ਸਾਹਿਤਕ ਮੁਲਾਕਾਤ
ਸਾਹਿਤਕ ਹਲਕਿਆਂ ਵਿੱਚ ਸ. ਸੁਲੱਖਣ ਸਰਹੱਦੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਹ ਅਦਬੀ ਸਾਹਿਤਕਾਰਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹਨ ਜਾਂ ਜਿਹੜੇ ਉਨ੍ਹਾਂ ਦੇ ਕਰੀਬੀ ਰਹੇ ਹਨ, ਉਹ ਸ. ਸੁਲੱਖਣ ਸਰਹੱਦੀ ਦੀ ਸ਼ਖਸੀਅਤ ਤੋਂ ਭਲੀਭਾਂਤ ਵਾਕਿਫ ਹਨ। ਨਾਮੀ ਲੇਖਕ ਸ. ਦਿਲਜੀਤ ਸਿੰਘ ਬੇਦੀ ਨੇ ਸ. ਸੁਲੱਖਣ ਸਰਹੱਦੀ ਨਾਲ ਇੱਕ ਲੰਮੀ ਸਾਹਿਤਕ ਮੁਲਾਕਾਤ ਕੀਤੀ ਹੈ। ਅਸੀਂ ਇਹ ਮੁਲਾਕਾਤ ਦੋ ਕਿਸ਼ਤਾਂ ਵਿੱਚ ਛਾਪ ਰਹੇ ਹਾਂ। ਪੇਸ਼ ਹੈ, ਪਹਿਲਾ ਹਿੱਸਾ…
ਦਿਲਜੀਤ ਸਿੰਘ ਬੇਦੀ
1. ਉਹ ਕਿਹੜੀ ਘੜੀ ਸੀ, ਜਦੋਂ ਸਾਹਿਤ ਦਾ ਇਸ਼ਕ ਲੱਗਾ?
-ਮੇਰੀ ਮਾਂ ਅਕਾਲੀਆਂ ਦੀ ਧੀ ਸੀ। ਅਕਾਲੀ ਮੋਰਚਿਆਂ ਨਾਲ ਉਸਨੂੰ ਜਜ਼ਬਾਤੀ ਮੋਹ ਸੀ। ਉਹ ਧਾਰਮਿਕ ਅਕੀਦਿਆਂ ਵਾਲੀ ਸੀ। ਭਾਵੇਂ ਉਹ ਬਾਕਾਇਦਾ ਸਕੂਲ ਨਹੀਂ ਸੀ ਪੜ੍ਹੀ, ਪਰ ਘਰ ਵਿੱਚ ਉਸਨੇ ‘ਗੁਰਮੁਖੀ’ ਪੜ੍ਹੀ ਸੀ। ਉਸਨੇ ਰਾਜ ਖਾਲਸਾ, ਤੇਜ ਖਾਲਸਾ, ਪµਜ ਗ੍ਰµਥੀ, ਜਨਮ ਸਾਖੀ ਭਾਈ ਬਾਲਾ ਜੀ, ਜ਼ਿੰਦਗੀ ਬਿਲਾਸ ਦਯਾ ਸਿµਘ ਆਦਿ ਦਰਜਨਾਂ ਪੁਸਤਕਾਂ ਪੜ੍ਹੀਆਂ ਤੇ ਸਾਂਭੀਆਂ ਹੋਈਆਂ ਸਨ। ਮੇਰਾ ਮਾਮਾ ਸੂਰਤ ਸਿµਘ ਸµਧੂ, ਪ੍ਰੋ. ਮੋਹਣ ਸਿµਘ ਦਾ ਸਮਕਾਲੀ ਸੀ ਅਤੇ ਕਵਿਤਾ ਲਿਖਦਾ ਸੀ। ਉਸ ਨੇ ਇੱਕ ਵਾਰੀ ਪ੍ਰੋ. ਮੋਹਣ ਸਿµਘ ਨਾਲ ਇੱਕ ਹੀ ਸਟੇਜ ਤੋਂ ਕਵੀ ਦਰਬਾਰ ਕੀਤਾ ਸੀ। ਇਹ ਗੱਲ ਮੇਰੀ ਮਾਂ ਮੈਨੂੰ ਬੜੇ ਮਾਣ ਨਾਲ ਸੁਣਾਉਂਦੀ ਸੀ। ਮੇਰੀ ਮਾਂ ਨੇ ਆਪਣੇ ਵੀਰ ਦੀਆਂ ਕਈ ਕਵਿਤਾਵਾਂ ਜ਼ੁਬਾਨੀ ਯਾਦ ਕੀਤੀਆਂ ਹੋਈਆਂ ਸਨ। ਉਹ ਮੈਨੂੰ ਤੇ ਨਿੱਕੇ ਭਰਾ ਮੱਖਣ ਨੂੰ ਇਹ ਕਵਿਤਾਵਾਂ ਸੁਣਾਉਂਦੀ। ਮੈਨੂੰ ਲੱਗਦਾ ਕਿ ਕਵਿਤਾ ਲਿਖਣੀ ਵੀ ਵਡਿਆਈ ਦਾ ਕਾਰਜ ਹੈ- ਜਿਵੇਂ ਵੱਡਾ ਪਹਿਲਵਾਨ ਹੋਣਾ, ਮਸ਼ਹੂਰ ਖਿਡਾਰੀ ਹੋਣਾ ਜਾਂ ਵੱਡਾ ਗਵੱਈਆ ਹੋਣਾ। ਮੇਰੇ ਪਿਤਾ ਜੀ ਨੂੰ ਪµਜ ਬਾਣੀਆਂ ਜ਼ੁਬਾਨੀ ਕµਠ ਸਨ। ਬਹੁਤ ਸਾਰੀਆਂ ਨੀਤੀ ਕਵਿਤਾਵਾਂ ਵੀ ਜ਼ੁਬਾਨੀ ਯਾਦ ਸਨ। ਉਹ ਵੀ ਸਾਨੂੰ ਜ਼ੁਬਾਨੀ ਕਵਿਤਾਵਾਂ ਸੁਣਾਉਂਦੇ। ਮੈਨੂੰ ਲੱਗਦਾ ਹੈ ਕਿ ਕਵਿਤਾ ਵੱਲ ਮੇਰਾ ਰੁਚਿਤ ਹੋਣਾ ਮੇਰੀ ਮਾਂ ਕਰਕੇ ਸੀ, ਕਿਉਂਕਿ ਮੈਂ ਆਪਣੀ ਮਾਂ ਨੂੰ ਖੁਸ਼ ਕਰਨਾ ਚਾਹੁµਦਾ ਸਾਂ। ਮੈਂ ਅਜੇ ਚੌਥੀ ਵਿੱਚ ਪੜ੍ਹਦਾ ਸਾਂ, ਜਦੋਂ ਮੈਂ ਬਾਲੋ ਮਾਹੀਆ ਦੇ ਨਵੇਂ ਟੱਪੇ ਜੋੜ ਕੇ ਆਪਣੇ ਜਮਾਤੀ ਮੁµਡਿਆਂ ਨੂੰ ਹੈਰਾਨ ਕੀਤਾ।
