ਅੰਮ੍ਰਿਤਪਾਲ ਗਿੱਲ ਦੀ ਭਰਜਾਈ ਬੀਬੀ ਕੁਲਦੀਪ ਕੌਰ ਦਾ ਦੇਹਾਂਤ

ਖਬਰਾਂ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਦੇ ਲੰਮਾ ਸਮਾਂ ਪ੍ਰਧਾਨ ਰਹੇ ਨਾਮੀ ਭਾਈਚਾਰਕ ਸ਼ਖਸੀਅਤ ਤੇ ਕਾਰੋਬਾਰੀ ਅੰਮ੍ਰਿਤਪਾਲ ਸਿੰਘ ਗਿੱਲ ਨੂੰ ਲੰਘੇ ਦਿਨੀਂ ਉਦੋਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਾਬੀ ਜੀ ਬੀਬੀ ਕੁਲਦੀਪ ਕੌਰ ਗਿੱਲ ਲੰਘੀ 6 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ। ਉਹ ਕਰੀਬ 66 ਸਾਲਾਂ ਦੇ ਸਨ ਅਤੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਿੱਲ ਵਿਖੇ ਆਪਣੇ ਪਰਿਵਾਰ ਨਾਲ ਫਾਰਮ ਹਾਊਸ ਵਿੱਚ ਰਹਿੰਦੇ ਸਨ।

ਅੰਮ੍ਰਿਤਪਾਲ ਸਿੰਘ ਗਿੱਲ ਨੇ ਦੱਸਿਆ ਕਿ ਲੰਘੀ 5 ਤੇ 6 ਫਰਵਰੀ ਦੀ ਦਰਮਿਆਨੀ ਰਾਤ ਨੂੰ ਬੀਬੀ ਕੁਲਦੀਪ ਕੌਰ ਗਿੱਲ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ, ਪਰ ਦਿਲ ਦੇ ਦੌਰੇ (ਹਰਟ ਅਟੈਕ) ਬਾਰੇ ਨਾ ਸੋਚ ਕੇ ਉਹ ਆਪਣੇ ਕਮਰੇ ਵਿੱਚ ਹੀ ਪਏ ਰਹੇ। ਜਦੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਜ਼ਿਆਦਾ ਦਿੱਕਤ ਆਈ ਤਾਂ ਸਵੇਰੇ ਉਨ੍ਹਾਂ ਆਪਣੇ ਪੁੱਤਰ ਬਲਜੋਤ ਸਿੰਘ ਨੂੰ ਫੋਨ ਕਰਕੇ ਆਪਣੀ ਤਕਲੀਫ ਤੋਂ ਜਾਣੂ ਕਰਵਾਇਆ। ਘਰ ਦੇ ਜੀਅ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਹਰਟ ਅਟੈਕ ਆਏ ਹੋਣ ਬਾਰੇ ਸਪਸ਼ਟ ਕੀਤਾ। ਉਨ੍ਹਾਂ ਨੂੰ ਬਚਾਉਣ ਦੀ ਆਖਰੀ ਕੋਸ਼ਿਸ਼ ਦੇ ਮੱਦੇਨਜ਼ਰ ਵੈਂਟੀਲੇਟਰ ਲਾ ਕੇ ਰੱਖਿਆ, ਪਰ ਅਖੀਰ ਡਾਕਟਰਾਂ ਨੇ ਜਵਾਬ ਦੇ ਦਿੱਤਾ।
ਪਰਿਵਾਰ ਅਨੁਸਾਰ ਬੀਬੀ ਕੁਲਦੀਪ ਕੌਰ ਗਿੱਲ ਸਿਹਤ ਪੱਖੋਂ ਚੰਗੇ-ਭਲੇ ਸਨ। ਉਂਜ ਗੋਡਿਆਂ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ। ਉਹ ਆਪਣੇ ਪਿੱਛੇ ਪਤੀ ਇਕਬਾਲ ਸਿੰਘ ਗਿੱਲ, ਪੁੱਤਰ ਬਲਜੋਤ ਸਿੰਘ ਗਿੱਲ, ਨੂੰਹ ਬੇਅੰਤ ਕੌਰ ਗਿੱਲ ਤੇ ਦੋ ਪੋਤਰੇ ਛੱਡ ਗਏ ਹਨ। ਬੀਬੀ ਕੁਲਦੀਪ ਕੌਰ ਨਮਿੱਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਲੰਘੀ 14 ਫਰਵਰੀ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਨਗਰ ਵਿਖੇ ਹੋਏ। ਪਰਿਵਾਰ ਨਾਲ ਸੰਪਰਕ ਇਕਬਾਲ ਸਿੰਘ ਗਿੱਲ ਫੋਨ: +91-98884-80673 (ਭਾਰਤ) ਜਾਂ ਅੰਮ੍ਰਿਤਪਾਲ ਸਿੰਘ ਗਿੱਲ ਫੋਨ: 920-460-1001 (ਅਮਰੀਕਾ) ਰਾਹੀਂ ਕੀਤਾ ਜਾ ਸਕਦਾ ਹੈ।
ਇਸੇ ਦੌਰਾਨ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਦੇ ਨੁਮਾਇੰਦਿਆਂ ਤੇ ਹੋਰ ਭਾਈਚਾਰਕ ਜਾਣੂਆਂ ਨੇ ਦੁੱਖ ਦੀ ਇਸ ਘੜੀ ਗਿੱਲ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ।

Leave a Reply

Your email address will not be published. Required fields are marked *