ਸੁਦਰਸ਼ਨ
ਮਾਂ ਨੂੰ ਆਪਣੇ ਪੁੱਤ ਅਤੇ ਕਿਸਾਨ ਨੂੰ ਆਪਣੇ ਲਹਿਲਹਾਉਂਦੇ ਖੇਤ ਵੇਖ ਕੇ ਜੋ ਆਨµਦ ਆਉਂਦਾ ਹੈ, ਉਹੀ ਆਨµਦ ਬਾਬਾ ਭਾਰਤੀ ਨੂੰ ਆਪਣਾ ਘੋੜਾ ਵੇਖ ਕੇ ਆਉਂਦਾ ਸੀ। ਰੱਬ ਦੀ ਬµਦਗੀ ਤੋਂ ਜੋ ਸਮਾਂ ਬਚਦਾ, ਘੋੜੇ ‘ਤੇ ਲਾ ਦਿµਦੇ। ਘੋੜਾ ਬਹੁਤ ਸੋਹਣਾ ਤੇ ਸੁਡੌਲ ਸੀ।ਉਹਦੇ ਜੋੜ ਦਾ ਘੋੜਾ ਸਾਰੇ ਇਲਾਕੇ ਵਿੱਚ ਨਹੀਂ ਸੀ। ਬਾਬਾ ਭਾਰਤੀ ਉਹਨੂੰ ਸੁਲਤਾਨ ਕਹਿ ਕੇ ਬੁਲਾਉਂਦੇ, ਆਪਣੇ ਹੱਥ ਨਾਲ ਖਰਖਰਾ ਕਰਦੇ, ਆਪ ਦਾਣਾ ਖਵਾਉਂਦੇ ਅਤੇ ਵੇਖ-ਵੇਖ ਕੇ ਖੁਸ਼ ਹੁµਦੇ ਰਹਿµਦੇ। ਉਨ੍ਹਾਂ ਨੇ ਰੁਪਏ-ਪੈਸੇ, ਮਾਲ-ਅਸਬਾਬ, ਜ਼ਮੀਨ ਆਦਿ ਸਭ ਕੁਝ ਛੱਡ ਦਿੱਤਾ। ਇੱਥੋਂ ਤੱਕ ਕਿ ਉਨ੍ਹਾਂ ਨੂੰ ਸ਼ਹਿਰੀ ਜ਼ਿµਦਗੀ ਨਾਲ ਵੀ ਨਫਰਤ ਹੋ ਗਈ। ਹੁਣ ਪਿµਡ ਦੇ ਬਾਹਰ ਇੱਕ ਛੋਟੇ ਜਿਹੇ ਮµਦਿਰ ਵਿੱਚ ਰਹਿµਦੇ ਅਤੇ ਰੱਬ ਦੀ ਬµਦਗੀ ਕਰਦੇ ਸਨ। ‘ਮੈਂ ਸੁਲਤਾਨ ਦੇ ਬਿਨਾ ਨਹੀਂ ਰਹਿ ਸਕਣਾ’, ਉਨ੍ਹਾਂ ਨੂੰ ਇµਜ ਜਾਪਣ ਲੱਗ ਪਿਆ ਸੀ। ਉਹ ਉਸ ਦੀ ਚਾਲ ਦੇ ਦੀਵਾਨੇ ਸਨ। ਕਹਿµਦੇ, “ਇਉਂ ਚਲਦੈ ਜਿਵੇਂ ਮੋਰ ਘਟਾ ਨੂੰ ਵੇਖ ਕੇ ਨੱਚ ਰਿਹਾ ਹੋਵੇ।” ਜਦੋਂ ਤੱਕ ਸ਼ਾਮ ਵੇਲੇ ਸੁਲਤਾਨ ਉੱਤੇ ਚੜ੍ਹ ਕੇ ਅੱਠ-ਦਸ ਮੀਲ ਦਾ ਚੱਕਰ ਨਾ ਲਾ ਲੈਂਦੇ, ਉਨ੍ਹਾਂ ਨੂੰ ਚੈਨ ਨਾ ਆਉਂਦਾ।
ਖੜਗ ਸਿµਘ ਉਸ ਇਲਾਕੇ ਦਾ ਮਸ਼ਹੂਰ ਡਾਕੂ ਸੀ। ਲੋਕ ਉਸ ਦਾ ਨਾਂ ਸੁਣ ਕੇ ਕµਬਦੇ ਸਨ। ਹੌਲੀ-ਹੌਲੀ ਸੁਲਤਾਨ ਦੀ ਸ਼ੋਭਾ ਉਸ ਤੱਕ ਵੀ ਪੁੱਜ ਗਈ। ਉਸ ਦਾ ਦਿਲ ਉਸ ਨੂੰ ਵੇਖਣ ਲਈ ਬੇਚੈਨ ਹੋ ਗਿਆ। ਉਹ ਇੱਕ ਦਿਨ ਦੁਪਹਿਰ ਵੇਲੇ ਬਾਬਾ ਭਾਰਤੀ ਕੋਲ ਅੱਪੜਿਆ ਅਤੇ ਨਮਸਕਾਰ ਕਰ ਕੇ ਬੈਠ ਗਿਆ। ਬਾਬਾ ਭਾਰਤੀ ਨੇ ਪੁੱਛਿਆ, “ਖੜਗ ਸਿµਘ, ਕੀ ਹਾਲ ਏ?”
ਖੜਗ ਸਿµਘ ਨੇ ਸਿਰ ਝੁਕਾ ਕੇ ਜਵਾਬ ਦਿੱਤਾ, “ਤੁਹਾਡੀ ਦਇਆ ਏ।”
“ਦੱਸੋ, ਏਧਰ ਕਿਵੇਂ ਆਏ?”
“ਸੁਲਤਾਨ ਦੀ ਤਾਂਘ ਖਿੱਚ ਲਿਆਈ।”
“ਕਮਾਲ ਦਾ ਜਾਨਵਰ ਹੈ। ਵੇਖੋਗੇ ਤਾਂ ਖੁਸ਼ ਹੋ ਜਾਓਗੇ।”
“ਮੈਂ ਵੀ ਬਹੁਤ ਵਡਿਆਈ ਸੁਣੀ ਏ।”
“ਉਹਦੀ ਚਾਲ ਤੁਹਾਡਾ ਮਨ ਮੋਹ ਲਵੇਗੀ!”
“ਕਹਿµਦੇ ਹਨ, ਵੇਖਣ ਨੂੰ ਬੜਾ ਸੋਹਣਾ ਹੈ।”
“ਕੀ ਕਹਿਣਾ! ਜਿਹੜਾ ਉਹਨੂੰ ਇੱਕ ਵਾਰ ਵੇਖ ਲੈਂਦਾ ਏ, ਉਹਦੇ ਦਿਲ ‘ਚ ਵਸ ਜਾਂਦਾ ਏ।”
“ਬਹੁਤ ਦਿਨਾਂ ਦੀ ਇੱਛਾ ਸੀ, ਅੱਜ ਮੌਜੂਦ ਹੋ ਸਕਿਆ ਹਾਂ।”
