ਗਰਾਰਾ

Uncategorized

ਪਰਮਜੀਤ ਢੀਂਗਰਾ

ਫੋਨ: +91-9417358120

ਕਈ ਸ਼ਬਦਾਂ ਵਿੱਚ ਧੁਨੀ ਦੁਹਰਾ ਬੜਾ ਮਹੱਤਵਪੂਰਨ ਹੁੰਦਾ ਹੈ ਤੇ ਇਹੀ ਉਸ ਸ਼ਬਦ ਦੀ ਪਛਾਣ ਬਣ ਜਾਂਦਾ ਹੈ। ਅਜਿਹਾ ਹੀ ਇੱਕ ਸ਼ਬਦ ‘ਗਰਾਰਾ’ ਹੈ। ਫਾਰਸੀ ਕੋਸ਼ ਅਨੁਸਾਰ ਗਰਾਰਾ– ਕੁਰਲੀ ਕਰਨਾ, ਚੁਲ਼ੀ ਕਰਨਾ, ਕੁਰਲੀ, ਚੂਲੀ ਆਦਿ। ਮਹਾਨ ਕੋਸ਼ ਅਨੁਸਾਰ ਗਰਾਰਹ/ਗਰਾਰਾ- ਫਾ[ ਅਰਬੀ ਵਿੱਚ ਇਹ ਸ਼ਬਦ ਗ਼ਰਗ਼ਰਹ ਹੈ, ਭਾਵ ਕੁਰਲਾ– ਮੂੰਹ ਵਿੱਚ ਪਾਣੀ ਲੈ ਕੇ ਕੁਲ ਕੁਲ ਸ਼ਬਦ ਕਰਨ ਦੀ ਕਿਿਰਆ ਅੰਗ[ ਘੁਰਗਲੲ ਖੁੱਲ੍ਹੇ ਪਜਾਮੇ ਨੂੰ ਵੀ ਗਰਾਰਾ ਕਿਹਾ ਜਾਂਦਾ ਹੈ। ਪੰਜਾਬੀ ਕੋਸ਼ ਅਨੁਸਾਰ ਗਰਾਰਾ- ਕੁਰਲੀ, ਮੂੰਹ ਵਿੱਚ ਪਾਣੀ ਲੈ ਕੇ ਸੰਘ ਵਿੱਚ ਫੇਰਨ ਲਈ ਗਰਗਰ ਕਰਨ ਦੀ ਕਿਿਰਆ, ਅਰਬੀ-ਗਰਾਰਤ= ਕਨਾਤ, ਤੰਬਾ; ਗਰਾਰੇਦਾਰ- ਖੁੱਲ੍ਹੇ ਪੌਂਚਿਆਂ ਵਾਲਾ ਪਜਾਮਾ। ਅਰਬੀ-ਫਾਰਸੀ-ਪੰਜਾਬੀ ਕੋਸ਼ ਅਨੁਸਾਰ ਗਰਾਰੇ/ਗਰਾਗਰਾ/ ਗਰਾਰਾ- ਹਲਕ ਵਿੱਚ ਪਾਣੀ ਫੇਰ ਕੇ ਗਰਗਰ ਦੀ ਆਵਾਜ਼ ਕੱਢਣਾ, ਮੂੰਹ ਵਿੱਚ ਨਮਕੀਨ ਪਾਣੀ ਪਾ ਕੇ ਹਲਕ ਦੇ ਨੁਕਸ ਦੂਰ ਕਰਨਾ, ਗਰਾਰੇ ਕਰਨਾ- ਮੁਹਾ। ਖਾਂਸੀ ਹੋਣ ਜਾਂ ਗਲਾ ਖਰਾਬ ਹੋਣ ਦੀ ਸਥਿਤੀ ਵਿੱਚ ਅਕਸਰ ਗਰਾਰੇ ਕਰਨ ਦੀ ਨੌਬਤ ਆ ਜਾਂਦੀ ਹੈ। ਕਰੋਨਾ ਕਾਲ ਵਿੱਚ ਤਾਂ ਗਰਾਰੇ ਕਰਨਾ ਅਚੁੱਕ ਨੁਸਖੇ ਵਾਂਗ ਪੇਟੈਂਟ ਹੋ ਗਿਆ ਸੀ।

ਗਰਾਰੇ ਲਈ ਅੰਗਰੇਜ਼ੀ ਵਿੱਚ ਮਿਲਦਾ-ਜੁਲਦਾ ਸ਼ਬਦ ‘ਗਰਮਲ’ ਹੈ, ਭਾਵ ਕੁਰਲੀ ਕਰਨੀ, ਚੂਲੀ ਕਰਨੀ। ਗਰਾਰਾ ਅਸਲ ਵਿੱਚ ਗਰਮ ਪਾਣੀ ਨਾਲ ਗਲੇ ਨੂੰ ਸੇਕਾ ਕਰਨ ਦੀ ਕਿਿਰਆ ਹੈ। ਇਸ ਵਿੱਚ ਪਾਣੀ ਨੂੰ ਬਾਹਰ ਜਾਂਦੀ ਪੌਣਧਾਰਾ ਰਾਹੀਂ ਗਲੇ ਵਿੱਚ ਰੋਕ ਕੇ ਰੱਖਿਆ ਜਾਂਦਾ ਹੈ। ਗਰਾਰਾ ਕਰਨ ਨਾਲ ਗਲਾ ਤਰ ਹੋ ਜਾਂਦਾ ਹੈ ਤੇ ਨਾਲ ਹੀ ਗਰ-ਗਰ ਦੀ ਧੁਨੀ ਨਿਕਲਦੀ ਹੈ। ‘ਗਰ’ ਸ਼ਬਦ ਸੰਸਕ੍ਰਿਤ ਦੀ /ਣ`/ ਧਾਤੂ ਤੋਂ ਬਣਿਆ ਹੈ, ਜਿਸਦਾ ਅਰਥ ਹੈ- ਨਿਗਲਣਾ, ਤਰ ਕਰਨਾ, ਗਿੱਲਾ ਕਰਨਾ ਆਦਿ। ਗਰਾਰੇ ਅਥਵਾ ਗਰਮਲ ਕਰਨੇ ਵੀ ਗਲੇ ਨੂੰ ਤਰ ਕਰਨ ਦੀ ਕਿਿਰਆ ਹੈ, ਜਿਸ ਨਾਲ ਕੰਠ ਵਿੱਚੋਂ ਇੱਕ ਵਿਸ਼ੇਸ਼ ਧੁਨੀ ਨਿਕਲਦੀ ਹੈ।