ਪਿਤਾ ਜੀ ਦੀ ਨਿੱਕੀ ਕਿਸਾਨੀ ਸੀ। ਅਸੀਂ ਸੱਤ ਭੈਣ-ਭਰਾ ਸਾਂ। ਨਿੱਕੇ ਭਰਾਵਾਂ ਨੂੰ ਉੱਚੀ ਵਿਦਿਆ ਦਿਵਾਉਣ ਲਈ ਮੈਨੂੰ ਕਾਲਜ ਦਾਖਲ ਹੋਣ ਦੀ ਬਜਾਏ ਫੌਜ ਵਿੱਚ ਭਰਤੀ ਹੋਣਾ ਪਿਆ। ਪਿµਡ ਦੇ ਮਿੱਤਰਾਂ/ਸਹੇਲੀਆਂ ਦੇ ਫੌਜੀ ਵਿਛੋੜੇ ਨੇ ਮੇਰੇ ਦਿਲ ਨੂੰ ਬਿਰਹਾ ਦੀ ਕਵਿਤਾ ਦੀ ਜਾਗ ਲਾਈ। ਦਰਜਨਾਂ ਕਾਪੀਆਂ ਲਿਖ-ਲਿਖ ਭਰੀ ਗਿਆ; ਪਰ ਵਿਖਾਈਆਂ ਕਿਸੇ ਨੂੰ ਨਾ। ਛੁੱਟੀ ਆਇਆ ਤਾਂ ਕੁਝ ਕਵਿਤਾਵਾਂ ਮਾਂ ਨੂੰ ਸੁਣਾਈਆਂ। ਮਾਂ ਨੇ ਮੇਰੇ ਮਾਮੇ ਨੂੰ ਦੱਸਿਆ। ਮਾਮੇ ਨੇ ਮੇਰੀਆਂ ਕਾਪੀਆਂ ਘੋਖੀਆਂ ਤੇ ਮੇਰੀ ਮਾਂ ਨੂੰ ਵਧਾਈ ਦਿੱਤੀ। ਜਿਸ ਦੇ ਮੈਨੂੰ ਅੱਖਰ-ਅੱਖਰ ਯਾਦ ਨੇ। ਉਸ ਖੁਸ਼ ਹੁµਦਿਆਂ ਕਿਹਾ ਸੀ, ‘ਜੇਜਾਂ ਸਾਡਾ ਭਣੇਵਾਂ ਨਾਨਕਿਆਂ `ਤੇ ਗਿਆ ਈ, ਕਿਸੇ ਦਿਨ ਵੱਡਾ ਕਵੀ ਬਣੂµ।’ ਮਾਮੇ ਨੇ ਮੈਨੂੰ ਇੱਕ ਕਾਲਾ ਪੈੱਨ, ਜਿਸ ‘ਤੇ ‘ਬਲੈਕ ਬਰ’ ਲਿਖਿਆ ਹੋਇਆ ਸੀ, ਇਨਾਮ ਵਿੱਚ ਦਿੱਤਾ ਤੇ ਕਿਹਾ, ‘ਹਜ਼ਾਰ ਕਿਤਾਬ ਪੜ੍ਹੇਗਾ ਤਾਂ ਇੱਕ ਕਿਤਾਬ ਲਿਖੇਂਗਾ। ਮੈਂ ਫੌਜ ਵਿੱਚ ਲਾਇਬ੍ਰੇਰੀ ਦਾ ਇµਚਾਰਜ ਲੱਗ ਗਿਆ। ਢੇਰਾਂ ਦੇ ਢੇਰ ਕਿਤਾਬਾਂ ਤੇ ਰਸਾਲੇ ਸਨ। ਪਰ ਫੌਜੀ ਮੁµਡੇ ਪੜ੍ਹਦੇ ਹੀ ਨਾ। ਮੈਂ ਲਾਇਬ੍ਰੇਰੀ ਦੀਆਂ ਸਾਰੀਆਂ ਪµਜਾਬੀ ਤੇ ਹਿµਦੀ ਕਿਤਾਬਾਂ ਪੜ੍ਹ ਸੁੱਟੀਆਂ। ਧਰਮ ਯੁੱਗ ਹਿµਦੀ ਦਾ ਰਸਾਲਾ ਬੜਾ ਮਿਆਰੀ ਸੀ। ਉਸ ਵਿੱਚ ਗ਼ਜ਼ਲਾਂ ਛਪਦੀਆਂ। ਮੈਂ ਆਪਣੇ ਅਣਚੇਤਨ ਵਿੱਚ ਸ਼ੇਅਰ ਕਹਿਣ ਲੱਗਾ। ਆਲ ਇµਡੀਆ ਰੇਡੀਓ ਉੱਤੇ ਰµਗ-ਏ-ਤਗੱਜ਼ਲ ਪ੍ਰੋਗਰਾਮ ਮੇਰਾ ਪੈੱਟ ਸੀ। ਸਾਡੀ ਲਾਇਬ੍ਰੇਰੀ ਵਿੱਚ ਹਿµਦੀ ਅਤੇ ਪµਜਾਬੀ ਦੇ 20-25 ਸਾਹਿਤਕ ਰਸਾਲੇ ਆਉਂਦੇ ਸਨ। ਮੈਂ ਇਹ ਸਾਰੇ ਪੜ੍ਹਦਾ ਅਤੇ ਸੁਪਨੇ ਲੈਂਦਾ ਕਿ ਕਾਸ਼ ਕਦੇ ਮੇਰਾ ਵੀ ਨਾਮ ਇਨ੍ਹਾਂ ਰਸਾਲਿਆਂ ਵਿੱਚ ਛਪੇ, ਪਰ ਸµਨ 63 ਤੋਂ ਲੈ ਕੇ ਅਗਲੇ 15 ਸਾਲ ਮੈਂ ਸਾਹਿਤ ਦੀਆਂ ਕਿਤਾਬਾਂ ਵੀ ਪੜ੍ਹਦਾ ਰਿਹਾ ਅਤੇ ਸਿਲੇਬਸ ਦੀਆਂ ਵੀ।
ਮੈਂ ਗਿਆਨੀ ‘ਚੋਂ ਪµਜਾਬ ਭਰ ‘ਚੋਂ ਦੂਜੇ ਨµਬਰ ‘ਤੇ ਰਿਹਾ। ਇਸ ਤੋਂ ਉਤਸ਼ਾਹਤ ਹੋ ਕੇ ਮੈਂ ਪ੍ਰਾਈਵੇਟ ਪੜ੍ਹਨ ਲੱਗਾ ਸਾਂ। ਫੌਜ ਵਿੱਚ ਮੈਂ ਦਸ ਸਾਲ ਸਰਹੱਦਾਂ ਉੱਤੇ ਬµਦੂਕ ਮੋਢੇ ‘ਤੇ ਟµਗੀ ਕਲਮ ਚਲਾਉਂਦਾ ਰਿਹਾ ਹਾਂ। ਸµਨ 65 ਤੇ 71 ਦੀਆਂ ਲੜਾਈਆਂ ਕਸ਼ਮੀਰ ‘ਚ ਲੜੀਆਂ। ਸਰਹੱਦ ਉੱਤੇ ਰਹਿµਦਿਆਂ ਸਰਹੱਦੀ ਹੋ ਗਿਆ। ਜਿਹੜੀ ਵੀ ਕਿਤਾਬ ਮੇਰੇ ਅੜਿਕੇ ਚੜ੍ਹੀ, ਮੈਂ ਉਸ ਨੂੰ ਪੜ੍ਹ ਕੇ ਛੱਡਿਆ। ਸµਨ 1972 ਵਿੱਚ ਮੈਂ ਫੌਜ ‘ਚੋਂ ਡਿਸਚਾਰਜ ਲੈ ਕੇ ਰਾਉ ਵਰਿµਦਰ ਸਿµਘ ਕਾਲਜ ਆਫ ਐਜ਼ੂਕੇਸ਼ਨ ਤੋਂ ਓ.ਟੀ. ਕਰਕੇ ਅਗਲੇ ਸਾਲ ਹੀ ਪµਜਾਬੀ ਮਾਸਟਰ ਲੱਗ ਗਿਆ। ਇੱਥੇ ਆ ਕੇ ਤਾਂ ਜਿਵੇਂ ਮੈਂ ਸਾਹਿਤ ਦੀਆਂ ਕਿਤਾਬਾਂ ਦੀ ਜੂਨੇ ਹੀ ਪੈ ਗਿਆ। ਜਿਹੜੇ ਸਕੂਲ ਗਿਆ, ਮੈਂ ਲਾਇਬ੍ਰੇਰੀ ਦਾ ਸੁਧਾਰ ਕੀਤਾ। ਨਵੀਆਂ ਕਿਤਾਬਾਂ ਪਾਈਆਂ।
2. ਤੁਸੀਂ ਕਵਿਤਾ ਵੀ ਲਿਖਦੇ ਹੋ ਅਤੇ ਗਜ਼ਲ ਵੀ। ਮੁਢਲਾ ਸਾਹਿਤਕ ਪ੍ਰਵੇਸ਼ ਕਿਸ ਵਿਧਾ ਨਾਲ ਹੋਇਆ ਅਤੇ ਕਦੋਂ?
