ਜਿਸ ਤਰ੍ਹਾਂ ਕਿ ਬਹੁਤੇ ਖੇਤਰਾਂ ਵਿੱਚ ਕਿਸੇ ਨਾ ਕਿਸੇ ਪੱਧਰ ਉਤੇ ਭ੍ਰਿਸ਼ਟਾਚਾਰ ਦੀ ਅਲਾਮਤ ਹੱਦੋਂ ਵੱਧ ਭਾਰੂ ਹੋ ਗਈ ਹੈ, ਐਨ ਉਸੇ ਤਰ੍ਹਾਂ ਸਾਹਿਤਕ ਖੇਤਰ ਵਿੱਚ ਵੀ ਇਸ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਸਾਹਿਤਕ ਖੇਤਰ ਨਾਲ ਜੁੜੀਆਂ ਜ਼ਿਆਦਾਤਰ ਨਵੀਂਆਂ-ਪੁਰਾਣੀਆਂ ਹਸਤੀਆਂ ਦੀ ਸੋਚ-ਧਰਾਤਲ ਉਤੇ ਛੂਤਛਾਤ ਦੇ ਰੋਗ ਦੇ ਲੱਛਣ ਉੱਗ ਆਏ ਹਨ। ਪੰਜਾਬੀ ਸਾਹਿਤਕਾਰਾਂ ਤੇ ਆਲੋਚਕਾਂ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਵਿਆਪਕ ਮਾਡਲ ਉਸਰ ਗਿਆ ਹੈ ਤੇ ਇਹ ਵਰਤਾਰਾ ਅਜੋਕੇ ਸਾਹਿਤਕ ਮਿਆਰ ਨੂੰ ਉਚਾਣਾਂ ਵੱਲ ਲੈ ਜਾਣ ਦੀ ਥਾਂ ਨਿਵਾਣਾਂ ਵਿੱਚ ਲੈ ਕੇ ਜਾਣ ਦਾ ਕਾਰਨ ਬਣਦਾ ਜਾ ਰਿਹਾ ਹੈ। ਲੇਖਕ ਡਾ. ਸੁਖਪਾਲ ਸੰਘੇੜਾ ਨੇ ਇਸ ਮਾਹੌਲ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖ ਦੇ ਅਖੀਰ ਵਿੱਚ ਤੋੜਾ ਝਾੜਿਆ ਹੈ ਕਿ ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ ਨੂੰ ਬਰੇਕਾਂ ਲਾਉਣ ਲਈ ਪੰਜਾਬੀ ਸਾਹਿਤਕਾਰਾਂ ਤੇ ਆਲੋਚਕਾਂ ਵਿੱਚ ਛਾਏ ਛੂਤਛਾਤ ਦੇ ਰੋਗ ‘ਕਲਗੀ ਸੋਚ’ ‘ਤੇ ਕਾਬੂ ਪਾ ਕੇ ਇਹਨੂੰ ਖ਼ਤਮ ਕਰਨਾ ਪਵੇਗਾ। ਪੇਸ਼ ਹੈ, ਲੇਖ ਦੀ ਪਹਿਲੀ ਕਿਸ਼ਤ…
ਡਾ. ਸੁਖਪਾਲ ਸੰਘੇੜਾ
ਦਰ।ਸੁਕਹਪਅਲ।ਸਅਨਗਹੲਰਅ@ਗਮਅਲਿ।ਚੋਮ