ਗਰਾਰਾ ਸ਼ਬਦ ਇੰਡੋ-ਇਰਾਨੀ ਮੂਲ ਦਾ ਹੈ। ਸੰਸਕ੍ਰਿਤ ਵਿੱਚ ਗਰਾਰੇ ਲਈ /ਗਰਗਰ:/ ਸ਼ਬਦ ਹੈ, ਜਿਸਦਾ ਅਰਥ ਹੈ– ਪਾਣੀ ਨੂੰ ਮੱਥਣ ਦੀ ਕਿਿਰਆ, ‘ਗਰਗਰ:’ ਦਾ ਇੱਕ ਅਰਥ ਪਾਣੀ ਦਾ ਭੰਵਰ ਵੀ ਹੁੰਦਾ ਹੈ। ਮਧਾਣੀ ਨਾਲ ਜਦੋਂ ਦਹੀਂ ਰਿੜਕਿਆ ਜਾਂਦਾ ਹੈ ਤਾਂ ਘੁੰਮਦਾ ਪਦਾਰਥ ਭੰਵਰ ਪੈਦਾ ਕਰਦਾ ਹੈ। ਗਲੇ ਵਿੱਚ ਪਾਣੀ ਰੋਕ ਕੇ ਵੀ ਇਹੋ ਕਿਿਰਆ ਕੀਤੀ ਜਾਂਦੀ ਹੈ। ਫਾਰਸੀ ਵਿੱਚ ਗਰਾਰੇ ਲਈ ‘ਗਰਾਰ:’ ਕਿਿਰਆ ਹੈ। ਮੰਨਿਆ ਜਾਂਦਾ ਹੈ ਕਿ ਫਾਰਸੀ ਦੀ ਇਹ ਕਿਿਰਆ ਰਾਹੀਂ ਗਰਾਰਾ ਸ਼ਬਦ ਸਾਡੀਆਂ ਭਾਸ਼ਾਵਾਂ ਵਿੱਚ ਆਇਆ ਹੈ। ਭਰੋਪੀ ਭਾਸ਼ਾ ਪਰਿਵਾਰ ਤੋਂ ਵੱਖ ਸੈਮਟਿਕ ਭਾਸ਼ਾ ਪਰਿਵਾਰ ਦੀ ਅਰਬੀ ਵਿੱਚ ਵੀ ਗਰਾਰੇ ਲਈ ਸੰਸਕ੍ਰਿਤ ਵਾਂਗ ‘ਗਰਗਰ’ ਸ਼ਬਦ ਹੈ। ਫਰਕ ਸਿਰਫ਼ ਨੁਕਤੇ ਦਾ ਹੈ।

ਗਰਗਰ ਸ਼ਬਦ ਬਣਿਆ ਹੈ ‘ਗਰਗ:’ ਤੋਂ। ਇਹ ਇੱਕ ਪ੍ਰਸਿਧ ਗੋਤ ਵੀ ਹੈ। ਏਸੇ ਨਾਂ ਦਾ ਇੱਕ ਰਿਸ਼ੀ ਵੀ ਮਿਲਦਾ ਹੈ, ਜੋ ਯਾਦਵਾਂ ਦਾ ਪ੍ਰੋਹਤ ਮੰਨਿਆ ਜਾਂਦਾ ਹੈ। ਇਹਦੀ ਪੁੱਤਰੀ ਦਾ ਨਾਂ ਗਾਰਗੀ ਸੀ। ਪੰਜਾਬੀ ਦਾ ਪ੍ਰਸਿਧ ਲੇਖਕ ਬਲਵੰਤ ਗਾਰਗੀ ਹੈ। ਗਰਗ ਦੀ ਕੁਲ ਪਰੰਪਰਾ ਵਿੱਚ ਆਉਣ ਵਾਲੇ ਗਰਗ, ਗਾਰਗੇਯ, ਗਾਰਯ ਜਾਂ ਗਾਰਗੀ ਕਹੇ ਜਾਂਦੇ ਹਨ। ‘ਗਰਗ:’ ਦੀ ਵਿEਤਪਤੀ /ਣ`/ ਧਾਤੂ ਤੋਂ ਹੋਈ ਹੈ, ਜਿਸ ਵਿੱਚ ਮੂਲ ਭਾਵ ਗਲੇ ਵਿਚੋਂ ਨਿਕਲਣ ਵਾਲੀ ਧੁਨੀ ਹੈ। ਗਰਗ ਦਾ ਇੱਕ ਅਰਥ ਸਾਂਢ ਵੀ ਹੁੰਦਾ ਹੈ। ਸ਼ਾਇਦ ਉਹਦੇ ਮੂੰਹ ਵਿਚੋਂ ਡਕਰਾਨੇ ਜਾਂ ਡਕਾਰਣ ਵਾਲੀ ਜੋ ਧੁਨੀ ਨਿਕਲਦੀ ਹੈ, Eਸੇ ਕਰਕੇ ਉਹਨੂੰ ਇਹ ਪਛਾਣ ਮਿਲੀ ਹੋਵੇ।

