ਦਿਲਜੀਤ ਸਿੰਘ ਬੇਦੀ
ਫੋਨ: +91-76579-68570
ਸਿੱਖੀ ਸ਼ਰਧਾ, ਸੇਵਾ, ਸਿਮਰਨ, ਮਾਨਸਿਕ ਤ੍ਰਿਪਤੀ ਅਤੇ ਕੁਰਬਾਨੀ ਦੀ ਪ੍ਰੇਰਨਾ ਸਰੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ, “ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ॥” ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦਾ ਗੁਰਬਾਣੀ ਕੀਰਤਨ ਬੰਦ ਹੋਣ ਕਾਰਨ ਸ਼ਰਧਾਲੂਆਂ ਵਿੱਚ ਚਿੰਤਾ ਪ੍ਰਗਟ ਹੋ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਹੈ। ਪਿਛਲੇ ਦੋ-ਤਿੰਨ ਸਾਲ ਤੋਂ ਰਾਜਸੀ ਦਲਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਟਵਾਂ ਵਿਰੋਧ ਕਰਨਾ ਆਪਣਾ ਟੀਚਾ ਮੰਨ ਲਿਆ ਹੈ। ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਉਪਰ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਕਾਬਜ ਹੈ; ਜਿਸ ਦਾ ਹੁਣ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਹੈ। ਨਿੱਜੀ ਵਿਰੋਧ ਖਾਤਰ ਹਲਕਾ ਵਿਰੋਧ ਕਈ ਵਾਰ ਕੌਮੀ ਤੌਰ `ਤੇ ਵੱਡਾ ਨੁਕਸਾਨ ਕਰ ਜਾਂਦਾ ਹੈ। ਜਦੋਂ ਸਿਆਸੀ ਪਾਰਟੀਆਂ ਲੋਕਾਂ ਦੇ ਅਹਿਮ ਮਸਲਿਆਂ ਬਾਰੇ ਸੁਹਿਰਦਤਾ ਗੁਆ ਬੈਠਦੀਆਂ ਹਨ, ਫਿਰ ਸਿਰਜਣਾਤਮਿਕ ਕਾਰਵਾਈਆਂ ਵੀ ਰਾਹੋਂ ਭਟਕ ਜਾਂਦੀਆਂ ਹਨ। ਵੱਡੀਆਂ ਕੁਰਬਾਨੀਆਂ ਦੀ ਨੀਂਹ `ਤੇ ਬਣੀ ਸ਼੍ਰੋਮਣੀ ਕਮੇਟੀ ਸਮਾਜਕ ਸੰਕਟ ਦਾ ਸ਼ਿਕਾਰ ਹੋ ਗਈ ਹੈ। ਇਸ ਸੰਕਟ ਨੂੰ ਦੂਰ ਕਰਨ ਲਈ ਸੁਹਿਰਦ ਪੁਰਸ਼ਾਂ ਦੇ ਸਿਰਜੋੜ ਜਤਨਾਂ ਦੀ ਲੋੜ ਹੈ।
ਜਿਸ ਪੀ.ਟੀ.ਸੀ. ਚੈਨਲ ਰਾਹੀਂ ਗੁਰਬਾਣੀ ਪ੍ਰਸਾਰਨ ਹੋ ਰਿਹਾ ਹੈ, ਉਸ ਨਾਲ ਸੰਸਾਰ ਭਰ ਵਿਚ ਜਿਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ, ਉਹ ਭਾਵਨਾਤਮਿਕ, ਧਾਰਮਿਕ ਤੌਰ ‘ਤੇ ਗੁਰਬਾਣੀ ਦੇ ਇਸ ਪ੍ਰਸਾਰਨ ਵਿਧੀ ਨਾਲ ਜੁੜੀਆਂ ਹੋਈਆਂ ਹਨ। ਲੰਮਾ ਸਮਾਂ ਸਿੱਖਾਂ ਨੇ ਸੰਘਰਸ਼ ਕਰਕੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਰੇਡੀਓ ਤੋਂ ਰੀਲੇਅ ਕਰਨ ਲਈ ਸੰਘਰਸ਼ ਲੜਿਆ। ਫਿਰ ਆਖਰਕਾਰ ਲੋਕ ਅੰਮ੍ਰਿਤ ਵੇਲੇ ਤੇ ਰਹਿਰਾਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਰੇਡੀਓ ਤੋਂ ਕੀਰਤਨ ਸਰਵਣ ਕਰਨ ਲੱਗ ਪਏ। ਦੂਰ-ਦੁਰਾਡੇ ਬੈਠਾ ਹਰ ਸਿੱਖ ਖੁਦ ਨੂੰ ਆਪਣੇ ਕੇਂਦਰੀ ਸਥਾਨ ਨਾਲ ਜੁੜਿਆ ਮਹਿਸੂਸ ਕਰਨ ਲੱਗ ਪਿਆ। ਸਮੇਂ ਦੀ ਬਦਲਦੀ ਆਧੁਨਿਕ ਤਕਨੀਕ ਨੇ ਇਸ ਨੂੰ ਟੀ.ਵੀ. ਚੈਨਲ ‘ਤੇ ਲੈ ਆਂਦਾ। ਲੱਖਾਂ ਹੀ ਸ਼ਰਧਾਵਾਨ ਸਿੱਖ ਭਾਵ ਹਰ ਸਿੱਖ ਇਸ ਪ੍ਰਸਾਰਨ ਤੋਂ ਪਰਿਵਾਰ ਸਮੇਤ ਆਪਣੀ ਧਾਰਮਿਕ ਭਾਵਨਾਤਮਿਕ ਤ੍ਰਿਪਤੀ ਪੂਰੀ ਕਰਦੇ ਹਨ। ਅਨੇਕਾਂ ਬਜ਼ੁਰਗ ਕੇਵਲ ਟੀ.ਵੀ. ਅਤੇ ਪੀ.ਟੀ.ਸੀ. ਚੈਨਲ ਹੀ ਦੇਖਦੇ ਹਨ। ਉਨ੍ਹਾਂ ਦੇ ਬੱਚਿਆਂ ਨੇ ਗੁਰਬਾਣੀ ਪ੍ਰਸਾਰਨ ਦਾ ਸਮਾਂ ਤੈਅ ਕੀਤਾ ਹੋਇਆ ਹੈ, ਬਜ਼ੁਰਗਾਂ ਨੇ ਸਿਰਫ ਸਵਿੱਚ ਆਨ-ਆਫ ਕਰਨਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਪੀ.ਟੀ.ਸੀ. ਦਾ ਲਾਈਵ ਪ੍ਰਸਾਰਣ ਜਾਂਦਾ ਹੈ। ਜੋ ਯੂਟਿਊਬ ਵਰਗੇ ਚੈਨਲ ‘ਤੇ ਨਹੀਂ ਹੋ ਸਕਦਾ।
ਗੁਰਬਾਣੀ ਦਾ ਪ੍ਰਸਾਰਣ ਸੈਟੇਲਾਈਟ ਚੈਨਲ ਪੀ.ਟੀ.ਸੀ. ਤੋਂ ਹੁਣ ਇੱਕ ਦਮ ਬੰਦ ਹੋ ਜਾਣ ਦੀ ਖਬਰ ਨਾਲ ਹਰ ਸ਼ਰਧਾਵਾਨ ਸਿੱਖ ਮਾਯੂਸ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਚੈਨਲ ਰਾਹੀਂ ਪ੍ਰਸਾਰਣ ਦੇਣਾ ਪ੍ਰਸ਼ੰਸਾਜਨਕ ਹੈ, ਪਰ ਜੋ ਯੂਟਿਊਬ ਤੋਂ ਪ੍ਰਸਾਰਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਬਾਰੇ ਅਖ਼ਬਾਰੀ ਬਿਆਨ ਆ ਰਹੇ ਹਨ, ਉਹ ਸੰਗਤਾਂ ਦੀ ਸੰਤੁਸ਼ਟੀ ਦਾ ਸਬੱਬ ਕਦਾਚਿਤ ਨਹੀਂ ਬਣ ਸਕਦੇ, ਚਾਹੀਦਾ ਤਾਂ ਇਹ ਹੈ ਕਿ ਜਿਨ੍ਹਾਂ ਚਿਰ ਸੈਟੇਲਾਈਟ ਚੈਨਲ ਦੇ ਬਦਲਵੇਂ ਪ੍ਰਬੰਧ ਸ਼੍ਰੋਮਣੀ ਕਮੇਟੀ ਨਹੀਂ ਕਰ ਲੈਂਦੀ, ਉਨ੍ਹਾਂ ਚਿਰ ਇਹ ਪ੍ਰਸਾਰਣ ਏਵੇਂ ਹੀ ਨਿਰੰਤਰ ਚਲਦਾ ਰਹਿਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਮੇਂ ਸਮੇਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਲਾਉਣ ਬਾਰੇ ਆਦੇਸ਼ ਹੁੰਦੇ ਰਹੇ ਹਨ, ਹੁਣ ਵੀ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਚੰਗਾ ਹੈ, ਪਰ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਤਿਆਰ ਕਰਨ ਲਈ ਲੰਮੇਂ ਸਮੇਂ ਤੋਂ ਪਾਸਾ ਕਿਉਂ ਵੱਟਦੀ ਆ ਰਹੀ ਹੈ? ਅਨੇਕਾਂ ਵਾਰ ਜਨਰਲ ਹਾਊਸ ਅਤੇ ਅੰਤ੍ਰਿਗ ਕਮੇਟੀ ਵਿਚ ਮਤੇ ਪਾਸ ਹੋਏ, ਸਬ ਕਮੇਟੀਆਂ ਬਣੀਆਂ ਪਰ ਸਿੱਟਾ ਅੱਜ ਤਕ ਜ਼ੀਰੋ ਹੀ ਕਿਉਂ ਰਿਹਾ ਹੈ? ਇਸ ਦੇ ਪਿੱਛੇ ਕਿਹੜੇ ਕਾਰਨ, ਕਿਹੜੀ ਭਾਵਨਾ ਕੰਮ ਕਰਦੀ ਹੈ, ਇਹ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਅੰਤਿੰ੍ਰਗ ਕਮੇਟੀ ਦੇ ਮੈਂਬਰ ਹੀ ਦਸ ਸਕਦੇ ਹਨ। ਪੀ.ਟੀ.ਸੀ. ਚੈਨਲ ਗੁਰਬਾਣੀ ਪ੍ਰਸਾਰਣ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਸਾਲਾਨਾ ਵਿਦਿਆ ਫੰਡ ਲਈ ਦੋ ਕਰੋੜ ਰੁਪਏ ਦਿੰਦਾ ਹੈ, ਜਦ ਕਿ ਹੁਣ ਯੂਟਿਊਬ ਤੇ ਹੋਰ ਚੈਨਲ ਸ਼੍ਰੋਮਣੀ ਕਮੇਟੀ ਤੋਂ ਵੱਡੀ ਰਕਮ ਲੈਣ ਦੀ ਮੰਗ ਕਰਦੇ ਹਨ। ਚੈਨਲ ਦੇ ਮਾਲਕ ਚੰਗੇ-ਮਾੜੇ ਹੋ ਸਕਦੇ ਹਨ, ਪਰ ਕਾਰਜ ਤਾਂ ਵਿਵੇਕਸ਼ੀਲ ਹੈ। ਇਸ ਦਾ ਵਿਰੋਧ ਕੇਵਲ ਪਰਿਵਾਰ ਕਰਕੇ ਹੀ ਕਰੀ ਜਾਣਾ ਵਿਅਰਥ ਹੈ।