-ਸµਨ 63 ਤੋਂ ਲੈ ਕੇ 73 ਤਕ ਮੈਂ ਆਪ ਮੁਹਾਰਤਾ ਨਾਲ ਲਿਖਦਾ ਰਿਹਾ ਸਾਂ। ਬਹੁਤ ਸਾਰੇ ਲੋਕ-ਗੀਤ ਲਿਖੇ। ਕਈ ਸਾਰੇ ਕਿੱਸੇ ਛਪਵਾਏ। ਅµਮ੍ਰਿਤ ਪੁਸਤਕ ਭµਡਾਰ ਅµਮ੍ਰਿਤਸਰ ਅਜਿਹੇ ਕਿੱਸੇ ਬੜੇ ਛਾਪਦਾ ਸੀ। ਮੇਰੇ ਵੀ ਉਸਨੇ ਤਿµਨ ਕਿੱਸੇ ਛਾਪੇ। ਉਥੋਂ ਹੀ ਮੈਂ ਇੱਕ ਕਵਿਤਾ ਦੀ ਕਿਤਾਬ ‘ਪਿਆਸੇ ਸਾਵਣ’ ਵੀ ਛਪਵਾਈ। ਇਹ ਸਾਰਾ ਕੁਝ ਆਪਣੇ ਪਰਿਵਾਰ ਤੇ ਨਵੀਂ ਵਿਆਹੀ ਵਹੁਟੀ ਦੇ ਹੇਰਵੇ ਦੀਆਂ ਕਵਿਤਾਵਾਂ ਸਨ। ਫੇਰ ਮੈਂ ਪ੍ਰਕਾਸ਼ਕ ਦੀ ਮµਗ ਉੱਤੇ ਧਾਰਮਿਕ ਗੀਤ ਲਿਖੇ…।
ਸਰਕਾਰੀ ਅਧਿਆਪਕ ਬਣਨ ਉਪਰµਤ ਮੈਂ ਅਧਿਆਪਕਾਂ ਦੀ ਵਿਦਿਆਰਥੀ ਜਥੇਬµਦੀ ਦਾ ਮੈਂਬਰ ਬਣ ਗਿਆ। ਲੇਖਣੀ ਅਤੇ ਚਿµਤਨ ਦੇ ਤੌਰ ਉੱਤੇ ਮੈਨੂੰ ਮਾਰਕਸੀ ਵਿਚਾਰਧਾਰਾ ਨੇ ਬੇਹੱਦ ਕਾਇਲ ਕੀਤਾ। ਮੈਂ ਇਸ ਉਪਰµਤ ਜੋ ਵੀ ਕਵਿਤਾ ਲਿਖੀ, ਉਹ ਮਾਰਕਸੀ ਵਿਚਾਰਧਾਰਾ ਦੇ ਅਧੀਨ ਲਿਖੀ। ਮੇਰਾ ਸੁਪਨਾ ਇਨਕਲਾਬ ਰਿਹਾ।…
ਇੱਕ ਦੀਵਾਲੀ ਉੱਤੇ ਮੈਂ ਕੁਕਨੂਸ ਵਾਂਗ ਆਪਣੀਆਂ ਸਾਰੀਆਂ ਪੁਰਾਣੀਆਂ ਲਿਖਤਾਂ ਨੂੰ ਅੱਗ ਲਾ ਦਿੱਤੀ। ਕਿµਨੇ ਸਾਰੇ ਕਿੱਸੇ ਤੇ ਕਿਤਾਬਾਂ ਸਾਰੇ ਸੜ ਗਏ। ਇਹ ਘਟਨਾ 1974 ਦੀ ਹੈ, ਜਦੋਂ ਮੈਂ ਬਾਕਾਇਦਾ ਕਮਿਊਨਿਸਟ ਬਣ ਗਿਆ ਸਾਂ। 1975 ਦਾ ਸਾਲ ਮੇਰਾ ਨਵ ਉਦੈ ਦਾ ਸਾਲ ਸੀ। ਮੈਂ ਕਵਿਤਾਵਾਂ ਅਤੇ ਗ਼ਜ਼ਲਾਂ ਨਾਲ ਮੁਲਾਜ਼ਮ ਜਥੇਬµਦੀਆਂ ਨੂੰ ਸµਬੋਧਨ ਹੋਇਆ। ਮੈਂ ਸµਗਰਾਮੀ ਇਕੱਠਾਂ ਵਿੱਚ ਕ੍ਰਾਂਤੀਕਾਰੀ ਕਵਿਤਾਵਾਂ ਬੋਲਦਾ ਸਾਂ, ਪਰ ਸਾਹਿਤਕ ਤੌਰ ਉੱਤੇ ਮੈਂ ਗ਼ਜ਼ਲ ਵਿੱਚ ਇਨਕਲਾਬੀ ਸੁਰ ਭਰ ਰਿਹਾ ਸਾਂ। ਇਸ ਤਰ੍ਹਾਂ ਜੇ ਸਪੱਸ਼ਟ ਉੱਤਰ ਦੇਣਾ ਹੋਵੇ ਤਾਂ ਉਹ ਇਹ ਹੈ ਕਿ ਮੈਂ 1975 ਈ. ਤੋਂ ਬਾਕਾਇਦਾ ਤੇ ਮਾਨਤਾ ਦੇ ਤੌਰ ਉੱਤੇ ਸਾਹਿਤਕ ਹਲਕਿਆਂ ਵਿੱਚ ਇੱਕ ਗ਼ਜ਼ਲਕਾਰ ਦੇ ਤੌਰ ਉੱਤੇ ਪ੍ਰਵੇਸ਼ ਕੀਤਾ; ਪਰ ਲਿਖ ਮੈਂ 1965 ਤੋਂ ਹੀ ਰਿਹਾ ਸਾਂ।
3. ਤੁਸੀਂ ਪਹਿਲੀ ਵਾਰ ਪੁਸਤਕ ਰੂਪ ਵਿੱਚ ਕਿਸ ਵਿਧਾ ਨਾਲ ਪ੍ਰਵੇਸ਼ ਕੀਤਾ ਅਤੇ ਕਦੋਂ?
-ਸµਨ 1975 ਤੋਂ ਮੈਂ ਸਾਹਿਤਕ ਹਲਕਿਆਂ ਵਿੱਚ ਇੱਕ ਗ਼ਜ਼ਲਕਾਰ ਦੇ ਤੌਰ ਉੱਤੇ ਥੋੜ੍ਹਾ ਪ੍ਰਸਿੱਧ ਹੋ ਗਿਆ ਸਾਂ। ਮੇਰੇ ਕੋਲ 150 ਵਧੀਆ ਗ਼ਜ਼ਲਾਂ ਜਮ੍ਹਾਂ ਹੋ ਗਈਆਂ ਸਨ, ਪਰ ਇਨ੍ਹਾਂ ਗ਼ਜ਼ਲਾਂ ਦੀ ਪੁਸਤਕ ਛਪਵਾਉਣ ਦਾ ਜੁਗਾੜ ਨਹੀਂ ਸੀ ਬਣ ਰਿਹਾ। ਉਂਞ ਮੈਨੂੰ ਚਾਅ ਬੜਾ ਸੀ ਕਿ ਮੇਰਾ ਵੀ ਗ਼ਜ਼ਲ ਸµਗ੍ਰਹਿ ਹੋਵੇ। ਆਖਰ ਮੇਰਾ ਇਹ ਸੁਪਨਾ 1983 ਵਿੱਚ ਪੂਰਾ ਹੋਇਆ। ਰਵੀ ਸਾਹਿਤ ਪ੍ਰਕਾਸ਼ਨ ਦੇ ਸੁਹਿਰਦ ਪ੍ਰਕਾਸ਼ਕ ਸ. ਮੋਹਨ ਸਿµਘ ਦੀ ਪਾਰਖੂ ਅੱਖ ਨੇ ਮੇਰੀਆਂ ਗ਼ਜ਼ਲਾਂ ਨੂੰ ਸੋਨਾ ਬਣਾ ਦਿੱਤਾ। ਮੇਰੇ ਪਹਿਲੇ ਗ਼ਜ਼ਲ ਸµਗ੍ਰਹਿ ਦਾ ਨਾਮ ਸੀ ‘ਤੀਜੀ ਅੱਖ ਦਾ ਜਾਦੂ’ ਅਤੇ ਇਸ ਵਿੱਚ 104 ਗ਼ਜ਼ਲਾਂ ਸਨ। 1983 ਵਿੱਚ ਮੈਂ ਪµਜਾਬ ਵਿਚਲੇ ਸµਤਾਪ ਅਤੇ ਨੈਕਸਲਾਈਟ ਵਿਚਾਰਧਾਰਾ ਦੇ ਖੱਬੇ ਕੁਰਾਹੇ ਬਾਰੇ ਚµਗੀਆਂ ਗ਼ਜ਼ਲਾਂ ਕਹੀਆਂ ਸਨ। ਪµਜਾਬ ਦੇ ਸµਤਾਪ ਬਾਰੇ ਮੈਂ ਸ਼ਿਆਰ ਕਹੇ ਸਨ:
ਸੋਚੋ ਚੇਤਨ ਹੋ ਕੇ ਸੋਚੋ ਕਹਿਰ ਕਮਾਇਆ ਕਿਸ ਨੇ ਹੈ?
ਫਿਰ ਪµਜਾਂ ਦਰਿਆਵਾਂ ਦੇ ਵਿੱਚ ਜ਼ਹਿਰ ਮਿਲਾਇਆ ਕਿਸ ਨੇ ਹੈ?
4. ਗ਼ਜ਼ਲ ਲਿਖਣ ਦੀ ਪ੍ਰੇਰਨਾ/ਪਹਿਲੀ ਗਜ਼ਲ-ਪੁਸਤਕ?
-ਪµਜਾਬੀ ਮਾਸਟਰ ਦੀ ਮੁਢਲੀ ਟ੍ਰੇਨਿµਗ ਵਿੱਚ ਪµਜਾਬ ਦੇ ਸਾਰੇ ਜ਼ਿਲਿ੍ਹਆਂ ਤੋਂ ਚੋਣਵੇਂ ਵਿਦਿਆਰਥੀ ਦਾਖਲ ਹੋਣੇ ਸਨ। ਜੈਤੋ ਮµਡੀ ਦੇ ਲਾਗਿਓਂ ਵੀ ਵਿਦਿਆਰਥੀ ਸਨ। ਇੱਕ ਜਨਾਬ ਦੀਪਕ ਜੈਤੋਈ ਜੀ ਦਾ ਸ਼ਾਗਿਰਦ ਵੀ ਸੀ। ਮੈਨੂੰ ਉਸਨੇ ਦੀਪਕ ਜੀ ਨਾਲ ਮਿਲਣ ਦੀ ਸਲਾਹ ਦਿੱਤੀ। ਮੈਂ ਉਨ੍ਹਾਂ ਨੂੰ ਜੈਤੋ ਜਾ ਕੇ ਮਿਲਿਆ ਅਤੇ ਗ਼ਜ਼ਲਾਂ ਦੀ ਲਗਨ ਬਾਰੇ ਦੱਸਿਆ। ਉਹ ਮੇਰੀ ਗ਼ਜ਼ਲ ਯੋਗਤਾ ਅਤੇ ਸ਼ੌਂਕ ਤੋਂ ਬਹੁਤ ਮੁਤਾਸਰ ਹੋਏ। ਉਨ੍ਹਾਂ ਨੇ ਮੈਨੂੰ ਆਪਣਾ ਸ਼ਾਗਿਰਦ ਮµਨ ਲਿਆ। ਅµਮ੍ਰਿਤਸਰ ਤੋਂ ਤਦ ਦੀਪਕ ਜੀ ‘ਕਵਿਤਾ’ ਰਸਾਲੇ ਦਾ ਗ਼ਜ਼ਲ ਅµਕ (1972) ਸµਪਾਦਿਤ ਕਰ ਰਹੇ ਸੀ। ਉਨ੍ਹਾਂ ਨੇ ਉਸ ਵਿੱਚ ਮੇਰੀਆਂ ਤਿµਨ ਗ਼ਜ਼ਲਾਂ ਸ਼ਾਮਲ ਕਰਕੇ ਮੈਨੂੰ ਪµਜਾਬੀ ਗ਼ਜ਼ਲ ਦੇ ਪ੍ਰਸਿੱਧ ਗ਼ਜ਼ਲਕਾਰਾਂ ਵਿੱਚ ਸ਼ੁਮਾਰ ਕਰਕੇ ਮੇਰਾ ਹੌਸਲਾ ਵਧਾਇਆ। ਮੁੜ ਦੀਪਕ ਸਾਹਿਬ ਦੀ ਪ੍ਰੇਰਨਾ ਸਦਕਾ ਮੈਂ ਪµਜਾਬੀ ਗ਼ਜ਼ਲ ਨੂੰ ਪµਜਾਬੀ ਵਿੱਚ ਸਥਾਪਿਤ ਕਰਨ ਹਿਤ ਲµਮੀ ਲੜਾਈ ਲੜੀ। ਮੈਂ ਇਹ ਸµਗ੍ਰਾਮ 40 ਸਾਲਾਂ ਤਕ ਨਿਰµਤਰਤਾ ਨਾਲ ਅਤੇ ਹੋਸ਼ਮµਦੀ ਨਾਲ ਲੜਦਾ ਰਿਹਾ ਹਾਂ। ਮੈਨੂੰ ਮਾਣ ਹੈ ਕਿ ਮੈਂ ਪµਜਾਬੀ ਗ਼ਜ਼ਲ ਦਾ ਜਿਹੜਾ ਮੁਕਾਮ ਕਿਆਸਿਆ ਸੀ, ਅੱਜ ਉਹ ਉਸ ਮੁਕਾਮ ਉੱਤੇ ਫੱਬ ਰਹੀ ਹੈ। ਮੈਂ ਪµਜਾਬੀ ਗ਼ਜ਼ਲ ਨੂੰ ਨਿਰੋਆ ਲਹੂ ਦਿੱਤਾ ਅਤੇ ਉਰਦੂ ਦੀ ਸ਼ਰਾਬ ਦੀ ਆਦਤ ਹਟਾਈ। ਮੇਰੀ ਪਹਿਲੀ ਗ਼ਜ਼ਲ ਪੁਸਤਕ ‘ਤੀਜੀ ਅੱਖ ਦਾ ਜਾਦੂ’ ਸੀ। ਜਿਸ ਬਾਰੇ ਪਹਿਲਾਂ ਗੱਲ ਕਰ ਹਟੇ ਹਾਂ।
5. 1995 ਵਿੱਚ ਗ਼ਜ਼ਲ ਦੇ ਤਕਨੀਕੀ ਪੱਖਾਂ ਬਾਰੇ ਤੁਹਾਡੀ ਪੁਸਤਕ ‘ਪµਜਾਬੀ ਗ਼ਜ਼ਲ-ਰੂਪ ਅਤੇ ਆਕਾਰ’ ਛਪੀ। ਫਿਰ ‘ਸµਪੂਰਨ ਪਿµਗਲ ਤੇ ਆਰੂਜ’। ਦੋਨਾਂ ਵਿੱਚ ਕੀ ਅµਤਰ ਮਹਿਸੂਸ ਕਰਦੇ ਹੋ? ਪਾਠਕਾਂ ਵੱਲੋਂ ਕਿਸ ਤਰ੍ਹਾਂ ਦਾ ਹੁµਗਾਰਾ ਮਿਲਿਆ?
-‘ਪµਜਾਬੀ ਗ਼ਜ਼ਲ ਰੂਪ ਅਤੇ ਆਕਾਰ’ ਪੁਸਤਕ ਲਿਖਣ ਸਮੇਂ ਤਕ ਮੈਂ ਪµਜਾਬੀ ਗ਼ਜ਼ਲ ਨਾਲ ਜਜ਼ਬਾਤੀ ਤੌਰ ਉੱਤੇ ਵਾਬਸਤਾ ਸਾਂ। ਏਸੇ ਕਰਕੇ ਭਾਵੇਂ ਇਸ ਪੁਸਤਕ ਵਿੱਚ ਗ਼ਜ਼ਲ ਦੇ ਰੂਪ ਅਤੇ ਆਕਾਰ ਬਾਰੇ ਬਾਕੀ ਪੁਸਤਕਾਂ ਨਾਲੋਂ ਵਧੀਆ ਤੇ ਸਾਰਥਕ ਜਾਣਕਾਰੀ ਸੀ; ਦਰਜਨ ਭਰ ਐਸੇ ਤਕਨੀਕੀ ਅਧਿਆਏ ਹਨ, ਜੋ ਪਹਿਲਾਂ ਕਿਸੇ ਵੀ ਗ਼ਜ਼ਲ ਚਿµਤਕ ਨੇ ਛੁਹੇ ਨਹੀਂ ਸਨ। ਇਹ ਗ਼ਜ਼ਲ ਤਕਨੀਕ ਸਬµਧੀ ਪਹਿਲੀ ਪµਜਾਬੀ ਲਹਿਜੇ ਦੀ ਪੁਸਤਕ ਹੈ। ਪ੍ਰੋ. ਜੋਗਿµਦਰ ਸਿµਘ ਦੀ ਪੁਸਤਕ ‘ਪਿµਗਲ ਤੇ ਅਰੂਜ਼’ ਪਿੱਛੋਂ ਏਸੇ ਪੁਸਤਕ ਨੂੰ ਹਵਾਲਾ ਪੁਸਤਕ ਬਣਨ ਦਾ ਮਾਣ ਹਾਸਲ ਹੋਇਆ, ਪਰ ਪµਜਾਬੀ ਗ਼ਜ਼ਲ ਦੇ ਵਿਸ਼ੇ ਸµਬµਧੀ ਇਸ ਵਿੱਚ ਚਰਚਾ ਅਵਚੇਤਨ ਤੌਰ ਉੱਤੇ ਸ਼ਾਮਲ ਹੋ ਗਈ ਸੀ। ਕਈ ਕਾਂਡ ਐਸੇ ਸਨ/ਹਨ, ਜੋ ਰੂਪਾਕਾਰ ਦੇ ਘੇਰੇ ਵਿੱਚ ਨਹੀਂ ਸਨ ਆਉਂਦੇ। ਉਕਤ ਪੁਸਤਕ ਲਿਖਣ ਤਕ ਮੈਂ ਪµਜਾਬੀ ਤੇ ਉਰਦੂ ਦੇ ਤਕਨੀਕੀ ਗ੍ਰµਥਾਂ ਨੂੰ ਨਿੱਠ ਕੇ ਨਹੀਂ ਸਾਂ ਵਾਚ ਸਕਿਆ। ਜਿµਨਾ ਕੁ ਉਸਤਾਦ ਜੀ ਤੋਂ ਸਿੱਖਿਆ ਸੀ ਅਤੇ ਜੋ ਮੈਂ ਗ਼ਜ਼ਲ ਦੀ ਬਿਹਤਰੀ ਵਾਸਤੇ ਆਰਜੂ ਰੱਖਦਾ ਸਾਂ, ਉਹ ਸਾਰਾ ਕੁਝ ਮੌਲਿਕਤਾ ਅਤੇ ਮਾਸੂਮਤਾ ਨਾਲ ਮੈਂ ਲਿਖ ਦਿੱਤਾ। ਇਸ ਪੁਸਤਕ ਦਾ ਅਕੈਡਮਿਕ ਹਲਕਿਆਂ ਵਿੱਚ ਬਹੁਤ ਸੁਆਗਤ ਹੋਇਆ।