ਜਾਣਕਾਰੀ: ਮੱਧਯੁੱਗ ਦੇ ਰਾਜਾਸ਼ਾਹੀ-ਜਾਗੀਰੂ ਤੇ ਗ਼ੁਲਾਮ ਸੋਚ ਮਿਸ਼ਰਨ ਦੀ ਰਹਿੰਦ-ਖੂਹੰਦ, ਆਧੁਨਿਕ ਯੁੱਗ ਵਿੱਚ ਹਰ ਖ਼ੇਤਰ ‘ਚ ਸਮੱਸਿਆਵਾਂ ਪੈਦਾ ਕਰਦੀ ਹੈ। ਇਸ ਰਹਿੰਦ-ਖੂਹੰਦ ਨੂੰ ਇਸ ਲੇਖ ਵਿੱਚ ‘ਕਲਗੀ ਸੋਚ’ ਕਿਹਾ ਗਿਆ ਹੈ। ਇਸ ਲੇਖ ਵਿੱਚ ਅਸੀਂ ਪੰਜਾਬੀ ਕਵੀਆਂ ਤੇ ਆਲੋਚਕਾਂ ਵਿੱਚ ਛਾਏ ਛੂਤਛਾਤ ਦੇ ਰੋਗ ‘ਕਲਗੀ ਸੋਚ’ ਦਾ ਮੁਆਇਨਾ ਕਰਦੇ ਹਾਂ, ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ’ ਦੇ ਪ੍ਰਸੰਗ ਵਿੱਚ। ਇਹ ਰੋਗ ਉਨਾ ਹੀ ਪੁਰਾਣਾ ਹੈ, ਜਿੰਨਾ ਪੰਜਾਬੀ ਸਾਹਿਤ ਜਾਂ ਪੰਜਾਬੀ ਕਵਿਤਾ; ਪੰਜਾਬੀ ਸਾਹਿਤ ਦੀ ਸ਼ੁਰੂਆਤ ਹੀ ਕਲਗੀ ਯੁੱਗ, ਯਾਨਿ ਰਾਜਾਸ਼ਾਹੀ-ਜਾਗੀਰੂ ਯੁੱਗ ਜਾਂ ਮੱਧਯੁੱਗ ਦੌਰਾਨ ਹੋਈ, ਕਾਵਿ-ਰੂਪ ਵਿੱਚ। ਜਿਵੇਂ ਚਮਚੜਿੱਕਾਂ ਕਈ ਵਾਇਰਸਾਂ ਦਾ ਘਰ ਹੁੰਦੀਆਂ ਨੇ, ਜਿਨ੍ਹਾਂ ‘ਚੋਂ ਮਨੁੱਖਾਂ ਵਿੱਚ ਫ਼ੈਲ ਕੇ ਕੋਈ ਵਾਇਰਸ ਤਬਾਹੀ ਮਚਾ ਦਿੰਦੀ ਹੈ; ਪਰ ਉਹੀ ਵਾਇਰਸ ਚਮਚੜਿੱਕ ਲਈ ਘਾਤਿਕ ਨਹੀਂ, ਸਗੋਂ ਆਮ (ਨਾਰਮ) ਹੁੰਦੀ ਹੈ।
ਇਸੇ ਤਰ੍ਹਾਂ ਹੀ ‘ਕਲਗੀ ਸੋਚ’ ਜੋ ਕਲਗੀ ਯੁੱਗ, ਯਾਨਿ ਮੱਧਯੁੱਗ ਦਾ ਨਾਰਮ ਸੀ, ਪਰ ਮਾਡਰਨ ਯੁੱਗ ਵਿੱਚ ਇਹ ਵਾਇਰਸ ਹੈ, ਜਿਹਨੇ, ਮਿਸਾਲ ਵਜੋਂ ਵਿਗਿਆਨ ਵਿੱਚ ਮੋਹਰੀ ਦੇਸ਼ ਅਮਰੀਕਾ ਦੇ ਮਿਲੀਅਨ ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਕਰੋਨਾ ਦੇ ਹਥਿਆਰ ਨਾਲ; ਵੈਕਸੀਨ ਦੀ ਗੈਰਹਾਜ਼ਰੀ ਤੇ ਹਾਜ਼ਰੀ ਦੋਨਾਂ ਵਿੱਚ ਹੀ। ਇਸ ਤਰ੍ਹਾਂ ਅੱਜ ਦੀ ਰੌਸ਼ਨੀ ਦਾ ਜਾਗ ਲਾ ਕੇ ‘ਕਲਗੀ ਸੋਚ’ ਵਾਇਰਸ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਲੱਗ ਕੀਤਾ ਜਾ ਸਕਦਾ ਹੈ। ਇਸ ਵਾਇਰਸ ਦੇ ਲੱਛਣ, ਜੋ ਇਹਦੀ ਨਿਸ਼ਾਨਦੇਹੀ ਕਰਨ ਲਈ ਵਰਤੇ ਜਾ ਸਕਦੇ ਨੇ, ਵੱਖ ਵੱਖ ਖ਼ੇਤਰਾਂ ਵਿੱਚ ਵੱਖ ਵੱਖ ਕਾਰਕਾਂ (ਾਂਅਚਟੋਰਸ) ‘ਤੇ ਆਧਾਰਿਤ ਹੁੰਦੇ ਨੇ। ਭਾਵੇਂ ਸਾਰੇ ਪੰਜਾਬੀ ਸਾਹਿਤਕ ਰੂਪਾਂ ਦੇ ਬਾਹਲੇ ਲੇਖਕ ਤੇ ਆਲੋਚਕ ਇਸ ਵਾਇਰਸ ਨਾਲ ਪੀੜਤ (ੀਨਾੲਚਟੲਦ) ਨੇ, ਪਰ ਅਸੀਂ ਇੱਥੇ ਇਹਦੇ ਅਧਿਅਨ ਨੂੰ ਕਵੀਆਂ ਤੇ ਕਾਵਿ ਆਲੋਚਕਾਂ ਤੋਂ ਸ਼ੁਰੂ ਕਰਾਂਗੇ। ਹੋਰ ਸਾਹਿਤਕ ਰੂਪਾਂ ਵਿੱਚ ਇਸ ਰੋਗ ਦਾ ਅਧਿਅਨ ਇਸ ਤਰ੍ਹਾਂ ਦਾ ਹੀ ਹੋਵੇਗਾ ਅਤੇ ਕੋਈ ਨਵਾਂ ਤੇ ਵੱਖਰਾ ਤੱਤ ਸਾਹਮਣੇ ਨਹੀਂ ਲਿਆਏਗਾ। ਇਸ ਅਧਿਅਨ ‘ਚੋਂ ਅਖੀਰ ‘ਤੇ ਅਸੀਂ ਪੰਜਾਬੀ ਵਿੱਚ ਬਹੁ-ਦਿਸ਼ਾਵੀ ਸਾਹਿਤਕ ਭ੍ਰਿਸ਼ਟਾਚਾਰ ਦਾ ਇੱਕ ਵਿਆਪਕ (ਘੲਨੲਰਚਿ) ਮਾਡਲ ਕੱਢਾਂਗੇ।
ਸੋ, ਆਓ ਪਹਿਲਾਂ ਕਵਿਤਾ ਦੀ ਵਿਆਪਕ ਪਰਿਭਾਸ਼ਾ ‘ਤੇ ਸਹਿਮਤ ਹੋ ਲਈਏ।
ਕਵਿਤਾ ਕੀ ਹੈ? ‘ਕਲਗੀ ਸੋਚ’ ਵਾਇਰਸ ਇਹਦੇ ਪੀੜਤ ਕਵੀਆਂ ਤੇ ਆਲੋਚਕਾਂ ਲਈ ਕਵਿਤਾ ਦੀ ਪਰਿਭਾਸ਼ਾ ਹੀ ਡੁੰਗ ਕੇ ਰਲਗੱਡ ਕਰ ਜਾਂਦੀ ਹੈ। ਨਤੀਜੇ ਵਜੋਂ, ਮੇਰੇ ਤਰਜਬੇ ਮੁਤਾਬਕ, ਪੰਜਾਬੀ ਕਵਿਤਾ ਦੇ ਅਜਿਹੇ ਆਲੋਚਕਾਂ ਤੇ ਕਵੀਆਂ ਦੀ ਕਵਿਤਾ ਬਾਰੇ ਸਮਝ ਤੇ ਪਹੁੰਚ ਕੁਝ ਬੜੇ ਅਜੀਬੋ-ਗ਼ਰੀਬ ਧੁੰਦਲੇ ਖ਼ਿਆਲ ‘ਤੇ ਆਧਾਰਿਤ ਹੁੰਦੀ ਹੈ। ਇਸ ਲਈ, ਇਹ ਬਣਦਾ ਹੈ ਕਿ ਹੱਥਲੇ ਰੋਗ ਦੀਆਂ ਅਲਾਮਤਾਂ ਜਾਂ ਲੱਛਣਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਇਹ ਦੱਸ ਦਿਆਂ ਕਿ ਮੈਂ ਕਵਿਤਾ ਨੂੰ ਕੀ ਸਮਝਦਾ ਹਾਂ।
ਵਿਸ਼ਵ ਪੱਧਰ ‘ਤੇ ਜੇ ਸਾਰੇ ਨਹੀਂ ਤਾਂ ਲੱਗਭੱਗ ਬਹੁਤੇ ਕਾਵਿ ਵਿਦਵਾਨ ਕਵਿਤਾ ਦੀ ਇਸ ਬੁਨਿਆਦੀ ਤੇ ਵਿਆਪਕ (ਘੲਨੲਰਚਿ) ਪਰਿਭਾਸ਼ਾ ਨਾਲ ਸਹਿਮਤ ਹੋਣਗੇ: ਕਵਿਤਾ ਸਾਹਿਤ ਦਾ ਉਹ ਰੂਪ ਹੈ, ਜੋ ਖ਼ਿਆਲਾਂ ਤੇ ਭਾਵਨਾਵਾਂ ਦੇ ਪ੍ਰਗਟ ਕਰਨ ਲਈ ਕੁਝ ਵਿਸ਼ੇਸ਼ ਔਜਾਰਾਂ ਦਾ ਇਸਤੇਮਾਲ ਕਰਦਾ ਹੈ, ਜਿਵੇਂ ਕਿ ਅਧਿਕਤਾ, ਤੁਕਬੰਦੀ, ਤੁਲਨਾ ਜਾਂ ਉਪਮਾ, ਬਿੰਬ, ਅਲੰਕਾਰ ਤੇ ਦ੍ਰਿਸ਼ਟਾਂਤ ਆਦਿ। ਇਸ ਬੁਨਿਆਦੀ ਤੇ ਵਿਆਪਕ ਪਰਿਭਾਸ਼ਾ ਦੇ ਆਧਾਰ `ਤੇ ਅਨੇਕਾਂ ਕਿਸਮ ਦੀ ਕਵਿਤਾ ਉਸਾਰੀ ਜਾ ਸਕਦੀ ਹੈਂ, ਜਿਵੇਂ ਕਿ ਨਰਮ, ਸੂਖ਼ਮ ਤੇ ਗਰਮ-ਖ਼ਿਆਲੀ; ਪਿਆਰ ਤੇ ਨਫ਼ਰਤ ਬਾਰੇ; ਢਾਡੀ ਵਾਰਾਂ; ਸਿਆਸੀ; ਧਾਰਮਿਕ; ਨਾਸਤਿਕ; ਛੰਦਬੰਦ ਤੇ ਖ਼ੁੱਲ੍ਹੀ ਆਦਿ। ਸੌ ਹੱਥ ਰੱਸਾ ਸਿਰੇ ‘ਤੇ ਗੰਢ: ਹਜ਼ਾਰਾਂ ਫੁੱਲ ਖਿੜ੍ਹਨ ਦਿਓ!
ਇੱਕ ਹੋਰ ਬੜਾ ਜ਼ਰੂਰੀ ਨੁਕਤਾ: ਕਾਵਿ ਕਲਾ ਮੁਲੰਕਣ ਤੇ ਕਵਿਤਾ ਵਿਚਲੀ ਵਿਚਾਰਧਾਰਾ ਦਾ ਮੁਲੰਕਣ ਦੋ ਆਪਸੀ-ਸਬੰਧਿਤ ਪਰ ਵੱਖੋ-ਵੱਖਰੀਆਂ ਸ਼ੈਆਂ ਨੇ, ਤੇ ਇਨ੍ਹਾਂ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ। ਮਿਸਾਲ ਵਜੋਂ ਕਵਿਤਾ ਦੇ ਕਲਾ ਪੱਖੋਂ ਤਕੜੀ ਜਾਂ ਕਮਜ਼ੋਰ, ਵਧੀਆ ਜਾਂ ਘਟੀਆ ਹੋਣ ਦਾ ਪੈਮਾਨਾ ਹੁੰਦਾ ਹੈ ਕਿ ਕਵਿਤਾ ਨੂੰ ਕਵਿਤਾ ਬਣਾਉਣ ਲਈ ਉਕਤ ਔਜ਼ਾਰਾਂ ਦੀ ਵਰਤੋਂ ਕਿੰਨੇ ਕਾਰਗਰ ਤੇ ਅਸਰਦਾਇਕ ਢੰਗ ਨਾਲ ਕੀਤੀ ਗਈ ਹੈ, ਨਾ ਕਿ ਕਿੰਨੀ ਸੂਖਮ/ਨਰਮ, ਗਰਮ-ਖ਼ਿਆਲੀ ਜਾਂ ਸਿਆਸੀ ਹੈ। ਨਾਹਰੇਬਾਜ਼ੀ ਵਾਲੀ ਕਵਿਤਾ ਵੀ ਕਲਾ ਪੱਖੋਂ ਤਕੜੀ ਹੋ ਸਕਦੀ ਹੈ, ਤੇ ਧੀਮੀ ਸੁਰ ਵਾਲੀ ਸੂਖਮ ਨਰਮ ਕਵਿਤਾ ਕਲਾ ਪੱਖੋਂ ਕਮਜ਼ੋਰ।
‘ਕਲਗੀ ਸੋਚ’ ਰੋਗ ਦੀਆਂ ਅਲਾਮਤਾਂ
‘ਕਲਗੀ ਸੋਚ’ ਵਾਇਰਸ ਨਾਲ ਇਨਫੈਕਟਿਡ ਜਾਂ ਪੀੜਤ ਪੰਜਾਬੀ ਕਵੀਆਂ ਤੇ ਕਾਵਿ ਆਲੋਚਕਾਂ ਦੀ ਸ਼ਨਾਖਤ ਹੇਠਾਂ ਚਰਚਿਤ ਮੁੱਖ ਅਲਾਮਤਾਂ ਦੇ ਜ਼ਰੀਏ ਕੀਤੀ ਜਾ ਸਕਦੀ ਹੈ:
“ਮਂੈ ਤੈਨੂੰ ਕਵੀ ਹੀ ਨਹੀਂ ਮੰਨਦਾ।” ਇਹ ਅਲਾਮਤ ਵਿੰਗੇ-ਟੇਡੇ ਤੇ ਕਈ ਵਾਰੀ ਤਾਂ ਬਿਲਕੁਲ ਸਿੱਧੇ ਰੂਪ ਵਿੱਚ ਵੀ ਪ੍ਰਗਟ ਹੋ ਸਕਦੀ ਹੈ। ਇਹ ਅਲਾਮਤ ਦਾ ਵਿੰਗਾ-ਟੇਡਾ ਰੂਪ ਹੋਵੇਗਾ, ਕੁਝ ਇਸ ਤਰ੍ਹਾਂ ਆਲੋਚਨਾ: (1) “ਇਹ ਵੀ ਕੋਈ ਕਵਿਤਾ ਆ? ਸਿਰਫ਼ ਨਾਹਰੇਬਾਜ਼ੀ!”, (2) “ਕੋਈ ਕਵਿਤਾ ਨਹੀਂ, ਪੁਲੀਟੀਕਲ ਪ੍ਰਾਪੇਗੰਡਾ ਹੈ”; (3) “ਤਰਕ ਦੇ ਭਾਰ ਕਵਿਤਾ ਦੱਬ ਗਈ”; (4) “ਉਪ-ਭਾਵੁਕਤਾ ਬਹੁਤ ਆ”; (5) “ਰਸ ਦੀ ਘਾਟ ਆ”; ਇਤਿਆਦੀ। ਇਹ ਅਲਾਮਤ ਦਾ ਸਿੱਧਾ ਪ੍ਰਗਟਾ ਹੋਵੇਗਾ, ਮਿਸਾਲ ਵਜੋਂ ਜਦੋਂ ਤੁਹਾਨੂੰ ਕੋਈ ਸਿੱਧਾ ਬੋਲ ਜਾਂ ਲਿਖ ਦੇਵੇ, “ਮੈਂ ਤੈਨੂੰ ਕਵੀ ਨਹੀਂ ਮੰਨਦਾ।”
