ। ਇੱਕ ਸਾਧਾਰਨ ਮੈਂਬਰ ਤੋਂ ਲੈ ਕੇ ਮੀਤ ਪ੍ਰਧਾਨ ਤਕ ਮੈਂ ਰਿਹਾ ਹਾਂ। ਪµਜਾਬੀ ਭਾਸ਼ਾ ਨੂੰ ਪµਜਾਬ ਵਿੱਚ ਬਣਦੇ ਸਥਾਨ ਦਿਵਾਉਣ ਹਿੱਤ ਇਸ ਦੇ ਸਿਰੜੀ ਤੇ ਲµਮੇ ਸµਘਰਸ਼ ਵਿੱਚ ਮੈਂ ਸ਼ਾਮਲ ਰਿਹਾ ਹਾਂ। ਇਹ ਇੱਕੋ ਇੱਕ ਸਾਹਿਤਕ ਸਭਾ ਹੈ, ਜਿਸ ਨੇ ਪµਜਾਬੀ ਭਾਸ਼ਾ ਲਈ ਲµਮੇ ਸµਘਰਸ਼ ਵਿੱਢੇ। ਸੈਂਕੜੇ ਵਾਰ ਪµਜਾਬ ਪੱਧਰ ਦੇ ਸµਗਰਾਮ ਲੜੇ। ਚµਡੀਗੜ੍ਹ ਵਿੱਚ ਵੱਡੇ-ਵੱਡੇ ਲੇਖਕ ਮੁਜ਼ਾਹਰੇ ਕੀਤੇ। ਸੈਂਕੜੇ ਵਾਰ ਪµਜਾਬ ਸਰਕਾਰ ਦੇ ਸਮੇਂ-ਸਮੇਂ ਦੇ ਮੁੱਖ ਮµਤਰੀਆਂ ਜਾਂ ਗਵਰਨਰਾਂ ਨਾਲ ਮੀਟਿµਗਾਂ ਕੀਤੀਆਂ। ਭਾਸ਼ਾ ਵਿਭਾਗ ਅਤੇ ਦੂਰਦਰਸ਼ਨ ਦੇ ਪµਜਾਬੀ ਵਿਰੋਧੀ ਰਵੱਈਏ ਖਿਲਾਫ ਮੁਜ਼ਾਹਰੇ ਤੇ ਜਦੋਜਹਿਦਾਂ ਕੀਤੀਆਂ। ਵੱਡੇ-ਵੱਡੇ ਲੇਖਕ ਜੇਲ੍ਹ ਗਏ। ਕਈ-ਕਈ ਰਾਤਾਂ ਅਸੀਂ ਚµਡੀਗੜ੍ਹ ਦੇ ਥਾਣਿਆਂ ਵਿੱਚ ਰਹੇ।
ਪਿਛਲੇ ਸਮੇਂ ਤੋਂ ਕੇਂਦਰੀ ਸਭਾ ਨੇ ਮਹਿਸੂਸ ਕੀਤਾ ਕਿ ਜਿੱਥੇ ਲੇਖਕਾਂ ਨੂੰ ਸੜਕਾਂ ਉੱਤੇ ਮੁਜ਼ਾਹਰੇ ਕਰਨੇ ਜ਼ਰੂਰੀ ਹਨ, ਓਥੇ ਪµਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਹਿੱਤ ਜਨ ਚੇਤਨਾ ਫੈਲਾਉਣ ਲਈ ਵੱਡੇ ਭਾਸ਼ਾ ਸੈਮੀਨਾਰ ਵੀ ਕਰਵਾਉਣੇ ਚਾਹੀਦੇ ਹਨ। ਏਸੇ ਸµਦਰਭ ਵਿੱਚ ਅਸੀਂ ਪਿਛਲੇ ਸਾਲੀਂ ਵੱਡੇ ਭਾਸ਼ਾ ਸੈਮੀਨਾਰ ਕੀਤੇ, ਜਿਨ੍ਹਾਂ ਵਿੱਚ ਪਟਿਆਲਾ, ਚµਡੀਗੜ੍ਹ, ਬਠਿµਡਾ, ਅµਮ੍ਰਿਤਸਰ ਦੇ ਸੈਮੀਨਾਰ ਜ਼ਿਕਰਯੋਗ ਹਨ।
