ਐੱਚ. ਐੱਸ. ਕਲਚਰਲ ਆਰਗੇਨਾਈਜੇਸ਼ਨ ਨੇ ਕਰਵਾਇਆ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਤਹਿਤ ਬੱਚਿਆਂ ਦਾ ਮੁਕਾਬਲਾ

ਖਬਰਾਂ

ਸ਼ਿਕਾਗੋ: ਸਥਾਨਕ ਐੱਚ. ਐੱਸ. ਕਲਚਰਲ ਆਰਗੇਨਾਈਜੇਸ਼ਨ ਵੱਲੋਂ ਗੁਰਲੀਨ ਕੌਰ, ਓਂਕਾਰ ਸਿੰਘ ਸੰਘਾ ਅਤੇ ਬਲਜੀਤ ਕੌਰ ਅਠਵਾਲ ਦੀ ਅਗਵਾਈ ਵਿੱਚ ਪੈਲਾਟਾਈਨ ਦੇ ਕਟਿੰਗ ਹਾਲ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਨਾਮ ਤਹਿਤ ਬੱਚਿਆਂ ਦੇ ਕਵਿਤਾ, ਗੀਤ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ।

ਪ੍ਰੋਗਰਾਮ ਦੀ ਸ਼ੁਰੂਆਤ ਐੱਚ. ਐੱਸ. ਕਲਚਰਲ ਆਰਗੇਨਾਈਜੇਸ਼ਨ ਵੱਲੋਂ ਦੇਹ ਸ਼ਿਵਾ ਬਰ ਮੋਹਿ ਇਹੈ ਸ਼ਬਦ ਦੇ ਗਾਇਨ ਨਾਲ ਕੀਤੀ ਗਈ। ਇਸ ਮੁਕਾਬਲੇ ਵਿੱਚ ਜੋਬਨ ਸਿੰਘ, ਜਸਲੀਨ, ਨਿਮਰਤ ਕੌਰ ਅਤੇ ਜੁਗਰਾਜ ਸਿੰਘ ਪਹਿਲੇ ਵਰਗ ਦੇ ਜੇਤੂ ਰਹੇ। ਮਿਲਵਾਕੀ ਤੋਂ ਵਿਸ਼ੇਸ਼ ਤੌਰ `ਤੇ ਆਏ ਸਵਰਪ੍ਰੀਤ ਸਿੰਘ, ਅਵਾਰ ਸਿੰਘ, ਅਨੀਲ ਸਿੰਘ ਅਤੇ ਪਵਨੀਤ ਕੌਰ ਦੂਸਰੇ ਵਰਗ ਦੇ ਜੇਤੂ ਰਹੇ। ਤੀਸਰੇ ਵਰਗ ਵਿੱਚ ਗੁਰਜੋਤ ਸਿੰਘ, ਰਸਲੀਨ ਕੌਰ, ਜਪਜੀਵ ਕੌਰ ਅਤੇ ਸਾਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਨਕਦ ਇਨਾਮ, ਮੈਡਲ ਅਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਰਾਕਿੰਦ ਕੌਰ ਨੇ ਆਪਣੀ ਕਵਿਤਾ ਪੇਸ਼ ਕੀਤੀ। ਗੁਰ ਸਿੰਘ ਅਤੇ ਕਮਲੇਸ਼ ਕਪੂਰ ਨੇ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ।
ਜੇਤੂ ਬੱਚਿਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਪਰਮਿੰਦਰ ਸਿੰਘ ਗੋਲਡੀ ਅਤੇ ਗੁਰੂ ਲਾਧੋ ਰੇ ਸੇਵਾ ਸੁਸਾਇਟੀ ਮਿਲਵਾਕੀ ਵੱਲੋਂ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਸਤਪਾਲ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਰਾਜਦੀਪ ਸਿੰਘ ਰਾਜੂ, ਦਵਿੰਦਰ ਸਿੰਘ, ਸੁਰਿੰਦਰ ਸਿੰਘ ਪੰਮਾਂ, ਅਰਮਾਨ ਅਟਵਾਲ ਤੇ ਐਵੀ ਅਟਵਾਲ, ਜਸਲੀਨ ਕੌਰ ਤੇ ਅਨੁਦੀਪ ਕੌਰ ਅਤੇ ਸਿਮਰਨਪ੍ਰੀਤ ਸਿੰਘ ਨੇ ਵੀ ਆਪਣੀ ਭੂਮਿਕਾ ਖੂਬ ਨਿਭਾਈ। ਜੱਜਾਂ ਦੀ ਭੂਮਿਕਾ ਜੋਤੀ ਖਹਿਰਾ, ਸਲਵਿੰਦਰ ਕੌਰ ਅਤੇ ਕਿਰਪਾਲ ਕੌਰ ਲਾਲ ਨੇ ਬਾਖੂਬੀ ਨਿਭਾਈ।
ਅਖੀਰ ਵਿੱਚ ਐੱਚ. ਐੱਸ. ਕਲਚਰਲ ਆਰਗੇਨਾਈਜੇਸ਼ਨ ਵੱਲੋਂ ਤਿਆਰ ਕੀਤੀ ਕੋਰਿਉਗਰਾਫੀ ‘ਮਰਦ ਅਗੰਮੜਾ’ ਪੇਸ਼ ਕੀਤੀ ਗਈ। ਪ੍ਰੋਗਰਾਮ ਵਿੱਚ ਮਿਲਵਾਕੀ ਤੋਂ ਉਘੇ ਬਿਜਨਸਮੈਨ ਪਰਮਿੰਦਰ ਸਿੰਘ ਗੋਲਡੀ ਤੇ ਗੁਰੂ ਲਾਧੋ ਰੇ ਸੇਵਾ ਸੁਸਾਇਟੀ ਮਿਲਵਾਕੀ ਦੇ ਮੈਂਬਰ ਅਤੇ ਤਰਲੋਕ ਸਿੰਘ ਤੂਰ, ਜੱਸੀ ਸਹੋਤਾ ਅਤੇ ਦਰਸ਼ਨ ਸਿੰਘ ਪੰਮਾਂ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਸਮਾਗਮ ਵਿੱਚ ਸ. ਦਰਸ਼ਨ ਸਿੰਘ ਪੰਮਾਂ ਅਤੇ ਬੀਬੀ ਜਸਵਿੰਦਰ ਕੌਰ ਪੰਮਾਂ ਨੇ ਆਪਣੇ ਪੋਤਰਿਆਂ- ਜੋਵਨ ਸਿੰਘ ਪੰਮਾਂ, ਅਰਜਣ ਸਿੰਘ ਪੰਮਾਂ ਤੇ ਕਵਨ ਸਿੰਘ ਪੰਮਾਂ ਨਾਲ ਵਧ-ਚੜ੍ਹ ਕੇ ਹਿੱਸਾ ਲਿਆ। ਬੱਚੇ ਪੂਰੇ ਸਿੱਖੀ ਬਾਣੇ ਵਿੱਚ ਸੱਜ-ਧੱਜ ਕੇ ਪਹੁੰਚੇ ਹੋਏ ਸਨ ਅਤੇ ਪੇਸ਼ਕਾਰੀ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Leave a Reply

Your email address will not be published. Required fields are marked *