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਬਾਣੀ ਪ੍ਰਸਾਰਣ ਲਈ ਪਹਿਲਾਂ ਈ.ਟੀ.ਸੀ ਨਾਲ ਸਮਝੌਤਾ ਕੀਤਾ, ਫਿਰ ਪੀ.ਟੀ.ਸੀ. ਨਾਲ। ਇਸ ਚੈਨਲ ਵਿੱਚ ਬਾਦਲ ਪਰਿਵਾਰ ਜੁੜ ਗਿਆ। ਇਸ ਸਮਝੌਤੇ ਵਿੱਚ ਕੋਈ ਐਸੀ ਅਵਸਥਾ ਨਹੀਂ ਸੀ ਕਿ ਕੋਈ ਹੋਰ ਵੈਬ ਚੈਨਲ ਜਾਂ ਕੋਈ ਚੈਨਲ ਹਿੱਸਾ ਲੈ ਸਕਦਾ, ਸਾਰੇ ਅਧਿਕਾਰ ਸਿਰਫ ਪੀ.ਟੀ.ਸੀ. ਕੋਲ ਸਨ। ਇਹ ਸਮਝੌਤਾ ਸਿੱਧਾ ਦਸ ਸਾਲ ਦਾ ਹੋਇਆ। ਫਿਰ ਇਹ ਸਮਝੌਤਾ ਦੂਜੀ ਵਾਰ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵਧਾ ਦਿੱਤਾ। ਲੋਕ ਸਮਝਦੇ ਹਨ ਕਿ ਸਮਝੌਤੇ ਬਾਦਲ ਪਰਿਵਾਰ ਦੇ ਕਹਿਣ ਮੁਤਾਬਕ ਹੀ ਹੁੰਦੇ ਰਹੇ ਹਨ। ਸਮਝੌਤਿਆਂ ਦੀ ਡਰਾਫਟਿੰਗ ਵੀ ਚੰਡੀਗੜ੍ਹ, ਦਿੱਲੀ ਤੋਂ ਹੀ ਹੁੰਦੀ ਰਹੀ ਹੈ। ਹਰਿਆਣੇ ਨਾਲ ਸਬੰਧਤ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਇਸ ਲਈ ਮੂਹਰਲੀ ਭੂਮਿਕਾ ਨਿਭਾਉਂਦਾ ਰਿਹਾ।
ਹੁਣ ਸ਼੍ਰੋਮਣੀ ਕਮੇਟੀ ਨੇ ਆਪਣਾ ਚੈਨਲ ਲਾਂਚ ਕਰਨ ਦਾ ਜੋ ਫੈਸਲਾ ਲਿਆ, ਉਸ ਦਾ ਨਾਮ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਰੱਖਿਆ ਗਿਆ। ਕੁੱਝ ਲੋਕਾਂ ਦੇ ਦਬਾਅ ਅੱਗੇ ਚੈਨਲ ਦਾ ਨਾਮ ‘ਸੱਚਖੰਡ ਸ੍ਰੀ ਦਰਬਾਰ ਸਾਹਿਬ’ ਕਰ ਦਿੱਤਾ ਗਿਆ ਹੈ। ਥੋੜ੍ਹੇ ਵਿਰੋਧ `ਤੇ ਹੀ ਪ੍ਰਧਾਨ ਸਮੇਤ ਜਨਰਲ ਸਕੱਤਰ ਅੱਗੇ ਲੱਗ ਤੁਰੇ। ਕੋਈ ਦਲੀਲ ਨਾਲ ਸਮਝਾਉਣ ਜਾਂ ਫੈਸਲੇ `ਤੇ ਪਹਿਰਾ ਦੇਣ ਦੀ ਜੁਅਰਤ ਹੀ ਗੁਆ ਬੈਠੇ।
ਵਿਦਵਾਨਾਂ ਤੇ ਗੁਰਸਿੱਖਾਂ ਨਾਲ ਵਿਚਾਰ-ਵਟਾਂਦਰੇ ਉਪਰੰਤ ਅੰਤਿੰ੍ਰਗ ਕਮੇਟੀ ਦੇ ਮਤਾ ਨੰ. 639 ਮਿਤੀ 09-02-2005 ਨੂੰ ਸ੍ਰੀ ਦਰਬਾਰ ਸਾਹਿਬ ਦਾ ਨਾਮ ਬਦਲ ਕੇ ਸ੍ਰੀ ਹਰਿਮੰਦਰ ਸਾਹਿਬ ਰੱਖਿਆ ਸੀ। ਫਿਰ ਜਨਰਲ ਹਾਊਸ ਦੇ ਮਤਾ ਨੰ. 