ਪਰਮਜੀਤ ਢੀਂਗਰਾ
ਫੋਨ: +91-94173 58120
ਦੁਨੀਆ ਵਿੱਚ ਸ਼ਕਤੀ ਦੇ ਕਈ ਨਾਂ ਹਨ। ਪ੍ਰਕਿਰਤੀ ਦੇ ਮੂਲ ਵਿੱਚ ਸ਼ਕਤੀ ਚੱਕਰ ਪਿਆ ਹੈ, ਜੋ ਅਨੰਤ ਕਾਲ ਤੋਂ ਚਾਲਕ ਦੇ ਰੂਪ ਵਿੱਚ ਉਤਪੰਨ ਤੇ ਵਿਨਾਸ਼ ਦੀ ਲੀਲ੍ਹਾ ਰਚ ਰਿਹਾ ਹੈ। ਪ੍ਰਕਿਰਤੀ ਦੀ ਇਹ ਸ਼ਕਤੀ ਸਿਰਫ ਔਰਤ ਦੇ ਹਿੱਸੇ ਆਈ ਹੈ। ਪੁਰਸ਼ ਭਾਵੇਂ ਬਾਹੂਬਲੀ ਹੈ ਤੇ ਪਿੱਤਰੀ ਸੱਤਾ ਦਾ ਮਾਲਕ ਹੈ, ਪਰ ਪ੍ਰਕਿਰਤੀ ਨੇ ਉਹਨੂੰ ਆਪਣੀ ਪਰਮਸ਼ਕਤੀ ਨਹੀਂ ਦਿੱਤੀ। ਸ਼ਕਤੀ ਦੇ ਰੂਪ ਵਿੱਚ ਪੁਰਸ਼ ਔਰਤ ਨੂੰ ਪੂਜਣ ਲਈ ਮਜਬੂਰ ਹੈ।
ਇਸ ਦਾ ਕਾਰਨ ਇਹ ਹੈ ਕਿ ਪੁਰਸ਼ ਸ਼ਕਤੀ ਦੇ ਦੋਹਾਂ ਰੂਪਾਂ ਨੂੰ ਨਹੀਂ ਸਾਧ ਸਕਦਾ। ਸ਼ਕਤੀ ਦੀ ਵਰਤੋਂ ਪੁਰਸ਼ ਸਿਰਫ਼ ਵਿਨਾਸ਼ ਲਈ ਕਰ ਸਕਦਾ ਹੈ। ਭਾਵੇਂ ਮਿਥਿਹਾਸ ਵਿੱਚ ਸ਼ਿਵ ਜੀ ਕੋਲ ਉਤਪੰਨ ਤੇ ਵਿਨਾਸ਼ ਦੀ ਤਾਕਤ ਹੈ, ਪਰ ਔਰਤ ਦੀ ਜਣਨ ਪ੍ਰਕਿਰਿਆ ਉਨ੍ਹਾਂ ਕੋਲ ਵੀ ਨਹੀਂ। ਵਿਨਾਸ਼ ਕਰਕੇ ਨਵ-ਸਿਰਜਣ ਦੀ ਤਾਕਤ ਪੁਰਸ਼ ਕੋਲ ਨਹੀਂ। ਇਹੀ ਕਾਰਨ ਹੈ ਕਿ ਨਿਰਮਾਣ-ਸਿਰਜਣ-ਪਾਲਣ ਨਾਲ ਜੁੜੀ ਭਾਸ਼ਾ ਇਸਤਰੀ ਵਾਚਕ ਹੈ, ਜਿਵੇਂ- ਪ੍ਰਕਿਰਤੀ, ਪ੍ਰਿਥਵੀ, ਮਾਂ, ਅੰਮਾ, ਅੰਮੀ, ਵਸੁਧਾ ਔਰਤ ਲਈ। ਇਸ ਪੱਖੋਂ ਜਨਾਨੀ, ਜਨਾਨਾ ਵਰਗੇ ਸ਼ਬਦ ਮਿਲਦੇ ਹਨ। ਨਿਰੁਕਤ ਕੋਸ਼ ਵਿੱਚ ਫ਼ਾਰਸੀ ਦਾ ਸ਼ਬਦ ਜ਼ਨ ਮਿਲਦਾ ਹੈ, ਜੋ ਪਤਨੀ, ਤੀਵੀਂ, ਵਹੁਟੀ ਲਈ ਹੈ। ਰੂਸੀ ਵਿੱਚ ਪਤਨੀ ਲਈ ਢੲਨਅ ਸ਼ਬਦ ਮਿਲਦਾ ਹੈ। ਫ਼ਾਰਸੀ ਵਿੱਚ ਜ਼ਨ ਤੋਂ ਜਨਾਨੀ, ਜਨਾਨਾ, ਜਨਖਾ- ਹਿਜੜਾ, ਨਿਪੁੰਸਕ ਵਰਗੇ ਸ਼ਬਦ ਬਣੇ। ਫ਼ਾਰਸੀ ਵਿੱਚ ਜ਼ਨਚ ਤੀਵੀਆਂ ਦੇ ਸੁਭਾਅ ਦਾ ਵਾਚਕ ਹੈ। ਜਨਕ ਪਿਤਾ, ਪੈਦਾ ਕਰਨ ਵਾਲੇ ਰੂਪ ਦਾ ਵਾਚਕ ਹੈ।
ਮਹਾਨ ਕੋਸ਼ ਅਨੁਸਾਰ ‘ਜਨਨਿ/ਜਨਨੀ’ ਭਾਵ ਪੈਦਾ ਕਰਨ ਵਾਲੀ, ਜਣਨ ਵਾਲੀ, “ਨਾਨਕ ਜਨਨੀ ਧੰਨੀ ਮਾਇ॥” ਸੰਗਿਆ ਮਾਤਾ, ਮਾਂ, “ਜਨਨਿ ਪਿਤਾ ਲੋਕ ਸੁਤ ਬਨਿਤਾ॥ ਜਿਉ ਜਨਨੀ ਸੁਤ ਜਣਿ ਪਾਲਤੀ॥” ਜਨਨੇਂਦ੍ਰੀ-ਉਤਪੰਨ ਕਰਨ ਵਾਲਾ ਇੰਦ੍ਰਿਯ ਲਿੰਗ। ਅਰਬੀ ਕੋਸ਼ ਅਨੁਸਾਰ-ਜ਼ਨਾਨੀ=ਫ਼ਾ. ਜ਼ਨਾਨ ਭਾਵ ਔਰਤਾਂ ਨਾਲ ਸਬੰਧਤ ਰੱਖਣ ਵਾਲੀ ਚੀਜ਼ ਜਿਵੇਂ ਜ਼ਨਾਨੀ ਪੋਸ਼ਾਕ, ਜ਼ਨਾਨੀ ਬੋਲੀ, ਜ਼ਨਾਨੀ ਜੁੱਤੀ, ਔਰਤ, ਇਸਤਰੀ, ਨਾਰੀ, ਪਤਨੀ, ਘਰ ਵਾਲੀ। ਪੰਜਾਬੀ ਕੋਸ਼ਾਂ ਵਿੱਚ ਵੀ ਇਹੋ ਜਿਹੇ ਅਰਥ ਮਿਲਦੇ ਹਨ। ਇਸ ਨਾਲ ਜੁੜੇ ਕਈ ਸ਼ਬਦ ਵੀ ਮਿਲਦੇ ਹਨ, ਜਿਵੇਂ ਜ਼ਨਾਨਖਾਨਾ- ਘਰ ਦੇ ਅੰਦਰ ਰਹਿਣ ਵਾਲਾ ਹਿੱਸਾ ਜਾਂ ਥਾਂ, ਹਰਮ ਸਰਾ, ਰਣਵਾਸ। ਜਨਾਨੜਾ- ਜਨਾਨੀਆਂ ਵਰਗਾ ਮਰਦ, ਕਮਜ਼ੋਰ ਆਦਮੀ। ਜਨਾਨਾ ਸਕੂਲ, ਜਨਾਨਾ ਸਾਥ, ਜਨਾਨਾ ਹਸਪਤਾਲ, ਜਨਾਨਾ ਡੱਬਾ, ਜਨਾਨਾ ਪਖਾਨਾ, ਜਨਾਨਾ ਮਦਰਸਾ, ਜਨਾਨੀ ਗੱਡੀ, ਜਨਾਨੀ ਜਾਤ, ਜਨਾਨੀ ਦਾ ਆਲਮ। ਜਨਾਨੀ ਦਾ ਸ਼ੁਧ ਫ਼ਾਰਸੀ ਰੂਪ ਜਨਾਨ: ਹੈ। ਇਹਦਾ ਮੂਲ ਫ਼ਾਰਸੀ ਹੈ ਤੇ ਇਹ ਅਵੇਸਤਾ ਦੇ ‘ਜਨਿਸ਼’ ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ਪਤਨੀ। ਅਰਬੀ-ਫ਼ਾਰਸੀ ਵਿੱਚ ਇਹਦਾ ਰੂਪ ਹੈ- ‘ਜ਼ਨ’ ਜਿਸ ਦੀ ਸਕੀਰੀ ਇੰਡੋ-ਇਰਾਨੀ ਭਾਸ਼ਾ ਪਰਿਵਾਰ ਦੇ ‘ਜਨ’ ਸ਼ਬਦ ਨਾਲ ਹੈ, ਜਿਸ ਵਿੱਚ ਜਨਮ ਦੇਣ ਦਾ ਭਾਵ ਹੈ।
ਸੰਸਕ੍ਰਿਤ ਵਿੱਚ ਉਤਪੰਨ ਕਰਨ, ਉਤਪਾਦਨ ਕਰਨ ਦੇ ਅਰਥਾਂ ਵਿੱਚ ‘ਜਨੑ’ ਧਾਤੂ ਹੈ। ਇਸ ਤੋਂ ਨਿਰਮਤ ਹੋਏ ਜਨਿ:, ਜਨਿਕਾ, ਜਨੀ ਵਰਗੇ ਸ਼ਬਦ ਹਨ, ਜਿਨ੍ਹਾਂ ਦਾ ਅਰਥ ਹੈ- ਔਰਤ, ਮਾਤਾ, ਪਤਨੀ। ਜਨਮ, ਜਨਨੀ, ਜਾਨ, ਜੰਤੂ ਵਰਗੇ ਸ਼ਬਦ ਇਸ ਤੋਂ ਨਿਰਮਿਤ ਹੋਏ ਹਨ। ਭਾਸ਼ਾ ਵਿਗਿਆਨੀਆਂ ਅਨੁਸਾਰ ‘ਜ਼ਨ’, ਜ਼ਨਾਨ, ਜਨਨਿ ਵਰਗੇ ਸ਼ਬਦ ਪਰੋਟੋ ਇੰਡੋ-ਯੂਰਪੀ ਮੂਲ ਦੇ ਹਨ ਤੇ ਇਹਦੇ ਲਈ ਉਨ੍ਹਾਂ ਨੇ ਇੱਕ ਧਾਤੂ ਖੋਜੀ ਹੈ- ‘ਘੱਓਂ’ ਜਿਸ ਦਾ ਅਰਥ ਹੈ- ਔਰਤ, ਮਾਤਾ, ਪਤਨੀ। ਇਨ੍ਹਾਂ ਤਿੰਨਾਂ ਸ਼ਬਦਾਂ ਦਾ ਵਿਸ਼ਾਲ ਅਰਥ ਹੈ- ਉਤਪੰਨ ਕਰਨ, ਪ੍ਰਜਣਨ ਦੇ ਦੈਵੀ ਗੁਣ ਨਾਲ ਭਰਪੂਰ ਸ਼ਕਤੀ। ਇਸ ਧਾਤੂ ਤੋਂ ਇੰਡੋ-ਇਰਾਨੀ ਸਮੇਤ ਅਨੇਕਾਂ ਯੂਰਪੀ ਭਾਸ਼ਾਵਾਂ ਵਿੱਚ ਇਸਤਰੀ ਵਾਚੀ ਸ਼ਬਦ ਬਣੇ ਹਨ। ਪ੍ਰਾਚੀਨ ਆਰੀਆ ਭਾਸ਼ਾ ਪਰਿਵਾਰ ਵਿੱਚ ‘ਗਯ’ ਵਿਅੰਜਨ ਪ੍ਰਮੁੱਖ ਰਿਹਾ ਹੈ। ਇਸ ਵਿੱਚ ਜੑ+ਤੑ, ਗ+ਨ+ਯ ਵਰਗੀਆਂ ਧੁਨੀਆਂ ਹਜ਼ਾਰਾਂ ਸਾਲਾਂ ਤੋਂ ਆਰੀਆਂ ਦੀਆਂ ਵਿਭਿੰਨ ਭਾਸ਼ਾਵਾਂ ਵਿੱਚ ਚਲਦੀਆਂ ਰਹੀਆਂ ਹਨ। ਗੁਜਰਾਤੀ-ਮਰਾਠੀ ਵਿੱਚ ‘ਗਯ’ ਨੂੰ ‘ਗਨਯ’, ‘ਦੁਨਯ’ ਰੂਪ ਵਿੱਚ ਉਚਾਰਿਆ ਜਾਂਦਾ ਹੈ।
ਮੂਲ ਰੂਪ ਵਿੱਚ ਪ੍ਰੋਟੋ ਇੰਡੋ-ਯੂਰਪੀ ਭਾਸ਼ਾ ਪਰਿਵਾਰ ਦੀ ਧਾਤੂ ‘ਘੱਓਂ’ ਵਿੱਚ ਕੁਝ ‘ਗਯ’ ਵਰਗੀ ਧੁਨੀ ਹੋਵੇਗੀ, ਜਿਸ ਕਰਕੇ ਇੰਡੋ-ਇਰਾਨੀ ਭਾਸ਼ਾ ਪਰਿਵਾਰ ਵਿੱਚ ਜਿੱਥੇ ਇਸ ਤੋਂ ਬਣੇ ਸ਼ਬਦਾਂ ਵਿੱਚ ‘ਜ-ਜ਼’ ਧੁਨੀਆਂ ਪ੍ਰਮੁੱਖ ਰਹੀਆਂ, ਓਥੇ ਯੂਰਪੀ ਭਾਸ਼ਾਵਾਂ ਵਿੱਚ ‘ਗ’ ਤੇ ਇਹਦੇ ਨੇੜਲੀ ਧੁਨੀ ‘ਕ’ ਪ੍ਰਮੁੱਖ ਹੋ ਗਈ। ਅੰਗਰੇਜ਼ੀ ਦੇ ਥੂਓਓਂ ਸ਼ਬਦ ਦਾ ਅਰਥ ਹੈ- ਰਾਣੀ। ਇਹ ਅਸਲ ਵਿੱਚ ਗੋਥਿਕ ਭਾਸ਼ਾ ਦੇ ਥੀਂੌ ਤੋਂ ਨਿਕਲਿਆ ਹੈ, ਜੋ ਪ੍ਰੋਟੋ ਜਰਮੈਨਿਕ ਖੱੌਓਂੀਢ ਤੋਂ ਬਣਿਆ ਹੈ। ਪ੍ਰੋਟੋ ਇੰਡੋ-ਯੂਰਪੀ ਘੱਓਂ ਦਾ ਹੀ ਰੂਪਾਂਤ੍ਰਿਤ ਰੂਪ ਖੱੌਓਂੀਢ ਹੈ। ਗ੍ਰੀਕ ਵਿੱਚ ਇਹਦਾ ਰੂਪ ‘ਗਾਇਨੇ’ ਹੈ, ਜਿਸ ਤੋਂ ਅੰਗਰੇਜ਼ੀ ਵਿੱਚ ਗਾਇਨੋਕੋਲੌਜੀ (ਔਰਤਾਂ ਦੇ ਰੋਗਾਂ ਸਬੰਧੀ) ਵਰਗਾ ਸ਼ਬਦ ਬਣਿਆ। ਆਰੀਆ ਭਾਸ਼ੀਆਂ ਦੇ ਜਿਹੜੇ ਸਮੂਹ ਪੱਛਮ ਵੱਲ ਗਏ, ਉਨ੍ਹਾਂ ਨੇ ਗਵੈਨ ਧਾਤੂ ਤੋਂ ਬਣੇ ਇਸਤਰੀ ਵਾਚੀ ਸ਼ਬਦਾਂ ਵਿੱਚ ਜਿਥੇ ‘ਕ’ ਤੇ ‘ਗ’ ਧੁਨੀਆਂ ਗ੍ਰਹਿਣ ਕਰ ਲਈਆਂ, ਓਥੇ ਪੂਰਬ ਦੇ ਆਰੀਆ ਭਾਸ਼ੀਆਂ ਨੇ ‘ਜ’ ਧੁਨੀ ਗ੍ਰਹਿਣ ਕਰ ਲਈ ਜਿਸ ਤੋਂ ਜਨ, ਜ਼ਨਾਨ ਵਰਗੇ ਸ਼ਬਦ ਬਣੇ।
ਕੁਰਦਿਸ਼ ਵਿੱਚ ਇਹਦਾ ਰੂਪ ‘ਜਿਨ’ ਹੈ ਤੇ ਕ੍ਰੋਸ਼ੀਆ ਵਿੱਚ ‘ਜ਼ੇਨਾ’। ਕ੍ਰੋਸ਼ੀਆ ਭਾਵੇਂ ਯੂਰਪੀ ਦੇਸ਼ ਹੈ, ਪਰ ਇਸਲਾਮ ਦੇ ਪ੍ਰਭਾਵ ਕਰਕੇ ਜ਼ੇਨਾ ਸ਼ਬਦ ਅਰਬੀ-ਫ਼ਾਰਸੀ ਪ੍ਰਭਾਵ ਕਰਕੇ ਸ਼ਾਮਲ ਹੋਇਆ ਮੰਨਿਆ ਜਾਂਦਾ ਹੈ। ਸੰਸਕ੍ਰਿਤ ਸ਼ਬਦ ‘ਰਾਗਯੀ’ ਤੋਂ ਹੀ ਰਾਣੀ ਬਣਿਆ। ਏਥੇ ‘ਗਯ’ ਦਾ ਦਬਦਬਾ ਹੈ ਤੇ ਜੑ+ਤ੍ਰੑ ਵਿੱਚੋਂ ‘ਜ’ ਲੋਪ ਹੋ ਗਿਆ ਅਤੇ ਅਨੁਨਾਸਿਕਤਾ ਸ਼ੁਧ ‘ਨ’ ਵਿੱਚ ਵਟ ਗਈ ਤੇ ਰਾਣੀ ਸ਼ਬਦ ਬਣਿਆ। ਇਸ ਦਾ ਪੂਰਵ ਰੂਪ ਜਨਿ ਹੈ, ਜਿਸ ਤੋਂ ਜਨਨਿ ਵਰਗਾ ਸ਼ਬਦ ਬਣਿਆ ਤੇ ਔਰਤ ਦੀ ਪ੍ਰਜਣਨ, ਜਨਮਦਾਤੀ, ਪਾਲਣ ਪੋਸਣ ਦੀਆਂ ਸ਼ਕਤੀਆਂ ਇਸ ਵਿੱਚ ਸਮਾਅ ਗਈਆਂ। ਕਵੀਨ/ਕੁਈਨ ਤੇ ਰਾਣੀ ਦੀ ਸਕੀਰੀ ਸਪਸ਼ਟ ਹੈ। ਇਸ ਤਰ੍ਹਾਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪੁਰਾਤਨ ਸਮਿਆਂ ਵਿੱਚ ਭਾਸ਼ਾਵਾਂ ਇੱਕ ਸੋਮੇ ਤੋਂ ਦੂਸਰੇ ਸੋਮੇ ਵੱਲ ਧਾਤੂਆਂ ਦੇ ਰੂਪ ਵਿੱਚ ਖਿਸਕ ਜਾਂਦੀਆਂ ਸਨ ਤੇ ਨਵੇਂ ਭਾਵਵਾਚੀ ਸ਼ਬਦਾਂ ਦਾ ਨਿਰਮਾਣ ਕਰਦੀਆਂ ਸਨ।