ਜਿੱਥੋਂ ਤਕ ਮੇਰਾ ਸੁਆਲ ਹੈ, ਮੈਂ ਸਭਾ ਦੀ ਮੁਖਧਾਰਾ ਵਿੱਚ ਸ਼ਾਮਲ ਰਹਿµਦਿਆਂ ਵੀ ਪµਜਾਬੀ ਗ਼ਜ਼ਲ ਸਬµਧੀ ਵੱਖਰੇ ਯਤਨਾਂ ‘ਚ ਸ਼ਾਮਲ ਰਿਹਾ ਹਾਂ। ਮੈਂ ਜਦ ‘ਸµਪੂਰਨ ਪਿµਗਲ ਅਤੇ ਅਰੂਜ਼’ ਲਿਖਿਆ ਤਾਂ ਕੇਂਦਰੀ ਸਭਾ ਨੇ ਇਸ ‘ਤੇ ਗੋਸ਼ਟੀ ਕਰਵਾਈ। ਲੁਧਿਆਣਾ ਵਿਖੇ ਗ਼ਜ਼ਲ ਵਿੱਚ ਤਿµਨ ਹਰਫੀ ਪµਜਾਬੀ ਸ਼ਬਦਾਂ ਦੇ ਮਸਲੇ ਸਬµਧੀ ਮੈਂ ਵਿਸ਼ੇਸ਼ ਯਤਨਾਂ ਨਾਲ ਕੇਂਦਰੀ ਸਭਾ ਦਾ ਧਿਆਨ ਏਧਰ ਆਕਰਸ਼ਿਤ ਕੀਤਾ ਅਤੇ ਗੋਸ਼ਟੀ ਕਰਵਾਈ, ਜਿਸ ਵਿੱਚ ਮੈਂ ਆਪਣਾ ਥੀਸਸ ਪੇਸ਼ ਕੀਤਾ ਅਤੇ ਇਨ੍ਹਾਂ ਸ਼ਬਦਾਂ ਦਾ ਮਸਲਾ ਸਦਾ ਲਈ ਹੱਲ ਕਰਵਾਇਆ।
14. ਉਹ ਗੱਲ ਦੱਸੋ ਜੋ ਅਸੀਂ ਪੁੱਛ ਨਹੀਂ ਸਕੇ। ਕਿਸੇ ਪੁਸਤਕ ਬਾਰੇ ਜਾਂ ਪ੍ਰਾਪਤੀ ਬਾਰੇ।
-ਮੈਨੂੰ ਸ੍ਰੀਮਤੀ ਸੁਰਜੀਤ ਸਖੀ ਦਾ ਇੱਕ ਸ਼ਿਆਰ ਬੜਾ ਚµਗਾ ਚµਗਾ ਲਗਦੈ, ਜਿਸਦਾ ਭਾਵ ਹੈ ਕਿ ਮੈਂ ਸਿਕµਦਰ ਨਹੀਂ, ਪਰ ਤੈਨੂੰ ਜਿਤਦਿਆਂ ਸਾਰਾ ਸµਸਾਰ ਹੀ ਜਿੱਤਿਆ ਗਿਆ। ਕੁਝ ਏਸੇ ਤਰ੍ਹਾਂ ਹੀ ਮੇਰੇ ਨਾਲ ਵੀ ਵਾਪਰਿਆ ਹੈ। ਮੈਂ ਕੇਵਲ ਇੱਕ ਵਧੀਆ ਸ਼ਾਇਰ ਬਣਨਾ ਲੋਚਿਆ ਸੀ, ਪਰ ਮੈਂ ਸਰਬਾਂਗੀ ਸਾਹਿਤਕਾਰ ਵਜੋਂ ਵੀ ਜਾਣਿਆ ਜਾਣ ਲੱਗਾ। ਅਸਲ ਵਿੱਚ ਕਿਸੇ ਵਿਧਾ ਉੱਤੇ ਵੀ ਜੇਕਰ ਅਬੂਰ ਹਾਸਿਲ ਕਰਨਾ ਹੈ ਤਾਂ ਹਰ ਹਾਲਤ ਵਿੱਚ ਸµਪੂਰਨ ਸਾਹਿਤ ਹੀ ਨਹੀਂ, ਆਪਣੇ ਆਸੇ ਪਾਸੇ ਦੇ ਸµਸਾਰ ਦਾ ਇਤਿਹਾਸ, ਮਿਥਿਹਾਸ, ਸਭਿਆਚਾਰ, ਕਦਰਾਂ-ਕੀਮਤਾਂ ਅਤੇ ਧਰਮ ਅਰਥ ਬਾਰੇ ਜਾਨਣਾ ਜ਼ਰੂਰੀ ਹੈ। ਸµਸਾਰ ਕਿਵੇਂ ਹੋਂਦ ਵਿੱਚ ਆਇਆ। ਸµਸਾਰ ਨੂੰ ਸੁੱਚੀਆਂ ਨੈਤਿਕਤਾਵਾਂ ਕਿਹੜੇ ਮਹਾਂਪੁਰਸ਼ਾਂ ਦਿੱਤੀਆਂ? ਉਹ ਭਾਵੇਂ ਈਸਾ ਹੋਵੇ, ਮੁਹµਮਦ ਸਾਹਿਬ ਹੋਣ, ਕ੍ਰਿਸ਼ਨ ਹੋਵੇ, ਦੁਨੀਆਂ ਦਾ ਕੋਈ ਵੀ ਨੇਤਾ, ਰਾਜਨੇਤਾ ਜਾਂ ਅਭਿਨੇਤਾ ਵੀ ਕਿਉਂ ਨਾ ਹੋਵੇ, ਉਹ ਸਭਨਾਂ ਦਾ ਸਾਂਝਾ ਹੈ। ਪµਜਾਬ ਵਿੱਚ ਸਿਕµਦਰ ਆਇਆ। ਪੋਰਸ ਸਾਡਾ ਹੀਰੋ ਬਣਿਆ। ਔਰµਗਜ਼ੇਬ ਆਇਆ, ਸਿੱਖ ਸਾਡੇ ਹੀਰੋ ਬਣੇ। ਸਿੱਖਾਂ ਨੇ ਪµਜਾਬ ਨੂੰ ਹੀ ਨਹੀਂ, ਦੁਨੀਆਂ ਨੂੰ ਅਣਖੀ ਜੀਵਨ-ਜਾਚ ਨਾਲ ਜੋੜਿਆ। ਮੇਰੇ ਮਨ ਉੱਤੇ ਸਿੱਖ ਯੋਧਿਆਂ ਦਾ ਬੜਾ ਕਰਜਾ ਸੀ, ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ, ਆਪਣੇ ਘਰ ਬਣਾ ਕੇ ਵੀ ਸਾਡੇ ਵਾਸਤੇ ਸ਼ਾਨਦਾਰ ਘਰਾਂ ਦੀ ਗਰµਟੀ ਹਾਸਲ ਕੀਤੀ।
ਮੈਂ ‘ਅਨµਦਪੁਰ ਤੋਂ ਲਾਹੌਰ ਤਕ’ 1699 ਈ. ਤੋਂ 1799 ਈ. ਤਕ ਦਾ ਪµਜਾਬ ਦਾ ਇਤਿਹਾਸ ਲਿਖਿਆ। ਇਹ 200 ਸਫੇ ਦੀ ਪੁਸਤਕ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ ਛਾਪੀ। ਇਹ ਸਰਲ ਭਾਸ਼ਾ ਵਿੱਚ ਲੋਕ ਮਾਨਤਾ ਦਾ ਇਤਿਹਾਸ ਹੈ। ਮੈਂ ਇਤਿਹਾਸਕਾਰ ਨਹੀਂ ਅਤੇ ਨਾ ਹੀ ਕੋਈ ਇਤਿਹਾਸ ਦਾ ਖੋਜਾਰਥੀ ਹਾਂ। ਪਰ ਨੀਰਸ ਇਤਿਹਾਸ ਨੂੰ ਸਾਡੇ ਬੱਚੇ ਪੜ੍ਹ ਨਹੀਂ ਰਹੇ ਸਨ। ਮੈਂ ਇਹ ਕਿਤਾਬ ਪਾਠਕਾਂ ਦੀ ਰੁਚੀ ਨੂੰ ਸਾਹਮਣੇ ਰੱਖ ਕੇ ਲਿਖੀ। ਇਹ ਪਾਠਕਾਂ ਨੇ ਹੱਥੋਂ-ਹੱਥੀਂ ਖਰੀਦ ਲਈ। ਮੈਂ ਅµਮ੍ਰਿਤਸਰ ਦਰਬਾਰ ਸਾਹਿਬ ਕµਪਲੈਕਸ ਦੀ ਇੱਕ ਕਿਤਾਬਾਂ ਦੀ ਦੁਕਾਨ ‘ਤੇ ਖੜਾ ਸਾਂ ਕਿ ਮੇਰੇ ਹੁµਦਿਆਂ ਦੋ ਕਿਤਾਬਾਂ ਵਿਕ ਗਈਆਂ।
ਮੇਰਾ ਪਿµਡ ਓਥੇ ਕੁ ਹੈ, ਜਿਥੇ ਕਦੇ ਸਿੱਖਾਂ ਦਾ ਵੱਡਾ ਦੁਖਾਂਤ, ਛੋਟਾ ਘੱਲੂਘਾਰਾ ਵਾਪਰਿਆ ਸੀ। ਮੈਂ ਇਸ ਇਲਾਕੇ ਦੇ ਮੁਲਾਜ਼ਮਾਂ ਦਾ ਪ੍ਰਧਾਨ ਸਾਂ। ਮੈਂ ਕਈ ਵਾਰੀ ਇਸ ਗੁਰਦੁਆਰੇ ਗਿਆ ਤੇ ਇਸ ਦੇ ਇਤਿਹਾਸ ਬਾਰੇ ਕੋਈ ਪੁਸਤਕ ਮµਗੀ, ਪਰ ਨਿਰਾਸ਼ਾ ਹੀ ਹੱਥ ਲੱਗੀ। ਮੈਨੂੰ ਬੜਾ ਦੁੱਖ ਹੋਇਆ ਕਿ ਏਨੇ ਵੱਡੇ ਦੁਖਾਂਤ ਉੱਤੇ ਕੋਈ ਪੁਸਤਕ ਨਹੀਂ। ਮੇਰੀ ਕਲਮ ਨੇ ਮੈਨੂੰ ਵµਗਾਰਿਆ। ਮੈਂ ਸਾਲ ਭਰ ਦੇ ਅਧਿਐਨ ਤੋਂ ਬਾਅਦ ਇਸ ਦੁਖਾਂਤ ਸµਬµਧੀ ਪੁਸਤਕ ਲਿਖੀ, ਜਿਸ ਦਾ ਨਾਮ ਹੈ ‘ਅਗਨ ਗਾਥਾ’ (ਦਾਸਤਾਨ ਛੋਟਾ ਘੱਲੂਘਾਰਾ ਛµਭ ਕਾਹਨੂੰਵਾਨ)। ਇਹ ਪੁਸਤਕ ਪ੍ਰਬµਧਕ ਕਮੇਟੀ ਗੁਰਦੁਆਰਾ ਛੋਟਾ ਘੱਲੂਘਾਰਾ ਦੇ ਪ੍ਰਧਾਨ ਸਾਬਕਾ ਐਮ.ਐਲ.ਏ. ਸ. ਜੌਹਰ ਸਿµਘ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਛਾਪੀ ਅਤੇ ਪ੍ਰਸ਼ਾਦ ਵਾਂਗ ਲੋਕਾਂ ਪ੍ਰਾਪਤ ਕੀਤੀ।
15. ਤੁਸੀਂ ਸਰਬਾਂਗੀ ਸਾਹਿਤਕਾਰ ਹੋ। ਜੇ ਇੱਕ ਹੀ ਸਾਹਿਤਕ ਵਿਧਾ ਨੂੰ ਚੁਣਨਾ ਹੋਵੇ ਤਾਂ ਕਿਸ ਨੂੰ ਚੁਣੋਗੇ?