278 ਰਾਹੀਂ ਇਸ ਦੀ ਪੁਸ਼ਟੀ ਹੋਈ ਹੈ। ਵਿਰੋਧੀ ਰਾਜਸੀ ਦਲਾਂ ਤੇ ਵਿਅਕਤੀਆਂ ਨੇ ਵਿਰੋਧ ਕਰਨਾ ਹੈ, ਜਿਸ ਦਾ ਵਿਰੋਧ ਨਹੀਂ, ਉਸ ਤੋਂ ਚੰਗੇਰੇ ਕਾਰਜ ਦੀ ਆਸ ਘੱਟ ਜਾਂਦੀ ਹੈ; ਪਰ ਸ਼੍ਰੋਮਣੀ ਕਮੇਟੀ ਆਪਣੇ ਜਨਰਲ ਹਾਊਸ ਤੇ ਅੰਤ੍ਰਿੰਗ ਕਮੇਟੀ ਦੇ ਫੈਸਲਿਆਂ ਨੂੰ ਆਪ ਹੀ ਰੱਦ ਕਰੀ ਜਾ ਰਹੀ ਹੈ। ਪਹਿਲਾਂ ਨਾਨਕਸ਼ਾਹੀ ਕੈਲੰਡਰ ਨੂੰ ਲੱਖਾਂ ਰੁਪਏ ਲਾ ਕੇ ਤਿਆਰ ਕੀਤਾ, ਕੁੱਝ ਸਮਾਂ ਉਹ ਲਾਗੂ ਵੀ ਰਿਹਾ। ਫਿਰ ਉਸ ਦਾ ਉਹ ਹਾਲ ਕੀਤਾ, ਨਾ ਹੁਣ ਉਹ ਨਾਨਕਸ਼ਾਹੀ ਤੇ ਨਾ ਬਿਕਰਮੀ ਰਹਿ ਗਿਆ। ਪੁਸਤਕਾਂ ਦੀ ਛਪਾਈ ਅਤੇ ਧਾਰਮਿਕ ਫਿਲਮਾਂ ਬਾਰੇ ਵੀ ਰੋਲਾ ਪੈਂਦਾ ਰਿਹਾ ਹੈ। ਫਿਰ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਲੰਮੇ ਸਮੇਂ ਤੋਂ ਚਰਚਾ ਰਹੀ। ਹੁਣ ਲੰਗਰ ਦੀਆਂ ਸੁੱਕੀਆਂ ਰੋਟੀਆਂ ਤੇ ਜੂਠ ਵੇਚਣ ਬਾਰੇ ਚਰਚਾ ਹੈ। ਸ਼੍ਰੋਮਣੀ ਕਮੇਟੀ ਆਪਣੇ ਫੈਸਲਿਆਂ ‘ਚ ਆਪ ਹੀ ਘਿਰਦੀ ਰਹੀ ਹੈ। ਇਸ ਤਰ੍ਹਾਂ ਚੰਗੇ ਕੀਤੇ ਕਾਰਜ ਵੀ ਰੁਲ ਜਾਂਦੇ ਹਨ।
ਗੁਰਦੁਆਰਾ ਪ੍ਰਬੰਧ ਸੰਕਲਪ ਨੇ ਧਰਮ ਤੇ ਰਾਜਸੀ ਦਬਾਅ ਵਿੱਚੋਂ ਕਈ ਸੰਕਟਾਂ ਤੇ ਲਹਿਰਾਂ ਨੂੰ ਜਨਮ ਦਿੱਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮੁਲਾਜ਼ਮ ਵਰਗ ਨਾਲ ਬੇਇਨਸਾਫੀ ਤੇ ਧੱਕੇਸ਼ਾਹੀ ਨੇ ਇੱਕ ਸਦੀ ਦੇ ਇਤਿਹਾਸ ਨੂੰ ਤੋੜਿਆ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੇ ਨੇਤਾਵਾਂ ਦੀ ਜਿਦ ਤੇ ਮੂਰਖ ਮੱਤ ਦਾ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਪਾਠੀਆਂ, ਤੇ ਫਿਰ ਰਾਗੀਆਂ ਦੀਆਂ ਜਥੇਬੰਦੀਆਂ ਬਣੀਆਂ ਤੇ ਅੱਜ ਸਮੁੱਚੇ ਮੁਲਾਜ਼ਮਾਂ ਦੀ ਜਥੇਬੰਦੀ ਸਾਹਮਣੇ ਆ ਗਈ ਹੈ। ਹੁਣ ਗੁਰਦੁਆਰਿਆਂ ਵਿੱਚ ਵੀ ਹੜਤਾਲਾਂ, ਧਰਨੇ ਲਗਣਗੇ, ਮਰਿਆਦਾ ਮਰਿਆਦਾ ਦਾ ਰੌਲਾ ਪਾਉਣ ਵਾਲਿਆਂ ਲਈ ਹੁਣ ਹਰ ਪਲ ਇੱਕ ਨਵਾਂ ਸਵਾਲ ਸਾਹਮਣੇ ਖੜ੍ਹਾ ਰਹੇਗਾ, ਜਿਸ ਨਾਲ ਨਜਿੱਠਣਾ ਅਤੇ ਬਿਨਾ ਆਧਾਰ ਰੌਲੇ ਰੱਪੇ ਦਾ ਸਬੱਬ ਵੱਧ ਜਾਵੇਗਾ। ਮੁਲਾਜ਼ਮ ਵਰਗ ਨੂੰ ਵੀ ਤਹੱਮਲ ਤੇ ਸਹਿਜ ਤੋਂ ਕੰਮ ਲੈਂਦਿਆਂ ਆਪਣੇ ਜੁੰਮੇ ਲੱਗੇ ਕੰਮਕਾਰ ਦੀ ਗ੍ਰਹਿਮਾ ਨੂੰ ਸਮਝਣ ਦੀ ਲੋੜ ਹੈ। ਮੈਂ ਏਥੇ ਉਸ ਨਾਉਂ ਦੀ ਚਰਚਾ ਵੀ ਪਾਠਕਾਂ ਨਾਲ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਪੁਸਤਕ ‘ਸ੍ਰੀ ਹਰਿੰਮਦਰ ਸਾਹਿਬ ਦਾ ਸੁਨਹਿਰੀ ਇਤਿਹਾਸ’ ਦੇ ਹਵਾਲੇ ਨਾਲ ਸਾਂਝੀ ਕਰ ਰਿਹਾ ਹਾਂ, ਕਿਉਂਕਿ ਸਮੇਂ ਸਮੇਂ ਸਿੱਖੀ ਸਿਧਾਂਤ ਤੇ ਇਤਿਹਾਸ ਨੂੰ ਸੱਟ ਮਾਰਨ ਵਾਲੇ ਕੁੱਝ ਲੋਕ ਅਖ਼ਬਾਰੀ ਚਰਚਾ ਛੇੜੀ ਰੱਖਦੇ ਹਨ।
“ਸ੍ਰੀ ਹਰਿਮµਦਰ ਸਾਹਿਬ, ਸ੍ਰੀ ਅµਮ੍ਰਿਤਸਰ ਸਿੱਖ ਕੌਮ ਦਾ ਸ਼੍ਰੋਮਣੀ ਕੇਂਦਰੀ ਧਾਰਮਿਕ ਅਸਥਾਨ ਹੈ। ਇਸ ਦੇ ਚਾਰ-ਚੁਫੇਰੇ ਅµਮ੍ਰਿਤ-ਜਲ ਦੀਆਂ ਪਵਿੱਤਰ ਲਹਿਰਾਂ ਨਾਲ ਲਹਿਰਾਉਂਦਾ ਅµਮ੍ਰਿਤ-ਸਰੋਵਰ ਇਸ ਦੀ ਸ਼ਾਨ ਤੇ ਮਹਾਨਤਾ ਨੂੰ ਚਾਰ-ਚµਨ ਲਾਉਂਦਾ ਹੈ। ਇਹ ਸਿੱਖ ਸਤਿਗੁਰਾਂ ਦੀ ਅਮਰ ਯਾਦਗਾਰ ਹੈ। ਇਹ ਜਗਤ ਨੂੰ ਸਤਿਗੁਰਾਂ ਦੀ ਮਹਾਨ ਅਦੁੱਤੀ ਤੇ ਅਮੋਲਕ ਦੇਣ ਹੈ। ਸਿੱਖ ਰਹੁ-ਰੀਤੀ ਦਾ ਕੇਂਦਰੀ ਧੁਰਾ ਹੈ। ਸਿੱਖੀ ਦਾ ਮਾਣ ਤੇ ਖਾਲਸਾ ਪµਥ ਦੀ ਆਨ-ਸ਼ਾਨ ਤੇ ਪ੍ਰਾਣ ਹੈ। ਇਹ ਸ੍ਰੀ ਹਰਿਮµਦਰ, ਆਤਮਕ ਹੁਲਾਸ ਦਾ ਸੋਮਾ, ਗੁਰਬਾਣੀ ਦੇ ਕੀਰਤਨ ਤੇ ਪਾਠ ਦੀ ਵਗਦੀ ਅਖµਡ ਨਿਰਮਲ ਧਾਰਾ, ਸੇਵਾ ਤੇ ਸਿਮਰਨ ਦਾ ਸµਗਮ ਅਤੇ ਸਿੱਖੀ ਦਾ ਰੌਸ਼ਨ ਮੀਨਾਰ ਹੈ। ਇਹ ਤਾਂ ‘ਹਰਿ ਜਪੇ ਹਰਿ ਮµਦਰੁ ਸਾਜਿਆ’ ਹੈ। ਇਹ ਗੁਰ-ਅਸਥਾਨ ਰੱਬੀ ਪਿਆਰ, ਏਕਤਾ, ਸਮਾਨਤਾ, ਇਕ-ਸੁਰਤਾ ਅਤੇ ਮਨੁੱਖ ਮਾਤਰ ਦੇ ਪ੍ਰਸਪਰ ਪਿਆਰ ਦਾ ਕੇਵਲ ਪ੍ਰਤੀਕ ਹੀ ਨਹੀਂ, ਸਗੋਂ ਜਿਉਂਦਾ-ਜਾਗਦਾ ਮੂੰਹ ਬੋਲਦਾ ਸੁµਦਰ ਅਨੂਠਾ ਅਜੂਬਾ ਹੈ। ਸ੍ਰੀ ਹਰਿਮµਦਰ ਸਾਹਿਬ ਅµਮ੍ਰਿਤਸਰ ਇਨਸਾਨੀ ਭਾਈਚਾਰੇ ਅਤੇ ਮਨੁੱਖੀ ਏਕਤਾ ਨੂੰ ਸਵੈਮਾਨ ਨਾਲ ਜੀਵਨ ਜਿਉਣ ਦੀ ਪ੍ਰੇਰਨਾ ਅਤੇ ਜਬਰ ਵਿਰੁੱਧ ਜੂਝਣ ਦੇ ਜਜ਼ਬੇ ਦਾ ਸੋਮਾ ਵੀ ਹੈ। ਇਸ ਹਰਿਮµਦਰ ਦੀ ਪਾਵਨ ਹੋਂਦ ਨੂੰ ਕਾਇਮ ਰੱਖਣ ਲਈ ਅਣਗਿਣਤ ਗੁਰੂ ਪਿਆਰਿਆਂ ਨੇ ਆਪਣੇ ਲਹੂ ਤੇ ਮਿੱਝ ਦਾ ਸੀਮਿµਟ ਅਤੇ ਸਿਰਾਂ ਦੀਆਂ ਇੱਟਾਂ ਲਾਈਆਂ ਹਨ। ਇਥੇ ਅੱਠੇ ਪਹਿਰ ਗੁਰਬਾਣੀ ਦੇ ਪਾਠ ਤੇ ਕੀਰਤਨ ਦੀਆਂ ਅਗµਮੀ ਧੁਨਾਂ ਇਸ ਦੇ ਚੌਗਿਰਦੇ ਦੇ ਵਾਤਾਵਰਨ ਨੂੰ ਅਧਿਆਤਮਕ ਸੁਗµਧੀ ਨਾਲ ਸੁਗµਧਤ ਕਰ ਰਹੀਆਂ ਹਨ, ਜਿਸ ਕਰ ਕੇ ਹਰ ਯਾਤਰੂ ਭਾਵੇਂ ਉਹ ਕਿਸੇ ਦੇਸ਼, ਨਸਲ, ਮਜ਼੍ਹਬ, ਜ਼ਾਤੀ ਤੇ ਸµਪ੍ਰਦਾ ਨਾਲ ਸਬµਧਤ ਹੋਵੇ, ਆਪਣੇ ਆਪ ਨੂੰ ਅਗµਮੀ ਰਸ ਵਿੱਚ ਮਗਨ ਹੋਇਆ ਅਨੁਭਵ ਕਰਦਾ ਹੈ। ਇਹੋ ਕਾਰਨ ਹੈ ਕਿ ਦੇਸ਼-ਵਿਦੇਸ਼ ਵਿੱਚ ਵਸਦਾ ਹਰ ਗੁਰਸਿੱਖ ਦੋਨੋਂ ਵੇਲੇ ਦੀ ਅਰਦਾਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅµਮ੍ਰਿਤਸਰ ਜੀ ਦੇ ਦਰਸ਼ਨ-ਇਸ਼ਨਾਨ ਦੀ ਆਪਣੀ ਮµਗ ਨੂੰ ਹਰ ਰੋਜ਼ ਦੁਹਰਾਉਂਦਾ ਹੈ। ਜਦ ਅਸੀਂ ਸ੍ਰੀ ਹਰਿਮµਦਰ ਸਾਹਿਬ ਬਾਰੇ ਸ੍ਰੀ ਗੁਰੂ ਗ੍ਰµਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਖੋਜ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਿਰੀਰਾਗੁ ਦੇ ਨੌਵੇਂ ਸ਼ਬਦ ਵਿੱਚ ਲਿਖਦੇ ਹਨ: ਪ੍ਰਭ ਹਰਿਮੰਦਰ ਸੋਹਣਾ ਤਿਸੁ ਮਹਿ ਮਾਣਕ ਲਾਲ॥ (ਅੰਗ 17); ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ 15 ਵਾਰ ਹਰਿਮµਦਰ ਪਦ ਦੀ ਵਰਤੋਂ ਕੀਤੀ ਹੈ। ਪ੍ਰਭਾਤੀ ਰਾਗ ਅµਦਰ ਰਾਮਕਲੀ ਦੀ ਵਾਰ ਵਿੱਚ ਇਕੋ ਸ਼ਬਦ ਵਿੱਚ 12 ਵਾਰ ‘ਹਰਿਮµਦਰ’ ਸ਼ਬਦ ਦੀ ਵਰਤੋਂ ਹੋਈ ਹੈ। ‘ਹਰਿ ਮੰਦਰੁ ਹਰਿ ਜੀਉ ਸਾਜਿਆ’, ‘ਹਰਿ ਮµਦਰੁ ਹਰਿ ਕਾ ਹਾਟੁ ਹੈ’, ‘ਹਰਿ ਮµਦਰ ਮਹਿ ਹਰਿ ਵਸੈ, ਹਰਿ ਮµਦਰੁ ਸੋਈ ਆਖੀਐ…॥’ ਸ੍ਰੀ ਗੁਰੂ ਰਾਮਦਾਸ ਜੀ ਨੇ ਦੋ ਵਾਰ ਹਰਿਮµਦਰ ਪਦ ਆਪਣੀ ਬਾਣੀ ਵਿਖੇ ਵਰਤਿਆ ਹੈ, ਹਰਿ ਮµਦਰੁ ਹਰਿ ਸਾਜਿਆ, ਹਰਿ ਵਸੈ ਜਿਸੁ ਨਾਲਿ॥” (ਅੰਗ 1418)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਹਰਿਮµਦਰ ਪਦ ਤਿµਨ ਵਾਰ ਆਇਆ ਹੈ। ਸ੍ਰੀ ਹਰਿਮµਦਰ ਸਾਹਿਬ ਜੀ ਦੀ ਰਚਨਾ ਦਾ ਸµਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੀ। ਜਿਸ ਨੂੰ ਰਚਨ ਹਿਤ ਇਹ ਸµਕਲਪ ਸ੍ਰੀ ਗੁਰੂ ਅµਗਦ ਦੇਵ ਜੀ ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਤੱਕ ਅਪੜਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸ਼ਹਿਰ, ਸਰੋਵਰ ਤੇ ਹਰਿਮµਦਰ ਸਾਹਿਬ ਦੇ ਰਚਨ ਦਾ ਹੁਕਮ ਕੀਤਾ, ਪਰ ਸਮਾਂ ਸੀਮਤ ਹੋਣ ਦੇ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ਹਿਰ ਦੀ ਉਸਾਰੀ ਤੇ ਦੋਹਾਂ ਸਰੋਵਰਾਂ ਦੀ ਖੁਦਾਈ ਤਾਂ ਕਰਵਾਈ, ਪਰ ਸ੍ਰੀ ਹਰਿਮµਦਰ ਸਾਹਿਬ ਦੀ ਉਸਾਰੀ ਆਰµਭ ਨਾ ਹੋ ਸਕੀ। ਸ੍ਰੀ ਹਰਿਮµਦਰ ਸਾਹਿਬ ਦੇ ਰਚਨ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਗਏ, ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅµਮ੍ਰਿਤ-ਸਰੋਵਰ ਦੀ ਕਾਰ-ਸੇਵਾ ਉਪਰੰਤ ਸ੍ਰੀ ਅਕਾਲ ਪੁਰਖ ਜੀ ਦੀ ਆਗਿਆ ਅਨੁਸਾਰ ਸ੍ਰੀ ਹਰਿਮµਦਰ ਸਾਹਿਬ ਦੀ ਉਸਾਰੀ ਆਰµਭ ਕਰਵਾਈ। ਇਸ ਦੇ ਨਾਉਂ ਵਿਚ ਹਰਿ ਮੰਦਰ ਸ਼ਬਦ ਆਉਣ ਤੇ ਕਿਸੇ ਤੋਂ ਡਰਨ ਜਾਂ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ। ਇਹ ਅਕਾਲ ਪੁਰਖ ਦਾ ਸਾਜਿਆ ਹਰਿਮੰਦਿਰ ਹੈ।