ਅੱਜ ਕੱਲ੍ਹ ਅੰਗਰੇਜ਼ੀ ਸ਼ਬਦ ਗਰਗਲ (ਘਅਰਗਲੲ) ਦੀ ਬਹੁਤ ਵਰਤੋਂ ਹੁੰਦੀ ਹੈ। ਅੰਗਰੇਜ਼ੀ ਵਿੱਚ ਇਹਦੀ ਆਮਦ ਫਰੈਂਚ ਸ਼ਬਦ ‘ਘਅਰਗੋੁਿਲਲੲਰ’ ਤੋਂ ਮੰਨੀ ਜਾਂਦੀ ਹੈ, ਜੋ ਕਲਾਸੀਕਲ ਫਰੈਂਚ ਦੇ ‘ਘਅਰਗੋੁਿਲਲੲ’ ਤੋਂ ਜਨਮਿਆ ਹੈ, ਜਿਸ ਵਿੱਚ ਗਲੇ ਵਿੱਚ ਪਾਣੀ ਦੇ ਰਿੜਕਣ ਨਾਲ ਨਿਕਲ ਰਹੀ ਆਵਾਜ਼ ਦੇ ਅਰਥ ਪਏ ਹਨ। ਇਸ ਸ਼ਬਦ ਦੀ ਵਿEਤਪਤੀ ਗਰਗ (ਘਅਰਗ) ਤੋਂ ਮੰਨੀ ਜਾਂਦੀ ਹੈ, ਜਿਸ ਵਿੱਚ ਗਲੇ ਵਿੱਚੋਂ ਨਿਕਲਣ ਵਾਲੀ ਆਵਾਜ਼ ਦਾ ਭਾਵ ਹੈ। ਇਹਦਾ ਟਾਕਰਾ ਸੰਸਕ੍ਰਿਤ ਦੇ ਗਰਗ /ਜ%/ ਨਾਲ ਕੀਤਾ ਜਾ ਸਕਦਾ ਹੈ। ਗਾਰਗਲ ਸ਼ਬਦ ਬਣਿਆ ਹੈ, ਘਅਰਗ (ਗਰਗ) + ਘੋੁਲੲ (ਗਾਲ) ਤੋਂ। ਪੁਰਾਣੀ ਫਰੈਂਚ ਵਿੱਚ ਘੋੁਲੲ ਸ਼ਬਦ ਲੈਟਿਨ ਦੇ ਘੁਲਅ ਤੋਂ ਬਣਿਆ ਹੈ, ਜਿਸਦਾ ਅਰਥ ਹੈ, ਗਲਾ ਜਾਂ ਕੰਠ। ਲੈਟਿਨ ਦੀ ਸਕੀਰੀ ਭਰੋਪੀ ਭਾਸ਼ਾ ਪਰਿਵਾਰ ਨਾਲ ਵੀ ਰਹੀ ਹੈ। ਲੈਟਿਨ ਦੇ ਗੁਲਾ ਤੇ ਪੰਜਾਬੀ ਗਲੇ ਨਾਲ ਇਹਦੀ ਸਮਾਨਤਾ ਦੇਖੀ ਜਾ ਸਕਦੀ ਹੈ। ਗਲਾ ਸ਼ਬਦ ਬਣਿਆ ਹੈ ਸੰਸਕ੍ਰਿਤ ਦੀ /ਣੇ~/ ਧਾਤੂ ਤੋਂ, ਜਿਸ ਵਿੱਚ ਟਪਕਣ, ਚੁਆਣ, ਰਿਸਣ, ਪਿਘਲਣ ਦੇ ਭਾਵ ਹਨ। ਇਹ ਸਾਰੀਆਂ ਕਿਿਰਆਵਾਂ ਤੋਂ ਜ਼ਾਹਰ ਹੈ ਕਿ ਕਿਤੇ ਕੁਝ ਖਤਮ ਹੋ ਰਿਹਾ ਹੈ, ਨਸ਼ਟ ਹੋ ਰਿਹਾ ਹੈ। ਇਸਦਾ ਇੱਕ ਅਰਥ Eਹਲੇ ਹੋ ਜਾਣਾ ਵੀ ਹੈ, ਜਿਵੇਂ ਗਲਣਾ, ਗਲਾਉਣਾ, ਪਿਘਲਣਾ ਵਰਗੇ ਸ਼ਬਦ ਸਭ ਗਲ੍ ਤੋਂ ਬਣੇ ਹਨ। ਗਲ੍ ਧਾਤੂ ਦੇ ਕੰਠ ਵਿਚੋਂ ਵੀ ਚੀਜ਼ਾਂ ਜਾ ਕੇ Eਹਲੇ ਹੋ ਜਾਂਦੀਆਂ ਹਨ। ਮੂੰਹ ਦੇ ਰਸਤਿEਂ ਜੋ ਕੁਝ ਅੰਦਰ ਜਾਂਦਾ ਹੈ, ਉਹ ਅੱਖਾਂ ਤੋਂ ਪਰ੍ਹੇ ਹੋਈ ਜਾਂਦਾ ਹੈ। ਰਿਸਣ, ਪਿਘਲਣ, ਵਰਗੀਆਂ ਕਿਿਰਆਵਾਂ, ਲਈ ਬਹੁਤ ਛੋਟੇ ਛੋਟੇ ਰਸਤੇ ਹੁੰਦੇ ਹਨ। ਗਲੇ ਦੇ ਇਸ ਛੋਟੇ ਰਸਤੇ ਤੋਂ ਗਲੀ ਬਣਿਆ ਹੈ, ਜਿਸ ਵਿੱਚ ਪਤਲੇ, ਤੰਗ ਰਸਤੇ ਦੇ ਭਾਵ ਹਨ। ਗਲੀ ਤੋਂ ਗਲਿਆਰਾ ਬਣਿਆ ਹੈ, ਜਿਸ ਵਿੱਚ ਤੰਗ, ਪਤਲੇ ਜਾਂ ਛੋਟੇ ਦਾ ਭਾਵ ਹੈ।

ਆਮ ਤੌਰ ’ਤੇ ਗਰ ਗਰ ਦੀ ਧੁਨੀ ਗਲੇ ਜਾਂ ਨੱਕ ਵਿੱਚੋਂ ਨਿਕਲਦੀ ਹੈ। ਇਹਦੇ ਨਿਕਲਣ ਲਈ ਨੱਕ ਜਾਂ ਗਲੇ ਦਾ ਤਰ ਜਾਂ ਨਮ ਹੋਣਾ ਜ਼ਰੂਰੀ ਹੈ। ਕ-ਵਰਗ ਦੀਆਂ ਧੁਨੀਆਂ ਦਾ ਉਥਾਨ ਕੰਠ ਹੈ। ਨੀਂਦ ਵਿੱਚ ਵਜਣ ਵਾਲੇ ਘੁਰਾੜੇ ਨੂੰ ਵੀ ਇਸ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ। ‘ਗ>ਘ’ ਦਾ ਰੂਪਾਂਤਰਣ ਹੋ ਜਾਂਦਾ ਹੈ। ਜੇ ਟੋਨ ਵਾਲੀ ਸਥਿਤੀ ਵਿੱਚ ਦੇਖੀਏ ਤਾਂ ‘ਘ’ ਦਾ ਉਚਾਰਣ ‘ਕ’ ਵਿੱਚ ਬਦਲ ਜਾਂਦਾ ਹੈ ਤੇ ਇੰਜ ‘ਗ>ਕ’ ਵਿੱਚ ਰੂਪਾਂਤਰ ਹੋ ਜਾਂਦਾ ਹੈ। ਇਸ ਤਰ੍ਹਾਂ ਗਰਾਰੇ ਵਰਗਾ ਧੁਨੀ-ਪਛਾਣ ਵਾਲਾ ਕਿਿਰਆ ਸ਼ਬਦ ਆਪਣੀ ਵਿਸ਼ੇਸ਼ ਸਮਰੱਥਾ ਦਾ ਵਾਚਕ ਹੈ।

Leave a Reply

Your email address will not be published. Required fields are marked *