‘ਸµਪੂਰਨ ਪਿµਗਲ ਅਤੇ ਅਰੂਜ਼’ ਗ੍ਰµਥ ਮੈਂ ਉਕਤ ਪੁਸਤਕ ਤੋਂ ਪੂਰੇ 12 ਸਾਲ ਬਾਅਦ ਲਿਖਿਆ। ਇਨ੍ਹਾਂ 12 ਸਾਲਾਂ ਵਿੱਚ ਮੈਂ ਪਿµਗਲ ਅਤੇ ਅਰੂਜ਼ ਸµਬµਧੀ ਗਹਿਨ ਅਧਿਐਨ ਕੀਤਾ। ਵੱਖ-ਵੱਖ ਗ਼ਜ਼ਲ ਚਿµਤਕਾਂ ਦੇ ਵਿਚਾਰਾਂ ਅਤੇ ਟਿੱਪਣੀਆਂ ਨੂੰ ਜਰਬਾਂ/ਤਕਸੀਮਾਂ ਨੂੰ ਪਰ੍ਹਾਂ ਕਰਕੇ ਵੇਖਿਆ। ਗੁਰਬਾਣੀ, ਲੋਕ-ਗੀਤ, ਕਿੱਸੇ, ਵਾਰਾਂ ਅਤੇ ਹੋਰ ਪµਜਾਬੀ ਕਾਵਿ-ਰੂਪਾਂ ਦਾ ਨਿਠ ਕੇ ਮੁਤਾਲਿਆ ਕੀਤਾ। ਆਪਣੇ ਦਿਮਾਗ ਵਿੱਚ ਇਨ੍ਹਾਂ 12 ਸਾਲਾਂ ਵਿੱਚ ਇੱਕ ਤਕਨੀਕੀ ਖਾਕਾ ਤਿਆਰ ਕੀਤਾ। ਹਿµਦੀ ਵੱਲੋਂ ਆਏ ਪਿµਗਲ ਵਾਚੇ। ਭਾਈ ਕਾਨ੍ਹ ਸਿµਘ ਨਾਭਾ ਦਾ ਗੁਰਛµਦ ਦਿਵਾਕਰ ਤੇ ਹੋਰ ਕਿਤਾਬਾਂ ਪੜ੍ਹੀਆਂ। ਸਰਵਿਸ ਤੋਂ ਰਿਟਾਇਰ ਹੋ ਕੇ ਮੈਂ ਇਸ ਇਤਿਹਾਸਕ ਗ੍ਰµਥ ਉੱਤੇ ਕਾਰਜ ਆਰµਭਿਆ। ਪੂਰਾ ਇੱਕ ਸਾਲ ਮੈਂ ਕਿਤਾਬਾਂ ਵਿੱਚ ਘਿਰਿਆ ਰਿਹਾ। ਇੱਥੋਂ ਤਕ ਕਿ ਮੈਂ ਇੱਕ ਸਾਲ ਤਕ ਸੌਂਦਾ ਵੀ ਕਿਤਾਬਾਂ ਉੱਤੇ ਰਿਹਾ, ਤਾਂ ਜਾ ਕੇ ਮੈਂ ਇਹ ਲਾਸਾਨੀ ਗ੍ਰµਥ ਤਿਆਰ ਕਰ ਸਕਿਆ। ਇਸ ਦੇ 60-62 ਚੈਪਟਰਾਂ ਵਿੱਚੋਂ ਬਹੁਤੇ ਚੈਪਟਰ ਐਸੇ ਹਨ, ਜੋ ਮੈਂ ਹੀ ਟੱਚ ਕੀਤੇ। ਫੇਲੁਨ ਤਤ ਜੁਜ ਬਹਿਰ ਛµਦ ਕੇਵਲ ਮੈਂ ਹੀ ਤਸਦੀਕ ਕੀਤੇ।
ਮੈਨੂੰ ਇਹ ਮਾਣ ਰਹੇਗਾ ਕਿ ਮੈਂ ਇਸ ਗ੍ਰµਥ ਦੇ ਜਰੀਏ ਪµਜਾਬੀ ਦੇ ਤਿµਨ ਅੱਖਰੀ ਸ਼ਬਦਾਂ ਦੇ ਉਚਾਰਨ ਦਾ ਮਾਮਲਾ ਸਦਾ-ਸਦਾ ਲਈ ਹੱਲ ਕਰ ਦਿੱਤਾ। ਮੇਰਾ ਗ੍ਰµਥ ਛਪਣ ਉਪਰµਤ ਇਨ੍ਹਾਂ ਸ਼ਬਦਾਂ ਨੂੰ ਗ਼ਜ਼ਲ ਵਿੱਚ ਬµਨ੍ਹਣ ਦਾ ਮਸਲਾ ਕਦੇ ਉੱਠਿਆ ਤਕ ਨਹੀਂ। ਇਹ ਕੇਵਲ ਮੇਰੇ ਕਰਕੇ ਤਬਦੀਲੀ ਤਾਂ ਵਾਪਰੀ ਹੀ, ਪਰ ਇਹ ਮਾਮਲਾ ‘ਸਿਫਤੀ ਤਬਦੀਲੀ’ ਵਾਂਗ ਹੀ ਸੀ। 99 ਡਿਗਰੀ ਸੈਂਟੀਗਰੇਡ ਉੱਤੇ ਪਾਣੀ ਨਹੀਂ ਉੱਬਲਦਾ, ਪਰ ਇੱਕ ਡਿਗਰੀ ਹੋਰ ਮਿਲ ਜਾਵੇ ਤਾਂ ਭਾਵ 100 ਡਿਗਰੀ ਸੈਂਟੀਗਰੇਡ ਉੱਤੇ ਪਾਣੀ ਉੱਬਲਦਾ ਦਿੱਸਦਾ ਹੈ। ਬਸ ਮੈਂ ਇੱਕ ਡਿਗਰੀ ਹੋਰ ਮਿਲਾ ਦਿੱਤੀ ਸੀ। 99 ਡਿਗਰੀ ਸੈਂਟੀਗਰੇਡ ਦਾ ਖਾਮੋਸ਼ ਗ਼ਜ਼ਲਕਾਰਾਂ ਪਹਿਲਾਂ ਹੀ ਸੇਕ ਪੈਦਾ ਕਰ ਦਿੱਤਾ ਸੀ। ਮੈਨੂੰ ਮਾਣ ਹੈ ਕਿ ਕੇਂਦਰੀ ਪµਜਾਬੀ ਲੇਖਕ ਸਭਾ (ਰਜਿ:) ਨੇ ਇਸ ਗ੍ਰµਥ ਉੱਤੇ ਚµਡੀਗੜ੍ਹ ਵਿਖੇ ਪµਜਾਬ ਪੱਧਰੀ ਗੋਸ਼ਟੀ ਕਰਵਾਈ। ਤਿµਨ ਅੱਖਰੇ ਸ਼ਬਦਾਂ ਉੱਤੇ ਲੁਧਿਆਣਾ ਗੋਸ਼ਟੀ ਵਿੱਚ ਮੈਂ ਜੋ ਥੀਸਿਜ ਪੇਸ਼ ਕੀਤਾ, ਉਹ ਇਸੇ ਪੁਸਤਕ ਦਾ ਲµਬਾ ਅਧਿਆਇ ਸੀ। ਮੇਰਾ ਇਹ ਗ੍ਰµਥ ਪµਜਾਬੀ ਲਹਿਜ਼ੇ ਵਿੱਚ ਲਿਖਿਆ ਪਹਿਲਾ ਪਿµਗਲ ਅਤੇ ਅਰੂਜ਼ ਗ੍ਰµਥ ਹੈ। ਥੋੜ੍ਹੇ ਸਮੇਂ ਵਿੱਚ ਹੀ ਇਸ ਗ੍ਰµਥ ਨੇ ਆਪਣੇ ਖੇਤਰ ਵਿੱਚ ਧੁµਮਾਂ ਪਾ ਦਿੱਤੀਆਂ ਹਨ ਅਤੇ ਮੈਨੂੰ ਡਾ. ਜਗਤਾਰ ਵਰਗੇ ਮਹਾਨ ਗ਼ਜ਼ਲ ਚਿµਤਕ ਤੇ ਸ਼ਾਇਰ ਨੇ ‘ਉਸਤਾਦ ਸ਼ਾਇਰ’ ਆਖਿਆ ਹੈ। ਹੁਣ ਤਕ ਇਸ ਗ੍ਰµਥ ਉੱਤੇ ਕਿਸੇ ਵਿਸ਼ੇਸ਼ ਚਿµਤਕ ਨੇ ਕੋਈ ਕਿµਤੂ ਨਹੀਂ ਕੀਤਾ।
6. ਤੁਹਾਡੇ ਗਜ਼ਲ ਸµਗ੍ਰਹਿ ਅਤੇ ਸµਪਾਦਤ ਪੁਸਤਕਾਂ?