ਬਾਬਾ ਭਾਰਤੀ ਅਤੇ ਖੜਗ ਸਿµਘ ਤਬੇਲੇ ਵਿੱਚ ਪੁੱਜੇ। ਬਾਬੇ ਨੇ ਘੋੜਾ ਵਿਖਾਇਆ ਮਾਣ ਨਾਲ, ਖੜਗ ਸਿµਘ ਨੇ ਵੇਖਿਆ ਹੈਰਾਨੀ ਨਾਲ। ਉਹਨੇ ਸੈਂਕੜੇ ਘੋੜੇ ਵੇਖੇ ਸਨ, ਪਰ ਅਜਿਹਾ ਬਾਂਕਾ ਘੋੜਾ ਉਹਦੀਆਂ ਅੱਖਾਂ ਅੱਗੇ ਕਦੇ ਨਹੀਂ ਲµਘਿਆ ਸੀ। ਸੋਚਣ ਲੱਗਾ, ਕਿਸਮਤ ਦੀ ਗੱਲ ਹੈ। ਅਜਿਹਾ ਘੋੜਾ ਖੜਗ ਸਿµਘ ਦੇ ਕੋਲ ਹੋਣਾ ਚਾਹੀਦਾ ਹੈ। ਇਸ ਸਾਧੂ ਨੂੰ ਅਜਿਹੀ ਚੀਜ਼ ਦਾ ਕੀ ਫਾਇਦਾ? ਕੁਝ ਦੇਰ ਤੱਕ ਹੈਰਾਨੀ ਨਾਲ ਚੁਪਚਾਪ ਖੜ੍ਹਾ ਰਿਹਾ। ਇਸ ਦੇ ਬਾਅਦ ਉਸ ਦੇ ਦਿਲ ਵਿੱਚ ਹਿਲਜੁਲ ਹੋਣ ਲੱਗੀ। ਬੱਚਿਆਂ ਵਾਲੀ ਬੇਚੈਨੀ ਨਾਲ ਬੋਲਿਆ, “ਪਰ ਬਾਬਾ ਜੀ, ਇਸ ਦੀ ਚਾਲ ਨਹੀਂ ਵੇਖੀ ਤਾਂ ਕੀ ਵੇਖਿਆ?”
ਦੂਜੇ ਦੇ ਮੂµਹੋਂ ਤਾਰੀਫ ਸੁਣਨ ਲਈ ਉਨ੍ਹਾਂ ਦਾ ਦਿਲ ਕਾਹਲਾ ਪੈ ਗਿਆ। ਘੋੜੇ ਨੂੰ ਖੋਲ੍ਹ ਕੇ ਬਾਹਰ ਗਏ। ਘੋੜਾ ਹਵਾ ਵਾਂਗ ਉੱਡਣ ਲੱਗਾ। ਉਹਦੀ ਚਾਲ ਵੇਖ ਕੇ ਖੜਗ ਸਿµਘ ਦੇ ਦਿਲ ਉੱਤੇ ਸੱਪ ਲਿਟਣ ਲੱਗਾ। ਉਹ ਡਾਕੂ ਸੀ ਅਤੇ ਜੋ ਚੀਜ਼ ਉਹਨੂੰ ਪਸµਦ ਆ ਜਾਵੇ, ਉਸ ਉੱਤੇ ਉਹ ਆਪਣਾ ਹੱਕ ਸਮਝਦਾ ਸੀ। ਉਹਦੇ ਕੋਲ ਤਾਕਤ ਸੀ ਅਤੇ ਆਦਮੀ ਵੀ। ਜਾਂਦੇ-ਜਾਂਦੇ ਉਸ ਨੇ ਕਿਹਾ, “ਬਾਬਾ ਜੀ, ਮੈਂ ਇਹ ਘੋੜਾ ਤੁਹਾਡੇ ਕੋਲ ਨਹੀਂ ਰਹਿਣ ਦੇਵਾਂਗਾ।”
ਬਾਬਾ ਭਾਰਤੀ ਡਰ ਗਏ। ਹੁਣ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਾ ਆਉਂਦੀ। ਸਾਰੀ ਰਾਤ ਤਬੇਲੇ ਦੀ ਰਾਖੀ ਵਿੱਚ ਲµਘਣ ਲੱਗੀ। ਹਰ ਪਲ ਖੜਗ ਸਿµਘ ਦਾ ਡਰ ਲੱਗਾ ਰਹਿµਦਾ, ਪਰ ਕਈ ਮਹੀਨੇ ਲµਘ ਗਏ ਅਤੇ ਉਹ ਨਾ ਆਇਆ। ਇੱਥੋਂ ਤੱਕ ਕਿ ਬਾਬਾ ਭਾਰਤੀ ਕੁਝ ਅਵੇਸਲੇ ਹੋ ਗਏ ਅਤੇ ਇਸ ਡਰ ਨੂੰ ਸੁਪਨੇ ਦੇ ਡਰ ਵਾਂਗ ਝੂਠ ਸਮਝਣ ਲੱਗੇ। ਸ਼ਾਮ ਦਾ ਸਮਾਂ ਸੀ। ਬਾਬਾ ਭਾਰਤੀ ਸੁਲਤਾਨ ਦੀ ਪਿੱਠ ਉੱਤੇ ਸਵਾਰ ਹੋ ਕੇ ਘੁµਮਣ ਜਾ ਰਹੇ ਸਨ। ਇਸ ਵੇਲੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਸੀ, ਮੂµਹ ਉੱਤੇ ਖੁਸ਼ੀ। ਕਦੇ ਘੋੜੇ ਦੇ ਸਰੀਰ ਨੂੰ ਵੇਖਦੇ, ਕਦੇ ਉਸ ਦੇ ਰµਗ ਨੂੰ ਅਤੇ ਮਨ ਵਿੱਚ ਫੁੱਲੇ ਨਾ ਸਮਾਉਂਦੇ। ਅਚਾਨਕ ਇੱਕ ਪਾਸਿਓਂ ਆਵਾਜ਼ ਆਈ, “ਓ ਬਾਬਾ, ਇਸ ਕµਗਲੇ ਦੀ ਸੁਣ ਕੇ ਜਾਇਓ।”
ਆਵਾਜ਼ ਵਿੱਚ ਲਾਚਾਰੀ ਸੀ। ਬਾਬੇ ਨੇ ਘੋੜਾ ਰੋਕ ਲਿਆ। ਵੇਖਿਆ, ਇੱਕ ਅਪਾਹਜ ਰੁੱਖ ਦੀ ਛਾਂਵੇਂ ਪਿਆ ਕਰਾਹ ਰਿਹਾ ਹੈ। ਬੋਲੇ, “ਕਿਉਂ, ਤੈਨੂੰ ਕੀ ਦੁੱਖ ਹੈ?”
ਅਪਾਹਜ ਨੇ ਹੱਥ ਜੋੜ ਕੇ ਕਿਹਾ, “ਬਾਬਾ, ਮੈਂ ਦੁਖਿਆਰਾ ਹਾਂ। ਮੇਰੇ ਉੱਤੇ ਤਰਸ ਕਰੋ। ਰਾਮਾਵਾਲਾ ਇੱਥੋਂ ਤਿµਨ ਮੀਲ ਹੈ, ਮੈਂ ਉੱਥੇ ਜਾਣਾ ਹੈ। ਘੋੜੇ ਉੱਤੇ ਚੜ੍ਹਾ ਲਓ, ਰੱਬ ਤੁਹਾਡਾ ਭਲਾ ਕਰੇਗਾ।”
“ਉੱਥੇ ਤੁਹਾਡਾ ਕੌਣ ਹੈ?”
“ਦੁਰਗਾ ਦੱਤ ਵੈਦ ਦਾ ਨਾਂ ਤੁਸੀਂ ਸੁਣਿਆ ਹੋਵੇਗਾ। ਮੈਂ ਉਨ੍ਹਾਂ ਦਾ ਸੌਤੇਲਾ ਭਰਾ ਹਾਂ।”
ਬਾਬਾ ਭਾਰਤੀ ਨੇ ਘੋੜੇ ਤੋਂ ਉਤਰ ਕੇ ਅਪਾਹਜ ਨੂੰ ਘੋੜੇ ਉੱਤੇ ਚੜ੍ਹਾਇਆ ਅਤੇ ਆਪ ਉਸ ਦੀ ਲਗਾਮ ਫੜ ਕੇ ਹੌਲੀ-ਹੌਲੀ ਤੁਰਨ ਲੱਗੇ। ਅਚਾਨਕ ਉਨ੍ਹਾਂ ਨੂੰ ਇੱਕ ਝਟਕਾ ਜਿਹਾ ਲੱਗਾ ਅਤੇ ਲਗਾਮ ਹੱਥੋਂ ਛੁਟ ਗਈ। ਉਨ੍ਹਾਂ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੇ ਵੇਖਿਆ ਕਿ ਅਪਾਹਜ ਘੋੜੇ ਦੀ ਪਿੱਠ ਉੱਤੇ ਤਣਿਆ ਬੈਠਾ ਹੈ ਅਤੇ ਘੋੜੇ ਨੂੰ ਭਜਾਈਂ ਲਈ ਜਾ ਰਿਹਾ ਹੈ। ਉਨ੍ਹਾਂ ਦੇ ਮੂµਹੋਂ ਡਰ, ਹੈਰਾਨੀ ਅਤੇ ਨਿਰਾਸ਼ਾ ਦੀ ਮਿਲੀ-ਜੁਲੀ ਚੀਕ ਨਿਕਲੀ। ਉਹ ਅਪਾਹਜ ਡਾਕੂ ਖੜਗ ਸਿµਘ ਸੀ। ਬਾਬਾ ਭਾਰਤੀ ਕੁਝ ਸਮਾਂ ਚੁਪ ਰਹੇ ਅਤੇ ਫਿਰ ਕੁਝ ਫੈਸਲਾ ਕਰ ਕੇ ਪੂਰੇ ਜ਼ੋਰ ਨਾਲ ਉੱਚੀ ਬੋਲੇ, “ਜਰਾ ਠਹਿਰ ਜਾਹ।”
ਖੜਗ ਸਿµਘ ਨੇ ਆਵਾਜ਼ ਸੁਣ ਕੇ ਘੋੜਾ ਰੋਕ ਲਿਆ ਅਤੇ ਉਹਦੀ ਧੌਣ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ, “ਬਾਬਾ ਜੀ, ਇਹ ਘੋੜਾ ਹੁਣ ਨਹੀਂ ਦੇਵਾਂਗਾ।”
“ਪਰ ਇੱਕ ਗੱਲ ਸੁਣ ਕੇ ਜਾਵੀਂ।” ਖੜਗ ਸਿµਘ ਰੁਕ ਗਿਆ।
ਬਾਬਾ ਭਾਰਤੀ ਨੇ ਨੇੜੇ ਜਾ ਕੇ ਉਸ ਵੱਲ ਇਉਂ ਵੇਖਿਆਲ, ਜਿਵੇਂ ਬੱਕਰਾ ਕਸਾਈ ਵੱਲ ਵੇਖਦਾ ਹੈ ਅਤੇ ਕਿਹਾ, “ਇਹ ਘੋੜਾ ਤੁਹਾਡਾ ਹੋ ਚੁਕਾ ਹੈ। ਮੈਂ ਇਸ ਨੂੰ ਵਾਪਸ ਕਰਨ ਲਈ ਨਹੀਂ ਕਹਾਂਗਾ; ਪਰ ਖੜਗ ਸਿµਘ, ਸਿਰਫ ਇੱਕ ਬੇਨਤੀ ਕਰਦਾ ਹਾਂ, ਇਸ ਨੂੰ ਨਾਮਨਜ਼ੂਰ ਨਾ ਕਰੀਂ, ਨਹੀਂ ਤਾਂ ਮੇਰਾ ਦਿਲ ਟੁੱਟ ਜਾਵੇਗਾ।”