-ਮੈਂ ਹਰ ਹਾਲਤ ਵਿੱਚ ਸ਼ਾਇਰ ਹਾਂ। ਮੇਰੀ ਪ੍ਰਾਪਤੀ ਏਹੀ ਹੈ ਕਿ ਮੈਂ ਪµਜਾਬੀ ਗ਼ਜ਼ਲ ਵਿੱਚ ਚµਗੇ ਸ਼ਿਆਰ ਕਹੇ ਹਨ। ਲੋਕ ਮਸਲੇ ਇਸ ਵਿੱਚ ਲਿਆਂਦੇ ਹਨ। ਮੈਂ ਔਖੇ ਤੋਂ ਔਖੇ ਤੇ ਵਿਸਤ੍ਰਿਤ ਵਿਸ਼ੇ ਵੀ ਗ਼ਜ਼ਲੀਅਤ ਦੀ ਜ਼ੁਬਾਨ ਵਿੱਚ ਪੇਸ਼ ਕੀਤੇ ਹਨ। ਮੈਂ ਹੁਣ ਤਕ ਹਜ਼ਾਰਾਂ ਗ਼ਜ਼ਲਾਂ ਪ੍ਰਕਾਸ਼ਤ ਕਰਵਾ ਚੁਕਾ ਹਾਂ। ‘ਤੀਜੀ ਅੱਖ ਦਾ ਜਾਦੂ’, ‘ਪµਜਾਬ ਦੇ ਦਰਿਆ’, ‘ਉੱਚਾ ਬੁਰਜ ਲਾਹੌਰ ਦਾ’, ‘ਬਸਤੀ ਬਸਤੀ ਜµਗਲ’, ‘ਬੇੜੀਆਂ ਦਾ ਪੁਲ’ ਅਤੇ ‘ਸੂਰਜ ਦਾ ਆਲ੍ਹਣਾ’ ਮੇਰੇ ਗ਼ਜ਼ਲ ਸµਗ੍ਰਹਿ ਹਨ। ਮੈਂ ਰੇਡੀਓ, ਟੀ.ਵੀ. ਅਤੇ ਉੱਚ ਮਿਆਰ ਵਾਲੇ ਸੈਮੀਨਾਰਾਂ ਵਿੱਚ ਗ਼ਜ਼ਲ ਸµਬµਧੀ ਹੀ ਵਿਚਾਰ ਪੇਸ਼ ਕਰਨ ਦਾ ਮਾਣ ਹਾਸਲ ਕੀਤਾ ਹੈ। ਭਾਵੇਂ ਮੇਰੀਆਂ ਹੋਰ ਵੀ ਪੁਸਤਕਾਂ ਪ੍ਰਸਿੱਧ ਹੋਈਆਂ ਤੇ ਹੋਣਗੀਆਂ, ਪਰ ਮੈਂ ਆਪਣੀ ਪ੍ਰਾਪਤੀ ਕੇਵਲ ਤੇ ਕੇਵਲ ਸ਼ਾਇਰ ਹੋਣ ਵਿੱਚ ਹੀ ਮਹਿਸੂਸ ਕਰਦਾ ਹਾਂ। ਸ਼ਾਇਰੀ ਕਦੇ ਮਰਦੀ ਨਹੀਂ। ਬਿਨਸਦੀ ਨਹੀਂ। ਇਹ ਯੁਗ ਬੋਧ ਦੀ ਸ਼ੈ ਹੁµਦੀ ਹੈ। ਬਾਕੀ ਪੁਸਤਕਾਂ ਕੁਝ ਸਮਾਂ ਪਾ ਕੇ ਪੁਰਾਣੀਆਂ ਹੋ ਜਾਂਦੀਆਂ ਨੇ, ਪਰ ਸ਼ਾਇਰੀ ਦੀ ਪੁਸਤਕ ਦੀਵੇ ਵਾਂਗ, ਟਟਹਿਣੇ ਵਾਂਗ ਹਜ਼ਾਰਾਂ ਸਾਲ ਪੁਰਾਣੀ ਹੋ ਕੇ ਵੀ ਜਗਦੀ ਹੈ।
16. ਕੋਈ ਵਿਸ਼ੇਸ਼ ਘਟਨਾ, ਯਾਦਗਾਰ, ਅਨੁਭਵ ਅਤੇ ਪਾਠਕਾਂ ਲਈ ਸੁਨੇਹਾ?
-ਘਟਾਨਵਾਂ, ਯਾਦਾਂ ਅਤੇ ਅਨੁਭਵ ਮੇਰੀ ਸ਼ਾਇਰੀ ਦਾ ਸਰਮਾਇਆ ਨੇ। ਅੱਜ ਤੋਂ 20 ਸਾਲ ਬਾਅਦ ਮੈਂ ਆਪਣੀਆਂ ਯਾਦਾਂ ਸਵੈ-ਜੀਵਨੀ ਵਿੱਚ ਸਾਂਝੀਆਂ ਕਰਾਂਗਾ। ਅਜੇ ਤਾਂ ਕੋਈ ਸ਼ੇਅਰ ਕਹੋ ਤਾਂ ਸੁਣਾਵਾਂ। ਨਿਗਲ ਜਾਵੇ ਨਾ ਚੁੱਪ ਇਸ ਬਜ਼ਮ ਨੂੰ ਇੱਕ ਗੀਤ ਗਾਵਾਂ ਮੈਂ? ਹਨੇਰਾ ਬਹੁਤ ਹੈ ਯਾਰੋ! ਕਹੋ ਇਹ ਦਿਲ ਜਲਾਵਾਂ ਮੈਂ। ਪਾਠਕਾਂ ਲਈ ਸੁਨੇਹਾ ਇਹੀ ਹੈ ਕਿ ਸੁਪਨੇ ਲਵੋ। ਸੁਪਨਿਆਂ ਦੀ ਖੇਤੀ ਕਰੋ। ਸੁਪਨਿਆਂ ਦੇ ਗੁਲਾਬ ਆਪਣੇ ਦਿਲਾਂ ਦਿਆਂ ਵਿਹੜਿਆਂ ਵਿੱਚ ਉਗਾਉ। ਜ਼ਰੂਰ ਫੁੱਲ ਮਹਿਕਣਗੇ ਤੇ ਟਹਿਕਣਗੇ। ਜਿਹੜਾ ਵੀ ਕµਮ ਕਰੋ, ਉਹ ਖੁਭ ਕੇ ਕਰੋ। ਇੱਕ ਜਨੂੰਨ ਦੀ ਹੱਦ ਤਕ ਚਲੇ ਜਾਓ। ਫੇਰ ਸਫਲਤਾ ਤੁਹਾਡੇ ਪੈਰ ਚੁµਮੇਗੀ। ਵਗਾਰ ਵਰਗਾ ਕµਮ ਕਿਸੇ ਕµਮ ਦਾ ਨਹੀਂ। ਵਗਾਰ ਨੂੰ ਗੁਰਬਾਣੀ ਵੀ ਰੱਦ ਕਰਦੀ ਹੈ। ਮੈਂ ਜਿµਨੇ ਵੀ ਸੁਪਨੇ ਲਏ ਹਨ, ਉਹ ਪੂਰੇ ਹੋਏ ਹਨ। ਮੈਂ ਪµਜਾਬ ਦਾ ਪ੍ਰਸਿੱਧ ਉਸਤਾਦ ਸ਼ਾਇਰ ਬਣਨਾ ਚਾਹਿਆ ਸੀ, ਉਹ ਬਣ ਗਿਆ। ਲੇਖਕਾਂ ਲਈ, ਸ਼ਾਇਰਾਂ ਲਈ ਇੱਕ ਸੁਨੇਹਾ ਹੈ ਕਿ ਸਾਗਰ ਦੀਆਂ ਲਹਿਰਾਂ ਤਕ ਮਹਿਦੂਦ ਨਾ ਹੋ ਜਾਉ। ਤੀਜੀ ਅੱਖ ਨਾਲ ਵੇਖੋ। ਘਟਨਾਵਾਂ ਦਾ ਬਾਹਰੀ ਰੂਪ ਕੁਝ ਹੋਰ ਹੁµਦਾ ਹੈ, ਪਰ ਉਸਦੀ ਅਸਲੀਅਤ ਕੁਝ ਹੋਰ। ਅਜ਼ਾਦੀ ਨਾਲ ਲਿਖੋ। ਪਰ ਲੋਕਾਂ ਦੇ ਭਲੇ ਵਿੱਚ ਖਲੋਵੋ। ਇਹ ਕਦੇ ਨਹੀਂ ਹੋ ਸਕਦਾ ਕਿ ਜੋ ਤੁਸੀਂ ਲੋਕਾਂ ਦੀ ਖ਼ਾਤਰ ਕਰ ਰਹੇ ਹੋ, ਉਸਦੀ ਕੀਮਤ ਲੋਕ ਨਾ ਪਾਉਣ। ‘ਕਰਤ ਕਰਤ ਅਭਿਆਸ ਕੇ ਜੜ ਮਤ ਹੋਤ ਸੁਜਾਨ, ਰਸਰੀ ਆਵਤ ਜਾਤ ਕੇ ਸਿਲ ਪਰ ਹੋਤ ਨਿਸ਼ਾਨ’ ਨਾਲ ਅਭਿਆਸ ਨਾਲ ਹੀ ਮੁਹਾਰਤ ਆਉਂਦੀ ਹੈ।
17. ਕੁਝ ਮਾਨ/ਸਨਮਾਨ ਬਾਰੇ?