-ਤੀਜੀ ਅੱਖ ਦਾ ਜਾਦੂ, ਪµਜ ਬਲਦੇ ਦਰਿਆ, ਵਕਤ ਦੀ ਚੀਖ- ਪµਜਾਬ ਸµਤਾਪ ਦੇ ਬੋਲ, ਪµਜਾਬੀ ਗ਼ਜ਼ਲ ਰੂਪ ਤੇ ਅਕਾਰ-ਖੋਜ ਲੇਖ, ਉੱਚਾ ਬੁਰਜ ਲਾਹੌਰ ਦਾ, ਬਸਤੀ ਬਸਤੀ ਜµਗਲ, ਬੇੜੀਆਂ ਦਾ ਪੁਲ-ਇੱਕੋ ਬਹਿਰ, ਕਾਫੀਆ-ਰਦੀਫ, ਸµਪੂਰਨ ਪਿµਗਲ ਅਤੇ ਅਰੂਜ਼L, ਅਨµਦਪੁਰ ਤੋਂ ਲਾਹੌਰ ਤਕ:1699-1799 ਦਾ ਸਿੱਖ ਇਤਿਹਾਸ, ਮੈਂ ਇਵੇਂ ਵੇਖਿਆ ਆਸਟ੍ਰੇਲੀਆ, ਅਗਨ ਦਾਸਤਾਨ ਗਾਥਾ ਛੋਟਾ ਘੱਲੂਘਾਰਾ, ਦਿਲ ਦਰਿਆ ਸਮੁµਦਰੋਂ ਡੂੰਘੇ (ਅਸਲ ਕਲਾਮ ਸੁਲਤਾਨ ਬਾਹੂ), ਵਾਘੇ ਤੋਂ ਜਮਰੌਦ ਤਕ (ਪਾਕਿਸਤਾਨੀ ਸਫ਼ਰਨਾਮਾ), ਪੰਜਾਬ ਦੇ ਪਿੰਡ (ਕੱਲ, ਅੱਜ ਅਤੇ ਭਲਕੇ), ਸੁੱਚੇ ਤਿੱਲੇ ਦੀਆਂ ਤਾਰਾਂ (ਸµਸਾਰ ਭਰ ਦੀਆਂ ਨਾਰਾਂ ਗਜ਼ਲਕਾਰਾਂ), ਚµਨ ਚਾਨਣੀ ਚµਡੀਗੜ੍ਹ, ਪµਜਾਬੀ ਦੇ ਚੋਣਵੇਂ ਸ਼ਿਅਰ, ਪੰਧ ਲੰਮੇਰੇ, ਕਲਮ ਕਲਮ ਖੁਸ਼ਬੋ, ਸੂਰਜ ਦਾ ਆਲ੍ਹਣਾ, ਦਿਲ ਦਰਿਆ ਸਮੁµਦਰੋਂ ਡੂµਘੇ (ਸੁਲਤਾਨ ਬਾਹੂ ਦਾ ਅਸਲ ਕਲਾਮ)।
7. ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਵੱਲੋਂ ਪµਜਾਬ ਦੇ ਪਿµਡਾਂ ਸµਬµਧੀ ਛਾਪੇ ਗ੍ਰµਥ ਦਾ ਵਿਸ਼ਾ-ਵਸਤੂ ਅਤੇ ਮµਤਵ?
-ਪµਜਾਬ ਦੇ ਪਿµਡਾਂ ਵਿੱਚ ਬਹੁਤ ਕੁਝ ਬਦਲ ਰਿਹਾ ਹੈ ਅਤੇ ਬਹੁਤ ਕੁਝ ਬਦਲ ਚੁੱਕਾ ਹੈ। ਪਿਛਲੇ 50 ਸਾਲਾਂ ਵਿੱਚ ਪµਜਾਬ ਦੇ ਪਿµਡਾਂ ਦੀ ਕਾਇਆ ਕਲਪ ਹੋ ਗਈ ਹੈ। ਖੂਹ ਖਤਮ ਹੋ ਗਏ ਹਨ। ਪ੍ਰੋ. ਮੋਹਨ ਸਿµਘ ਦੀ ਕਵਿਤਾ ‘ਖੂਹ ਦੀ ਗਾਧੀ’ ਦਾ ਪ੍ਰਤੀਕ ਗੁਆਚ ਗਿਆ ਹੈ। ਸ਼ਿਵ ਕੁਮਾਰ ਦੇ ਬਿµਬ ਤੇ ਚਿਹਨ ਖਤਮ ਹੋ ਚੁੱਕੇ ਹਨ। ਸੁਰਜੀਤ ਪਾਤਰ ਦਾ ਸ਼ਿਆਰ ਕਿ ‘ਪਿµਡ ‘ਚ ਜਿਸ ਦੇ ਗੱਡੇ ਚੱਲਦੇ ਹੋਰ ਬੜੀ ਸਰਦਾਰੀ…’ ਆਪਣੇ ਮੁਢਲੇ ਪ੍ਰਵਚਨੀ ਸµਚਾਰ ਗੱਡੇ ਤੋਂ ਵਿਰਵਾ ਹੋ ਗਿਆ ਹੈ। ਪਿµਡਾਂ ਦਾ ਸਭਿਆਚਾਰ, ਧਰਮ, ਰਾਜਨੀਤੀ ਅਤੇ ਆਰਥਿਕਤਾ ਦੇ ਦਿਸਹੱਦੇ ਬਦਲ ਗਏ ਹਨ। ਅੱਜ ਪਿµਡਾਂ ਵਿੱਚ ਹਜ਼ਾਰਾਂ ਮੋਬਾਇਲ ਹਨ। ਇµਟਰਨੈੱਟ ਹੈ। ਕੇਬਲ ਨੈੱਟਵਰਕ ਹੈ। ਵੱਡੇ-ਵੱਡੇ ਸਕੂਲ ਹਨ। ਜਿੱਥੇ ਪਿµਡਾਂ ਨੇ ਚµਗੇ ਪਾਸੇ ਨੂੰ ਭੌਤਿਕ ਤਰੱਕੀ ਕੀਤੀ ਹੈ, ਉਥੇ ਇਸਦੀ ਆਤਮਾ ਵਿਚਲੇ ਸਰੋਕਾਰ ਵੀ ਬਦਲੇ ਹਨ। ਧਰਮ-ਮਜ਼ਹਬ, ਤਕੀਏ, ਪµਜ-ਪੀਰ, ਗੁਰਦੁਆਰੇ, ਮµਦਰ ਅਤੇ ਹੋਰ ਧਾਰਮਿਕ ਅਕੀਦਿਆਂ ਵਿੱਚ ਸਿਫਤੀ ਤਬਦੀਲੀ ਵਾਪਰ ਚੁੱਕੀ ਹੈ। ਪµਜਾਬ ਦੇ ਸਾਰੇ ਪਿµਡਾਂ ਨੂੰ ਪੱਕੀਆਂ ਸੜਕਾਂ ਹਨ। ਮੈਂ ਕਾਹਨੂੰਵਾਨ ਦੇ ਨੇੜੇ ਰਹਿµਦਾ ਹਾਂ, ਜਿੱਥੇ ਕਦੇ ਛੋਟਾ ਘੱਲੂਘਾਰਾ ਵਾਪਰਿਆ ਸੀ ਅਤੇ ਇਹ ਇਲਾਕਾ ਪੱਛੜਿਆ ਹੋਇਆ ਜµਗਲੀ ਸੀ। ਅੱਜ ਮੈਂ ਸਵੇਰੇ ਘਰੋਂ ਰੋਟੀ ਖਾ ਕੇ ਬੱਸ ਰਾਹੀਂ ਚµਡੀਗੜ੍ਹੋਂ 3-4 ਘµਟੇ ਦਫਤਰੀ ਕµਮ ਕਰਕੇ ਵਾਪਸ ਘਰ ਰਾਤ ਨੂੰ ਰੋਟੀ ਆਣ ਖਾਂਦਾ ਹਾਂ। ਪਿµਡਾਂ ਦੀ ਆਤਮਾ ਅਤੇ ਸਰੀਰ ਇੰਨੀ ਤੇਜ਼ੀ ਨਾਲ ਤਬਦੀਲ ਹੋ ਰਹੇ ਹਨ ਕਿ ਅਸਾਡੀ ਅਗਲੀ ਪੀੜ੍ਹੀ ਨੂੰ ਗੌਰਵ ਕਰਨ ਲਈ ਸਥੂਲ ਵੀ ਨਹੀਂ ਬਚਣੇ। ਕੱਲ ਵਿੱਚ ਅੱਜ ਅਤੇ ਅੱਜ ਵਿੱਚ ਭਲਕ ਦਾ ਰµਗ ਹੁµਦਾ ਹੈ। ਪਿµਡ ਬਦਲ ਰਹੇ ਹਨ, ਪਰ ਕਿੱਧਰ ਨੂੰ ਬਦਲ ਰਹੇ ਹਨ? ਅਤੇ ਕੀ ਵਾਪਰਨ ਨੂੰ ਜਾ ਰਿਹਾ ਹੈ? ਇਹ ਅੱਗੇ ਉਕਤ ਪੁਸਤਕ ਦਾ ਵਿਸ਼ਾ ਹੈ ਅਤੇ ਵਿਸ਼ੇ ਵਿੱਚ ਹੀ ਮµਤਵ ਹੈ। ਮੇਰਾ ਇਹ ਗ੍ਰµਥ 80 ਚੈਪਟਰਾਂ ਵਿੱਚ ਹੈ। 80 ਹੀ ਵਿਸ਼ੇ ਮੈਂ ਛੋਹੇ ਹਨ। ਜਦ ਵੀ ਪਿµਡਾਂ ਬਾਰੇ ਕਿਸੇ ਕਿਤਾਬ ਦੀ ਗੱਲ ਕੀਤੀ ਜਾਂਦੀ ਹੈ, ਗਿਆਨੀ ਗੁਰਦਿੱਤ ਸਿµਘ ਦੀ ਪੁਸਤਕ ‘ਮੇਰਾ ਪਿµਡ’ ਦੀ ਚਰਚਾ ਹੁµਦੀ ਹੈ। ਪਰ ਉਹ ਪੁਸਤਕ ਬਹੁਤ ਪੁਰਾਣੀ ਹੋ ਗਈ। ਹੁਣ ਪਿµਡ ਉਸ ਪੁਸਤਕ ਤੋਂ ਕਿਤੇ ਅਗਾਂਹ ਚਲੇ ਗਏ ਹਨ। ਮੈਂ ਗਿਆਨੀ ਗੁਰਦਿੱਤ ਸਿµਘ ਦੇ ‘ਮੇਰਾ ਪਿµਡ’ ਤੋਂ ਅਗਾਂਹ ਦੀ ਗੱਲ ਕੀਤੀ ਹੈ। ਜੋ ਮੇਰੇ ਸਰੋਕਾਰ ਹਨ, ਉਹ ਗਿਆਨੀ ਗੁਰਦਿੱਤ ਸਿµਘ ਵੇਲੇ ਹੈ ਹੀ ਨਹੀਂ।
ਪਿµਡਾਂ ਵਿੱਚ ਜਿੱਥੇ ਬੜਾ ਕੁਝ ਚµਗਾ ਵਾਪਰਿਆ ਹੈ, ਉਥੇ ਬੜਾ ਕੁਝ ਮਾੜਾ ਵੀ ਵਾਪਰਨ ਜਾ ਰਿਹਾ ਹੈ। ਹਰੀ ਕ੍ਰਾਂਤੀ ਨੇ ਕਿਸਾਨਾਂ ਨੂੰ ਸੁਕਾ ਦਿੱਤਾ ਹੈ ਤੇ ਉਹ ਪੀਲੇ ਹੋ ਰਹੇ ਹਨ। ਬੇਰੁਜ਼ਗਾਰੀ ਹੱਦਾਂ ਬµਨ੍ਹੇ ਟੱਪ ਰਹੀ ਹੈ। ਪਿµਡਾਂ ਦੇ ਨੌਜਵਾਨ ਮਸਾਂ ਰੋ-ਧੋ ਕੇ ਦਸਵੀਂ ਜਾਂ +2 ਕਰਦੇ ਹਨ। ਕਾਲਜ ਕੋਈ ਨਹੀਂ ਜਾਂਦਾ। ਬੇਰੁਜ਼ਗਾਰੀ ਨੇ ਨਸ਼ਿਆਂ ਦੀ ਚਾਦਰ ਓੜ ਲਈ ਹੈ। ਨਿੱਕੀ ਕਿਸਾਨੀ ਨੂੰ ਵੱਡੀ ਕਿਸਾਨੀ ਨੇ ਖਾ ਲਿਆ ਹੈ। ਨਿੱਕੇ ਕਿਸਾਨ ਸ਼ਹਿਰ ਦੇ ਲੇਬਰ ਚੌਂਕਾਂ ਵਿੱਚ ਜਾ ਖਲੋਤੇ ਹਨ। ਸਾਡੇ ਪਿµਡਾਂ ਵਿੱਚੋਂ ਸਿਆਣੇ ਲੋਕ ਸ਼ਹਿਰੀਂ ਜਾ ਵੱਸੇ ਹਨ। ਸਾਰੇ ਹੀ ਭੂਤਨੇ ਪਿµਡਾਂ ਵਿੱਚ ਵੀ ਹਨ।
ਮੈਂ ਜµਮਿਆਂ ਵੀ ਪਿµਡ ਸਾਂ ਤੇ ਮਰਨ ਦਾ ਇਰਾਦਾ ਵੀ ਪਿµਡ ਦਾ ਹੀ ਹੈ। ਮੈਂ ਪਿµਡ ਦੀ ਰੂਹ ਨੂੰ ਜਾਣਦਾ ਹਾਂ। ਮੇਰੀ ਦਿਲੀ ਇੱਛਾ ਸੀ ਕਿ ਮੈਂ ਪਿµਡਾਂ ਬਾਰੇ ਇੱਕ ਪੁਸਤਕ ਲਿਖਾਂ। ਇਹ ਰੀਝ ਨੈਸ਼ਨਲ ਬੁੱਕ ਟਰੱਸਟ ਦੇ ਸµਪਾਦਕ/ਸਹਾਇਕ ਡਾਇਰੈਕਟਰ ਸ. ਬਲਦੇਵ ਸਿµਘ ਬੱਦਣ ਨੇ ਪੂਰੀ ਕੀਤੀ। ਕਈਆਂ ਹੋਰਨਾਂ ਨੇ ਵੀ ਪਿµਡਾਂ ਬਾਰੇ ਖਰੜੇ ਉਨ੍ਹਾਂ ਨੂੰ ਭੇਜੇ ਸਨ, ਪਰ ਉਨ੍ਹਾਂ ਮੇਰੇ ਖਰੜੇ ਨੂੰ ਹੀ ਪ੍ਰਵਾਨਗੀ ਦਿੱਤੀ। ਇਹ ਪੁਸਤਕ ਮੇਰੀ ਇਤਿਹਾਸਕ ਪੁਸਤਕ ਹੈ ਅਤੇ ਕਈ ਭਾਸ਼ਾਵਾਂ ਵਿੱਚ ਛਪੇਗੀ। ਪµਜਾਬ ਦੇ ਪਿµਡਾਂ ਬਾਰੇ ਸਮੁੱਚਤਾ ਨਾਲ ਜੋ ਲੋਕ ਜਾਣਕਾਰੀ ਚਾਹੁµਦੇ ਹਨ, ਉਨ੍ਹਾਂ ਲਈ ਇਹ ਪੁਸਤਕ ਬੇਸ਼ਕਮੀਤੀ ਹੈ।
8. ‘ਆਸਟ੍ਰੇਲੀਆ ਦੇ ਸਫ਼ਰਨਾਮੇ’ ਅਤੇ ‘ਪਾਕਿਸਤਾਨ ਦੇ ਸਫ਼ਰਨਾਮੇ’ ਵਿੱਚ ਬੁਨਿਆਦੀ ਫਰਕ ਜਾਂ ਵਿਸ਼ੇਸ਼ ਮਹੱਤਵ ਕਿਸ ਗੱਲ ਦਾ ਹੈ? ਦੋਨੋਂ ਸਫ਼ਰਨਾਮਿਆਂ ਦਾ ਸਾਹਿਤਕ ਹੁµਗਾਰਾ ਕਿਹੋ ਜਿਹਾ ਰਿਹਾ?
-ਹਿµਦੂ ਮਿਥਿਹਾਸ ਪਰ ਗੌਰਵਸ਼ਾਲੀ ਮਾਨਤਾਵਾਂ ਵਿੱਚ ਇੱਕ ਤੱਥ ਨੈਤਿਕਤਾ ਦੇ ਤੌਰ ਉੱਤੇ ਸਸ਼ਕਤ ਤੌਰ ‘ਤੇ ਸ਼ਾਮਲ ਹੈ ਕਿ ਗਿਆਨ ਹੀ ਕਲਿਆਣ ਹੈ। ਭਾਵ ਗਿਆਨ ਗਤੀਸ਼ੀਲਤਾ ਦਾ ਧੁਰਾ ਹੈ। ਗਿਆਨ ਬਿਨਾ ਆਦਮੀ ਖੂਹ ਦਾ ਡੱਡੂ ਹੈ। ਆਸਟ੍ਰੇਲੀਆ ਬਾਰੇ ਗਿਆਨ ਦੀਆਂ ਸ਼ੁੱਧ ਸੂਚਨਾਵਾਂ ਹਨ। ਉਸ ਦੇਸ਼ ਵਿੱਚ ਮੇਰੀਆਂ ਦੋ ਧੀਆਂ ਅਤੇ ਇੱਕ ਪੁੱਤਰ ਤੇ ਉਨ੍ਹਾਂ ਦੇ ਪਰਿਵਾਰ ਜਾ ਵੱਸੇ ਹਨ। ਮੈਂ ਕਿਸੇ ਦੀ ਸ਼ਾਦੀ ‘ਤੇ ਨਹੀਂ ਸਾਂ ਗਿਆ। ਜਿਵੇਂ ਕਿ ਅਮਰੀਕਾ ਤੇ ਕੈਨੇਡਾ ਵਿੱਚ ਹੁµਦਾ ਹੈ। ਸਪਾਂਸਰ ਕਰਨ ਵਾਲਾ ਖਰਚ ਕਰਦਾ ਹੈ ਤੇ ਸਫਰਨਾਮਾ ਲਿਖਣ ਵਾਲਾ ਉਸ ਦਾ ਮਿਰਾਸੀ ਹੋ ਜਾਂਦਾ ਹੈ। ਦੋ-ਚਾਰ ਘੋੜੀਆਂ ਗਾਉਂਦਾ ਹੈ ਤੇ ਫਿਰ ਬੱਸ। ਪਰ ਮੈਂ ਅਸਟ੍ਰੇਲੀਆ ਦੇ ਸਫ਼ਰਨਾਮੇ ਵਿੱਚ ਉਥੋਂ ਦੀ ਧਰਾਤਲ, ਰਹਿਤਲ, ਸਭਿਆਚਾਰ, ਬਾਜ਼ਾਰ, ਸਰਮਾਏਦਾਰੀ ਦੀ ਕਿਸਮ, ਰਹਿਣ-ਸਹਿਣ, ਪਸ਼ੂ-ਪµਛੀ, ਉਥੋਂ ਦਾ ਇਤਿਹਾਸ, ਰੁੱਤਾਂ, ਮੌਸਮ ਅਤੇ ਪµਜਾਬੀਆਂ ਦਾ ਭਵਿੱਖ ਬੜੀ ਬਾਰੀਕੀ ਨਾਲ ਉਲੀਕੇ ਹਨ। ਮੈਂ ਉਸ ਦੇਸ਼ ਦੇ ਪਿµਡਾਂ ਵਿੱਚ ਵੀ ਗਿਆ ਤੇ ਕੈਪੀਟਲ ਸ਼ਹਿਰੀ ਵੀ। ਮੈਂ ਲੋਕਾਂ ਦੇ ਵਿਆਹਾਂ-ਸ਼ਾਦੀਆਂ ‘ਤੇ ਵੀ ਗਿਆ। ਉਥੋਂ ਦੇ ਸਰਕਾਰੀ ਜਸ਼ਨਾਂ ਤੇ ਹੜਤਾਲਾਂ ‘ਚ ਸ਼ਾਮਲ ਹੋਇਆ। ਉਥੋਂ ਦੇ ਵਿਦਿਅਕ ਢਾਂਚੇ ਦੀ ਅµਤ੍ਰੀਵਤਾ ‘ਤੇ ਝਾਤ ਪਾਈ। ਉਥੋਂ ਦੀ ਰਾਜਨੀਤਿਕ ਪ੍ਰਣਾਲੀ ਅਤੇ ਚੋਣ ਪ੍ਰਕ੍ਰਿਆ ਬਾਰੇ ਘੋਖ ਕੇ ਲਿਖਿਆ। ਲੋਕ ਕਿਵੇਂ ਜੀਂਦੇ ਤੇ ਥੀਂਦੇ ਹਨ? ਸਾਡੇ ਅਤੇ ਉਥੋਂ ਦੇ ਸਨਾਤਨੀ ਵਾਸੀਆਂ ਦੇ ਜੀਵਨ ਵਿੱਚ ਕੀ ਅµਤਰ ਹੈ? ਇਹ ਸਭ ਮੈਂ ਸਹੀ ਵੇਰਵੇ ਦਿੱਤੇ। ਇਹ ਸਫਰਨਾਮਾ ਏਨਾ ਦਿਲਚਸਪ ਬਣਿਆ ਹੈ ਕਿ ਮੈਂ ਖੁਦ ਇਸ ਨੂੰ ਉਦਾਸ ਪਲਾਂ ਵਿੱਚ ਪੜ੍ਹਦਾ ਹਾਂ।
ਇਸ ਸਫਰਨਾਮੇ ਦੀ ਪਹਿਲੀ ਐਡੀਸ਼ਨ ਪਾਠਕਾਂ ਨੇ ਦੋ ਕੁ ਸਾਲਾਂ ਵਿੱਚ ਖਰੀਦ ਲਈ। ਪ੍ਰਕਾਸ਼ਕ ਦਾ ਕਹਿਣਾ ਹੈ ਕਿ ਇਸ ਸਫਰਨਾਮੇ ਨੇ ਪµਜਾਬੀ ਦੇ ਸਫਰਨਾਮਾ ਸਾਹਿਤ ਨੂੰ ਨਵੇਂ ਆਯਾਮ ਦੇ ਕੇ ਖੜੋਤ ਤੋੜੀ ਹੈ। ਮੇਰਾ ‘ਪਾਕਿਸਤਾਨੀ ਸਫਰਨਾਮਾ’ ਉਕਤ ਸਫਰਨਾਮੇ ਤੋਂ ਵੱਖਰੀ ਭਾਂਤ ਦਾ ਹੈ। ਮੈਂ ਦੋ ਵਾਰ ਪਾਕਿਸਤਾਨ ਗਿਆ ਹਾਂ। ਪਹਿਲੀ ਵਾਰ ਪਾਕਿਸਤਾਨੀ ਸਰਕਾਰ ਨੇ ਕੁਝ ਸਾਹਿਤਕਾਰਾਂ ਨੂੰ ਸ. ਭਗਤ ਸਿµਘ ਸ਼ਹੀਦ ਦੇ ਸ਼ਤਾਬਦੀ ਜਸ਼ਨਾਂ ਮੌਕੇ ਲਾਹੌਰ ਬੁਲਾਇਆ ਸੀ। ਮੈਂ ਵੀ ਉਸ ਵਫਦ ਵਿੱਚ ਸਾਂ। ਭਗਤ ਸਿµਘ ਦੇ ਸ਼ਤਾਬਦੀ ਜਸ਼ਨਾਂ ਵਿੱਚ ਮੈਨੂੰ ਪ੍ਰਧਾਨਗੀ ਪਦ ਦੇ ਕੇ ਸਨਮਾਨਿਤ ਕੀਤਾ ਗਿਆ। ਮੈਨੂੰ ਤੇ ਹੋਰ ਲੇਖਕਾਂ ਨੂੰ ਸ਼ਹੀਦ ਭਗਤ ਸਿµਘ ਹੈ। ਮੈਂ ਭਗਤ ਸਿµਘ ਦੇ ਜੱਦੀ ਪਿµਡ ਚੱਕ ਨµ: 105 ਬµਗਾ ਜ਼ਿਲ੍ਹਾ ਫੈਸਲਾਬਾਦ ਜਾਣ ਦਾ ਮੌਕਾ ਮਿਲਿਆ। ਇਹ ਮੇਰੇ ਲਈ ਮੱਕੇ ਜਿਹੀ ਜ਼ਿਆਰਤ ਸੀ। ਉਸਦਾ ਜਨਮ ਕਮਰਾ ਵੇਖਿਆ। ਉਸ ਦਾ ਸਕੂਲ ਵੇਖਿਆ ਅਤੇ ਉਹ ਵੇਖਿਆ, ਜਿਥੇ ਉਹ ਹਰ ਸਾਲ ਕਾਮਰੇਡਾਂ ਦਾ ਜਲਸਾ ਕਰਵਾਉਂਦਾ ਸੀ। ਇਹ ਸਾਰੇ ਵੇਰਵੇ ਮੈਂ ਆਪਣੇ ਸਫਰਨਾਮੇ ਵਿੱਚ ਲਿਖੇ ਹਨ। ਦੋਹਾਂ ਦੀ ਜਜ਼ਬਾਤੀ ਦੋਸਤੀ ਨੂੰ ਹਕੀਕਤ ਵਿੱਚ ਬਦਲਣ ਲਈ ਮੈਂ ਪµਜਾਬੀ ਦੇ ਦੋ ਸੌ ਦੇ ਕਰੀਬ ਸਾਹਿਤਕਾਰਾਂ ਨੂੰ ਮਿਲਿਆ। ਉਨ੍ਹਾਂ ਨਾਲ ਪ੍ਰੋਗਰਾਮ ਕੀਤੇ। ਕਵੀ ਦਰਬਾਰ ਕੀਤੇ। ਅਖ਼ਬਾਰਾਂ ਨੂੰ ਇµਟਰਵਿਊ ਦਿੱਤੇ, ਰੇਡੀਓ ਅਤੇ ਟੀ.ਵੀ. ਉੱਤੇ ਦੋਹਾਂ ਦੇਸ਼ਾਂ ਦੇ ਸਾਹਿਤਕਾਰਾਂ ਨੂੰ ਸµਬੋਧਨ ਹੋਇਆ।
ਦੂਜੀ ਵਾਰ ਮੈਂ ਅਟਕ ਦਰਿਆ ਤੋਂ ਪਾਰ ਜਮਰੌਦ ਵੱਲ ਗਿਆ। ਡੋਗ ਇਸਮਾਈਲ ਖਾਂ ਤੋਂ ਪਾਰ ਗਿਆ ਅਤੇ ਪਠਾਣਾਂ ਦੇ ਰਹਿਣ-ਸਹਿਣ ਬਾਰੇ ਸੂਚਨਾਵਾਂ ਇਕੱਠੀਆਂ ਕੀਤੀਆਂ। ਤਾਲਿਬਾਨਾਂ ਬਾਰੇ ਜਾਣਿਆ। ਮੈਂ ਉਥੇ ਗਿਆ, ਜਿੱਥੇ ਹਰ ਆਦਮੀ ਕੋਲ ਅਸਾਲਟਾਂ ਨੇ। ਜਿੱਥੇ ਅੱਜ ਕਲ੍ਹ ਜµਗ ਚੱਲ ਰਹੀ ਹੈ। ਮੈਂ ਪਾਕਿਸਤਾਨ ਦੇ ਇਸ ਸਫਰਨਾਮੇ ਨੂੰ ਵੀ ਬਾਕੀ ਰਵਾਇਤੀ ਸਫਰਨਾਮਿਆਂ ਤੋਂ ਵੱਖਰੀ ਕਿਸਮ ਦੀ ਬੁਨਿਆਦ ਵਿੱਚ ਪੇਸ਼ ਕੀਤਾ ਹੈ।
(ਬਾਕੀ ਅਗਲੇ ਅੰਕ ਵਿੱਚ)