“ਬਾਬਾ ਜੀ, ਹੁਕਮ ਕਰੋ। ਮੈਂ ਤੁਹਾਡਾ ਦਾਸ ਹਾਂ, ਪਰ ਘੋੜਾ ਨਹੀਂ ਦੇਵਾਂਗਾ।”
“ਹੁਣ ਘੋੜੇ ਦਾ ਨਾਂ ਨਾ ਲਓ। ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਕਹਾਂਗਾ। ਮੇਰੀ ਬੇਨਤੀ ਸਿਰਫ ਇਹ ਹੈ ਕਿ ਇਸ ਘਟਨਾ ਬਾਰੇ ਕਿਸੇ ਨੂੰ ਦੱਸੀਂ ਨਾ।”
ਖੜਗ ਸਿµਘ ਦਾ ਮੂµਹ ਹੈਰਾਨੀ ਨਾਲ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਹਦਾ ਵਿਚਾਰ ਸੀ ਕਿ ਉਹਨੂੰ ਘੋੜੇ ਨੂੰ ਲੈ ਕੇ ਇੱਥੋਂ ਭੱਜਣਾ ਪਵੇਗਾ, ਪਰ ਬਾਬਾ ਭਾਰਤੀ ਨੇ ਆਪ ਉਸ ਨੂੰ ਕਿਹਾ ਕਿ ਇਸ ਘਟਨਾ ਬਾਰੇ ਕਿਸੇ ਨੂੰ ਦੱਸੀਂ ਨਾ। ਇਸ ਦਾ ਕੀ ਮਤਲਬ ਹੋ ਸਕਦਾ ਹੈ? ਖੜਗ ਸਿµਘ ਨੇ ਬਹੁਤ ਸੋਚਿਆ, ਬਹੁਤ ਸਿਰ ਮਾਰਿਆ, ਪਰ ਕੁਝ ਸਮਝ ਨਾ ਸਕਿਆ। ਹਾਰ ਕੇ ਉਹਨੇ ਆਪਣੀਆਂ ਅੱਖਾਂ ਬਾਬਾ ਭਾਰਤੀ ਦੇ ਮੂµਹ ਉੱਤੇ ਟਿਕਾਈਆਂ ਅਤੇ ਪੁੱਛਿਆ, “ਬਾਬਾ ਜੀ, ਇਸ ਵਿੱਚ ਤੁਹਾਨੂੰ ਕੀ ਡਰ ਹੈ?”
ਸੁਣ ਕੇ ਬਾਬਾ ਭਾਰਤੀ ਨੇ ਜਵਾਬ ਦਿੱਤਾ, “ਲੋਕਾਂ ਨੂੰ ਜੇ ਇਸ ਘਟਨਾ ਦਾ ਪਤਾ ਲੱਗ ਗਿਆ ਤਾਂ ਉਹ ਦੀਨ-ਦੁਖੀਆਂ ਉੱਤੇ ਵਿਸ਼ਵਾਸ ਨਹੀਂ ਕਰਨਗੇ।” ਇਹ ਕਹਿµਦਿਆਂ ਉਨ੍ਹਾਂ ਨੇ ਸੁਲਤਾਨ ਵਲੋਂ ਮੂµਹ ਇµਜ ਮੋੜ ਲਿਆ, ਜਿਵੇਂ ਉਨ੍ਹਾਂ ਦਾ ਉਸ ਨਾਲ ਕਦੇ ਕੋਈ ਸµਬµਧ ਹੀ ਨਾ ਰਿਹਾ ਹੋਵੇ।
ਬਾਬਾ ਭਾਰਤੀ ਤਾਂ ਚਲੇ ਗਏ, ਪਰ ਉਨ੍ਹਾਂ ਦੇ ਸ਼ਬਦ ਖੜਗ ਸਿµਘ ਦੇ ਕµਨਾਂ ‘ਚ ਉਸੇ ਤਰ੍ਹਾਂ ਗੂµਜ ਰਹੇ ਸਨ। ਸੋਚਣ ਲੱਗਾ, ਕਿµਨੇ ਉੱਚੇ ਵਿਚਾਰ ਹਨ, ਕਿµਨਾ ਪਵਿਤਰ ਭਾਵ ਹੈ! ਉਨ੍ਹਾਂ ਨੂੰ ਇਸ ਘੋੜੇ ਨਾਲ ਪ੍ਰੇਮ ਸੀ, ਇਸ ਨੂੰ ਵੇਖ ਕੇ ਉਨ੍ਹਾਂ ਦਾ ਮੂµਹ ਫੁੱਲ ਵਾਂਗ ਖਿੜ ਜਾਂਦਾ ਸੀ। ਕਹਿµਦੇ ਸਨ, ਇਸ ਦੇ ਬਿਨਾ ਮੈਂ ਰਹਿ ਨਹੀਂ ਸਕਾਂਗਾ। ਇਸ ਦੀ ਰਾਖੀ ਵਿੱਚ ਉਹ ਕਈ ਰਾਤ ਸੁੱਤੇ ਨਹੀਂ। ਭਜਨ-ਭਗਤੀ ਨਹੀਂ ਕੀਤੀ, ਰਾਖੀ ਕਰਦੇ ਰਹੇ; ਪਰ ਅੱਜ ਉਨ੍ਹਾਂ ਦੇ ਮੂµਹ ਉੱਤੇ ਦੁੱਖ ਦੀ ਲਕੀਰ ਵੀ ਨਹੀਂ ਦਿਸਦੀ ਸੀ। ਉਨ੍ਹਾਂ ਨੂੰ ਸਿਰਫ ਇਹ ਖਿਆਲ ਸੀ ਕਿ ਕਿਤੇ ਲੋਕ ਦੀਨ-ਦੁਖੀਆਂ ਉੱਤੇ ਵਿਸ਼ਵਾਸ ਕਰਨਾ ਨਾ ਛੱਡ ਦੇਣ। ਅਜਿਹਾ ਮਨੁੱਖ, ਮਨੁੱਖ ਨਹੀਂ ਦੇਵਤਾ ਹੈ।
ਰਾਤ ਦੇ ਹਨੇਰੇ ਵਿੱਚ ਖੜਗ ਸਿµਘ ਬਾਬਾ ਭਾਰਤੀ ਦੇ ਮµਦਿਰ ਅੱਪੜਿਆ। ਚਾਰੇ ਪਾਸੇ ਚੁੱਪ ਸੀ। ਆਕਾਸ਼ ਵਿੱਚ ਤਾਰੇ ਟਿਮਟਿਮਾ ਰਹੇ ਸਨ। ਥੋੜ੍ਹੀ ਦੂਰ ਪਿµਡ ਦੇ ਕੁੱਤੇ ਭੌਂਕ ਰਹੇ ਸਨ। ਮµਦਿਰ ਵਿੱਚ ਕੋਈ ਸ਼ਬਦ ਸੁਣਾਈ ਨਹੀਂ ਦਿµਦਾ ਸੀ। ਖੜਗ ਸਿµਘ ਨੇ ਸੁਲਤਾਨ ਦੀ ਵਾਗ ਫੜੀ ਹੋਈ ਸੀ। ਉਹ ਹੌਲੀ-ਹੌਲੀ ਤਬੇਲੇ ਦੇ ਫਾਟਕ ਕੋਲ ਅੱਪੜਿਆ। ਫਾਟਕ ਚੌਪਾਟ ਖੁੱਲ੍ਹਾ ਪਿਆ ਸੀ। ਕਿਸੇ ਵੇਲੇ ਉੱਥੇ ਬਾਬਾ ਭਾਰਤੀ ਆਪ ਡਾਂਗ ਲੈ ਕੇ ਪਹਿਰਾ ਦਿµਦੇ ਸਨ, ਪਰ ਅੱਜ ਉਨ੍ਹਾਂ ਨੂੰ ਕਿਸੇ ਚੋਰੀ, ਕਿਸੇ ਡਾਕੇ ਦਾ ਡਰ ਨਹੀਂ ਸੀ। ਖੜਗ ਸਿµਘ ਨੇ ਅੱਗੇ ਵਧ ਕੇ ਸੁਲਤਾਨ ਨੂੰ ਉਹਦੀ ਜਗ੍ਹਾ ਬµਨ੍ਹ ਦਿੱਤਾ ਅਤੇ ਬਾਹਰ ਆ ਕੇ ਚੁਪਚਾਪ ਫਾਟਕ ਬµਦ ਕਰ ਦਿੱਤਾ। ਇਸ ਵੇਲੇ ਉਸ ਦੀਆਂ ਅੱਖਾਂ ਵਿੱਚ ਨੇਕੀ ਦੇ ਹµਝੂ ਸਨ।
ਰਾਤ ਦਾ ਤੀਜਾ ਪਹਿਰ ਲµਘ ਗਿਆ ਸੀ। ਚੌਥਾ ਪਹਿਰ ਸ਼ੁਰੂ ਹੁµਦੇ ਹੀ ਬਾਬਾ ਭਾਰਤੀ ਨੇ ਆਪਣੀ ਕੁਟੀਆ ਤੋਂ ਬਾਹਰ ਆ ਕੇ ਠµਡੇ ਪਾਣੀ ਨਾਲ ਇਸ਼ਨਾਨ ਕੀਤਾ। ਉਸ ਦੇ ਪਿੱਛੋਂ, ਜਿਵੇਂ ਕੋਈ ਸੁਪਨੇ ਵਿੱਚ ਚੱਲ ਰਿਹਾ ਹੋਵੇ, ਉਨ੍ਹਾਂ ਦੇ ਪੈਰ ਤਬੇਲੇ ਵੱਲ ਵਧੇ, ਪਰ ਫਾਟਕ ਲਾਗੇ ਪਹੁੰਚ ਕੇ ਉਨ੍ਹਾਂ ਨੂੰ ਆਪਣੀ ਭੁੱਲ ਮਾਲੂਮ ਹੋਈ। ਨਾਲ ਹੀ ਘੋਰ ਨਿਰਾਸ਼ਾ ਨੇ ਪੈਰਾਂ ਨੂੰ ਮਣ-ਮਣ ਦੇ ਬਣਾ ਦਿੱਤਾ। ਉਹ ਉਥੇ ਹੀ ਰੁਕ ਗਏ। ਘੋੜੇ ਨੇ ਆਪਣੇ ਮਾਲਕ ਦੀ ਪੈੜ ਚਾਲ ਪਛਾਣ ਲਈ ਅਤੇ ਜ਼ੋਰ ਨਾਲ ਹਿਣਕਿਆ। ਹੁਣ ਬਾਬਾ ਭਾਰਤੀ ਹੈਰਾਨੀ ਅਤੇ ਖੁਸ਼ੀ ਨਾਲ ਭੱਜੇ ਭੱਜੇ ਅµਦਰ ਗਏ ਅਤੇ ਆਪਣੇ ਪਿਆਰੇ ਘੋੜੇ ਦੇ ਗਲ ਲੱਗ ਕੇ ਇµਜ ਰੋਣ ਲੱਗੇ, ਜਿਵੇਂ ਕੋਈ ਪਿਤਾ ਚਿਰਾਂ ਦੇ ਵਿਛੜੇ ਪੁੱਤ ਨੂੰ ਮਿਲ ਰਿਹਾ ਹੋਵੇ। ਵਾਰ-ਵਾਰ ਉਹਦੀ ਪਿੱਠ ਉੱਤੇ ਹੱਥ ਫੇਰਦੇ, ਵਾਰ-ਵਾਰ ਉਹਦੇ ਮੂµਹ ਉੱਤੇ ਥਪਕੀਆਂ ਦਿµਦੇ। ਫਿਰ ਉਹ ਪੂਰੀ ਤਸੱਲੀ ਨਾਲ ਬੋਲੇ, “ਹੁਣ ਕੋਈ ਦੀਨ-ਦੁਖੀਆਂ ਤੋਂ ਮੂµਹ ਨਹੀਂ ਮੋੜੇਗਾ।”