ਕਵਿਤਾ ਦੇ ਸਫ਼ਰ ‘ਤੇ ਚੱਲਦਿਆਂ ਮੈਂ ਇਸ ਅਲਾਮਤ ਦੇ ਪ੍ਰਗਟਾ ਵਿੰਗੇ-ਟੇਡੇ ਤੇ ਬਿੱਲਕੁਲ ਸਿੱਧੇ- ਦੋਵਾਂ ਰੂਪਾਂ ਵਿੱਚ ਆਪਣੇ ਮਨ ‘ਤੇ ਜਰੇ ਹਨ। ਇਸ ਨਿੱਜੀ ਤਰਜਬੇ ‘ਤੇ ਕੋਈ ਗਿਲਾ ਤਾਂ ਕੌੜੀ ਭਾਵਨਾ ਨਹੀਂ ਹੈ; ਸਗੋਂ ਮੈਂ ਨਿੱਜੀ ਤਜਰਬੇ ਨੂੰ ਹੋਰ ਅਮੀਰ ਬਣਾਉਣ ਵਿੱਚ ਅਜਿਹੀਆਂ ਘਟਨਾਵਾਂ ਦੇ ਯੋਗਦਾਨ ਦਾ ਧੰਨਵਾਦੀ ਹੀ ਹਾਂ। ਮੈਂ ਇੱਥੇ ਇਨ੍ਹਾਂ ਦਾ ਜ਼ਿਕਰ ਸਿਰਫ਼ ਇੱਕ ਨੁਕਤਾ ਉਸਾਰਨ ਲਈ ਹੀ ਕਰ ਰਿਹਾ ਹਾਂ। ਉਹ ਇਹ ਹੈ ਕਿ ਸਾਨੂੰ ਇਸ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਕਿ ‘ਕਲਗੀ ਸੋਚ’ ਰੋਗ ਦਾ ਸ਼ਿਕਾਰ ਸਿਰਫ਼ “ਪਿਛਾਂਹ ਖਿੱਚੂ” ਲੇਬਲ ਵਾਲੇ ਕਵੀ ਹੀ ਹੁੰਦੇ ਨੇ, “ਅਗਾਂਹ ਵਧੂ” ਲੇਬਲ ਵਾਲੇ ਕਵੀ ਇਸ ਦੀ ਪਹੁੰਚ ਤੋਂ ਬਾਹਰ ਨੇ। ਮੇਰਾ ਇਹ ਭਰਮ ਮੇਰੇ ਹੀ ਸਿਰ ਉੱਪਰ ਤੌੜੀ ਵਾਂਗ ਫੁੱਟ ਗਿਆ, ਜਦੋਂ ਇਸ ਅਲਾਮਤ ਦਾ ਸਿੱਧਾ ਪ੍ਰਗਟਾ ਇੱਕ ਮਿੱਤਰ ਪਿਆਰੇ ਵਲੋਂ ਆਇਆ, ਜਿਹਦੀ ਕੁੱਲ ਮਿਲਾ ਕੇ “ਅਗਾਂਹ ਵਧੂ” ਸੋਚ ਉੱਪਰ ਨਾ ਮੈਨੂੰ ਉਦੋਂ ਹੀ ਸ਼ੱਕ ਸੀ, ਨਾ ਹੁਣ; ਤੇ ਜਿਸ ਸੋਚ ਸਦਕਾ ਮੇਰੇ ਮਨ ਵਿੱਚ ਉਸ ਲਈ ਹੁਣ ਵੀ ਉਤਨੀ ਹੀ ਕਦਰ ਹੈ, ਜਿੰਨੀ ਉਦੋਂ। ਇਸ ਸੰਦਰਭ ਵਿੱਚ ਦੂਜੀ ਮਿਸਾਲ ਦੇਣ ਲਈ ਪਹਿਲਾਂ ਇਹ ਦੱਸ ਦਿਆਂ ਕਿ ਪਾਸ਼ ਤੇ ਉਦਾਸੀ ਜਿਹੇ ਜਿਨ੍ਹਾਂ ਕਵੀਆਂ ਦੇ ਪੂਰ ਸੰਗ ਮੈਂ 1970ਵਿਆਂ ਵਿੱਚ ਮੋਢੇ ਘਸਾਉਂਦਾ ਰਿਹਾ ਸਾਂ, ਮੈਂ ਉਨ੍ਹਾਂ ਤੋਂ ਉਮਰ ਤੇ ਕਵਿਤਾ- ਦੋਹਾਂ ਦੇ ਲਿਹਾਜ਼ ਨਿਆਣਾ ਸਾਂ। ਮੇਰੇ ਮਨ ਵਿੱਚ ਉਨ੍ਹਾਂ ਲਈ ਇੱਜ਼ਤ ਅੱਜ ਵੀ ਬਰਕਰਾਰ ਹੈ, ਪਰ ਮੈਂ ਵਿਗਿਆਨ ਦਾ ਬੰਦਾ ਹਾਂ; ਡੇਟਾ ਵੀ ਨਜ਼ਰਅੰਦਾਜ਼ ਨਹੀਂ ਹੁੰਦਾ, ਜਦੋਂ ਉਸ ਪੂਰ ਵਿੱਚੋਂ ਇੱਕ ਸੱਜਣ ਪਿਆਰਾ ਕਹਿੰਦਾ ਹੈ ਕਿ 70ਵਿਆਂ ਦੀ “ਕ੍ਰਾਂਤੀਕਾਰੀ ਕਵਿਤਾ” ਨੇ ‘ਪੰਜਾਬੀ ਕਵਿਤਾ’ ਦਾ ਬਹੁਤ ਨੁਕਸਾਨ ਕੀਤਾ ਹੈ।
ਕਿਸੇ ਸਿਆਸੀ ਲਹਿਰ, ਇੱਥੇ ਭਾਵ ਨਕਸਲੀ ਲਹਿਰ ਜਾਂ ਉਹਦੇ ਪ੍ਰਭਾਵ ਵਿੱਚ ਚੱਲੀ ਕਿਸੇ ਕਾਵਿ ਲਹਿਰ, ਇੱਥੇ ਭਾਵ “ਕ੍ਰਾਂਤੀਕਾਰੀ” ਜਾਂ “ਜੂਝਾਰੂ” ਕਵਿਤਾ ਦੀ ਲਹਿਰ ਵਲੋਂ ‘ਕਵਿਤਾ’ ਦਾ ਨੁਕਸਾਨ ਕਰਨ ਦਾ ਮਾਅਰਕਾ ਜਾਂ ਸੰਕਲਪ ਆਧੁਨਿਕ ਯੁੱਗ ਵਿੱਚ ਨਿਰੋਲ ਪੰਜਾਬੀ ਹੈ; ਅੰਗਰੇਜ਼ੀ ਤਾਂ ਕੀ, ਇਹ ਹਿੰਦੀ ਤੱਕ ਜਾਂਦਿਆਂ ਜਾਂਦਿਆਂ ਹੀ ਦਮ ਤੋੜ ਜਾਂਦਾ ਹੈ। ਕਿਸੇ ਵੀ ਭਾਸ਼ਾ ਵਿੱਚ ਚੱਲੀ ਕੋਈ ਖ਼ਾਸ ਕਾਵਿ ਲਹਿਰ ਉਸ ਭਾਸ਼ਾ ਦੇ ਸਮੁੱਚੇ ਕਾਵਿ ਖ਼ਜ਼ਾਨੇ ਵਿੱਚ ਵੱਖ ਵੱਖ ਪਹਿਲੂਆਂ ਤੋਂ ਵਾਧਾ ਹੀ ਕਰ ਸਕਦੀ ਹੈ; ਇਹ ਉਸ ਲਹਿਰ ਦੀ ਦੇਣ ਹੁੰਦੀ ਹੈ। ਜਿਵੇਂ 1970ਵਿਆਂ ਦੀ “ਕ੍ਰਾਂਤੀਕਾਰੀ ਕਵਿਤਾ” ਲਹਿਰ ਦੀ ਪੰਜਾਬੀ ਕਵਿਤਾ ਨੂੰ ਦੇਣ ਸਨ: ਪਾਸ਼ (ਅਵਤਾਰ ਸਿੰਘ ਸੰਧੂ), ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਹੋਰ ਅਨੇਕਾਂ ਕਵੀ ਤੇ ਉਨ੍ਹਾਂ ਦੀ ਕਵਿਤਾ। ਕਿਸੇ ਵੀ ਲਹਿਰ ਵਲੋਂ “ਪੰਜਾਬੀ ਕਵਿਤਾ” ਦਾ ਨੁਕਸਾਨ ਕਰਨ ਦੇ ਸੰਕਲਪ ਦੀਆਂ ਜੜ੍ਹਾਂ ਸਿੱਧੀਆਂ ਜਾਗੀਰੂ ਤੇ ਰਾਜਾਸ਼ਾਹੀ ਸੋਚ ਤੱਕ ਪਹੁੰਚਦੀਆਂ ਨੇ, ਜਿਵੇਂ “ਪੰਜਾਬੀ ਕਵਿਤਾ” ਦੀ ਜਾਗੀਰ ਹੋਵੇ ਤੇ ‘ਲਹਿਰ’ ਨਾਮੀ ਲੁਟੇਰਾ ਉਸ ਵਿਚੋਂ ਕੁਝ ਲੁੱਟ ਕੇ ਲੈ ਗਿਆ ਹੋਵੇ। ਜ਼ਾਹਿਰ ਹੈ ਕਿ ਇਸ ਸੰਕਲਪ ਦੇ ਧਾਰਨੀਆਂ ਦੇ ਮਨਾਂ ਵਿੱਚ ਕਵਿਤਾ ਦੀ ਪਿਛਲੇ ਭਾਗ ਵਿੱਚ ਚਰਚਿਤ ਆਮ (ਘੲਨੲਰਿਚ) ਪਰਿਭਾਸ਼ਾ ਨਹੀਂ, ਸਗੋਂ ਆਪਣੀ ਹੀ ਕੋਈ ਨਿੱਜੀ (ਫਰਿਵਅਟੲ) ਪਰਿਭਾਸਾ ਅਟਕੀ ਹੁੰਦੀ ਹੈ, ਸੁਚੇਤ ਜਾਂ ਅਚੇਤ ਤੌਰ ‘ਤੇ। ਅਜਿਹੀ ਪਰਿਭਾਸ਼ਾ ‘ਤਰਕ’ ਦੀ ਥਾਂ ਨਿੱਜੀ ਪਸੰਦ ਜਾਂ ਹਿੱਤ-ਪੂਰਤੀ ਦੇ ਕਿੱਲੇ ਨਾਲ ਬੰਨ੍ਹੀ ਹੁੰਦੀ ਹੈ।
ਇੱਥੇ ਮੈਂ ਦੋ ਮਿਸਾਲਾਂ ਹੀ ਦਿੱਤੀਆਂ ਨੇ, ਕਵਿਤਾ ਦੀ ਮੁੱਢਲੀ/ਵਿਆਪਕ ਪਰਿਭਾਸ਼ਾ ਹੀ ਧੁੰਦਲਾਉਣ, ਵਿਗ਼ਾੜਨ ਯਾਨਿ ਭ੍ਰਿਸ਼ਟ ਕਰਨ ਲਈ ਹੋਰ ਅਨੇਕਾਂ ਪ੍ਰਸਥਿਤੀਆਂ ਪੇਸ਼ ਕੀਤੀਆਂ ਜਾ ਸਕਦੀਆਂ ਨੇ। ਅਜਿਹੇ ਭ੍ਰਿਸ਼ਟਾਚਾਰ ਨੂੰ ਅਸੀਂ “ਬੌਧਿਕ ਭ੍ਰਿਸ਼ਟਾਚਾਰ” ਕਹਿ ਸਕਦੇ ਹਾਂ, ਜੋ “ਪਦਾਰਥਕ ਭ੍ਰਿਸ਼ਟਾਚਾਰ” ਦੀਆਂ ਰੋਟੀਆਂ ਸੇਕਣ ਲਈ ਬਾਲਣ ਦਾ ਕੰਮ ਕਰਦਾ ਹੈ। ਜਿਵੇਂ ਅਸੀਂ ਦੇਖਿਆ ਹੈ, “ਮੈਂ ਤੈਨੂੰ ਕਵੀ ਹੀ ਨਹੀਂ ਮੰਨਦਾ” ਵਾਲੀ ਅਲਾਮਤ ਕਵਿਤਾ ਦੀ ਵਿਆਪਕ ਪਰਿਭਾਸ਼ਾ ਦੀ ਉਲੰਘਣਾ ਵਿੱਚੋਂ ਉਪਜਦੀ ਹੈ। ਮੁੱਖ ਧਾਰਾ ਦਾ ਐਬ ਹੋਣ ਕਾਰਨ ਇਹ ਸਮਾਂ ਪਾ ਕੇ ਕੁਝ ਪ੍ਰਗਤੀਸ਼ੀਲ ਹਲਕਿਆਂ ਵਿੱਚ ਵੀ ਘੁਸਪੈਠ ਕਰ ਜਾਂਦਾ ਹੈ।
(ਬਾਕੀ ਅਗਲੇ ਅੰਕ ਵਿੱਚ)