-ਮਾਨ-ਸਨਮਾਨ ਜਾਂ ਇਨਾਮ-ਪੁਰਸਕਾਰ ਇਸ ਗੱਲ ਦਾ ਸµਕੇਤ ਹੁµਦੇ ਹਨ ਕਿ ਕੋਈ ਕਵੀ ਜਾਂ ਸਾਹਿਤਕਾਰ ਲੋਕਾਂ ਵਿੱਚ ਮਾਨਤਾ ਪ੍ਰਾਪਤ ਕਰ ਗਿਆ ਹੈ। ਸਨਮਾਨਾਂ ਦੀ ਰਸਮ ਸਾਹਿਤਕ ਸਭਿਆਚਾਰ ਦੀ ਅਨੁਰੂਪਤਾ ਜਾਹਰ ਕਰਦੀ ਸਰਗਰਮੀ ਹੈ। ਇਹ ਪਾਠਕਾਂ ਦਾ ਧਿਆਨ ਕਿਸੇ ਲੇਖਕ ਵੱਲ ਦਿਵਾਉਣ ਦੀ ਬਾਹਰਮੁਖੀ ਕੋਸ਼ਿਸ਼ ਹੈ ਅਤੇ ਸਦੀਆਂ ਤੋਂ ਪ੍ਰਚਲਿਤ ਹੈ। ਮੈਨੂੰ ਹੁਣ ਤਕ 25 ਵੱਡੇ-ਵੱਡੇ ਸਨਮਾਨ/ਪੁਰਸਕਾਰ ਪ੍ਰਾਪਤ ਹੋ ਚੁਕੇ ਹਨ। ਮੇਰੇ ਘਰ ਵਿੱਚ 100 ਮੋਮੈਂਟੋ ਹਨ। ਮੈਂ ਮਾਨ-ਸਨਮਾਨ ਨਾਲ ਭਰਿਆ ਪਿਆ ਹਾਂ ਅਤੇ ਮਾਣ ਨਾਲ ਫਲ ਲੱਦੀ ਟਾਹਣੀ ਵਾਂਗ ਝੁਕਿਆ ਹੋਇਆ ਹਾਂ। ਮੈਨੂੰ ਪਹਿਲਾ ਸਨਮਾਨ 1978 ਵਿੱਚ ਪµਜਾਬੀ ਸਾਹਿਤ ਮµਚ ਬਟਾਲਾ ਨੇ ਹਰਭਜਨ ਸਿµਘ ਹੁµਦਲ, ਡਾ. ਅਨੂਪ ਸਿµਘ, ਤਲਵਿµਦਰ ਸਿµਘ ਮੱਖਣ ਕੁਹਾੜ ਅਤੇ ਹੋਰ ਸ਼ਖ਼ਸੀਅਤਾਂ ਹੱਥੋਂ ਦਿਵਾਇਆ ਸੀ। ਮੈਨੂੰ ਅਨੇਕਾਂ ਮਾਨ-ਸਨਮਾਨ ਮਿਲੇ, ਜਿਨ੍ਹਾਂ ਵਿੱਚ ਡਾ. ਸਾਧੂ ਸਿµਘ ਹਮਦਰਦ ਗ਼ਜ਼ਲ ਐਵਾਰਡ, ਪµਜਾਬੀ ਗ਼ਜ਼ਲ ਮµਚ ਲੁਧਿਆਣਾ ਵੱਲੋਂ ਡਾ. ਰਣਧੀਰ ਸਿµਘ ਚµਦ ਪੁਰਸਕਾਰ, ਸੁਲਤਾਨ ਬਾਹੂ ਇµਟਰਨੈਸ਼ਨਲ ਫਾਊਂਡੇਸ਼ਨ ਲਾਹੌਰ ਵੱਲੋਂ ਸੁਲਤਾਨ ਬਾਹੂ ਕਵਿਤਾ ਐਵਾਰਡ, ਪµਜਾਬੀ ਕੌਂਸਲ ਆਫ ਆਸਟ੍ਰੇਲੀਆ ਸੁਲਰਨੀ ਵੱਲੋਂ ਅµਮ੍ਰਿਤਾ ਪ੍ਰੀਤਮ ਕਵਿਤਾ ਐਵਾਰਡ, ਕਵੀ ਸੋਹਣ ਸਿµਘ ਪੁਰਸਕਾਰ, ਪਰਮਾਤਮਾ ਪਰਸ ਕਵਿਤਾ ਐਵਾਰਡ, ਆਲ ਇµਡੀਆ ਸ਼ਹੀਦ ਭਗਤ ਸਿµਘ ਨੌਜੁਆਨ ਸਭਾ ਵੱਲੋਂ ਲੋਕ ਕਵਿਤਾ ਪੁਰਸਕਾਰ ਆਦਿ ਵੀ ਸ਼ਾਮਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮੈਨੂੰ ਕਵਿਤਾ ਸੈਮੀਨਾਰ ਵਿੱਚ ਰੂਬਰੂ ਲਈ ਸੱਦਿਆ ਗਿਆ। ਦਰਜਨ ਵਾਰ ਸਾਹਿਤਕ ਸਭਾਵਾਂ ਨੇ ਮੇਰੇ ਨਾਲ ਰੂਬਰੂ ਸµਵਾਦ ਰਚਾਏ। ਸਨਮਾਨਾਂ ਦੀ ਵੀ ਇੱਕ ਰੁੱਤ ਹੁµਦੀ ਹੈ। ਹੁਣ ਮੈਨੂੰ ਮਾਨ-ਸਨਮਾਨਾਂ ਦੀ ਘਾਟ ਨਹੀਂ, ਕਿਉਂਕਿ ਮੈਨੂੰ ਇਨ੍ਹਾਂ ਦਾ ਲੋਭ ਨਹੀਂ ਰਿਹਾ। ਹੁਣ ਮੈਂ ਪਾਠਕਾਂ ਨੂੰ ਸਿੱਧਾ ਹੀ ਸµਬੋਧਨ ਹੋ ਸਕਦਾ ਹਾਂ।
ਮੈਂ ਹਰ ਵਾਰ ਭਾਸ਼ਾ ਵਿਭਾਗ ਨੂੰ ਆਪਣੀਆਂ ਪੁਸਤਕਾਂ ਇਨਾਮਾਂ ਲਈ ਭੇਜਦਾ ਹਾਂ, ਪਰ ਇਸ ਦੇ ਇਨਾਮਾਂ ਤਕ ਪਹੁµਚਣ ਲਈ ਮੇਰੀ ਪਉੜੀ ਅਜੇ ਨਿੱਕੀ ਹੈ। ਪਿਛਲੇ ਸਾਲ ਮੇਰੀ ਪੁਸਤਕ ਭਾਸ਼ਾ ਵਿਭਾਗ ਦਾ ਇਨਾਮ ਲੈ ਚੱਲੀ ਸੀ, ਪਰ ਡੂµਗਾ ਵੱਜ ਗਿਆ। ਇਸ ਬਾਰੇ ਸਾਰਾ ਪੋਲ ਮਿੱਤਰ ਸੈਨ ਮੀਤ ਨੇ ਸੁਪਰੀਮ ਕੋਰਟ ਵਿੱਚ ਮੁਕੱਦਮਾ ਕਰਕੇ ਭਾਸ਼ਾ ਵਿਭਾਗ ਤੋਂ ਹਾਸਲ ਕੀਤੀ ਪੁਰਸਕਾਰ ਕਾਰਵਾਈ ਦੀ ਰਿਪੋਰਟ ਇੱਕ ਰਸਾਲੇ ਵਿੱਚ ਛਾਪ ਕੇ ਖੋਲ੍ਹ ਦਿੱਤਾ। ਉਸ ਵਿੱਚ ਮੇਰੀ ਪੁਸਤਕ ਫਸਟ ਆ ਰਹੀ ਸੀ ਪਰ…. ਮੇਰੇ ਵਾਸਤੇ ਸਰਕਾਰੀ ਇਨਾਮ ਮਹਿਜ ਇੱਕ ਰਸਮ ਮਾਤਰ ਹੈ। ਮੈਂ ਆਸ ਕਰਦਾ ਹਾਂ ਕਿ ਭਾਸ਼ਾ ਵਿਭਾਗ ਮੈਨੂੰ ਵੀ ਇਸ ਰਸਮ ਵਿੱਚ ਸ਼ਾਮਲ ਕਰੇਗਾ।